< 2 Re 13 >

1 L’anno ventesimoterzo di Joas, figliuolo di Achazia, re di Giuda, Joachaz, figliuolo di Jehu, cominciò a regnare sopra Israele a Samaria; e regnò diciassette anni.
ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ ਰਾਜ ਦੇ ਤੇਈਵੇਂ ਸਾਲ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸਤਾਰਾਂ ਸਾਲ ਰਾਜ ਕੀਤਾ।
2 Egli fece ciò ch’è male agli occhi dell’Eterno, imitò i peccati coi quali Geroboamo, figliuolo di Nebat, aveva fatto peccare Israele, e non se ne ritrasse.
ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਹ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਨਾ ਛੱਡਿਆ।
3 E l’ira dell’Eterno si accese contro gl’Israeliti, ed ei li diede nelle mani di Hazael, re di Siria, e nelle mani di Ben-Hadad, figliuolo di Hazael, per tutto quel tempo.
ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਹਨਾਂ ਨੂੰ ਅਰਾਮ ਦੇ ਰਾਜਾ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥ ਵਿੱਚ ਦਿੰਦਾ ਰਿਹਾ।
4 Ma Joachaz implorò l’Eterno, e l’Eterno lo esaudì, perché vide l’oppressione sotto la quale il re di Siria teneva Israele.
ਤਦ ਯਹੋਆਹਾਜ਼ ਨੇ ਯਹੋਵਾਹ ਨੂੰ ਮਨਾ ਲਿਆ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ ਕਿਉਂ ਜੋ ਉਸ ਨੇ ਇਸਰਾਏਲ ਉੱਤੇ ਹੋ ਰਹੇ ਅਨ੍ਹੇਰ ਨੂੰ ਵੇਖਿਆ, ਉਹ ਅਨ੍ਹੇਰ ਜਿਹੜਾ ਅਰਾਮ ਦਾ ਰਾਜਾ ਉਹਨਾਂ ਉੱਤੇ ਕਰਦਾ ਸੀ।
5 E l’Eterno diede un liberatore agl’Israeliti, i quali riuscirono a sottrarsi al potere dei Siri, in guisa che i figliuoli d’Israele poteron dimorare nelle loro tende, come per l’addietro.
ਯਹੋਵਾਹ ਨੇ ਇਸਰਾਏਲ ਨੂੰ ਇੱਕ ਛੁਡਾਉਣ ਵਾਲਾ ਦਿੱਤਾ, ਉਹ ਅਰਾਮ ਦੇ ਹੱਥ ਹੇਠੋਂ ਨਿੱਕਲ ਗਏ ਅਤੇ ਇਸਰਾਏਲੀ ਅੱਗੇ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ
6 Ma non si ritrassero dai peccati coi quali la casa di Geroboamo aveva fatto peccare Israele; e continuarono a camminare per quella via; perfino l’idolo di Astarte rimase in piè a Samaria.
ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਹ ਨੇ ਇਸਰਾਏਲ ਤੋਂ ਕਰਾਏ ਸਨ ਪਰ ਉਨ੍ਹਾਂ ਉੱਤੇ ਉਹ ਚੱਲਦੇ ਰਹੇ ਨਾਲੇ ਲੱਕੜ ਦੇ ਬੁੱਤ ਵੀ ਅਜੇ ਤੱਕ ਸਾਮਰਿਯਾ ਵਿੱਚ ਖੜ੍ਹੇ ਸਨ।
7 Di tutta la sua gente, a Joachaz, l’Eterno non avea lasciato che cinquanta cavalieri, dieci carri, e diecimila fanti; perché il re di Siria li avea distrutti, e li avea ridotti come la polvere che si calpesta.
ਉਹ ਨੇ ਯਹੋਆਹਾਜ਼ ਲਈ ਪੰਜਾਹ ਸਵਾਰਾਂ ਅਤੇ ਦਸ ਰੱਥਾਂ ਅਤੇ ਦਸ ਹਜ਼ਾਰ ਪਿਆਦਿਆਂ ਤੋਂ ਬਿਨ੍ਹਾਂ ਕੋਈ ਆਦਮੀ ਨਾ ਛੱਡਿਆ ਕਿਉਂ ਜੋ ਅਰਾਮ ਦੇ ਰਾਜਾ ਨੇ ਉਹਨਾਂ ਦਾ ਨਾਸ ਕਰ ਦਿੱਤਾ ਸੀ ਅਤੇ ਮਿੱਧ-ਮਿੱਧ ਕੇ ਮਿੱਟੀ ਵਾਂਗੂੰ ਕਰ ਦਿੱਤਾ ਸੀ।
8 Il rimanente delle azioni di Joachaz, e tutto quello che fece, e tutte le sue prodezze, sono cose scritte nel libro delle Cronache dei re d’Israele.
ਯਹੋਆਹਾਜ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਉਸ ਦੀ ਸਾਮਰਥ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ?
9 Joachaz si addormentò coi suoi padri, e fu sepolto a Samaria; e Joas, suo figliuolo, regnò in luogo suo.
ਤਦ ਯਹੋਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਨੇ ਉਸ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਯੋਆਸ਼ ਉਸ ਦੇ ਥਾਂ ਰਾਜ ਕਰਨ ਲੱਗਾ।
10 L’anno trentasettesimo di Joas re di Giuda, Joas, figliuolo di Joachaz, cominciò a regnare sopra Israele a Samaria, e regnò sedici anni.
੧੦ਯਹੂਦਾਹ ਦੇ ਰਾਜਾ ਯੋਆਸ਼ ਦੇ ਰਾਜ ਦੇ ਸੈਂਤੀਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਸੋਲ਼ਾਂ ਸਾਲ ਰਾਜ ਕੀਤਾ।
11 Egli fece ciò ch’è male agli occhi dell’Eterno, e non si ritrasse da alcuno de’ peccati coi quali Geroboamo, figliuolo di Nebat, avea fatto peccare Israele, ma batté anch’egli la stessa strada.
੧੧ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਤੇ ਚੱਲਦਾ ਰਿਹਾ।
12 Il rimanente delle azioni di Joas, e tutto quello che fece, e il valore coi quale combatté contro Amatsia re di Giuda, sono cose scritte nel libro delle Cronache dei re d’Israele.
੧੨ਯੋਆਸ਼ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਅਤੇ ਉਸ ਦੀ ਸਾਮਰਥ ਜਿਹ ਦੇ ਨਾਲ ਉਹ ਯਹੂਦਾਹ ਦੇ ਰਾਜਾ ਅਮਸਯਾਹ ਦੇ ਵਿਰੁੱਧ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
13 Joas si addormentò coi suoi padri, e Geroboamo salì sul trono di lui. E Joas fu sepolto a Samaria coi re d’Israele.
੧੩ਤਦ ਯੋਆਸ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਯਾਰਾਬੁਆਮ ਉਸ ਦੇ ਥਾਂ ਰਾਜ ਗੱਦੀ ਉੱਤੇ ਬੈਠ ਗਿਆ, ਯੋਆਸ਼ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ।
14 Or Eliseo cadde malato di quella malattia che lo dovea condurre alla morte; e Joas, re d’Israele, scese a trovarlo, pianse su lui, e disse: “Padre mio, padre mio! Carro d’Israele e sua cavalleria!”.
੧੪ਫਿਰ ਅਲੀਸ਼ਾ ਉਸ ਰੋਗ ਨਾਲ ਬਿਮਾਰ ਹੋਇਆ, ਜਿਹ ਦੇ ਨਾਲ ਉਹ ਮਰਨ ਵਾਲਾ ਸੀ। ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰਥ ਅਤੇ ਉਸ ਦੇ ਸਾਰਥੀ।
15 Ed Eliseo gli disse: “Prendi un arco e delle frecce”; e Joas prese un arco e delle frecce.
੧੫ਤਦ ਅਲੀਸ਼ਾ ਨੇ ਉਸ ਨੂੰ ਆਖਿਆ, ਧਣੁੱਖ ਤੇ ਤੀਰ ਲੈ। ਉਸ ਨੇ ਆਪਣੇ ਲਈ ਧਣੁੱਖ ਤੇ ਤੀਰ ਲੈ ਲਏ।
16 Eliseo disse al re d’Israele: “Impugna l’arco”; e quegli impugnò l’arco; ed Eliseo posò le sue mani sulle mani del re,
੧੬ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, ਧਣੁੱਖ ਉੱਤੇ ਆਪਣਾ ਹੱਥ ਰੱਖ। ਉਸ ਨੇ ਆਪਣਾ ਹੱਥ ਉਹ ਦੇ ਉੱਤੇ ਰੱਖਿਆ ਫੇਰ ਅਲੀਸ਼ਾ ਨੇ ਆਪਣੇ ਹੱਥ ਰਾਜਾ ਦੇ ਹੱਥਾਂ ਉੱਤੇ ਰੱਖੇ।
17 poi gli disse: “Apri la finestra a levante!” E Joas l’aprì. Allora Eliseo disse: “Tira!” E quegli tirò. Ed Eliseo disse: “Questa è una freccia di vittoria da parte dell’Eterno: la freccia della vittoria contro la Siria. Tu sconfiggerai i Siri in Afek fino a sterminarli”.
੧੭ਅਤੇ ਆਖਿਆ, ਪੂਰਬ ਵੱਲ ਦੀ ਖਿੜਕੀ ਖੋਲ੍ਹ, ਉਸ ਨੇ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, ਤੀਰ ਮਾਰ ਅਤੇ ਉਸ ਨੇ ਮਾਰਿਆ। ਤਦ ਉਹ ਬੋਲਿਆ, ਯਹੋਵਾਹ ਵੱਲੋਂ ਜਿੱਤ ਦਾ ਤੀਰ ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ ਕਿਉਂ ਜੋ ਤੂੰ ਅਫੇਕ ਵਿੱਚ ਅਰਾਮ ਨੂੰ ਇੱਥੋਂ ਤੱਕ ਮਾਰੇਂਗਾ ਕਿ ਉਹ ਦਾ ਨਾਸ ਹੋ ਜਾਵੇਗਾ।
18 Poi disse: “Prendi le frecce!” Joas le prese, ed Eliseo disse al re d’Israele: “Percuoti il suolo”; ed egli lo percosse tre volte, indi si fermò.
੧੮ਤਦ ਉਹ ਨੇ ਆਖਿਆ, ਤੀਰਾਂ ਨੂੰ ਲੈ ਸੋ ਉਸ ਨੇ ਲੈ ਲਏ। ਤਦ ਉਹ ਨੇ ਇਸਰਾਏਲ ਦੇ ਰਾਜਾ ਨੂੰ ਕਿਹਾ, ਧਰਤੀ ਉੱਤੇ ਮਾਰ ਸੋ ਉਸ ਨੇ ਤਿੰਨ ਵਾਰੀ ਮਾਰਿਆ, ਤਦ ਠਹਿਰ ਗਿਆ।
19 L’uomo di Dio si adirò contro di lui, e disse: “Avresti dovuto percuoterlo cinque o sei volte; allora tu avresti sconfitto i Siri fino a sterminarli; mentre adesso non li sconfiggerai che tre volte”. Eliseo morì, e fu sepolto.
੧੯ਫੇਰ ਪਰਮੇਸ਼ੁਰ ਦਾ ਜਨ ਉਸ ਦੇ ਉੱਤੇ ਕ੍ਰੋਧਵਾਨ ਹੋ ਕੇ ਬੋਲਿਆ, ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਹ ਨੂੰ ਨਾਸ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਂਗਾ।
20 L’anno seguente delle bande di Moabiti fecero una scorreria nel paese;
੨੦ਅਲੀਸ਼ਾ ਮਰ ਗਿਆ ਅਤੇ ਉਨ੍ਹਾਂ ਨੇ ਉਹ ਨੂੰ ਦੱਬ ਦਿੱਤਾ। ਮੋਆਬੀਆਂ ਦੇ ਜੱਥੇ ਸਾਲ ਦੇ ਸ਼ੁਰੂ ਵਿੱਚ ਦੇਸ ਵਿੱਚ ਆ ਵੜੇ।
21 e avvenne, mentre certuni stavano seppellendo un morto, che scorsero una di quelle bande, e gettarono il morto nel sepolcro di Eliseo. Il morto, non appena ebbe toccate le ossa di Eliseo, risuscitò, e si levò in piedi.
੨੧ਅਤੇ ਅਜਿਹਾ ਹੋਇਆ ਕਿ ਜਦ ਉਹ ਇੱਕ ਮਨੁੱਖ ਨੂੰ ਦੱਬਣ ਨੂੰ ਹੀ ਸਨ ਤਾਂ ਵੇਖੋ ਉਨ੍ਹਾਂ ਨੇ ਇੱਕ ਜੱਥਾ ਦੇਖਿਆ। ਸੋ ਉਨ੍ਹਾਂ ਨੇ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ ਤਾਂ ਉਹ ਜੀ ਉੱਠਿਆ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ।
22 Or Hazael, re di Siria, aveva oppresso gl’Israeliti durante tutta la vita di Joachaz;
੨੨ਅਰਾਮ ਦਾ ਰਾਜਾ ਹਜ਼ਾਏਲ ਯਹੋਆਹਾਜ਼ ਦੇ ਸਾਰਿਆਂ ਦਿਨਾਂ ਵਿੱਚ ਇਸਰਾਏਲ ਨੂੰ ਸਤਾਉਂਦਾ ਰਿਹਾ।
23 ma l’Eterno fece loro grazia, ne ebbe compassione e fu loro favorevole per amor del suo patto con Abrahamo, con Isacco e con Giacobbe; e non li volle distruggere; e, fino ad ora, non li ha rigettati dalla sua presenza.
੨੩ਪਰ ਯਹੋਵਾਹ ਉਨ੍ਹਾਂ ਉੱਤੇ ਦਯਾਵਾਨ ਹੋਇਆ ਅਤੇ ਉਨ੍ਹਾਂ ਉੱਤੇ ਤਰਸ ਖਾਧਾ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੰਨ੍ਹੇ ਹੋਏ ਨੇਮ ਦੇ ਕਾਰਨ ਉਨ੍ਹਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਨ੍ਹਾਂ ਦਾ ਨਾਸ ਕਰਨਾ ਨਾ ਉਨ੍ਹਾਂ ਨੂੰ ਆਪਣੇ ਹਜ਼ੂਰੋਂ ਪਰ੍ਹੇ ਹਟਾਉਣਾ ਚਾਹੁੰਦਾ ਸੀ।
24 Hazael, re di Siria, morì e Ben-Hadad, suo figliuolo, regnò in luogo suo.
੨੪ਤਦ ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ, ਉਹ ਦਾ ਪੁੱਤਰ ਬਨ-ਹਦਦ ਉਹ ਦੇ ਥਾਂ ਰਾਜ ਕਰਨ ਲੱਗਾ।
25 E Joas, figliuolo di Joachaz, ritolse di mano a Ben-Hadad, figliuolo di Hazael, le città che Hazael avea prese in guerra a Joachaz suo padre. Tre volte Joas lo sconfisse, e ricuperò così le città d’Israele.
੨੫ਅਤੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਦੇ ਹੱਥੋਂ ਉਹ ਸ਼ਹਿਰ ਫੇਰ ਖੋਹ ਲਏ, ਜੋ ਉਹ ਨੇ ਉਸ ਦੇ ਪਿਉ ਯਹੋਆਹਾਜ਼ ਦੇ ਹੱਥੋਂ ਯੁੱਧ ਵਿੱਚ ਲੈ ਲਏ ਸਨ। ਤਿੰਨ ਵਾਰੀ ਯੋਆਸ਼ ਨੇ ਉਹ ਨੂੰ ਮਾਰਿਆ ਅਤੇ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਲੈ ਲਿਆ।

< 2 Re 13 >