< 여호수아 13 >
1 여호수아가 나이 많아 늙으매 여호와께서 그에게 이르시되 너는 나이 많아 늙었고 얻을 땅의 남은 것은 매우 많도다
੧ਯਹੋਸ਼ੁਆ ਬਜ਼ੁਰਗ ਅਤੇ ਵੱਡੀ ਉਮਰ ਦਾ ਸੀ ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਤੂੰ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਬਾਕੀ ਹੈ।
2 이 남은 땅은 이러하니 블레셋 사람의 온 지방과 그술 사람의 전경
੨ਬਾਕੀ ਦੀ ਧਰਤੀ ਇਹ ਹੈ, ਫ਼ਲਿਸਤੀਆਂ ਦੇ ਸਾਰੇ ਖੇਤਰ ਅਤੇ ਗਸ਼ੂਰੀਆਂ ਦੇ ਸਾਰੇ
3 곧 애굽 앞 시홀 시내에서부터 가나안 사람에게 속한 북방 에그론 지경까지와 블레셋 사람의 다섯 방백의 땅 곧 가사 사람과, 아스돗 사람과, 아스글론 사람과, 가드 사람과, 에그론 사람과, 또 남방 아위 사람의 땅과,
੩ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਭਾਗ ਗਿਣਿਆ ਜਾਂਦਾ ਹੈ, ਫ਼ਲਿਸਤੀਆਂ ਦੇ ਪੰਜ ਸਰਦਾਰ ਅਰਥਾਤ ਅੱਜ਼ੀਆਂ, ਅਸ਼ਦੋਦੀਆਂ, ਅਸ਼ਕਲੋਨੀਆਂ, ਗਿੱਤੀਆਂ ਅਤੇ ਅਕਰੋਨੀਆਂ ਦੇ, ਨਾਲੇ ਅੱਵੀਆਂ ਦੇ
4 또 가나안 사람의 온 땅과, 시돈 사람에게 속한 므아라와, 아모리 사람의 지경 아벡까지와
੪ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ ਅਤੇ ਮਆਰਾਹ ਜਿਹੜਾ ਸੀਦੋਨੀਆਂ ਦਾ ਹੈ, ਅਫੇਕ ਤੱਕ ਅਮੋਰੀਆਂ ਦੀ ਹੱਦ ਤੱਕ।
5 또 그발 사람의 땅과 동편 온 레바논 곧 헤르몬 산 아래 바알갓에서부터 하맛에 들어가는 곳까지와
੫ਅਤੇ ਗਿਬਲੀਆਂ ਦਾ ਦੇਸ ਅਤੇ ਸਾਰਾ ਲਬਾਨੋਨ ਸੂਰਜ ਦੇ ਚੜ੍ਹਦੀ ਵੱਲ ਬਆਲ ਗਾਦ ਤੋਂ ਜਿਹੜਾ ਹਰਮੋਨ ਦੇ ਪਰਬਤ ਹੇਠ ਹੈ ਹਮਾਥ ਦੇ ਰਾਹ ਤੱਕ।
6 또 레바논에서부터 미스르봇마임까지의 산지 모든 거민 곧 모든 시돈 사람의 땅이라 내가 그들을 이스라엘 자손 앞에서 쫓아 내리니 너는 나의 명한 대로 그 땅을 이스라엘에게 분배하여 기업이 되게 하되
੬ਪਰਬਤ ਦੇ ਸਾਰੇ ਵਸਨੀਕ ਲਬਾਨੋਨ ਤੋਂ ਮਿਸਰਫ਼ੋਥ-ਮਇਮ ਤੱਕ ਅਰਥਾਤ ਸਾਰੇ ਸੀਦੋਨੀ। ਮੈਂ ਉਹਨਾਂ ਨੂੰ ਇਸਰਾਏਲੀਆਂ ਦੇ ਅੱਗੋਂ ਕੱਢ ਦਿਆਂਗਾ। ਕੇਵਲ ਤੂੰ ਉਹ ਨੂੰ ਇਸਰਾਏਲ ਲਈ ਮਿਲਖ਼ ਨੂੰ ਵੰਡ ਦੇ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ।
7 너는 이 땅을 아홉 지파와 므낫세 반 지파에게 나누어 기업이 되게 하라 하셨더라
੭ਹੁਣ ਇਸ ਧਰਤੀ ਨੂੰ ਉਹਨਾਂ ਨੌਂ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਲਈ ਮਿਲਖ਼ ਵਿੱਚ ਵੰਡ ਦੇਵੀਂ।
8 므낫세 반 지파와 함께 르우벤 사람과 갓 사람은 요단 동편에서 그 기업을 모세에게 받았는데 여호와의 종 모세가 그들에게 준 것은 이러하니
੮ਉਹ ਦੇ ਨਾਲ ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਖ਼ ਜਿਹੜੀ ਮੂਸਾ ਨੇ ਉਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ ਲੈ ਲਈ ਹੈ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤੀ ਸੀ।
9 곧 아르논 골짜기 가에 있는 아로엘에서부터 골짜기 가운데 있는 성읍과 디본까지 이르는 메드바 온 평지와
੯ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਦਾ ਸਾਰਾ ਮੈਦਾਨ ਦੀਬੋਨ ਤੱਕ
10 헤스본에 도읍하였던 아모리 사람의 왕 시혼의 모든 성읍 곧 암몬 자손의 지경까지와
੧੦ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅੰਮੋਨੀਆਂ ਦੀ ਹੱਦ ਤੱਕ
11 길르앗과 및 그술 사람과 마아갓 사람의 지경과 온 헤르몬산과 살르가까지 이른 온 바산
੧੧ਅਤੇ ਗਿਲਆਦ ਅਤੇ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹੱਦ ਅਤੇ ਸਾਰਾ ਹਰਮੋਨ ਪਰਬਤ ਅਤੇ ਸਾਰਾ ਬਾਸ਼ਾਨ ਸਲਕਾਹ ਤੱਕ
12 곧 르바의 남은 족속으로서 아스다롯과 에드레이에 도읍하였던 바산 왕 옥의 온 나라라 모세가 이 땅의 사람들을 쳐서 쫓아내었어도
੧੨ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ ਜਿਹੜਾ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕਰਦਾ ਸੀ। ਉਹ ਰਫ਼ਾਈਆਂ ਤੋਂ ਇਕੱਲਾ ਬਚ ਗਿਆ ਸੀ ਕਿਉਂ ਜੋ ਮੂਸਾ ਨੇ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸੀ
13 그술 사람과 마아갓 사람은 이스라엘 자손이 쫓아내지 아니하였으므로 그술과 마아갓이 오늘날까지 이스라엘 가운데 거하더라
੧੩ਤਾਂ ਵੀ ਇਸਰਾਏਲੀਆਂ ਨੇ ਗਸ਼ੂਰੀਆਂ ਅਤੇ ਮਆਕਾਥੀਆਂ ਨੂੰ ਨਾ ਕੱਢਿਆ ਪਰ ਗਸ਼ੂਰੀ ਅਤੇ ਮਆਕਾਥੀ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਰਹਿੰਦੇ ਹਨ।
14 오직 레위 지파에게는 여호수아가 기업으로 준 것이 없었으니 이는 이스라엘 하나님 여호와께 드리는 화제물이 그 기업이 됨이 그에게 이르신 말씀과 같음이었더라
੧੪ਕੇਵਲ ਲੇਵੀਆਂ ਦੇ ਗੋਤ ਨੂੰ ਉਸ ਨੇ ਹਿੱਸਾ ਨਹੀਂ ਦਿੱਤਾ। ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਉਹ ਦਾ ਭਾਗ ਹਨ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ।
15 모세가 르우벤 자손의 지파에게 그 가족을 따라서 주었으니
੧੫ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਵੰਡ ਦਿੱਤਾ।
16 그 지경은 아르논 골짜기 가에 있는 아로엘에서부터 골짜기 가운데 있는 성읍과 메드바 곁에 있는 온 평지와
੧੬ਅਤੇ ਉਹਨਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਡੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਤੱਕ ਸਾਰਾ ਮੈਦਾਨ
17 헤스본과 그 평지에 있는 모든 성읍 곧 디본과, 바못 바알과, 벧 바알 므온과,
੧੭ਹਸ਼ਬੋਨ ਅਤੇ ਉਹ ਦੇ ਸਾਰੇ ਸ਼ਹਿਰ ਜਿਹੜੇ ਉਪਰਲੇ ਮੈਦਾਨ ਵਿੱਚ ਹਨ ਅਰਥਾਤ ਦੀਬੋਨ ਅਤੇ ਬਾਮੋਥ-ਬਆਲ ਅਤੇ ਬੈਤ ਬਆਲ ਮਓਨ
੧੮ਅਤੇ ਯਹਾਸ ਅਤੇ ਕਦੇਮੋਥ ਅਤੇ ਮੇਫ਼ਾਅਥ
19 기랴다임과, 십마와, 골짜기 가운데 산에 있는 세렛 사할과,
੧੯ਅਤੇ ਕਿਰਯਾਤਾਇਮ ਅਤੇ ਸਿਬਮਾਹ ਅਤੇ ਸਰਬ-ਸ਼ਹਰ ਜਿਹੜਾ ਪਰਬਤ ਦੀ ਖੱਡ ਵਿੱਚ ਹੈ।
੨੦ਅਤੇ ਬੈਤ ਪਓਰ ਅਤੇ ਪਿਸਗਾਹ ਦੀਆਂ ਢਾਲਾਂ ਅਤੇ ਬੈਤ ਯਸ਼ਿਮੋਥ
21 평지 모든 성읍과, 헤스본에 도읍한 아모리 사람 시혼의 온 나라라 모세가 시혼을 그 땅에 거하는 시혼의 방백 곧 미디안의 귀족 에위와, 레겜과, 술과, 훌과, 레바와 함께 죽였으며
੨੧ਅਤੇ ਉਪਰਲੇ ਮੈਦਾਨ ਦੇ ਸਾਰੇ ਸ਼ਹਿਰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਜਿਹ ਨੂੰ ਮੂਸਾ ਨੇ ਮਿਦਯਾਨ, ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਦੇ ਪ੍ਰਧਾਨਾਂ ਦੇ ਨਾਲ ਜਿਹੜੇ ਸੀਹੋਨ ਦੇ ਸਜ਼ਾਦੇ ਸਨ ਅਤੇ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਮਾਰਿਆ ਸੀ।
22 이스라엘 자손이 그들을 도륙하는 중에 브올의 아들 술사 발람도 칼날로 죽였었더라
੨੨ਉਸ ਫ਼ਾਲ ਪਾਉਣ ਵਾਲੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਇਸਰਾਏਲੀਆਂ ਨੇ ਤਲਵਾਰ ਨਾਲ ਉਹਨਾਂ ਦੇ ਵੱਢੇ ਹੋਇਆਂ ਦੇ ਵਿੱਚ ਵੱਢਿਆ।
23 르우벤 자손의 서편 경계는 요단과 그 강 가라 이상은 르우벤 자손의 기업으로 그 가족대로 받은 성읍과 촌락이니라
੨੩ਰਊਬੇਨੀਆਂ ਦੀ ਹੱਦ ਯਰਦਨ ਅਤੇ ਉਹ ਦੀ ਹੱਦ ਸੀ। ਰਊਬੇਨੀਆਂ ਦੀ ਮਿਲਖ਼ ਉਹਨਾਂ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ।
24 모세가 갓 지파 곧 갓 자손에게도 그 가족을 따라서 주었으니
੨੪ਮੂਸਾ ਨੇ ਗਾਦ ਦੇ ਗੋਤ ਨੂੰ ਅਰਥਾਤ ਗਾਦੀਆਂ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਭਾਗ ਦੇ ਦਿੱਤਾ।
25 그 지경은 야셀과 길르앗 모든 성읍과 암몬 자손의 땅 절반 곧 랍바 앞의 아로엘까지와
੨੫ਅਤੇ ਉਹਨਾਂ ਦੀ ਹੱਦ ਯਾਜ਼ੇਰ ਸੀ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅੰਮੋਨੀਆਂ ਦਾ ਅੱਧਾ ਦੇਸ ਅਰੋਏਰ ਤੱਕ ਜਿਹੜਾ ਰੱਬਾਹ ਦੇ ਅੱਗੇ ਹੈ।
26 헤스본에서 라맛 미스베와 브도님까지와 마하나임에서 드빌 지경까지와
੨੬ਅਤੇ ਹਸ਼ਬੋਨ ਤੋਂ ਰਾਮਥ ਮਿਸਪੇਹ ਅਤੇ ਬਟੋਨੀਮ ਤੱਕ ਅਤੇ ਮਹਨਇਮ ਤੋਂ ਦਬੀਰ ਦੀ ਹੱਦ ਤੱਕ।
27 골짜기에 있는 벧 하람과, 벧니므라와, 숙곳과, 사본 곧 헤스본 왕 시혼의 나라의 남은 땅 요단과 그 강 가에서부터 요단 동편 긴네렛 바다의 끝까지라
੨੭ਅਤੇ ਖੱਡ ਵਿੱਚ ਬੈਤ ਹਾਰਾਮ ਅਤੇ ਬੈਤ ਨਿਮਰਾਹ ਅਤੇ ਸੁੱਕੋਥ ਅਤੇ ਸਾਫ਼ੋਨ ਅਰਥਾਤ ਹਸ਼ਬੋਨ ਦੇ ਰਾਜੇ ਸੀਹੋਨ ਦਾ ਬਾਕੀ ਰਾਜ ਜਿਹ ਦੀ ਹੱਦ ਯਰਦਨ ਸੀ ਕਿੰਨਰਥ ਸਮੁੰਦਰ ਦੇ ਸਿਰੇ ਤੱਕ ਯਰਦਨ ਪਾਰ ਪੂਰਬ ਵੱਲ
28 이는 갓 자손의 기업으로 그 가족대로 받은 성읍과 촌락이니라
੨੮ਇਹ ਗਾਦੀਆਂ ਦੀ ਮਿਲਖ਼ ਉਹਨਾਂ ਦੇ ਘਰਾਣਿਆਂ, ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ।
29 모세가 므낫세 반 지파에게 주었으되 므낫세 자손의 반 지파에게 그 가족대로 주었으니
੨੯ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਵੀ ਮਿਲਖ਼ ਦੇ ਦਿੱਤੀ ਅਤੇ ਉਹ ਮਨੱਸ਼ੀਆਂ ਦੇ ਅੱਧੇ ਗੋਤ ਲਈ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ।
30 그 지경은 마하나임에서부터 온 바산 곧 바산 왕 옥의 전국과 바산 경내 야일의 모든 고을 육십 성읍과
੩੦ਅਤੇ ਉਹਨਾਂ ਦੀ ਹੱਦ ਮਹਨਇਮ ਤੋਂ ਸੀ ਅਰਥਾਤ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਯਾਈਰ ਦੇ ਸਾਰੇ ਨਗਰ ਜਿਹੜੇ ਬਾਸ਼ਾਨ ਵਿੱਚ ਸਨ ਸੱਠ ਸ਼ਹਿਰ ਸਨ।
31 길르앗 절반과 바산 왕 옥의 나라 성읍 아스다롯과 에드레이라 이는 므낫세의 아들 마길의 자손에게 돌린 것이니 곧 마길 자손의 절반이 그 가족대로 받으니라
੩੧ਅਤੇ ਗਿਲਆਦ ਦਾ ਅੱਧ ਅਤੇ ਅਸ਼ਤਾਰੋਥ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸ਼ਹਿਰ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਲਈ ਸਨ ਅਰਥਾਤ ਮਾਕੀਰ ਦੇ ਪੁੱਤਰਾਂ ਦੇ ਅੱਧ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ।
32 요단 동편 여리고 맞은편 모압 평지에서 모세가 분배한 기업이 이러하여도
੩੨ਇਹ ਉਹ ਮਿਲਖਾਂ ਹਨ ਜਿਹੜੀਆਂ ਮੂਸਾ ਨੇ ਮੋਆਬ ਦੇ ਮੈਦਾਨਾਂ ਵਿੱਚ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਵੰਡੀਆਂ।
33 오직 레위 지파에게는 모세가 기업을 주지 아니하였으니 이는 그들에게 말씀하심 같이 이스라엘 하나님 여호와께서 그 기업이 되심이었더라
੩੩ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਭਾਗ ਨਹੀਂ ਦਿੱਤਾ। ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਉਹਨਾਂ ਦਾ ਭਾਗ ਹੈ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ।