< 1 Krónika 22 >
1 Mondta Dávid: Ez legyen az Örökkévalónak, az Istennek háza és ez égőáldozatnak való oltár Izrael számára!
੧ਤਦ ਦਾਊਦ ਨੇ ਆਖਿਆ, ਇਹ ਹੀ ਯਹੋਵਾਹ ਪਰਮੇਸ਼ੁਰ ਦਾ ਭਵਨ ਅਤੇ ਇਹ ਹੀ ਇਸਰਾਏਲ ਦੇ ਲਈ ਹੋਮ ਦੀ ਜਗਵੇਦੀ ਹੈ!
2 És mondta Dávid, hogy egybegyűjtsék a jövevényeket, kik Izrael országában voltak, és fölállított kővágókat, hogy vágjanak ki faragott köveket az Isten házának építésére;
੨ਤਦ ਦਾਊਦ ਨੇ ਆਗਿਆ ਦਿੱਤੀ ਕਿ ਉਨ੍ਹਾਂ ਓਪਰਿਆਂ ਨੂੰ ਜਿਹੜੇ ਇਸਰਾਏਲ ਦੇ ਦੇਸ ਵਿੱਚ ਹਨ, ਇਕੱਠਾ ਕਰਨ ਅਤੇ ਉਸ ਨੇ ਪੱਥਰ ਘੜਨ ਵਾਲਿਆਂ ਨੂੰ ਠਹਿਰਾਇਆ, ਤਾਂ ਜੋ ਉਹ ਪਰਮੇਸ਼ੁਰ ਦੇ ਭਵਨ ਦੀ ਰਚਨਾ ਲਈ ਪੱਥਰ ਦੀਆਂ ਚੌਨੁੱਕਰੀਆਂ ਇੱਟਾਂ ਘੜਨ
3 és vasat bőségesen a kapuk ajtóira való szögeknek és kapcsoknak készített elő Dávid és rezet bőségesen súly nélkül;
੩ਅਤੇ ਦਾਊਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ
4 meg cédrusfát szám nélkül, mert hoztak a Cidónbeliek és a Córbeliek cédrusfát bőségesen Dávidnak.
੪ਅਤੇ ਦਿਆਰ ਦੀ ਲੱਕੜੀ ਬਹੁਤ ਸਾਰੀ ਇਕੱਠੀ ਕੀਤੀ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਵਸਨੀਕ ਬਹੁਤ ਸਾਰੀ ਦਿਆਰ ਦੀ ਲੱਕੜੀ ਦਾਊਦ ਦੇ ਕੋਲ ਲਿਆਉਂਦੇ ਸਨ।
5 Mondta ugyanis Dávid: Salamon fiam fiatal és gyenge; az Örökkévalónak építendő házat pedig naggyá kell tenni, felette naggyá, névre és ékességre mind az országok előtt; hadd készítsek tehát elő neki. Így előkészítette Dávid bőségesen halála előtt.
੫ਅਤੇ ਦਾਊਦ ਨੇ ਆਖਿਆ, “ਮੇਰਾ ਪੁੱਤਰ ਸੁਲੇਮਾਨ ਅਜੇ ਤਾਂ ਨਿਆਣਾ ਅਤੇ ਬਾਲਕ ਹੈ, ਅਤੇ ਜ਼ਰੂਰੀ ਹੈ ਕਿ ਜਿਹੜਾ ਭਵਨ ਯਹੋਵਾਹ ਦੇ ਲਈ ਬਣਾਇਆ ਜਾਵੇਗਾ, ਉਹ ਬਹੁਤ ਹੀ ਸੁੰਦਰ ਹੋਵੇ, ਤਾਂ ਕਿ ਉਹ ਦਾ ਨਾਮ ਅਤੇ ਪ੍ਰਤਾਪ ਸਾਰੇ ਦੇਸਾਂ ਵਿੱਚ ਉਜਾਗਰ ਹੋਵੇ, ਇਸ ਲਈ ਮੈਂ ਆਪ ਹੀ ਉਹ ਦੇ ਲਈ ਤਿਆਰੀ ਕਰਾਂਗਾ।” ਅਖ਼ੀਰ, ਦਾਊਦ ਨੇ ਆਪਣੇ ਮਰਨ ਤੋਂ ਪਹਿਲਾਂ ਬਹੁਤ ਜਿਆਦਾ ਤਿਆਰੀਆਂ ਕੀਤੀਆਂ।
6 És elhívta fiát Salamont és megparancsolta neki, hogy házat építsen az Örökkévalónak, Izrael Istenének.
੬ਫਿਰ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਸੱਦਿਆ ਅਤੇ ਉਸ ਨੂੰ ਆਗਿਆ ਦਿੱਤੀ, ਕਿ ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵੇ।
7 És mondta Dávid Salamonnak: Fiam, nekem az volt szívemben, hogy házat építek az Örökkévaló, az én Istenem nevének.
੭ਦਾਊਦ ਨੇ ਸੁਲੇਮਾਨ ਨੂੰ ਆਖਿਆ, ਮੇਰੇ ਪੁੱਤਰ! ਮੈਂ, ਹਾਂ, ਮੈਂ ਆਪਣੇ ਮਨ ਵਿੱਚ ਇਹ ਕਲਪਨਾ ਕੀਤੀ ਸੀ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਇੱਕ ਭਵਨ ਬਣਾਵਾਂ।
8 De hozzám lett az Örökkévaló igéje, mondván: Vért ontottál bőségesen és nagy háborúkat viseltél; ne építs házat az én nevemnek, mert sok vért ontottál földre előttem.
੮ਪਰ ਯਹੋਵਾਹ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਕਿ ਤੂੰ ਤਾਂ ਬਹੁਤ ਜਿਆਦਾ ਲਹੂ ਵਹਾਇਆ ਹੈ, ਅਤੇ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ, ਕਿਉਂ ਜੋ ਤੂੰ ਧਰਤੀ ਉੱਤੇ ਮੇਰੀ ਨਿਗਾਹ ਵਿੱਚ ਹੱਦੋਂ ਵੱਧ ਲਹੂ ਵਹਾਇਆ ਹੈ।
9 Íme fiú fog neked születni, ő a nyugalom embere lesz, és nyugalmat szerzek neki mind az ellenségeitől köröskörül, mert Salamon lesz a neve és békét és nyugodtságot adok Izraelre az ő napjaiban.
੯ਵੇਖ, ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸ਼ਾਂਤ ਵਿਅਕਤੀ ਹੋਵੇਗਾ ਅਤੇ ਮੈਂ ਉਸ ਨੂੰ ਉਹ ਦੇ ਸਾਰੇ ਵੈਰੀਆਂ ਤੋਂ ਅਰਾਮ ਦਿਆਂਗਾ, ਕਿਉਂ ਜੋ ਉਹ ਦਾ ਨਾਮ ਸੁਲੇਮਾਨ ਹੋਵੇਗਾ ਅਤੇ ਮੈਂ ਉਹ ਦੇ ਸਮੇਂ ਵਿੱਚ ਇਸਰਾਏਲ ਨੂੰ ਸੁੱਖ-ਸਾਂਦ ਅਤੇ ਮੇਲ-ਮਿਲਾਪ ਬਖ਼ਸ਼ਾਂਗਾ।
10 Ő fog házat építeni a nevemnek, ő lesz nekem fiamul és én leszek neki atyjául és én megszilárdítom királysága trónját Izrael fölött mindörökre.
੧੦ਉਹ ਮੇਰੇ ਨਾਮ ਦੇ ਲਈ ਇੱਕ ਭਵਨ ਬਣਾਏਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਮੈਂ ਉਹ ਦਾ ਪਿਤਾ ਹੋਵਾਂਗਾ, ਮੈਂ ਇਸਰਾਏਲ ਉੱਤੇ ਉਸ ਦੇ ਰਾਜ ਦਾ ਸਿੰਘਾਸਣ ਸਦੀਪਕ ਕਾਲ ਤੱਕ ਸਥਿਰ ਕਰਾਂਗਾ।
11 Most, oh fiam, legyen az Örökkévaló veled, hogy szerencsés legyél, megépítsd az Örökkévalónak a te istenednek házát, amint megmondotta rólad.
੧੧ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਅੰਗ-ਸੰਗ ਰਹੇ ਤਾਂ ਜੋ ਤੂੰ ਸਫ਼ਲ ਹੋਵੇਂ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।
12 Csakhogy adjon neked az Örökkévaló észt és értelmet s rendeljen téged Izrael fölé, s hogy megőrizd az Örökkévalónak, a te Istenednek tanát.
੧੨ਯਹੋਵਾਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ ਕਰੇਂ।
13 Akkor szerencsés lesz, ha megőrzöd s megcselekszed a törvényeket és a rendeleteket, melyeket megparancsolt az Örökkévaló Mózesnek Izrael számára. Legyél erős és bátor, ne félj és ne rettegj!
੧੩ਤਾਂ ਤੂੰ ਸਫ਼ਲ ਹੋਵੇਂਗਾ, ਜੇ ਤੂੰ ਉਨ੍ਹਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਹੋਵਾਹ ਨੇ ਇਸਰਾਏਲ ਦੇ ਲਈ ਮੂਸਾ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਡਰ ਨਹੀਂ ਅਤੇ ਨਾ ਘਬਰਾ।
14 És íme nyomorúságom mellett előkészítettem az Örökkévaló háza számára: aranyat százezer kikkárt és ezüstöt egy millió kikkárt, a réznek és vasnak pedig nincs súlya, mert bőséges volt, fát is és köveket készítettem elő, és azokhoz még hozzá fogsz tenni.
੧੪ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਹੋਵਾਹ ਦੇ ਭਵਨ ਲਈ ਇੱਕ ਲੱਖ ਕੰਤਾਰ ਸੋਨਾ ਅਤੇ ਦਸ ਲੱਖ ਕੰਤਾਰ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ।
15 És veled bőségesen lesznek a munka végzői: kővágók, kő- és faművesek és minden bölcs mindenféle munkában.
੧੫ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘੜਨ ਵਾਲੇ, ਪੱਥਰ ਤੋੜਨ ਵਾਲੇ ਅਤੇ ਤਰਖਾਣ, ਸਭ ਤਰ੍ਹਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ।
16 Az aranynak, ezüstnek, réznek és vasnak nincs száma; kelj fel és cselekedjél és veled legyen az Örökkévaló!
੧੬ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਹੋਵਾਹ ਤੇਰੇ ਅੰਗ-ਸੰਗ ਹੋਵੇ!।
17 És megparancsolta Dávid mind az Izrael nagyjainak, hogy segítsenek fiának Salamonnak:
੧੭ਅਤੇ ਦਾਊਦ ਨੇ ਇਸਰਾਏਲ ਦੇ ਸਾਰਿਆਂ ਸਰਦਾਰਾਂ ਨੂੰ ਵੀ ਆਗਿਆ ਦਿੱਤੀ, ਜੋ ਉਹ ਦੇ ਪੁੱਤਰ ਸੁਲੇਮਾਨ ਦੀ ਸਹਾਇਤਾ ਕਰਨ ਅਤੇ ਇਹ ਆਖਿਆ,
18 Nemde veletek volt az Örökkévaló a ti Istenetek s szerzett nektek nyugalmat köröskörül, mert kezembe adta az ország lakóit és meghódolt az ország az Örökkévaló előtt és népe előtt.
੧੮“ਕੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਨਹੀਂ ਹੈ? ਕੀ ਉਸ ਨੇ ਹਰ ਪਾਸਿਓਂ ਤੁਹਾਨੂੰ ਸੁੱਖ ਨਹੀਂ ਦਿੱਤਾ ਹੈ? ਕਿਉਂ ਜੋ ਉਸ ਨੇ ਦੇਸ ਦੇ ਵਾਸੀਆਂ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਇਹ ਦੇਸ ਯਹੋਵਾਹ ਦੇ ਅੱਗੇ ਅਤੇ ਉਹ ਦੀ ਪਰਜਾ ਦੇ ਸਾਹਮਣੇ ਅਧੀਨ ਹੋਇਆ ਹੈ।
19 Most arra adjátok szíveteket és lelketeket, hogy fölkeressétek az Örökkévalót, a ti Istenteket, keljetek fel és építsétek az Örökkévalónak, az Istennek szentélyét, hogy bevigyétek az Örökkévaló szövetségének ládáját és Istennek szent edényeit azon házba, mely építtetik az Örökkévaló nevének.
੧੯ਸੋ ਹੁਣ ਤੁਸੀਂ ਆਪਣੇ ਮਨ ਅਤੇ ਤਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਵਿੱਚ ਲੱਗੇ ਰਹੋ ਅਤੇ ਉੱਠ ਕੇ ਖੜੇ ਹੋਵੋ ਅਤੇ ਯਹੋਵਾਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਬਣਾਓ, ਜੋ ਤੁਸੀਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਭਾਂਡਿਆਂ ਨੂੰ ਉਸੇ ਭਵਨ ਦੇ ਵਿੱਚ ਜਿਹੜਾ ਯਹੋਵਾਹ ਦੇ ਨਾਮ ਦੇ ਲਈ ਬਣਾਇਆ ਜਾਵੇਗਾ, ਲੈ ਆਓ।”