< Salmi 58 >

1 Mictam di Davide, [dato] al Capo de' Musici, [sopra] Al-tashet DI vero, parlate voi giustamente? Giudicate voi dirittamente, o figliuoli di uomini?
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਭਜਨ। ਹੇ ਬਲਵਾਨ ਸ਼ਾਸਕੋ, ਕੀ ਤੁਸੀਂ ਸੱਚ-ਮੁੱਚ ਧਰਮ ਨਾਲ ਬੋਲਦੇ ਹੋ? ਕੀ ਤੁਸੀਂ ਆਦਮ ਵੰਸ਼ੀਆਂ ਦਾ ਸਹੀ ਨਿਆਂ ਕਰਦੇ ਹੋ?
2 Anzi voi fabbricate perversità nel cuor vostro; Voi bilanciate la violenza delle vostre mani in terra.
ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ, ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨ੍ਹੇਰ ਤੋਲ ਦਿੰਦੇ ਹੋ?
3 [Questi] empi sono stati alienati fin dalla matrice; [Questi] parlatori di menzogna sono stati sviati fin dal seno [della madre].
ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਉਹ ਜੰਮਦੇ ਸਾਰ ਹੀ ਝੂਠ ਬੋਲ-ਬੋਲ ਕੇ ਭਟਕ ਜਾਂਦੇ ਹਨ।
4 Hanno del veleno simile al veleno del serpente; [Sono] come l'aspido sordo, che si tura le orecchie;
ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ,
5 Il qual non ascolta la voce degl'incantatori, [Nè] di chi è saputo in fare incantagioni.
ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ।
6 O Dio, stritola loro i denti nella lor bocca; O Signore, rompi i mascellari de' leoncelli.
ਹੇ ਪਰਮੇਸ਼ੁਰ, ਉਨ੍ਹਾਂ ਦੇ ਦੰਦਾਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਪਰਮੇਸ਼ੁਰ, ਜੁਆਨ ਬੱਬਰ ਸ਼ੇਰਾਂ ਦੀਆਂ ਦਾੜ੍ਹਾਂ ਨੂੰ ਪੁੱਟ ਸੁੱਟ।
7 Struggansi come acque, e vadansene via; Tiri [Iddio] le sue saette, e in uno stante sieno ricisi.
ਓਹ ਵਗਦੇ ਪਾਣੀ ਵਾਂਗੂੰ ਵਹਿ ਜਾਣ, ਜਦ ਓਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਜਾਣੋ, ਟੋਟੇ-ਟੋਟੇ ਹੋ ਜਾਣ!
8 Trapassino, come una lumaca [che] si disfa; [Come] l'abortivo di una donna, non veggano il sole.
ਓਹ ਘੋਗੇ ਵਾਂਗੂੰ ਹੋਣ ਜੋ ਗਲ਼ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭਪਾਤ ਵਾਂਗੂੰ ਹੋਣ ਜਿਸ ਸੂਰਜ ਨਹੀਂ ਵੇਖਿਆ!
9 Avanti che le vostre pignatte sentano [il fuoco] del pruno, Porti via la bufera il verde ed il secco.
ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ।
10 Il giusto si rallegrerà, quando avrà veduta la vendetta; Egli bagnerà i suoi piedi nel sangue dell'empio.
੧੦ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਪੈਰ ਧੋਵੇਗਾ।
11 E ciascuno dirà: Certo egli vi è frutto pel giusto; [Vi è] pure un Dio giudice in terra.
੧੧ਤਦ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, ਸੱਚ-ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਂ ਕਰਦਾ ਹੈ!

< Salmi 58 >