< 2 Re 3 >
1 Ioram figlio di Acab divenne re d'Israele in Samaria l'anno diciotto di Giòsafat, re di Giuda. Ioram regnò dodici anni.
੧ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੇ ਰਾਜ ਦੇ ਅਠਾਰਵੇਂ ਸਾਲ ਅਹਾਬ ਦਾ ਪੁੱਤਰ ਯਹੋਰਾਮ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਬਾਰ੍ਹਾਂ ਸਾਲ ਰਾਜ ਕੀਤਾ।
2 Fece ciò che è male agli occhi del Signore, ma non come suo padre e sua madre. Egli allontanò la stele di Baal, eretta dal padre.
੨ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਪਰ ਆਪਣੇ ਮਾਂ ਪਿਉ ਵਾਂਗੂੰ ਨਹੀਂ ਸਗੋਂ ਉਸ ਨੇ ਬਆਲ ਦੇ ਥੰਮ੍ਹ ਨੂੰ ਜਿਹੜਾ ਉਸ ਦੇ ਪਿਉ ਨੇ ਬਣਾਇਆ ਸੀ ਕੱਢ ਛੱਡਿਆ।
3 Ma restò legato, senza allontanarsene, al peccato che Geroboamo, figlio di Nebàt, aveva fatto commettere a Israele.
੩ਫਿਰ ਵੀ ਉਹ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਨਾਲ ਜਿਹੜੇ ਉਹ ਨੇ ਇਸਰਾਏਲ ਤੋਂ ਕਰਾਏ ਸੀ, ਚਿੰਬੜਿਆ ਰਿਹਾ ਤੇ ਉਨ੍ਹਾਂ ਤੋਂ ਮੂੰਹ ਨਾ ਮੋੜਿਆ।
4 Mesa re di Moab era un allevatore di pecore. Egli inviava al re di Israele centomila agnelli e la lana di centomila arieti.
੪ਮੋਆਬ ਦਾ ਰਾਜਾ ਮੇਸ਼ਾ ਇੱਕ ਅਯਾਲੀ ਸੀ ਅਤੇ ਇਸਰਾਏਲ ਦੇ ਰਾਜਾ ਨੂੰ ਇੱਕ ਲੱਖ ਲੇਲਿਆਂ ਤੇ ਇੱਕ ਲੱਖ ਭੇਡੂਆਂ ਦੀ ਉੱਨ ਦਿੰਦਾ ਹੁੰਦਾ ਸੀ।
5 Ma alla morte di Acab, Mesa si ribellò al re di Israele.
੫ਜਦੋਂ ਅਹਾਬ ਮਰ ਗਿਆ ਤਾਂ ਮੋਆਬ ਦਾ ਰਾਜਾ ਇਸਰਾਏਲ ਦੇ ਰਾਜਾ ਤੋਂ ਬਾਗੀ ਹੋ ਗਿਆ।
6 Allora il re Ioram uscì da Samaria e passò in rassegna tutto Israele.
੬ਉਸ ਦਿਨ ਯਹੋਰਾਮ ਰਾਜਾ ਨੇ ਸਾਮਰਿਯਾ ਤੋਂ ਨਿੱਕਲ ਕੇ ਸਾਰੇ ਇਸਰਾਏਲ ਦੀ ਗਿਣਤੀ ਕੀਤੀ।
7 Si mosse e mandò a dire a Giòsafat re di Giuda: «Il re di Moab si è ribellato contro di me; vuoi partecipare con me alla guerra contro Moab?». Quegli rispose: «Ci verrò; conta su di me come su di te, sul mio popolo come sul tuo, sui miei cavalli come sui tuoi».
੭ਉਹ ਨੇ ਜਾ ਕੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਨੂੰ ਸੁਨੇਹਾ ਭੇਜਿਆ ਕਿ ਮੋਆਬ ਦਾ ਰਾਜਾ ਮੇਰੇ ਤੋਂ ਬਾਗੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਂਗਾ? ਉਸ ਨੇ ਆਖਿਆ, “ਮੈਂ ਜਾਂਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰੇ ਲੋਕਾਂ ਵਰਗੇ ਅਤੇ ਮੇਰੇ ਘੋੜੇ ਤੇਰੇ ਘੋੜਿਆਂ ਵਰਗੇ ਹਨ।”
8 «Per quale strada muoveremo?», domandò Giòsafat. L'altro rispose: «Per la strada del deserto di Edom».
੮ਉਹ ਨੇ ਆਖਿਆ, “ਅਸੀਂ ਕਿਹੜੇ ਪਾਸਿਓਂ ਚੜ੍ਹਾਈ ਕਰੀਏ?” ਉਸ ਨੇ ਆਖਿਆ, “ਅਦੋਮ ਦੀ ਉਜਾੜ ਵੱਲੋਂ।”
9 Allora si misero in marcia il re di Israele, il re di Giuda e il re di Edom. Girarono per sette giorni. Non c'era acqua per l'esercito né per le bestie che lo seguivano.
੯ਤਦ ਇਸਰਾਏਲ ਦਾ ਰਾਜਾ, ਯਹੂਦਾਹ ਦਾ ਰਾਜਾ ਅਤੇ ਅਦੋਮ ਦਾ ਰਾਜਾ ਤੁਰ ਪਏ, ਜਦੋਂ ਸੱਤਾਂ ਦਿਨਾਂ ਦਾ ਸਫ਼ਰ ਕੀਤਾ ਤਾਂ ਉਨ੍ਹਾਂ ਦੀ ਸੈਨਾਂ ਤੇ ਪਸ਼ੂਆਂ ਲਈ ਜਿਹੜੇ ਉਨ੍ਹਾਂ ਦੇ ਪਿੱਛੇ-ਪਿੱਛੇ ਆਉਂਦੇ ਸਨ, ਕਿਤੇ ਪਾਣੀ ਨਹੀਂ ਸੀ।
10 Il re di Israele disse: «Ah, il Signore ha chiamato questi tre re per metterli nelle mani di Moab».
੧੦ਤਦ ਇਸਰਾਏਲ ਦੇ ਰਾਜਾ ਨੇ ਆਖਿਆ, “ਹਾਏ, ਹਾਏ! ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਸੱਦਿਆ ਹੈ, ਜੋ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
11 Giòsafat disse: «Non c'è qui un profeta del Signore, per mezzo del quale possiamo consultare il Signore?». Rispose uno dei ministri del re di Israele: «C'è qui Eliseo, figlio di Safat, che versava l'acqua sulle mani di Elia».
੧੧ਪਰ ਯਹੋਸ਼ਾਫ਼ਾਤ ਬੋਲਿਆ ਕਿ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ ਕਿ ਅਸੀਂ ਉਸ ਦੇ ਦੁਆਰਾ ਯਹੋਵਾਹ ਤੋਂ ਪੁੱਛੀਏ? ਤਦ ਇਸਰਾਏਲ ਦੇ ਰਾਜਾ ਦੇ ਸੇਵਕਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ ਕਿ ਸ਼ਾਫਾਟ ਦਾ ਪੁੱਤਰ ਅਲੀਸ਼ਾ ਜਿਹੜਾ ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ ਇੱਥੇ ਹੈ।
12 Giòsafat disse: «La parola del Signore è in lui». Scesero da costui il re di Israele, Giòsafat e il re di Edom.
੧੨ਤਦ ਯਹੋਸ਼ਾਫ਼ਾਤ ਨੇ ਆਖਿਆ, “ਯਹੋਵਾਹ ਦਾ ਬਚਨ ਉਹ ਦੇ ਕੋਲ ਹੈ।” ਸੋ ਇਸਰਾਏਲ ਦਾ ਰਾਜਾ, ਯਹੋਸ਼ਾਫ਼ਾਤ ਤੇ ਅਦੋਮ ਦਾ ਰਾਜਾ ਉਹ ਦੇ ਕੋਲ ਗਏ।
13 Eliseo disse al re di Israele: «Che c'è fra me e te? Và dai profeti di tuo padre e dai profeti di tua madre!». Il re di Israele gli disse: «No, perché il Signore ha chiamato noi tre re per metterci nelle mani di Moab».
੧੩ਤਦ ਅਲੀਸ਼ਾ ਨੇ ਇਸਰਾਏਲ ਦੇ ਰਾਜਾ ਨੂੰ ਆਖਿਆ, “ਮੇਰਾ ਤੇਰੇ ਨਾਲ ਕੀ ਵਾਸਤਾ ਹੈ? ਤੂੰ ਆਪਣੇ ਪਿਉ ਦੇ ਨਬੀਆਂ ਅਤੇ ਆਪਣੀ ਮਾਂ ਦੇ ਨਬੀਆਂ ਕੋਲ ਜਾ।” ਪਰ ਇਸਰਾਏਲ ਦੇ ਰਾਜਾ ਨੇ ਉਹ ਨੂੰ ਆਖਿਆ, “ਨਹੀਂ, ਕਿਉਂ ਜੋ ਯਹੋਵਾਹ ਨੇ ਇਨ੍ਹਾਂ ਤਿੰਨਾਂ ਰਾਜਿਆਂ ਨੂੰ ਇਕੱਠਾ ਕੀਤਾ ਹੈ ਕਿ ਉਨ੍ਹਾਂ ਨੂੰ ਮੋਆਬ ਦੇ ਹੱਥੀਂ ਫੜਾ ਦੇਵੇ।”
14 Eliseo disse: «Per la vita del Signore degli eserciti, alla cui presenza io sto, se non fosse per il rispetto che provo verso Giòsafat re di Giuda, a te non avrei neppure badato, né ti avrei guardato.
੧੪ਤਦ ਅਲੀਸ਼ਾ ਬੋਲਿਆ, “ਸੈਨਾਂ ਦੇ ਜਿਉਂਦੇ ਯਹੋਵਾਹ ਦੀ ਸਹੁੰ ਜਿਸ ਦੇ ਅੱਗੇ ਮੈਂ ਖੜ੍ਹਾ ਹਾਂ, ਜੇ ਮੈਨੂੰ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਤ ਦੀ ਹਜ਼ੂਰੀ ਦਾ ਲਿਹਾਜ਼ ਨਾ ਹੁੰਦਾ, ਤਾਂ ਮੈਂ ਤੇਰੇ ਵੱਲ ਨਿਗਾਹ ਵੀ ਨਾ ਕਰਦਾ ਨਾ ਤੇਰੇ ਵੱਲ ਵੇਖਦਾ।”
15 Ora cercatemi un suonatore di cetra». Mentre il suonatore arpeggiava, cantando, la mano del Signore fu sopra Eliseo.
੧੫ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ, ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ।
16 Egli annunziò: «Dice il Signore: Scavate molte fosse in questa valle,
੧੬ਤਦ ਉਹ ਨੇ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਘਾਟੀ ਵਿੱਚ ਟੋਏ ਹੀ ਟੋਏ ਪੁੱਟ ਦਿਓ।
17 perché dice il Signore: Voi non sentirete il vento né vedrete la pioggia, eppure questa valle si riempirà d'acqua; berrete voi, la vostra truppa e le vostre bestie da soma.
੧੭ਕਿਉਂਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਨਾ ਹਵਾ ਨੂੰ ਵੇਖੋਗੇ ਨਾ ਮੀਂਹ ਨੂੰ, ਤਾਂ ਵੀ ਉਹ ਘਾਟੀ ਪਾਣੀ ਨਾਲ ਭਰ ਜਾਵੇਗੀ ਅਤੇ ਤੁਸੀਂ ਪੀਵੋਗੇ ਤੇ ਤੁਹਾਡੇ ਪਸ਼ੂ ਵੀ।
18 Ciò è poca cosa agli occhi del Signore; egli metterà anche Moab nelle vostre mani.
੧੮ਇਹ ਯਹੋਵਾਹ ਦੀ ਨਿਗਾਹ ਵਿੱਚ ਨਿੱਕੀ ਜਿਹੀ ਗੱਲ ਹੈ। ਉਹ ਮੋਆਬ ਨੂੰ ਤੁਹਾਡੇ ਹੱਥ ਦੇ ਦੇਵੇਗਾ।
19 Voi distruggerete tutte le fortezze e tutte le città più importanti; abbatterete ogni albero e ostruirete tutte le sorgenti d'acqua; rovinerete ogni campo fertile riempiendolo di pietre».
੧੯ਤੁਸੀਂ ਹਰ ਸ਼ਹਿਰ ਪਨਾਹ ਵਾਲੇ ਸ਼ਹਿਰ ਅਤੇ ਉੱਤਮ ਸ਼ਹਿਰ ਢਾਹ ਛੱਡੋਗੇ, ਹਰ ਚੰਗੇ ਰੁੱਖ ਨੂੰ ਵੱਢ ਸੁੱਟੋਗੇ, ਪਾਣੀ ਦੇ ਸਾਰੇ ਸੋਤਿਆਂ ਨੂੰ ਪੂਰ ਦੇਵੋਗੇ ਅਤੇ ਹਰ ਚੰਗੇ ਖੇਤ ਨੂੰ ਪੱਥਰਾਂ ਨਾਲ ਵਿਗਾੜ ਦਿਓਗੇ।
20 Al mattino, nell'ora dell'offerta, ecco scorrere l'acqua dalla direzione di Edom; la zona ne fu inondata.
੨੦ਇਸ ਤਰ੍ਹਾਂ ਹੋਇਆ ਜਦੋਂ ਸਵੇਰ ਨੂੰ ਭੇਟ ਚੜ੍ਹਾਈ ਜਾਂਦੀ ਸੀ, ਤਾਂ ਵੇਖੋ ਅਦੋਮ ਦੇ ਪਾਸਿਓਂ ਪਾਣੀ ਆ ਰਿਹਾ ਸੀ ਤੇ ਉਹ ਧਰਤੀ ਪਾਣੀ ਨਾਲ ਭਰ ਗਈ।
21 Tutti i Moabiti, saputo che erano venuti i re per fare loro guerra, arruolarono tutti gli uomini in età di maneggiare le armi e si schierarono sulla frontiera.
੨੧ਜਦ ਸਾਰੇ ਮੋਆਬੀਆਂ ਨੇ ਸੁਣਿਆ ਕਿ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਚੜ੍ਹਾਈ ਕੀਤੀ ਹੈ, ਤਦ ਸਾਰੇ ਜਵਾਨ ਅਤੇ ਬੁੱਢੇ ਜਿਹੜੇ ਸ਼ਸਤਰ ਬੰਨ੍ਹ ਸਕਦੇ ਸਨ ਇਕੱਠੇ ਹੋਏ ਅਤੇ ਹੱਦ ਉੱਤੇ ਖੜ੍ਹੇ ਹੋ ਗਏ।
22 Alzatisi presto al mattino, quando il sole splendeva sulle acque, i Moabiti videro da lontano le acque rosse come sangue.
੨੨ਜਦੋਂ ਉਹ ਸਵੇਰੇ ਉੱਠੇ ਤਾਂ ਪਾਣੀ ਉੱਤੇ ਸੂਰਜ ਚਮਕ ਰਿਹਾ ਸੀ ਅਤੇ ਮੋਆਬੀਆਂ ਨੂੰ ਉਹ ਪਾਣੀ ਜੋ ਉਨ੍ਹਾਂ ਦੇ ਸਾਹਮਣੇ ਸੀ ਲਹੂ ਵਾਂਗੂੰ ਦਿਸਦਾ ਸੀ।
23 Esclamarono: «Questo è sangue! I re si sono azzuffati e l'uno ha ucciso l'altro. Ebbene, Moab, alla preda!».
੨੩ਇਸ ਲਈ ਉਹ ਬੋਲੇ, “ਇਹ ਤਾਂ ਲਹੂ ਹੈ ਰਾਜਾ ਨਾਸ ਹੀ ਹੋ ਗਏ। ਹਾਂ, ਹਰ ਮਨੁੱਖ ਨੇ ਆਪਣੇ ਨਾਲ ਦੇ ਨੂੰ ਮਾਰ ਛੱਡਿਆ ਹੈ। ਹੇ ਮੋਆਬ, ਹੁਣ ਲੁੱਟ ਨੂੰ ਤੁਰ ਪਓ।”
24 Andarono dunque nell'accampamento di Israele. Ma gli Israeliti si alzarono e sconfissero i Moabiti, che fuggirono davanti a loro. I vincitori si inoltrarono nel paese, incalzando e uccidendo i Moabiti.
੨੪ਜਦ ਉਹ ਇਸਰਾਏਲ ਦੇ ਡੇਰੇ ਵਿੱਚ ਆਏ ਤਾਂ ਇਸਰਾਏਲੀਆਂ ਨੇ ਉੱਠ ਕੇ ਮੋਆਬੀਆਂ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਉਨ੍ਹਾਂ ਦੇ ਅੱਗਿਓਂ ਨੱਠ ਤੁਰੇ। ਉਹ ਉਸ ਦੇਸ ਵਿੱਚ ਵੜ ਕੇ ਮੋਆਬੀਆਂ ਨੂੰ ਮਾਰਦੇ ਜਾਂਦੇ ਸਨ।
25 Ne demolirono le città; su tutti i campi fertili ognuno gettò una pietra e li riempirono; otturarono tutte le sorgenti d'acqua e tagliarono tutti gli alberi utili. Rimase soltanto Kir Careset; i frombolieri l'aggirarono e l'assalirono.
੨੫ਉਨ੍ਹਾਂ ਨੇ ਸ਼ਹਿਰਾਂ ਨੂੰ ਢਾਹ ਦਿੱਤਾ, ਹਰ ਇੱਕ ਚੰਗੇ ਖੇਤ ਵਿੱਚ ਹਰ ਆਦਮੀ ਨੇ ਇੱਕ-ਇੱਕ ਪੱਥਰ ਸੁੱਟਿਆ ਤੇ ਉਹ ਨੂੰ ਭਰ ਦਿੱਤਾ, ਪਾਣੀ ਦੇ ਸਾਰੇ ਸੋਤੇ ਉਨ੍ਹਾਂ ਨੇ ਪੂਰ ਦਿੱਤੇ ਅਤੇ ਸਾਰੇ ਚੰਗੇ ਰੁੱਖ ਉਨ੍ਹਾਂ ਨੇ ਵੱਢ ਦਿੱਤੇ, ਜਦੋਂ ਤੱਕ ਕੀਰ-ਹਰਾਸਥ ਵਿੱਚ ਪੱਥਰ ਹੀ ਬਾਕੀ ਰਹੇ, ਤਾਂ ਗੋਪੀਆ ਚਲਾਉਣ ਵਾਲਿਆਂ ਨੇ ਉਹ ਨੂੰ ਘੇਰ ਕੇ ਮਾਰਿਆ।
26 Il re di Moab, visto che la guerra era insostenibile per lui, prese con sé settecento uomini che maneggiavano la spada per aprirsi un passaggio verso il re di Edom, ma non ci riuscì.
੨੬ਜਦੋਂ ਮੋਆਬ ਦੇ ਰਾਜਾ ਨੇ ਦੇਖਿਆ ਕਿ ਅਸੀਂ ਹਾਰਨ ਵਾਲੇ ਹਾਂ, ਤਾਂ ਉਸ ਨੇ ਸੱਤ ਸੌ ਤਲਵਾਰ ਚਲਾਉਣ ਵਾਲੇ ਆਦਮੀ ਆਪਣੇ ਨਾਲ ਲਏ ਕਿ ਅਦੋਮ ਦੇ ਰਾਜਾ ਦੇ ਕੋਲ ਦੀ ਹਮਲਾ ਕਰਨ, ਪਰ ਉਹ ਨਾ ਕਰ ਸਕੇ।
27 Allora prese il figlio primogenito, che doveva regnare al suo posto, e l'offrì in olocausto sulle mura. Si scatenò una grande ira contro gli Israeliti, che si allontanarono da lui e tornarono nella loro regione.
੨੭ਤਦ ਉਹ ਨੇ ਆਪਣੇ ਪਹਿਲੌਠੇ ਪੁੱਤਰ ਨੂੰ ਜਿਹੜਾ ਉਹ ਦੇ ਥਾਂ ਰਾਜ ਕਰਨ ਵਾਲਾ ਸੀ ਲੈ ਕੇ ਸ਼ਹਿਰਪਨਾਹ ਉੱਤੇ ਹੋਮ ਦੀ ਬਲੀ ਲਈ ਚੜ੍ਹਾਇਆ ਅਤੇ ਇਸ ਤਰ੍ਹਾਂ ਹੋਇਆ ਕਿ ਇਸਰਾਏਲ ਦੇ ਵਿਰੁੱਧ ਵੱਡਾ ਕਰੋਪ ਹੋ ਗਿਆ ਅਤੇ ਉਹ ਉਸ ਦੇ ਵੱਲੋਂ ਹਟ ਕੇ ਆਪਣੇ ਦੇਸ ਨੂੰ ਮੁੜ ਆਏ।