< 출애굽기 18 >
1 모세의 장인 미디안 제사장 이드로가 하나님이 모세에게와 자기 백성 이스라엘에게 하신 일 곧 여호와께서 이스라엘을 애굽에서 인도하여 내신 모든 일을 들으니라
੧ਜਦ ਮੂਸਾ ਦੇ ਸੌਹਰੇ ਯਿਥਰੋ ਨੇ ਜਿਹੜਾ ਮਿਦਯਾਨ ਦਾ ਜਾਜਕ ਸੀ ਸਭ ਕੁਝ ਜੋ ਪਰਮੇਸ਼ੁਰ ਨੇ ਮੂਸਾ ਅਤੇ ਆਪਣੀ ਪਰਜਾ ਇਸਰਾਏਲ ਲਈ ਕੀਤਾ ਸੁਣਿਆ ਅਰਥਾਤ ਜਿਵੇਂ ਯਹੋਵਾਹ ਇਸਰਾਏਲ ਨੂੰ ਮਿਸਰੋਂ ਬਾਹਰ ਲੈ ਆਇਆ।
2 모세의 장인 이드로가 모세가 돌려 보내었던 그의 아내 십보라와
੨ਤਦ ਮੂਸਾ ਦੇ ਸੌਹਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਉਸ ਦੇ ਛੱਡਣ ਦੇ ਪਿੱਛੋਂ ਲਿਆ
3 그 두 아들을 데렸으니 그 하나의 이름은 게르솜이라 이는 모세가 이르기를 '내가 이방에서 객이 되었다' 함이요
੩ਨਾਲੇ ਉਸ ਦੇ ਦੋਹਾਂ ਪੁੱਤਰਾਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੇਰਸ਼ੋਮ ਸੀ ਕਿਉਂ ਜੋ ਉਸ ਆਖਿਆ, ਮੈਂ ਪਰਦੇਸ ਵਿੱਚ ਓਪਰਾ ਰਿਹਾ।
4 하나의 이름은 엘리에셀이라 이는 `내 아버지의 하나님이 나를 도우사 바로의 칼에서 구원하셨다' 함이더라
੪ਅਤੇ ਦੂਜੇ ਦਾ ਨਾਮ ਅਲੀਅਜ਼ਰ ਸੀ ਕਿਉਂ ਜੋ ਉਸ ਆਖਿਆ, ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਸਹਾਇਕ ਸੀ ਅਤੇ ਮੈਨੂੰ ਫ਼ਿਰਊਨ ਦੀ ਤਲਵਾਰ ਤੋਂ ਬਚਾਇਆ।
5 모세의 장인 이드로가 모세의 아들들과 그 아내로 더불어 광야에 들어와 모세에게 이르니 곧 모세가 하나님의 산에 진 친 곳이라
੫ਅਤੇ ਮੂਸਾ ਦਾ ਸੌਹਰਾ ਯਿਥਰੋ ਉਸ ਦੇ ਪੁੱਤਰਾਂ ਅਤੇ ਉਸ ਦੀ ਪਤਨੀ ਨੂੰ ਉਜਾੜ ਵਿੱਚ ਮੂਸਾ ਕੋਲ ਲਿਆਇਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਪਰਬਤ ਉੱਤੇ ਡੇਰਾ ਲਾਇਆ ਹੋਇਆ ਸੀ।
6 그가 모세에게 전언하되 `그대의 장인 나 이드로가 그대의 아내와 그와 함께한 그 두 아들로 더불어 그대에게 왔노라'
੬ਉਹ ਨੇ ਮੂਸਾ ਨੂੰ ਆਖਿਆ, ਮੈਂ ਤੇਰਾ ਸੌਹਰਾ ਯਿਥਰੋ ਅਤੇ ਤੇਰੀ ਪਤਨੀ ਉਹ ਦੇ ਦੋਹਾਂ ਪੁੱਤਰਾਂ ਨਾਲ ਤੇਰੇ ਕੋਲ ਆਏ ਹਾਂ।
7 모세가 나가서 그 장인을 맞아 절하고 그에게 입맞추고 그들이 서로 문안하고 함께 장막에 들어가서
੭ਤਦ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ ਅਤੇ ਉਸ ਦੇ ਅੱਗੇ ਨਿਵਿਆ ਅਤੇ ਉਸ ਨੂੰ ਚੁੰਮਿਆ ਅਤੇ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੀ ਅਤੇ ਤੰਬੂ ਵਿੱਚ ਆਏ।
8 모세가 여호와께서 이스라엘을 위하여 바로와 애굽 사람에게 행하신 모든 일과 길에서 그들의 당한 모든 고난과 여호와께서 그 들을 구원하신 일을 다 그 장인에게 고하매
੮ਮੂਸਾ ਨੇ ਆਪਣੇ ਸੌਹਰੇ ਨੂੰ ਉਹ ਸਭ ਕੁਝ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਕਾਰਨ ਫ਼ਿਰਊਨ ਅਤੇ ਮਿਸਰੀਆਂ ਨਾਲ ਕੀਤਾ ਅਤੇ ਉਹ ਕਸ਼ਟ ਜਿਹੜਾ ਰਾਹ ਵਿੱਚ ਉਨ੍ਹਾਂ ਉੱਤੇ ਆਇਆ ਅਤੇ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਬਚਾਇਆ ਦੱਸਿਆ।
9 이드로가 여호와께서 이스라엘에게 모든 은혜를 베푸사 애굽 사람의 손에서 구원하심을 기뻐하여
੯ਤਦ ਯਿਥਰੋ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਇਸਰਾਏਲ ਨਾਲ ਕੀਤੀ ਜਦ ਉਸ ਨੂੰ ਮਿਸਰੀਆਂ ਦੇ ਹੱਥੋਂ ਬਚਾ ਦਿੱਤਾ ਅਨੰਦ ਹੋਇਆ।
10 가로되 `여호와를 찬송하리로다! 너희를 애굽 사람의 손에서와 바로의 손에서 건져내시고 백성을 애굽 사람의 손 밑에서 건지셨도다
੧੦ਯਿਥਰੋ ਨੇ ਆਖਿਆ, ਯਹੋਵਾਹ ਮੁਬਾਰਕ ਹੈ ਜਿਸ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਫ਼ਿਰਊਨ ਦੇ ਹੱਥੋਂ ਬਚਾ ਦਿੱਤਾ ਅਤੇ ਜਿਸ ਲੋਕਾਂ ਨੂੰ ਮਿਸਰੀਆਂ ਦੇ ਹੱਥ ਹੇਠੋਂ ਬਚਾਇਆ।
11 이제 내가 알았도다! 여호와는 모든 신보다 크시므로 이스라엘에게 교만히 행하는 그들을 이기셨도다' 하고
੧੧ਹੁਣ ਮੈਂ ਜਾਣਿਆ ਕਿ ਯਹੋਵਾਹ ਸਾਰੇ ਦੇਵਤਿਆਂ ਨਾਲੋਂ ਵੱਡਾ ਹੈ ਹਾਂ, ਉਸ ਗੱਲ ਵਿੱਚ ਵੀ ਜਿਸ ਵਿੱਚ ਉਹ ਉਨ੍ਹਾਂ ਉੱਤੇ ਘਮੰਡ ਕਰਦੇ ਸਨ।
12 모세의 장인 이드로가 번제물과 희생을 하나님께 가져오매 아론과 이스라엘 모든 장로가 와서 모세의 장인과 함께 하나님 앞에서 떡을 먹으니라
੧੨ਮੂਸਾ ਦਾ ਸੌਹਰਾ ਯਿਥਰੋ ਹੋਮ ਦੀ ਭੇਟ ਅਤੇ ਬਲੀਆਂ ਪਰਮੇਸ਼ੁਰ ਲਈ ਲਿਆਇਆ ਅਤੇ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਮੂਸਾ ਦੇ ਸੌਹਰੇ ਯਿਥਰੋ ਨਾਲ ਪਰਮੇਸ਼ੁਰ ਦੇ ਸਨਮੁਖ ਰੋਟੀ ਖਾਣ ਲਈ ਆਏ।
13 이튿날에 모세가 백성을 재판하느라고 앉았고 백성은 아침부터 저녁까지 모세의 곁에 섰는지라
੧੩ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਪਰਜਾ ਦਾ ਨਿਆਂ ਕਰਨ ਲਈ ਬੈਠਾ ਅਤੇ ਪਰਜਾ ਮੂਸਾ ਦੇ ਅੱਗੇ ਸਵੇਰ ਤੋਂ ਸ਼ਾਮ ਤੱਕ ਖੜੀ ਰਹੀ।
14 모세의 장인이 모세가 백성에게 행하는 모든 일을 보고 가로되 `그대가 이 백성에게 행하는 이 일이 어찜이뇨? 어찌하여 그대는 홀로 앉았고 백성은 아침부터 저녁까지 그대의 곁에 섰느뇨?'
੧੪ਜਦ ਮੂਸਾ ਦੇ ਸੌਹਰੇ ਨੇ ਉਹ ਸਭ ਕੁਝ ਜੋ ਉਸ ਨੇ ਪਰਜਾ ਨਾਲ ਕੀਤਾ ਵੇਖਿਆ ਤਾਂ ਆਖਿਆ, ਇਹ ਕੀ ਗੱਲ ਹੈ ਜੋ ਤੂੰ ਪਰਜਾ ਨਾਲ ਕਰਦਾ ਹੈਂ? ਤੂੰ ਕਿਉਂ ਇਕੱਲਾ ਬੈਠਦਾ ਹੈਂ ਅਤੇ ਸਾਰੀ ਪਰਜਾ ਸਵੇਰ ਤੋਂ ਸ਼ਾਮ ਤੱਕ ਤੇਰੇ ਅੱਗੇ ਖੜੀ ਰਹਿੰਦੀ ਹੈ?
15 모세가 그 장인에게 대답하되 `백성이 하나님께 물으려고 내게로 옴이라
੧੫ਤਾਂ ਮੂਸਾ ਨੇ ਆਪਣੇ ਸੌਹਰੇ ਨੂੰ ਆਖਿਆ, ਇਸ ਕਰਕੇ ਕਿ ਪਰਜਾ ਮੇਰੇ ਕੋਲ ਪਰਮੇਸ਼ੁਰ ਦੀ ਭਾਲ ਲਈ ਆਉਂਦੀ ਹੈ।
16 그들이 일이 있으면 내게로 오나니 내가 그 양편을 판단하여 하나님의 율례와 법도를 알게 하나이다'
੧੬ਜਦ ਉਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਉਹ ਮੇਰੇ ਕੋਲ ਆਉਂਦੇ ਹਨ ਮੈਂ ਉਸ ਮਨੁੱਖ ਅਤੇ ਉਸ ਦੇ ਗੁਆਂਢੀ ਵਿੱਚ ਨਿਆਂ ਕਰ ਦਿੰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦਸ ਦਿੰਦਾ ਹਾਂ।
17 모세의 장인이 그에게 이르되 `그대의 하는 것이 선하지 못하도다
੧੭ਤਾਂ ਮੂਸਾ ਦੇ ਸੌਹਰੇ ਨੇ ਉਹ ਨੂੰ ਆਖਿਆ, ਜੋ ਤੂੰ ਕਰਦਾ ਹੈਂ ਸੋ ਚੰਗੀ ਗੱਲ ਨਹੀਂ ਹੈ।
18 그대와 그대와 함께한 이 백성이 필연 기력이 쇠하리니 이 일이 그대에게 너무 중함이라 그대가 혼자 할 수 없으리라
੧੮ਤੂੰ ਜ਼ਰੂਰ ਥੱਕ ਜਾਵੇਂਗਾ, ਤੂੰ ਵੀ ਅਤੇ ਤੇਰੇ ਨਾਲ ਇਹ ਲੋਕ ਵੀ ਕਿਉਂ ਜੋ ਇਹ ਕੰਮ ਤੇਰੇ ਲਈ ਬਹੁਤਾ ਭਾਰੀ ਹੈ। ਤੂੰ ਇਕੱਲਾ ਇਸ ਨੂੰ ਨਹੀਂ ਕਰ ਸਕਦਾ।
19 이제 내 말을 들으라! 내가 그대에게 방침을 가르치리니 하나님이 그대와 함께 계실지로다! 그대는 백성을 위하여 하나님 앞에 있어서 소송을 하나님께 베풀며
੧੯ਤੂੰ ਹੁਣ ਮੇਰੀ ਗੱਲ ਸੁਣ। ਮੈਂ ਤੈਨੂੰ ਮੱਤ ਦਿੰਦਾ ਹਾਂ ਅਤੇ ਪਰਮੇਸ਼ੁਰ ਤੇਰੇ ਨਾਲ ਹੋਵੇਗਾ। ਤੂੰ ਲੋਕਾਂ ਲਈ ਪਰਮੇਸ਼ੁਰ ਦੇ ਥਾਂ ਰਹੀਂ ਅਤੇ ਤੂੰ ਉਨ੍ਹਾਂ ਗੱਲਾਂ ਨੂੰ ਪਰਮੇਸ਼ੁਰ ਅੱਗੇ ਲਿਆਈਂ।
20 그들에게 율례와 법도를 가르쳐서 마땅히 갈 길과 할 일을 그들에게 보이고
੨੦ਤੂੰ ਬਿਧੀਆਂ ਅਤੇ ਬਿਵਸਥਾਵਾਂ ਉਨ੍ਹਾਂ ਨੂੰ ਸਿਖਾ ਅਤੇ ਉਹ ਰਾਹ ਜਿਸ ਉੱਤੇ ਚੱਲਣਾ ਹੈ ਅਤੇ ਉਹ ਕੰਮ ਜਿਸ ਨੂੰ ਕਰਨਾ ਹੈ ਉਨ੍ਹਾਂ ਨੂੰ ਦਸ ਦੇ।
21 그대는 또 온 백성 가운데서 재덕이 겸전한 자 곧 하나님을 두려워하며 진실무망하며 불의한 이를 미워하는 자를 빼서 백성 위에 세워 천부장과 백부장과 오십부장과 십부장을 삼아
੨੧ਨਾਲੇ ਤੂੰ ਸਾਰਿਆਂ ਲੋਕਾਂ ਵਿੱਚੋਂ ਸਿਆਣੇ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਤੋਂ ਡਰਦੇ ਅਤੇ ਸੱਚੇ ਅਤੇ ਲੋਭ ਦੇ ਵੈਰੀ ਹੋਣ ਚੁਣ ਲੈ। ਉਨ੍ਹਾਂ ਨੂੰ ਲੋਕਾਂ ਉੱਤੇ ਹਜ਼ਾਰਾਂ ਦੇ ਸਰਦਾਰ ਸੈਂਕੜਿਆਂ ਦੇ ਸਰਦਾਰ, ਪੰਜਾਹ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ਠਹਿਰਾ ਦੇਣਾ।
22 그들로 때를 따라 백성을 재판하게 하라 무릇 큰 일이면 그대에게 베풀 것이고 무릇 작은 일이면 그들이 스스로 재판할 것이니 그리하면 그들이 그대와 함께 담당할 것인즉 일이 그대에게 쉬우리라
੨੨ਉਹ ਹਰ ਵੇਲੇ ਲੋਕਾਂ ਦਾ ਨਿਆਂ ਕਰਨ ਅਤੇ ਇਸ ਤਰ੍ਹਾਂ ਹੋਵੇ ਕਿ ਹਰ ਇੱਕ ਵੱਡੀ ਗੱਲ ਤੇਰੇ ਕੋਲ ਲਿਆਉਣ ਪਰ ਛੋਟੀਆਂ ਗੱਲਾਂ ਨੂੰ ਆਪ ਨਬੇੜਨ ਸੋ ਇਸ ਤਰ੍ਹਾਂ ਤੇਰੇ ਲਈ ਸੌਖਾ ਰਹੇਗਾ ਅਤੇ ਉਹ ਤੇਰੇ ਨਾਲ ਭਾਰ ਹਲਕਾ ਕਰਨ।
23 그대가 만일 이 일을 하고 하나님께서도 그대에게 인가하시면 그대가 이 일을 감당하고 이 모든 백성도 자기 곳으로 평안히 가리라'
੨੩ਜੇ ਤੂੰ ਇਸ ਗੱਲ ਨੂੰ ਕਰੇਂਗਾ ਅਤੇ ਪਰਮੇਸ਼ੁਰ ਤੈਨੂੰ ਹੁਕਮ ਦੇਵੇ ਤਾਂ ਤੂੰ ਝੱਲ ਸਕੇਂਗਾ ਅਤੇ ਇਹ ਸਾਰੇ ਲੋਕ ਵੀ ਸੁੱਖ-ਸਾਂਦ ਨਾਲ ਆਪਣੇ ਸਥਾਨਾਂ ਨੂੰ ਜਾਣਗੇ।
24 이에 모세가 자기 장인의 말을 듣고 그 모든 말대로 하여
੨੪ਸੋ ਮੂਸਾ ਨੇ ਆਪਣੇ ਸੌਹਰੇ ਦੀ ਗੱਲ ਨੂੰ ਸੁਣਿਆ ਅਤੇ ਜੋ ਉਸ ਆਖਿਆ ਸੀ ਸੋ ਹੀ ਕੀਤਾ।
25 이스라엘 무리 중에서 재덕이 겸전한 자를 빼서 그들로 백성의 두목 곧 천부장과 백부장과 오십부장과 십부장을 삼으매
੨੫ਤਦ ਮੂਸਾ ਨੇ ਸਿਆਣੇ ਮਨੁੱਖਾਂ ਨੂੰ ਇਸਰਾਏਲ ਵਿੱਚੋਂ ਚੁਣ ਕੇ ਉਹਨਾਂ ਨੂੰ ਪਰਜਾ ਉੱਤੇ ਪ੍ਰਧਾਨ ਠਹਿਰਾਇਆ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ।
26 그들이 때를 따라 백성을 재판하되 어려운 일은 모세에게 베풀고 쉬운 일은 자단하더라
੨੬ਉਹ ਹਰ ਵੇਲੇ ਪਰਜਾ ਦਾ ਨਿਆਂ ਕਰਦੇ ਸਨ ਅਤੇ ਔਖਾ ਕੰਮ ਮੂਸਾ ਕੋਲ ਲਿਆਉਂਦੇ ਸਨ ਪਰ ਸਾਰੇ ਛੋਟੇ ਕੰਮ ਆਪ ਨਬੇੜ ਲੈਂਦੇ ਸਨ।
27 모세가 그 장인을 보내니 그가 자기 고향으로 돌아가니라
੨੭ਮੂਸਾ ਨੇ ਆਪਣੇ ਸੌਹਰੇ ਨੂੰ ਵਿਦਿਆ ਕੀਤਾ ਤਾਂ ਉਹ ਆਪਣੇ ਦੇਸ ਦੇ ਰਾਹ ਪੈ ਗਿਆ।