< I Paralipomenon 23 >
1 Igitur David, senex et plenus dierum, regem constituit Salomonem filium suum super Israël.
੧ਹੁਣ ਦਾਊਦ ਬੁੱਢਾ ਹੋ ਗਿਆ ਅਤੇ ਉਮਰ ਭੋਗ ਚੁੱਕਿਆ। ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਣਾਇਆ।
2 Et congregavit omnes principes Israël, et sacerdotes atque Levitas.
੨ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ
3 Numeratique sunt Levitæ a triginta annis et supra: et inventa sunt triginta octo millia virorum.
੩ਅਤੇ ਲੇਵੀ ਜਿਹੜੇ ਤੀਹ ਸਾਲਾਂ ਦੇ ਅਤੇ ਉਸ ਤੋਂ ਵੱਧ ਉਮਰ ਵਾਲੇ ਸਨ, ਉਹ ਗਿਣੇ ਗਏ। ਉਨ੍ਹਾਂ ਦੀ ਗਿਣਤੀ ਅਠੱਤੀ ਹਜ਼ਾਰ ਸੀ।
4 Ex his electi sunt, et distributi in ministerium domus Domini, viginti quatuor millia: præpositorum autem et judicum, sex millia.
੪ਇੰਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਹੋਵਾਹ ਦੇ ਭਵਨ ਦੀ ਸੇਵਾ ਦੇ ਲਈ ਨਿਯੁਕਤ ਕੀਤੇ ਹੋਏ ਸਨ ਅਤੇ ਛੇ ਹਜ਼ਾਰ ਲਿਖਾਰੀ, ਅਤੇ ਨਿਆਈਂ ਸਨ
5 Porro quatuor millia janitores, et totidem psaltæ, canentes Domino in organis quæ fecerat ad canendum.
੫ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਊਦ ਨੇ ਆਖਿਆ ਹੈ, ਯਹੋਵਾਹ ਦੀ ਉਸਤਤ ਲਈ ਬਣਾਏ ਸਨ।
6 Et distribuit eos David per vices filiorum Levi, Gerson videlicet, et Caath, et Merari.
੬ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਦੀ ਗਿਣਤੀ ਅਨੁਸਾਰ ਅਰਥਾਤ ਗੇਰਸ਼ੋਨ, ਕਹਾਥ ਅਤੇ ਮਰਾਰੀ ਨੂੰ ਅਲੱਗ-ਅਲੱਗ ਦਲਾਂ ਵਿੱਚ ਵੰਡ ਦਿੱਤਾ ਸੀ।
7 Filii Gerson: Leedan, et Semei.
੭ਗੇਰਸ਼ੋਨੀਆਂ ਵਿੱਚੋਂ, ਲਅਦਾਨ ਤੇ ਸ਼ਿਮਈ
8 Filii Leedan: princeps Jahiel, et Zethan, et Joël, tres.
੮ਲਅਦਾਨ ਦੇ ਪੁੱਤਰ, ਯਹੀਏਲ ਮੁਖੀਆ ਤੇ ਜ਼ੇਥਾਮ ਤੇ ਯੋਏਲ ਤਿੰਨ
9 Filii Semei: Salomith, et Hosiel, et Aran, tres: isti principes familiarum Leedan.
੯ਸ਼ਿਮਈ ਦੇ ਪੁੱਤਰ, ਸ਼ਲੋਮੀਥ ਤੇ ਹਜ਼ੀਏਲ ਤੇ ਹਾਰਾਨ, ਤਿੰਨ। ਇਹ ਲਅਦਾਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ
10 Porro filii Semei: Leheth, et Ziza, et Jaus, et Baria: isti filii Semei, quatuor.
੧੦ਸ਼ਿਮਈ ਦੇ ਪੁੱਤਰ, ਯਹਥ, ਜ਼ੀਨਾ ਤੇ ਯਊਸ਼ ਤੇ ਬਰੀਆਹ ਇਹ ਸ਼ਿਮਈ ਦੇ ਪੁੱਤਰ ਸਨ, ਚਾਰ
11 Erat autem Leheth prior, Ziza secundus: porro Jaus et Baria non habuerunt plurimos filios, et idcirco in una familia, unaque domo computati sunt.
੧੧ਅਤੇ ਯਹਥ ਮੁਖੀਆ ਤੇ ਜ਼ੀਜ਼ਾਹ ਦੂਜਾ ਪਰ ਯਊਸ਼ ਤੇ ਬਰੀਆਹ ਦੇ ਬਹੁਤ ਪੁੱਤਰ ਨਹੀਂ ਸਨ, ਤਦੇ ਉਹ ਮਿਲ ਕੇ ਪਿਤਾਵਾਂ ਦਾ ਇੱਕ ਘਰਾਣਾ ਠਹਿਰੇ।
12 Filii Caath: Amram, et Isaar, Hebron, et Oziel, quatuor.
੧੨ਕਹਾਥ ਦੇ ਪੁੱਤਰ, ਅਮਰਾਮ, ਯਿਸਹਾਰ, ਹਬਰੋਨ ਤੇ ਉੱਜ਼ੀਏਲ, ਚਾਰ
13 Filii Amram: Aaron et Moyses. Separatusque est Aaron ut ministraret in Sancto sanctorum, ipse et filii ejus in sempiternum, et adoleret incensum Domino secundum ritum suum, ac benediceret nomini ejus in perpetuum.
੧੩ਅਮਰਾਮ ਦੇ ਪੁੱਤਰ, ਹਾਰੂਨ ਤੇ ਮੂਸਾ, ਅਤੇ ਹਾਰੂਨ ਵੱਖਰਾ ਕੀਤਾ ਗਿਆ ਕਿ ਉਹ ਅੱਤ ਪਵਿੱਤਰ ਵਸਤਾਂ ਨੂੰ ਪਵਿੱਤਰ ਰੱਖੇ, ਉਹ ਤੇ ਉਹ ਦੇ ਪੁੱਤਰ ਸਦਾ ਲਈ, ਅਤੇ ਉਹ ਯਹੋਵਾਹ ਅੱਗੇ ਧੂਪ ਵੀ ਧੁਖਾਉਣ, ਉਹ ਦੀ ਉਪਾਸਨਾ ਕਰਨ ਤੇ ਸਦੀਪਕ ਕਾਲ ਉਹ ਦਾ ਨਾਮ ਲੈ ਕੇ ਬਰਕਤ ਦੇਣ।
14 Moysi quoque hominis Dei filii annumerati sunt in tribu Levi.
੧੪ਮੂਸਾ ਪਰਮੇਸ਼ੁਰ ਦਾ ਭਗਤ ਸੀ, ਉਹ ਦੇ ਪੁੱਤਰ ਲੇਵੀ ਦੇ ਗੋਤ ਵਿੱਚ ਗਿਣੇ ਗਏ ਸਨ
15 Filii Moysi: Gersom et Eliezer.
੧੫ਮੂਸਾ ਦੇ ਪੁੱਤਰ, ਗੇਰਸ਼ੋਮ ਤੇ ਅਲੀਅਜ਼ਰ
16 Filii Gersom: Subuel primus.
੧੬ਗੇਰਸ਼ੋਮ ਦੇ ਪੁੱਤਰ, ਸ਼ਬੂਏਲ ਮੁਖੀਆ ਸੀ
17 Fuerunt autem filii Eliezer: Rohobia primus: et non erant Eliezer filii alii. Porro filii Rohobia multiplicati sunt nimis.
੧੭ਅਤੇ ਅਲੀਅਜ਼ਰ ਦੇ ਪੁੱਤਰ, ਰਹਾਬਯਾਹ ਮੁਖੀਆ ਸੀ ਅਤੇ ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ ਪਰ ਰਹਾਬਯਾਹ ਦੇ ਪੁੱਤਰ ਬਹੁਤ ਸਾਰੇ ਸਨ
18 Filii Isaar: Salomith primus.
੧੮ਯਿਸਹਾਰ ਦੇ ਪੁੱਤਰ, ਸ਼ਲੋਮੀਥ ਮੁਖੀਆ
19 Filii Hebron: Jeriau primus, Amarias secundus, Jahaziel tertius, Jecmaam quartus.
੧੯ਹਬਰੋਨ ਦੇ ਪੁੱਤਰ, ਯਰੀਯਾਹ ਮੁਖੀਆ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਤੇ ਯਿਕਮਆਮ ਚੌਥਾ
20 Filii Oziel: Micha primus, Jesia secundus.
੨੦ਉੱਜ਼ੀਏਲ ਦੇ ਪੁੱਤਰ, ਮੀਕਾਹ ਮੁਖੀਆ ਤੇ ਯਿੱਸ਼ੀਯਾਹ ਦੂਜਾ।
21 Filii Merari: Moholi, et Musi. Filii Moholi: Eleazar et Cis.
੨੧ਮਰਾਰੀ ਦੇ ਪੁੱਤਰ, ਮਹਲੀ ਤੇ ਮੂਸ਼ੀ। ਮਹਲੀ ਦੇ ਪੁੱਤਰ ਅਲਆਜ਼ਾਰ ਤੇ ਕੀਸ਼
22 Mortuus est autem Eleazar, et non habuit filios, sed filias: acceperuntque eas filii Cis fratres earum.
੨੨ਅਤੇ ਅਲਆਜ਼ਾਰ ਮਰ ਗਿਆ ਅਤੇ ਉਹ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਨ੍ਹਾਂ ਦੇ ਭਰਾਵਾਂ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕੀਤੇ
23 Filii Musi: Moholi, et Eder, et Jerimoth, tres.
੨੩ਮੂਸ਼ੀ ਦੇ ਪੁੱਤਰ, ਮਹਲੀ ਤੇ ਏਦਰ ਤੇ ਯਿਰੇਮੋਥ, ਤਿੰਨ।
24 Hi filii Levi in cognationibus et familiis suis, principes per vices, et numerum capitum singulorum qui faciebant opera ministerii domus Domini, a viginti annis et supra.
੨੪ਇਹ ਲੇਵੀ ਦੇ ਪੁੱਤਰ ਆਪਣਿਆਂ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਅਰਥਾਤ ਇਹ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਹੜੇ ਨਾਮ ਲੈ ਲੈ ਕੇ ਵੱਖੋ-ਵੱਖਰੇ ਕਰ ਕੇ ਗਿਣੇ ਗਏ ਸਨ ਅਤੇ ਵੀਹ ਵਰਿਆਂ ਦੀ ਉਮਰ ਤੇ ਉਸ ਤੋਂ ਉੱਤੇ ਯਹੋਵਾਹ ਦੇ ਭਵਨ ਦੀ ਉਪਾਸਨਾ ਦਾ ਕੰਮ ਕਰਦੇ ਸਨ।
25 Dixit enim David: Requiem dedit Dominus Deus Israël populo suo, et habitationem Jerusalem usque in æternum.
੨੫ਕਿਉਂ ਜੋ ਦਾਊਦ ਨੇ ਆਖਿਆ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਵਿਸ਼ਰਾਮ ਦਿੱਤਾ ਹੈ ਅਤੇ ਉਸ ਦੀ ਪਰਜਾ ਯਰੂਸ਼ਲਮ ਵਿੱਚ ਸਦੀਪਕ ਕਾਲ ਤੱਕ ਵੱਸੇਗੀ ।
26 Nec erit officii Levitarum ut ultra portent tabernaculum et omnia vasa ejus ad ministrandum.
੨੬ਨਾਲੇ ਲੇਵੀਆਂ ਨੂੰ ਵੀ ਡੇਰਾ ਤੇ ਉਹ ਦਾ ਸਾਰਾ ਸਮਾਨ ਉਸ ਦੀ ਉਪਾਸਨਾ ਲਈ ਫੇਰ ਨਾ ਚੁੱਕਣਾ ਪਵੇਗਾ
27 Juxta præcepta quoque David novissima, supputabitur numerus filiorum Levi a viginti annis et supra.
੨੭ਕਿਉਂ ਜੋ ਦਾਊਦ ਦੇ ਆਖਰੀ ਹੁਕਮ ਅਨੁਸਾਰ ਉਹ ਲੇਵੀ ਜਿਹੜੇ ਵੀਹ ਸਾਲ ਤੋਂ ਉੱਤੇ ਸਨ, ਗਿਣੇ ਗਏ
28 Et erunt sub manu filiorum Aaron in cultum domus Domini, in vestibulis, et in exedris, et in loco purificationis, et in sanctuario, et in universis operibus ministerii templi Domini.
੨੮ਅਤੇ ਉਨ੍ਹਾਂ ਦਾ ਕੰਮ ਇਹ ਸੀ ਜੋ ਹਾਰੂਨ ਦੀ ਸੰਤਾਨ ਕੋਲ ਹਾਜ਼ਰ ਰਹਿਣ ਕਿ ਯਹੋਵਾਹ ਦੇ ਭਵਨ ਦੀ ਉਪਾਸਨਾ ਵਿਹੜਿਆਂ ਤੇ ਕੋਠੜੀਆਂ ਵਿੱਚ ਕਰਨ, ਅਤੇ ਸਾਰੀਆਂ ਪਵਿੱਤਰ ਵਸਤਾਂ ਨੂੰ ਸ਼ੁੱਧ ਕਰਨ ਅਰਥਾਤ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ
29 Sacerdotes autem, super panes propositionis, et ad similæ sacrificium, et ad lagana azyma, et sartaginem, et ad torrendum, et super omne pondus atque mensuram.
੨੯ਚੜਾਵੇ ਦੀ ਰੋਟੀ, ਅੰਨ ਬਲੀ ਦੇ ਮੈਦੇ, ਪਤੀਰਿਆਂ ਫੁਲਕਿਆਂ, ਤਵੇ ਉੱਤੇ ਪਕਾਈਆਂ ਹੋਈਆਂ ਰੋਟੀਆਂ, ਪੂਰੀਆਂ ਦੇ ਲਈ ਅਤੇ ਹਰ ਤਰ੍ਹਾਂ ਦੀ ਮਿਣਤੀ ਲਈ
30 Levitæ vero ut stent mane ad confitendum et canendum Domino: similiterque ad vesperam,
੩੦ਅਤੇ ਹਰ ਰੋਜ਼ ਸਵੇਰ ਦੇ ਵੇਲੇ ਖੜੇ ਹੋ ਕੇ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰਨ ਅਤੇ ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਕਰਨ
31 tam in oblatione holocaustorum Domini, quam in sabbatis et calendis et solemnitatibus reliquis juxta numerum et cæremonias uniuscujusque rei, jugiter coram Domino.
੩੧ਅਤੇ ਸਬਤਾਂ ਤੇ ਅਮੱਸਿਆ ਤੇ ਠਹਿਰਾਏ ਹੋਏ ਪਰਬਾਂ ਦੇ ਸਮਿਆਂ ਉੱਤੇ ਜਿਨ੍ਹਾਂ ਦੀ ਗਿਣਤੀ ਹੁਕਮਨਾਮੇ ਅਨੁਸਾਰ ਹੈ, ਉਹ ਯਹੋਵਾਹ ਲਈ ਸਾਰੀਆਂ ਹੋਮ ਬਲੀਆਂ ਨੂੰ ਨੇਮ ਦੇ ਅਨੁਸਾਰ ਹਰ ਰੋਜ਼ ਯਹੋਵਾਹ ਦੇ ਹਜ਼ੂਰ ਚੜਾਇਆ ਕਰਨ
32 Et custodiant observationes tabernaculi fœderis, et ritum sanctuarii, et observationem filiorum Aaron fratrum suorum, ut ministrent in domo Domini.
੩੨ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਅਤੇ ਪਵਿੱਤਰ ਸਥਾਨ ਦੀ ਜ਼ਿੰਮੇਵਾਰੀ ਅਤੇ ਆਪਣੇ ਭਰਾਵਾਂ ਹਾਰੂਨ ਦੇ ਪੁੱਤਰਾਂ ਦੀ ਜ਼ਿੰਮੇਵਾਰੀ ਯਹੋਵਾਹ ਦੇ ਭਵਨ ਦੀ ਉਪਾਸਨਾ ਲਈ ਉਠਾਉਣ।