< 1 इतिहास 26 >

1 फिर द्वारपालों के दल ये थेः कोरहियों में से तो मशेलेम्याह, जो कोरे का पुत्र और आसाप की सन्तानों में से था।
ਦਰਬਾਨਾਂ ਦੇ ਦਲਾਂ ਦੇ ਬਾਰੇ, ਕਾਰਾਹੀਆਂ ਵਿੱਚੋਂ ਮਸ਼ਲਮਯਾਹ ਕੋਰੇ ਦਾ ਪੁੱਤਰ ਜਿਹੜਾ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ
2 और मशेलेम्याह के पुत्र हुए, अर्थात् उसका जेठा जकर्याह, दूसरा यदीएल, तीसरा जबद्याह,
ਅਤੇ ਮਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਪਹਿਲੌਠਾ, ਯਦੀਏਲ ਦੂਜਾ, ਜ਼ਬਦਯਾਹ ਤੀਜਾ, ਯਥਨੀਏਲ ਚੌਥਾ,
3 चौथा यातनीएल, पाँचवाँ एलाम, छठवां यहोहानान और सातवाँ एल्यहोएनै।
ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋਏਨਈ ਸੱਤਵਾਂ
4 फिर ओबेदेदोम के भी पुत्र हुए, उसका जेठा शमायाह, दूसरा यहोजाबाद, तीसरा योआह, चौथा साकार, पाँचवाँ नतनेल,
ਓਬੇਦ-ਅਦੋਮ ਦੇ ਪੁੱਤਰ, ਸ਼ਮਅਯਾਹ ਪਹਿਲੌਠਾ, ਯਹੋਜ਼ਾਬਾਦ ਦੂਜਾ, ਯੋਆਹ ਤੀਜਾ, ਤੇ ਸਾਕਾਰ ਚੌਥਾ ਤੇ ਨਥਨਏਲ ਪੰਜਵਾਂ,
5 छठवाँ अम्मीएल, सातवाँ इस्साकार और आठवाँ पुल्लतै, क्योंकि परमेश्वर ने उसे आशीष दी थी।
ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ, ਪਉਲਥਈ ਅੱਠਵਾਂ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਬਰਕਤ ਦਿੱਤੀ
6 और उसके पुत्र शमायाह के भी पुत्र उत्पन्न हुए, जो शूरवीर होने के कारण अपने पिता के घराने पर प्रभुता करते थे।
ਅਤੇ ਉਹ ਦੇ ਪੁੱਤਰ ਸ਼ਮਅਯਾਹ ਲਈ ਪੁੱਤਰ ਜੰਮੇ ਜਿਹੜੇ ਆਪਣੇ ਪਿਤਾ ਦੇ ਘਰਾਣੇ ਉੱਤੇ ਰਾਜ ਕਰਦੇ ਸਨ, ਕਿਉਂ ਜੋ ਉਹ ਮਹਾਂ ਸੂਰਬੀਰ ਸਨ
7 शमायाह के पुत्र ये थे, अर्थात् ओतनी, रपाएल, ओबेद, एलजाबाद और उनके भाई एलीहू और समक्याह बलवान पुरुष थे।
ਸ਼ਮਅਯਾਹ ਦੇ ਪੁੱਤਰ, ਆਥਨੀ ਤੇ ਰਫਾਏਲ ਤੇ ਓਬੇਦ, ਅਲਜ਼ਾਬਾਦ ਜਿਹ ਦੇ ਭਰਾ ਸੂਰਮੇ ਸਨ, ਅਲੀਹੂ ਤੇ ਸਮਕਯਾਹ
8 ये सब ओबेदेदोम की सन्तानों में से थे, वे और उनके पुत्र और भाई इस सेवकाई के लिये बलवान और शक्तिमान थे; ये ओबेदेदोमी बासठ थे।
ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਭਰਾ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ ਅਦੋਮ ਤੋਂ ਬਾਹਠ ਜਣੇ ਸਨ
9 मशेलेम्याह के पुत्र और भाई अठारह थे, जो बलवान थे।
ਅਤੇ ਮਸ਼ਲਮਯਾਹ ਦੇ ਪੁੱਤਰ ਤੇ ਭਰਾ ਅਠਾਰਾਂ ਮਹਾਂ ਬਲਵਾਨ ਸਨ
10 १० फिर मरारी के वंश में से होसा के भी पुत्र थे, अर्थात् मुख्य तो शिम्री (जिसको जेठा न होने पर भी उसके पिता ने मुख्य ठहराया),
੧੦ਅਤੇ ਮਰਾਰੀਆਂ ਵਿੱਚੋਂ ਹੋਸਾਹ ਦੇ ਪੁੱਤਰ ਸਨ, ਸ਼ਿਮਰੀ ਮੁਖੀਆ ਉਹ ਤਾਂ ਪਹਿਲੌਠਾ ਨਹੀਂ ਸੀ ਪਰ ਤਾਂ ਵੀ ਉਹ ਦੇ ਪਿਤਾ ਨੇ ਉਹ ਨੂੰ ਮੁਖੀਆ ਠਹਿਰਾਇਆ ਸੀ
11 ११ दूसरा हिल्किय्याह, तीसरा तबल्याह और चौथा जकर्याह था; होसा के सब पुत्र और भाई मिलकर तेरह थे।
੧੧ਹਿਲਕੀਯਾਹ ਦੂਜਾ, ਟਬਲਯਾਹ ਤੀਜਾ, ਜ਼ਕਰਯਾਹ ਚੌਥਾ। ਹੋਸਾਹ ਦੇ ਸਾਰੇ ਪੁੱਤਰ ਤੇ ਭਰਾ ਤੇਰ੍ਹਾਂ ਸਨ।
12 १२ द्वारपालों के दल इन मुख्य पुरुषों के थे, ये अपने भाइयों के बराबर ही यहोवा के भवन में सेवा टहल करते थे।
੧੨ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਹੋਵਾਹ ਦੇ ਭਵਨ ਵਿੱਚ ਸੇਵਾ ਕਰਨ
13 १३ इन्होंने क्या छोटे, क्या बड़े, अपने-अपने पितरों के घरानों के अनुसार एक-एक फाटक के लिये चिट्ठी डाली।
੧੩ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ
14 १४ पूर्व की ओर की चिट्ठी शेलेम्याह के नाम पर निकली। तब उन्होंने उसके पुत्र जकर्याह के नाम की चिट्ठी डाली (वह बुद्धिमान मंत्री था) और चिट्ठी उत्तर की ओर के लिये निकली।
੧੪ਚੜ੍ਹਦੀ ਵੱਲ ਦੀ ਪਰਚੀ ਸ਼ਲਮਯਾਹ ਦੀ ਨਿੱਕਲੀ ਤਾਂ ਉਨ੍ਹਾਂ ਨੇ ਉਹ ਦੇ ਪੁੱਤਰ ਜ਼ਕਰਯਾਹ ਲਈ ਜਿਹੜਾ ਬੁੱਧਵਾਨ ਸਲਾਹਕਾਰ ਸੀ ਪਰਚੀ ਪਾਈ ਅਤੇ ਉਹ ਦੀ ਪਰਚੀ ਉੱਤਰ ਦਿਸ਼ਾ ਦੀ ਨਿੱਕਲੀ
15 १५ दक्षिण की ओर के लिये ओबेदेदोम के नाम पर चिट्ठी निकली, और उसके बेटों के नाम पर खजाने की कोठरी के लिये।
੧੫ਓਬੇਦ-ਅਦੋਮ ਨੂੰ ਦੱਖਣ ਦਿਸ਼ਾ ਦੀ ਅਤੇ ਉਹ ਦੇ ਪੁੱਤਰਾਂ ਦੇ ਲਈ ਭੰਡਾਰ ਦੀ
16 १६ फिर शुप्पीम और होसा के नामों की चिट्ठी पश्चिम की ओर के लिये निकली, कि वे शल्लेकेत नामक फाटक के पास चढ़ाई की सड़क पर आमने-सामने चौकीदारी किया करें।
੧੬ਸ਼ੱਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ। ਇੱਕ ਪਹਿਰਾ ਦੂਜੇ ਪਹਿਰੇ ਦਾ ਬਰਾਬਰ ਸੀ
17 १७ पूर्व की ओर तो छः लेवीय थे, उत्तर की ओर प्रतिदिन चार, दक्षिण की ओर प्रतिदिन चार, और खजाने की कोठरी के पास दो ठहरे।
੧੭ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ
18 १८ पश्चिम की ओर के पर्बार नामक स्थान पर ऊँची सड़क के पास तो चार और पर्बार के पास दो रहे।
੧੮ਪਰਬਾਰ ਲਈ ਪੱਛਮ ਵੱਲ ਚਾਰ ਸੜਕ ਕੋਲ ਅਤੇ ਪਰਬਾਰ ਲਈ ਦੋ
19 १९ ये द्वारपालों के दल थे, जिनमें से कितने तो कोरह के और कुछ मरारी के वंश के थे।
੧੯ਕਾਰਾਹੀਆਂ ਤੇ ਮਰਾਰੀਆਂ ਦੇ ਦਰਬਾਨਾਂ ਦੇ ਹਿੱਸੇ ਇਹ ਸਨ।
20 २० फिर लेवियों में से अहिय्याह परमेश्वर के भवन और पवित्र की हुई वस्तुओं, दोनों के भण्डारों का अधिकारी नियुक्त हुआ।
੨੦ਲੇਵੀਆਂ ਵਿੱਚੋਂ ਅਹੀਯਾਹ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਉੱਤੇ ਅਤੇ ਪਵਿੱਤਰ ਚੀਜ਼ਾਂ ਦੇ ਖ਼ਜ਼ਾਨੇ ਉੱਤੇ ਵੀ ਸਨ
21 २१ ये लादान की सन्तान के थे, अर्थात् गेर्शोनियों की सन्तान जो लादान के कुल के थे, अर्थात् लादान और गेर्शोनी के पितरों के घरानों के मुख्य पुरुष थे, अर्थात् यहोएली।
੨੧ਲਅਦਾਨ ਦੇ ਪੁੱਤਰਾਂ ਦੇ ਵਿਖੇ ਲਅਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਅਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ
22 २२ यहोएली के पुत्र ये थे, अर्थात् जेताम और उसका भाई योएल जो यहोवा के भवन के खजाने के अधिकारी थे।
੨੨ਯਹੀਏਲੀ ਦੇ ਪੁੱਤਰ, ਜ਼ੇਥਾਮ ਤੇ ਯੋਏਲ ਉਹ ਦਾ ਭਰਾ ਜਿਹੜੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਉੱਤੇ ਸਨ
23 २३ अम्रामियों, यिसहारियों, हेब्रोनियों और उज्जीएलियों में से।
੨੩ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ, ਉੱਜ਼ੀਏਲੀਆਂ ਵਿੱਚੋਂ
24 २४ शबूएल जो मूसा के पुत्र गेर्शोम के वंश का था, वह खजानों का मुख्य अधिकारी था।
੨੪ਅਤੇ ਸ਼ਬੂਏਲ ਗੇਰਸ਼ੋਮ ਦਾ ਪੁੱਤਰ, ਮੂਸਾ ਦਾ ਪੋਤਾ ਖਜ਼ਾਨੇ ਦਾ ਪ੍ਰਧਾਨ ਸੀ
25 २५ और उसके भाइयों का वृत्तान्त यह है: एलीएजेर के कुल में उसका पुत्र रहब्याह, रहब्याह का पुत्र यशायाह, यशायाह का पुत्र योराम, योराम का पुत्र जिक्री, और जिक्री का पुत्र शलोमोत था।
੨੫ਅਤੇ ਉਹ ਦੇ ਭਰਾ ਅਲੀਅਜ਼ਰ ਤੋਂ ਰਹਾਬਯਾਹ ਉਹ ਦਾ ਪੁੱਤਰ ਜੰਮਿਆ ਤੇ ਯਸਾਯਾਹ ਉਹ ਦਾ ਪੁੱਤਰ ਤੇ ਯੋਰਾਮ ਉਹ ਦਾ ਪੁੱਤਰ ਤੇ ਜ਼ਿਕਰੀ ਉਹ ਦਾ ਪੁੱਤਰ ਤੇ ਸ਼ਲੋਮੋਥ ਉਹ ਦਾ ਪੁੱਤਰ
26 २६ यही शलोमोत अपने भाइयों समेत उन सब पवित्र की हुई वस्तुओं के भण्डारों का अधिकारी था, जो राजा दाऊद और पितरों के घरानों के मुख्य-मुख्य पुरुषों और सहस्त्रपतियों और शतपतियों और मुख्य सेनापतियों ने पवित्र की थीं।
੨੬ਇਹ ਸ਼ਲੋਮੋਥ ਤੇ ਉਹ ਦੇ ਭਰਾ ਸਾਰੀਆਂ ਪਵਿੱਤਰ ਵਸਤਾਂ ਦੇ ਖਜ਼ਾਨੇ ਦੇ ਉੱਤੇ ਸਨ ਜਿਹੜੀਆਂ ਦਾਊਦ ਪਾਤਸ਼ਾਹ ਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ ਤੇ ਸੈਨਾਪਤੀਆਂ ਨੇ ਅਰਪਣ ਕੀਤੀਆਂ ਸਨ
27 २७ जो लूट लड़ाइयों में मिलती थी, उसमें से उन्होंने यहोवा का भवन दृढ़ करने के लिये कुछ पवित्र किया।
੨੭ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ
28 २८ वरन् जितना शमूएल दर्शी, कीश के पुत्र शाऊल, नेर के पुत्र अब्नेर, और सरूयाह के पुत्र योआब ने पवित्र किया था, और जो कुछ जिस किसी ने पवित्र कर रखा था, वह सब शलोमोत और उसके भाइयों के अधिकार में था।
੨੮ਨਾਲੇ ਜੋ ਕੁਝ ਸਮੂਏਲ ਅਗੰਮ ਗਿਆਨੀ ਨੇ ਅਤੇ ਕੀਸ਼ ਦੇ ਪੁੱਤਰ ਸ਼ਾਊਲ ਨੇ ਅਤੇ ਨੇਰ ਦੇ ਪੁੱਤਰ ਅਬਨੇਰ ਅਤੇ ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤਾ ਸੀ ਅਤੇ ਕਿਸੇ ਦੀ ਪਵਿੱਤਰ ਚੀਜ਼, ਉਹ ਸਭ ਸ਼ਲੋਮੋਥ ਤੇ ਉਹ ਭਰਾਵਾਂ ਦੇ ਹੱਥ ਵਿੱਚ ਸੀ।
29 २९ यिसहारियों में से कनन्याह और उसके पुत्र, इस्राएल के देश का काम अर्थात् सरदार और न्यायी का काम करने के लिये नियुक्त हुए।
੨੯ਯਿਸਹਾਰੀਆਂ ਵਿੱਚੋਂ ਕਨਨਯਾਹ ਤੇ ਉਹ ਦੇ ਪੁੱਤਰ ਇਸਰਾਏਲ ਦੇ ਬਾਹਰਲੇ ਕੰਮ ਲਈ ਸਨ ਅਰਥਾਤ ਉਹ ਅਹੁਦੇ ਵਾਲੇ ਤੇ ਨਿਆਈਂ ਸਨ
30 ३० और हेब्रोनियों में से हशब्याह और उसके भाई जो सत्रह सौ बलवान पुरुष थे, वे यहोवा के सब काम और राजा की सेवा के विषय यरदन के पश्चिम ओर रहनेवाले इस्राएलियों के अधिकारी ठहरे।
੩੦ਹਬਰੋਨੀਆਂ ਵਿੱਚੋਂ ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਹੋਵਾਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ
31 ३१ हेब्रोनियों में से यरिय्याह मुख्य था, अर्थात् हेब्रोनियों की पीढ़ी-पीढ़ी के पितरों के घरानों के अनुसार दाऊद के राज्य के चालीसवें वर्ष में वे ढूँढ़े गए, और उनमें से कई शूरवीर गिलाद के याजेर में मिले।
੩੧ਹਬਰੋਨੀਆਂ ਵਿੱਚ ਯਰੀਯਾਹ ਹਬਰੋਨੀਆਂ ਦਾ ਮੁਖੀਆ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੀਆਂ ਪੀੜ੍ਹੀਆਂ ਅਨੁਸਾਰ ਸੀ। ਦਾਊਦ ਪਾਤਸ਼ਾਹ ਦੇ ਚਾਲ੍ਹੀਵੇਂ ਸਾਲ ਵਿੱਚ ਉਹ ਲੱਭੇ ਗਏ ਅਤੇ ਗਿਲਆਦ ਦੇ ਯਾਜ਼ੇਰ ਵਿੱਚ ਉਨ੍ਹਾਂ ਵਿੱਚੋਂ ਮਹਾਂ ਸੂਰਮੇ ਲੱਭੇ ਗਏ
32 ३२ उसके भाई जो वीर थे, पितरों के घरानों के दो हजार सात सौ मुख्य पुरुष थे, इनको दाऊद राजा ने परमेश्वर के सब विषयों और राजा के विषय में रूबेनियों, गादियों और मनश्शे के आधे गोत्र का अधिकारी ठहराया।
੩੨ਅਤੇ ਉਹ ਦੇ ਭਰਾ ਦੋ ਹਜ਼ਾਰ ਸੱਤ ਸੌ ਸੂਰਮੇ ਅਤੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਰਊਬੇਨੀਆਂ ਤੇ ਗਾਦੀਆਂ ਤੇ ਮਨੱਸ਼ੀਆਂ ਦੇ ਅੱਧੇ ਗੋਤ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਲਈ ਤੇ ਪਾਤਸ਼ਾਹ ਦੇ ਰਾਜ ਕਾਰਜਾਂ ਦੇ ਲਈ ਠਹਿਰਾ ਰੱਖਿਆ।

< 1 इतिहास 26 >