< Józsué 20 >
1 Majd szóla az Úr Józsuénak, mondván:
੧ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ,
2 Szólj az Izráel fiainak, mondván: Válaszszatok magatoknak menekülésre való városokat, a melyekről szóltam néktek Mózes által,
੨ਇਸਰਾਏਲੀਆਂ ਨਾਲ ਗੱਲ ਕਰ ਕਿ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ ਜਿਸ ਦੇ ਬਾਰੇ ਮੈਂ ਮੂਸਾ ਦੇ ਰਾਹੀਂ ਤੁਹਾਨੂੰ ਆਖਿਆ ਸੀ
3 Hogy oda szaladjon a gyilkos, a ki megöl valakit tévedésből, nem szándékosan, és legyenek azok menedékül nékik a vérbosszúló elől.
੩ਜਿੱਥੇ ਉਹ ਖੂਨੀ ਭੱਜ ਜਾਵੇ ਜਿਸ ਨੇ ਅਣਜਾਣੇ ਜਾਂ ਗਲਤੀ ਦੇ ਨਾਲ ਕਿਸੇ ਪ੍ਰਾਣੀ ਨੂੰ ਮਾਰ ਸੁੱਟਿਆ ਹੋਵੇ ਅਤੇ ਉਹ ਤੁਹਾਡੇ ਲਈ ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣਗੇ।
4 A ki pedig beszalad valamelyikbe e városok közül, álljon az a város kapujába, és beszélje el az ő dolgait a város véneinek hallatára, és vegyék be őt magok közé a városba, és adjanak néki helyet, hogy velök lakozzék.
੪ਉਹ ਇਹਨਾਂ ਨਗਰਾਂ ਵਿੱਚੋਂ ਇੱਕ ਨੂੰ ਭੱਜ ਜਾਵੇ ਅਤੇ ਨਗਰ ਦੀ ਡਿਉੜ੍ਹੀ ਦੇ ਫਾਟਕ ਉੱਤੇ ਜਾ ਖਲੋਵੇ ਅਤੇ ਉਸ ਨਗਰ ਦੇ ਬਜ਼ੁਰਗਾਂ ਦੇ ਕੰਨਾਂ ਵਿੱਚ ਆਪਣੀ ਗੱਲ ਕਰੇ ਅਤੇ ਉਹ ਉਸ ਨੂੰ ਨਗਰ ਵਿੱਚ ਆਪਣੇ ਕੋਲ ਲੈ ਜਾਣ ਅਤੇ ਉਹ ਉਸ ਨੂੰ ਥਾਂ ਦੇਣ ਕਿ ਉਹ ਉਹਨਾਂ ਦੇ ਵਿੱਚ ਵੱਸ ਜਾਵੇ।
5 Hogyha pedig kergeti azt a vérbosszúló, ki ne adják a gyilkost annak kezébe, mert nem szándékosan ölte meg az ő felebarátját, és nem gyűlölte ő azt annakelőtte.
੫ਜੇ ਖ਼ੂਨ ਦਾ ਬਦਲਾ ਲੈਣ ਵਾਲਾ ਉਹ ਦਾ ਪਿੱਛਾ ਕਰੇ ਤਾਂ ਉਹ ਖ਼ੂਨੀ ਨੂੰ ਉਸ ਦੇ ਹੱਥਾਂ ਵਿੱਚ ਨਾ ਦੇਣ ਕਿਉਂ ਜੋ ਉਸ ਆਪਣੇ ਗੁਆਂਢੀ ਨੂੰ ਗਲਤੀ ਨਾਲ ਮਾਰਿਆ ਸੀ ਅਤੇ ਉਹ ਪਹਿਲਾਂ ਤੋਂ ਉਸ ਦਾ ਵੈਰੀ ਨਹੀਂ ਸੀ।
6 És lakozzék abban a városban mindaddig, a míg ítéletre állhat a gyülekezet elé, a míg meghal a főpap, a ki abban az időben lesz, azután térjen vissza a gyilkos, és menjen haza az ő városába és az ő házába, abba a városba, a melyből elfutott vala.
੬ਤਾਂ ਉਹ ਉਸ ਨਗਰ ਵਿੱਚ ਵੱਸਿਆ ਰਹੇ ਜਦ ਤੱਕ ਕਿ ਉਹ ਨਿਆਂ ਲਈ ਮੰਡਲੀ ਦੇ ਅੱਗੇ ਨਾ ਖੜ੍ਹਾ ਹੋਵੇ ਅਤੇ ਜਦ ਤੱਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ ਤਾਂ ਉਹ ਖ਼ੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ ਅਰਥਾਤ ਉਹ ਸ਼ਹਿਰ ਨੂੰ ਜਿੱਥੋਂ ਉਸ ਨੱਸਿਆ ਸੀ ਜਾਵੇ।
7 És kiválaszták Kedest Galileában a Nafthali hegyén, Sikemet az Efraim hegyén és Kirjáth-Arbát, azaz Hebront a Júda hegyén.
੭ਅਤੇ ਉਹਨਾਂ ਨੇ ਨਫ਼ਤਾਲੀ ਦੇ ਪਰਬਤ ਉੱਤੇ ਗਲੀਲ ਵਿੱਚ ਕਾਦੇਸ਼ ਨੂੰ ਅਤੇ ਇਫ਼ਰਾਈਮ ਦੇ ਪਰਬਤ ਵਿੱਚ ਸ਼ਕਮ ਨੂੰ ਅਤੇ ਯਹੂਦਾਹ ਦੇ ਪਰਬਤ ਵਿੱਚ ਕਿਰਯਥ-ਅਰਬਾ ਨੂੰ ਜਿਹੜਾ ਹਬਰੋਨ ਹੈ ਵੱਖਰਾ ਕੀਤਾ।
8 Túl a Jordánon pedig Jérikhótól napkelet felé választák Beczert a pusztában, a sík földön Rúben nemzetségéből; Rámothot Gileádban, a Gád nemzetségéből, és Gólánt Básánban a Manassé nemzetségéből.
੮ਅਤੇ ਯਰਦਨ ਦੇ ਪਾਰ ਯਰੀਹੋ ਦੇ ਪੂਰਬ ਵੱਲ ਉਹਨਾਂ ਨੇ ਬਸਰ ਨੂੰ ਜਿਹੜਾ ਰਊਬੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੋਥ ਨੂੰ ਜਿਹੜਾ ਗਿਲਆਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸ਼ਾਨ ਵਿੱਚ ਗੋਲਾਨ ਨੂੰ ਜਿਹੜਾ ਮਨੱਸ਼ਹ ਦੇ ਗੋਤ ਵਿੱਚ ਸੀ।
9 Ezek voltak a meghatározott városok mind az Izráel fiainak, mind a jövevénynek, a ki közöttük tartózkodik vala, hogy oda szaladjon mindaz, a ki megöl valakit tévedésből, és meg ne haljon a vérbosszúlónak keze által, míg oda nem áll a gyülekezet elé.
੯ਇਹ ਨਗਰ ਸਾਰੇ ਇਸਰਾਏਲੀਆਂ ਲਈ ਅਤੇ ਪਰਦੇਸੀਆਂ ਲਈ ਜਿਹੜੇ ਉਹਨਾਂ ਦੇ ਵਿੱਚ ਵੱਸਦੇ ਸਨ ਠਹਿਰਾਏ ਗਏ ਜਿੱਥੇ ਹਰ ਇੱਕ ਭੱਜ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਣੇ ਮਾਰ ਦੇਵੇ ਤਾਂ ਜੋ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ ਜਦ ਤੱਕ ਕਿ ਉਹ ਮੰਡਲੀ ਦੇ ਅੱਗੇ ਨਾ ਖੜ੍ਹਾ ਕੀਤਾ ਜਾਵੇ।