< 사무엘상 18 >
1 다윗이 사울에게 말하기를 마치매 요나단의 마음이 다윗의 마음과 연락되어 요나단이 그를 자기 생명 같이 사랑하니라
੧ਅਜਿਹਾ ਹੋਇਆ ਜਦ ਉਹ ਨੇ ਸ਼ਾਊਲ ਨਾਲ ਗੱਲ ਕਰ ਲਈ, ਯੋਨਾਥਾਨ ਦਾ ਜੀਅ ਦਾਊਦ ਦੇ ਨਾਲ ਅਜਿਹਾ ਮਿਲ ਗਿਆ ਕਿ ਯੋਨਾਥਾਨ ਨੇ ਉਹ ਨੂੰ ਆਪਣਾ ਵਾਂਗੂੰ ਪਿਆਰ ਕੀਤਾ।
2 그 날에 사울은 다윗을 머무르게 하고 그 아비의 집으로 다시 돌아가기를 허락지 아니하였고
੨ਸ਼ਾਊਲ ਨੇ ਉਸ ਦਿਨ ਤੋਂ ਉਹ ਨੂੰ ਆਪਣੇ ਕੋਲ ਰੱਖਿਆ ਅਤੇ ਫੇਰ ਉਹ ਨੂੰ ਉਹ ਦੇ ਪਿਤਾ ਦੇ ਘਰ ਨਾ ਮੁੜਨ ਦਿੱਤਾ।
3 요나단은 다윗을 자기 생명 같이 사랑하여 더불어 언약을 맺었으며
੩ਯੋਨਾਥਾਨ ਨੇ ਦਾਊਦ ਨਾਲ ਆਪਸ ਵਿੱਚ ਨੇਮ ਬੰਨ੍ਹਿਆ ਕਿਉਂ ਜੋ ਉਹ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ।
4 요나단이 자기의 입었던 겉옷을 벗어 다윗에게 주었고 그 군복과 칼과 활과 띠도 그리하였더라
੪ਯੋਨਾਥਾਨ ਨੇ ਆਪਣਾ ਚੋਗਾ ਲਾਹ ਕੇ ਆਪਣੀ ਤਲਵਾਰ, ਧਣੁੱਖ ਪਟਕੇ ਨਾਲ, ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ।
5 다윗이 사울의 보내는 곳마다 가서 지혜롭게 행하매 사울이 그로 군대의 장을 삼았더니 온 백성이 합당히 여겼고 사울의 신하들도 합당히 여겼더라
੫ਜਿੱਥੇ ਕਿਤੇ ਸ਼ਾਊਲ ਉਹ ਨੂੰ ਭੇਜਦਾ ਸੀ, ਉੱਥੇ ਦਾਊਦ ਜਾਂਦਾ ਸੀ ਅਤੇ ਸਫ਼ਲ ਹੁੰਦਾ ਸੀ ਅਜਿਹਾ ਜੋ ਸ਼ਾਊਲ ਨੇ ਉਹ ਨੂੰ ਯੋਧਿਆਂ ਉੱਤੇ ਸਰਦਾਰ ਬਣਾਇਆ ਅਤੇ ਉਹ ਸਾਰੇ ਲੋਕਾਂ ਦੇ ਸਾਹਮਣੇ ਅਤੇ ਸ਼ਾਊਲ ਦੇ ਸੇਵਕਾਂ ਦੇ ਸਾਹਮਣੇ ਵੀ ਮੰਨਿਆ ਪਰਮੰਨਿਆ ਹੋਇਆ ਸੀ।
6 무리가 돌아올 때 곧 다윗이 블레셋 사람을 죽이고 돌아올 때에 여인들이 이스라엘 모든 성에서 나와서 노래하며 춤추며 소고와 경쇠를 가지고 왕 사울을 환영하는데
੬ਉਹ ਇਸਤਰੀਆਂ ਗਾਉਂਦੀਆਂ ਨੱਚਦੀਆਂ ਅਨੰਦ ਨਾਲ ਡੱਫ਼ਾਂ ਅਤੇ ਚਿਕਾਰੇ ਵਜਾਉਂਦੀਆਂ ਹੋਈਆਂ ਸ਼ਾਊਲ ਰਾਜਾ ਦੇ ਮਿਲਣ ਨੂੰ ਨਿੱਕਲੀਆਂ।
7 여인들이 뛰놀며 창화하여 가로되 `사울의 죽인 자는 천천이요, 다윗은 만만이로다' 한지라
੭ਅਤੇ ਉਨ੍ਹਾਂ ਇਸਤਰੀਆਂ ਨੇ ਵਜਾਉਂਦੇ ਹੋਏ ਵਾਰੋ-ਵਾਰੀ ਗਾ ਕੇ ਆਖਿਆ, ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਲੱਖਾਂ ਨੂੰ!
8 사울이 이 말에 불쾌하여 심히 노하여 가로되 `다윗에게는 만만을 돌리고 내게는 천천만 돌리니 그의 더 얻을 것이 나라 밖에 무엇이냐?'하고
੮ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, ਉਨ੍ਹਾਂ ਨੇ ਦਾਊਦ ਦੇ ਲਈ ਲੱਖਾਂ ਪਰ ਮੇਰੇ ਲਈ ਹਜ਼ਾਰਾਂ ਠਹਿਰਾਏ! ਬਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਹ ਨੂੰ ਕੀ ਮਿਲਣਾ ਬਾਕੀ ਹੈ?
੯ਉਸ ਦਿਨ ਤੋਂ ਬਾਅਦ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ।
10 그 이튿날 하나님의 부리신 악신이 사울에게 힘있게 내리매 그가 집 가운데서 야료하는고로 다윗이 평일과 같이 손으로 수금을 타는데 때에 사울의 손에 창이 있는지라
੧੦ਅਗਲੇ ਦਿਨ ਅਜਿਹਾ ਹੋਇਆ ਜੋ ਪਰਮੇਸ਼ੁਰ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ। ਤਦ ਉਹ ਘਰ ਵਿੱਚ ਅਗੰਮ ਵਾਕ ਕਰਨ ਲੱਗ ਪਿਆ ਅਤੇ ਦਾਊਦ ਨੇ ਉਹ ਦੇ ਸਾਹਮਣੇ ਪਹਿਲਾਂ ਵਾਂਗੂੰ ਹੱਥ ਨਾਲ ਵਜਾਇਆ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਇੱਕ ਭਾਲਾ ਸੀ।
11 그가 스스로 이르기를 `내가 다윗을 벽에 박으리라' 하고 그 창을 던졌으나 다윗이 그 앞에서 두 번 피하였더라
੧੧ਤਦ ਸ਼ਾਊਲ ਨੇ ਭਾਲਾ ਸੁੱਟ ਕੇ ਆਖਿਆ, ਮੈਂ ਦਾਊਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ ਪਰ ਦਾਊਦ ਉਹ ਦੇ ਸਾਹਮਣਿਓਂ ਦੂਜੀ ਵਾਰੀ ਵੀ ਬਚ ਨਿੱਕਲਿਆ।
12 여호와께서 사울을 떠나 다윗과 함께 계시므로 사울이 그를 두려워한지라
੧੨ਸ਼ਾਊਲ ਦਾਊਦ ਕੋਲੋਂ ਡਰਦਾ ਸੀ ਕਿਉਂ ਜੋ ਯਹੋਵਾਹ ਉਹ ਦੇ ਨਾਲ ਸੀ ਅਤੇ ਸ਼ਾਊਲ ਕੋਲੋਂ ਵੱਖਰਾ ਹੋ ਗਿਆ।
13 그러므로 사울이 그로 자기를 떠나게 하고 천부장을 삼으매 그가 백성 앞에 출입하며
੧੩ਇਸ ਲਈ ਸ਼ਾਊਲ ਨੇ ਉਹ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਉਹ ਨੂੰ ਹਜ਼ਾਰਾਂ ਦਾ ਸਰਦਾਰ ਬਣਾਇਆ ਅਤੇ ਉਹ ਲੋਕਾਂ ਦੇ ਸਾਹਮਣੇ ਆਉਂਦਾ ਜਾਂਦਾ ਸੀ।
14 그 모든 일을 지혜롭게 행하니라 여호와께서 그와 함께 계시니라
੧੪ਦਾਊਦ ਆਪਣੇ ਸਾਰੇ ਰਾਹਾਂ ਵਿੱਚ ਸਫ਼ਲ ਹੁੰਦਾ ਸੀ ਅਤੇ ਯਹੋਵਾਹ ਉਹ ਦੇ ਨਾਲ ਸੀ।
15 사울이 다윗의 크게 지혜롭게 행함을 보고 그를 두려워하였으나
੧੫ਸੋ ਜਦ ਸ਼ਾਊਲ ਨੇ ਦੇਖਿਆ ਜੋ ਉਹ ਵੱਡੀ ਸਫ਼ਲਤਾ ਨਾਲ ਚਲਦਾ ਹੈ ਤਾਂ ਉਸ ਕੋਲੋਂ ਡਰਨ ਲੱਗ ਪਿਆ।
16 온 이스라엘과 유다는 다윗을 사랑하였으니 그가 자기들 앞에 출입함을 인함이었더라
੧੬ਪਰ ਸਾਰਾ ਇਸਰਾਏਲ ਅਤੇ ਯਹੂਦਾਹ ਦਾਊਦ ਨਾਲ ਪਿਆਰ ਕਰਦਾ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੇ ਆਉਂਦਾ ਜਾਂਦਾ ਹੁੰਦਾ ਸੀ।
17 사울이 다윗에게 이르되 `내 맏딸 메랍을 네게 아내로 주리니 오직 너는 나를 위하여 용맹을 내어 여호와의 싸움을 싸우라' 하니 이는 그가 생각하기를 `내 손을 그에게 대지 말고 블레셋 사람의 손으로 그에게 대게 하리라' 함이라
੧੭ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਵੇਖ ਮੇਰੀ ਵੱਡੀ ਧੀ ਮੇਰਬ ਹੈ। ਮੈਂ ਉਹਦਾ ਵਿਆਹ ਤੇਰੇ ਨਾਲ ਕਰ ਦਿਆਂਗਾ। ਤੂੰ ਸਿਰਫ਼ ਮੇਰੇ ਲਈ ਸੂਰਬੀਰ ਬਣ ਕੇ ਯਹੋਵਾਹ ਦੇ ਲਈ ਲੜਾਈ ਕਰ ਕਿਉਂ ਜੋ ਸ਼ਾਊਲ ਨੇ ਮਨ ਵਿੱਚ ਆਖਿਆ, ਕਿ ਉਹ ਦੇ ਉੱਤੇ ਮੇਰਾ ਹੱਥ ਨਾ ਚੱਲੇ ਸਗੋਂ ਉਹ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ।
18 다윗이 사울에게 이르되 `내가 누구며 이스라엘 중에 내 친속이나 내 아비의 집이 무엇이관대 내가 왕의 사위가 되리이까?' 하였더니
੧੮ਪਰ ਦਾਊਦ ਨੇ ਸ਼ਾਊਲ ਨੂੰ ਆਖਿਆ, ਮੈਂ ਹਾਂ ਕੌਣ ਅਤੇ ਮੇਰਾ ਜੀਵਨ ਕੀ ਹੈ ਅਤੇ ਇਸਰਾਏਲ ਵਿੱਚ ਮੇਰੇ ਪਿਤਾ ਦਾ ਟੱਬਰ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾਂ?
19 사울의 딸 메랍을 다윗에게 줄 시기에 므훌랏 사람 아드리엘에게 아내로 준 바 되었더라
੧੯ਪਰ ਅਜਿਹਾ ਹੋਇਆ ਜਦ ਉਹ ਵੇਲਾ ਆਇਆ ਜੋ ਸ਼ਾਊਲ ਦੀ ਧੀ ਮੇਰਬ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਥੀ ਅਦਰੀਏਲ ਨਾਲ ਵਿਆਹੀ ਗਈ।
20 사울의 딸 미갈이 다윗을 사랑하매 혹이 사울에게 고한지라 사울이 그 일을 좋게 여겨
੨੦ਅਤੇ ਸ਼ਾਊਲ ਦੀ ਧੀ ਮੀਕਲ ਦਾਊਦ ਨਾਲ ਪ੍ਰੇਮ ਕਰਨ ਲੱਗੀ ਸੋ ਉਨ੍ਹਾਂ ਨੇ ਸ਼ਾਊਲ ਨੂੰ ਖ਼ਬਰ ਦਿੱਤੀ ਅਤੇ ਇਸ ਗੱਲ ਕਰਕੇ ਉਹ ਰਾਜ਼ੀ ਹੋਇਆ।
21 스스로 이르되 `내가 딸을 그에게 주어서 그에게 올무가 되게 하고 블레셋 사람의 손으로 그를 치게 하리라' 하고 이에 다윗에게 이르되 `네가 오늘 다시 내 사위가 되리라' 하니라
੨੧ਤਦ ਸ਼ਾਊਲ ਨੇ ਆਖਿਆ, ਮੈਂ ਉਹ ਨੂੰ ਉਸ ਨਾਲ ਵਿਆਹਵਾਂਗਾ ਜੋ ਉਹ ਦੇ ਲਈ ਫਾਹੀ ਹੋਵੇ ਅਤੇ ਫ਼ਲਿਸਤੀਆਂ ਦਾ ਹੱਥ ਉਹ ਦੇ ਉੱਤੇ ਆਣ ਪਵੇ ਸੋ ਸ਼ਾਊਲ ਨੇ ਦਾਊਦ ਨੂੰ ਆਖਿਆ, ਭਈ ਇਸ ਤਰ੍ਹਾਂ ਤੂੰ ਅੱਜ ਹੀ ਮੇਰਾ ਜਵਾਈ ਬਣ ਜਾਵੇਂਗਾ।
22 사울이 그 신하들에게 명하되 `너희는 다윗에게 비밀히 말하여 이르기를 보라 왕이 너를 기뻐하시고 모든 신하도 너를 사랑하나니 그런즉 네가 왕의 사위가 되는 것이 가하니라' 하라
੨੨ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਊਦ ਨਾਲ ਹੌਲੀ ਜਿਹੇ ਗੱਲ ਕਰੋ ਅਤੇ ਆਖੋ, ਵੇਖ, ਰਾਜਾ ਤੇਰੇ ਨਾਲ ਰਾਜ਼ੀ ਹੈ ਅਤੇ ਉਸ ਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ। ਹੁਣ ਤੂੰ ਰਾਜਾ ਦਾ ਜਵਾਈ ਬਣ।
23 사울의 신하들이 이 말로 다윗의 귀에 고하매 다윗이 가로되 `왕의 사위 되는 것을 너희는 경한 일로 보느냐? 나는 가난하고 천한 사람이로라' 한지라
੨੩ਤਦ ਸ਼ਾਊਲ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਕਹਿ ਸੁਣਾਈਆਂ ਅਤੇ ਦਾਊਦ ਬੋਲਿਆ, ਭਲਾ, ਇਹ ਤੁਹਾਨੂੰ ਕੋਈ ਛੋਟੀ ਜਿਹੀ ਗੱਲ ਦਿੱਸਦੀ ਹੈ ਜੋ ਮੈਂ ਰਾਜਾ ਦਾ ਜਵਾਈ ਬਣਾਂ ਕਿਉਂ ਜੋ ਮੈਂ ਕੰਗਾਲ ਅਤੇ ਤੁੱਛ ਮਨੁੱਖ ਹਾਂ?
24 사울의 신하들이 사울에게 고하여 가로되 `다윗이 여차여차히 말하더이다'
੨੪ਤਾਂ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਦਾਊਦ ਇਉਂ ਆਖਦਾ ਹੈ।
25 사울이 가로되 `너희는 다윗에게 이같이 말하기를 왕이 아무 폐백도 원치 아니하고 다만 왕의 원수의 보복으로 블레셋 사람의 양피 일백을 원하신다 하라' 하였으니 이는 사울의 생각에 `다윗을 블레셋 사람의 손에 죽게 하리라' 함이라
੨੫ਤਦ ਸ਼ਾਊਲ ਨੇ ਆਖਿਆ, ਤੁਸੀਂ ਦਾਊਦ ਨੂੰ ਆਖੋ ਕਿ ਰਾਜਾ ਕਿਸੇ ਤਰ੍ਹਾਂ ਦੀ ਕੀਮਤ ਨਹੀਂ ਮੰਗਦਾ ਸਗੋਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਇਸ ਲਈ ਜੋ ਰਾਜਾ ਦੇ ਵੈਰੀਆਂ ਤੋਂ ਬਦਲਾ ਲਿਆ ਜਾਵੇ। ਪਰ ਸ਼ਾਊਲ ਇਹ ਚਾਹੁੰਦਾ ਸੀ ਕਿ ਫ਼ਲਿਸਤੀਆਂ ਦੇ ਰਾਹੀਂ ਦਾਊਦ ਨੂੰ ਮਰਵਾ ਦੇਵੇ।
26 사울의 신하들이 이 말로 다윗에게 고하매 다윗이 왕의 사위 되는 것을 좋게 여기므로 만기가 되지 못하여서
੨੬ਜਦ ਉਹ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਆਖੀਆਂ, ਤਾਂ ਦਾਊਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜਾ ਦਾ ਜਵਾਈ ਬਣਾਂ, ਕੁਝ ਦਿਨ ਰਹਿ ਗਏ ਸਨ।
27 다윗이 일어나서 그 종자와 함께 가서 블레셋 사람 이백명을 죽이고 그 양피를 가져다가 수대로 왕께 드려 왕의 사위가 되고자 하니 사울이 그 딸 미갈을 다윗에게 아내로 주었더라
੨੭ਤਦ ਦਾਊਦ ਉੱਠਿਆ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰਿਆ ਅਤੇ ਦੋ ਸੌ ਫ਼ਲਿਸਤੀ ਮਾਰੇ ਅਤੇ ਦਾਊਦ ਉਨ੍ਹਾਂ ਦੀਆਂ ਖਲੜੀਆਂ ਲੈ ਆਇਆ ਅਤੇ ਉਨ੍ਹਾਂ ਨੇ ਉਹ ਸਾਰਾ ਲੇਖਾ ਪੂਰਾ ਕਰਕੇ ਰਾਜੇ ਦੇ ਅੱਗੇ ਰੱਖ ਦਿੱਤੀਆਂ ਜੋ ਉਹ ਰਾਜੇ ਦਾ ਜਵਾਈ ਬਣੇ ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਹ ਨੂੰ ਵਿਆਹ ਦਿੱਤੀ।
28 여호와께서 다윗과 함께 계심을 사울이 보고 알았고 사울의 딸 미갈도 그를 사랑하므로
੨੮ਇਹ ਵੇਖ ਕੇ ਸ਼ਾਊਲ ਨੇ ਜਾਣ ਲਿਆ ਜੋ ਯਹੋਵਾਹ ਦਾਊਦ ਦੇ ਸੰਗ ਹੈ ਅਤੇ ਉਸ ਦੀ ਧੀ ਮੀਕਲ, ਦਾਊਦ ਦੇ ਨਾਲ ਪਿਆਰ ਕਰਦੀ ਸੀ।
29 사울이 다윗을 더욱 더욱 두려워하여 평생에 다윗의 대적이 되니라
੨੯ਤਦ ਸ਼ਾਊਲ ਦਾਊਦ ਤੋਂ ਹੋਰ ਵੀ ਡਰ ਗਿਆ ਅਤੇ ਸ਼ਾਊਲ ਦਾਊਦ ਦਾ ਸਦਾ ਲਈ ਵੈਰੀ ਬਣ ਗਿਆ।
30 블레셋 사람의 방백들이 나오면 그들의 나올 때마다 다윗이 사울의 모든 신하보다 더 지혜롭게 행하매 이에 그 이름이 심히 귀중히 되니라
੩੦ਤਦ ਫ਼ਲਿਸਤੀਆਂ ਦੇ ਸਰਦਾਰ ਬਾਹਰ ਨਿੱਕਲ ਆਏ ਅਤੇ ਜਦ ਉਹ ਨਿੱਕਲ ਆਏ ਤਾਂ ਸ਼ਾਊਲ ਦੇ ਸੇਵਕਾਂ ਨਾਲੋਂ ਦਾਊਦ ਨੂੰ ਵੱਧ ਸਫ਼ਲਤਾ ਪ੍ਰਾਪਤ ਹੋਈ ਸੋ ਉਹ ਦਾ ਨਾਮ ਬਹੁਤ ਆਦਰ ਪਾ ਗਿਆ।