< निर्गमन 16 >
1 फिर इस्राएली एलिम से चलकर सिन नामक निर्जन देश पहुंचे. यह एलिम एवं सीनायी के बीच में था. मिस्र देश से निकले दो महीने तथा पन्द्रह दिन हो चुके थे.
੧ਫੇਰ ਉਨ੍ਹਾਂ ਨੇ ਏਲਿਮ ਤੋਂ ਕੂਚ ਕੀਤਾ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਸੀਨ ਦੀ ਉਜਾੜ ਵਿੱਚ ਜਿਹੜੀ ਏਲਿਮ ਅਤੇ ਸੀਨਈ ਦੇ ਵਿਚਕਾਰ ਹੈ ਦੂਜੇ ਮਹੀਨੇ ਦੇ ਪੰਦਰਵੇਂ ਦਿਨ ਉਨ੍ਹਾਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਮਗਰੋਂ ਆਈ
2 इस निर्जन क्षेत्र में सभी इस्राएली मोशेह तथा अहरोन से नाराज होने लगे.
੨ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਅਤੇ ਹਾਰੂਨ ਨਾਲ ਉਜਾੜ ਵਿੱਚ ਕੁੜ੍ਹਨ ਲੱਗੀ।
3 इस्राएली कहने लगे, “अच्छा होता कि याहवेह ने हम लोगों को मिस्र में ही मार डाला होता, वहां हम मांस की हांडियों के पास बैठते थे और पेट भरकर रोटी खाते थे; आप तो हमें इस निर्जन देश में इसलिये ले आए हैं कि हम सारे लोग भूख से मर जाएं.”
੩ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਆਖਿਆ, ਸਾਨੂੰ ਮਿਸਰ ਦੇਸ ਵਿੱਚ ਯਹੋਵਾਹ ਦੇ ਹੱਥੋਂ ਕਿਉਂ ਨਾ ਮਰ ਜਾਣ ਦਿੱਤਾ ਜਦ ਅਸੀਂ ਮਾਸ ਦੀਆਂ ਤੌੜੀਆਂ ਕੋਲ ਬੈਠਦੇ ਅਤੇ ਰੱਜ ਕੇ ਰੋਟੀ ਖਾਂਦੇ ਸੀ? ਪਰ ਤੁਸੀਂ ਸਾਨੂੰ ਇਸ ਉਜਾੜ ਵਿੱਚ ਕੱਢ ਲਿਆਏ ਹੋ ਤਾਂ ਜੋ ਤੁਸੀਂ ਇਸ ਸਾਰੀ ਸਭਾ ਨੂੰ ਭੁੱਖ ਨਾਲ ਮਾਰ ਸੁੱਟੋ।
4 इस पर याहवेह ने मोशेह से कहा, “सुनो, मैं तुम्हारे लिए स्वर्ग से रोटी बरसाऊंगा, और प्रतिदिन लोग बाहर जाकर रोज अपनी ज़रूरत के अनुसार रोटी बटोर लें, मैं उन्हें जाचूंगा और देखूंगा कि वे मेरी आज्ञा मानते हैं या नहीं.
੪ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖੋ ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ ਅਤੇ ਪਰਜਾ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰੇ ਤਾਂ ਜੋ ਮੈਂ ਉਹ ਨੂੰ ਪਰਖਾਂ ਕਿ ਉਹ ਮੇਰੀ ਬਿਵਸਥਾ ਉੱਤੇ ਚੱਲਦੀ ਹੈ ਕਿ ਨਹੀਂ।
5 छठे दिन जब वह बटोरे हुए भोजन वस्तु से खाना बनाएं तब वह अन्य दिनों से दुगना होगा.”
੫ਅਤੇ ਇਸ ਤਰ੍ਹਾਂ ਹੋਵੇਗਾ ਕਿ ਛੇਵੇਂ ਦਿਨ ਜੋ ਉਹ ਲਿਆਉਣਗੇ ਉਹ ਉਸ ਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ।
6 मोशेह एवं अहरोन ने सब इस्राएलियों को कहा, “शाम को तुम समझ जाओगे कि याहवेह ही ने तुम्हें मिस्र देश से निकाला है.
੬ਫੇਰ ਮੂਸਾ ਅਤੇ ਹਾਰੂਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਸ਼ਾਮਾਂ ਨੂੰ ਜਾਣੋਗੇ ਕਿ ਯਹੋਵਾਹ ਹੀ ਤੁਹਾਨੂੰ ਮਿਸਰ ਦੇਸ ਤੋਂ ਬਾਹਰ ਲਿਆਇਆ ਹੈ।
7 सुबह तुम्हें याहवेह का तेज दिखाई देगा, क्योंकि याहवेह ने तुम्हारा बड़बड़ाना सुन लिया है—हम कौन हैं, जो तुम इतना गुस्सा दिखा रहे हो?”
੭ਤੁਸੀਂ ਸਵੇਰ ਨੂੰ ਯਹੋਵਾਹ ਦਾ ਪਰਤਾਪ ਵੇਖੋਗੇ ਕਿਉਂਕਿ ਜੋ ਕੁਝ ਤੁਸੀਂ ਯਹੋਵਾਹ ਉੱਤੇ ਕੁੜ੍ਹਦੇ ਹੋ ਉਹ ਸੁਣਦਾ ਹੈ ਅਤੇ ਅਸੀਂ ਕੀ ਹਾਂ ਜੋ ਤੁਸੀਂ ਸਾਡੇ ਉੱਤੇ ਕੁੜ੍ਹਦੇ ਹੋ?
8 मोशेह ने कहा, “अब याहवेह तुम्हें शाम को मांस और सुबह रोटी देंगे, क्योंकि याहवेह ने उनके विरुद्ध तुम्हारा बड़बड़ाना सुन लिया हैं. हम कौन होते हैं? तुम्हारा गुस्सा हम पर नहीं, परंतु याहवेह पर होता है.”
੮ਮੂਸਾ ਨੇ ਆਖਿਆ, ਇਸ ਤਰ੍ਹਾਂ ਹੋਵੇਗਾ ਕਿ ਯਹੋਵਾਹ ਤੁਹਾਨੂੰ ਸ਼ਾਮਾਂ ਨੂੰ ਮਾਸ ਖਾਣ ਨੂੰ ਦੇਵੇਗਾ ਅਤੇ ਸਵੇਰ ਨੂੰ ਰੱਜਵੀਂ ਰੋਟੀ। ਯਹੋਵਾਹ ਤੁਹਾਡਾ ਕੁੜ੍ਹਨਾ ਸੁਣਦਾ ਹੈ ਜਿਹੜਾ ਤੁਸੀਂ ਉਸ ਉੱਤੇ ਕੁੜ੍ਹਦੇ ਹੋ ਪਰ ਅਸੀਂ ਕੀ ਹਾਂ? ਤੁਹਾਡਾ ਕੁੜ੍ਹਨਾ ਸਾਡੇ ਉੱਤੇ ਨਹੀਂ ਸਗੋਂ ਯਹੋਵਾਹ ਉੱਤੇ ਹੈ।
9 फिर मोशेह ने अहरोन से कहा, “सभी इस्राएलियों से कहो, ‘याहवेह के पास आओ, क्योंकि उन्होंने तुम्हारा बड़बड़ाना सुन लिया है.’”
੯ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ ਕਿ ਯਹੋਵਾਹ ਦੇ ਨੇੜੇ ਆਓ ਕਿਉਂ ਜੋ ਉਸ ਨੇ ਤੁਹਾਡਾ ਕੁੜ੍ਹਨਾ ਸੁਣਿਆ।
10 जब अहरोन सभी इस्राएलियों से बात कर रहे थे, तब उन्होंने निर्जन देश की ओर देखा और उनको याहवेह का तेज बादल में दिखाई दिया.
੧੦ਤਾਂ ਇਸ ਤਰ੍ਹਾਂ ਹੋਇਆ ਕਿ ਜਦ ਹਾਰੂਨ ਇਸਰਾਏਲ ਦੀ ਸਾਰੀ ਮੰਡਲੀ ਨਾਲ ਬੋਲਦਾ ਸੀ ਤਾਂ ਉਨ੍ਹਾਂ ਉਜਾੜ ਵੱਲ ਮੁਹਾਣਾ ਮੋੜਿਆ ਅਤੇ ਵੇਖੋ ਯਹੋਵਾਹ ਦਾ ਪਰਤਾਪ ਬੱਦਲ ਵਿੱਚ ਦਿਖਾਈ ਦਿੱਤਾ।
11 याहवेह ने मोशेह से कहा,
੧੧ਯਹੋਵਾਹ ਮੂਸਾ ਨੂੰ ਇਹ ਬੋਲਿਆ,
12 “मैंने इस्राएलियों का बड़बड़ाना सुन लिया है; उन्हें बता दो, ‘शाम को तुम्हें मांस और सुबह तुम्हें रोटी, पेट भरकर मिलेगी; तब तुम जान जाओगे कि मैं ही याहवेह, तुम्हारा परमेश्वर हूं.’”
੧੨ਮੈਂ ਇਸਰਾਏਲੀਆਂ ਦਾ ਕੁੜ੍ਹਨਾ ਸੁਣਿਆ। ਇਨ੍ਹਾਂ ਨੂੰ ਆਖ ਕਿ ਸ਼ਾਮਾਂ ਨੂੰ ਤੁਸੀਂ ਮਾਸ ਖਾਓਗੇ ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
13 सायंकाल बटेरें उड़ती हुई आईं और छावनी को ढक लिया तथा सुबह छावनी के आस-पास ओस की एक परत पड़ी हुई दिखी.
੧੩ਸ਼ਾਮਾਂ ਨੂੰ ਇਸ ਤਰ੍ਹਾਂ ਹੋਇਆ ਕਿ ਬਟੇਰੇ ਚੜ੍ਹ ਆਏ ਅਤੇ ਡੇਰੇ ਨੂੰ ਢੱਕ ਲਿਆ ਅਤੇ ਸਵੇਰ ਨੂੰ ਡੇਰੇ ਦੇ ਆਲੇ-ਦੁਆਲੇ ਤ੍ਰੇਲ ਪਈ।
14 जब ओस की परत उठ गई, तब उन्होंने देखा कि ज़मीन पर एक पतली परत पड़ी हुई है, जैसे बर्फ.
੧੪ਜਦ ਤ੍ਰੇਲ ਉੱਡ ਗਈ ਤਾਂ ਵੇਖੋ ਉਜਾੜ ਦੀ ਪਰਤ ਉੱਤੇ ਨਿੱਕਾ-ਨਿੱਕਾ ਕੱਕਰ ਕੋਰੇ ਵਰਗਾ ਮਹੀਨ ਧਰਤੀ ਉੱਤੇ ਪਿਆ ਹੋਇਆ ਸੀ।
15 वे आपस में कहने लगे, “क्या है यह?” वे समझ नहीं पा रहे थे कि वह क्या चीज़ है! मोशेह ने बताया, “यही है वह रोटी, जो तुम्हारे खाने के लिए याहवेह ने दी है.
੧੫ਜਾਂ ਇਸਰਾਏਲੀਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਇਹ ਕੀ ਹੈ? ਕਿਉਂ ਜੋ ਉਹ ਨਹੀਂ ਜਾਣਦੇ ਸਨ ਕਿ ਉਹ ਕੀ ਸੀ। ਉਪਰੰਤ ਮੂਸਾ ਨੇ ਉਨ੍ਹਾਂ ਨੂੰ ਆਖਿਆ, ਇਹ ਉਹ ਰੋਟੀ ਹੈ ਜਿਹੜੀ ਯਹੋਵਾਹ ਤੁਹਾਨੂੰ ਖਾਣ ਲਈ ਦਿੱਤੀ ਹੈ।
16 और याहवेह की आज्ञा है, ‘हर व्यक्ति जितना खा सके उतना ही ले सब व्यक्ति अपने-अपने तंबू में हर व्यक्ति के लिये एक ओमेर के हिसाब से ले.’”
੧੬ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਉਸ ਵਿੱਚੋਂ ਹਰ ਇੱਕ ਮਨੁੱਖ ਆਪਣੇ ਖਾਣ ਜੋਗਾ ਇਕੱਠਾ ਕਰੇ ਅਰਥਾਤ ਇੱਕ-ਇੱਕ ਓਮਰ ਆਪਣੇ ਪ੍ਰਾਣੀਆਂ ਦੀ ਗਿਣਤੀ ਦੇ ਅਨੁਸਾਰ ਤੁਸੀਂ ਲਵੋ। ਹਰ ਮਨੁੱਖ ਉਨ੍ਹਾਂ ਲਈ ਜਿਹੜੇ ਉਹ ਦੇ ਤੰਬੂ ਵਿੱਚ ਹਨ ਲਵੇ।
17 इस्राएलियों ने वैसा ही किया. किसी ने कम तो किसी ने ज्यादा लिया.
੧੭ਤਾਂ ਇਸਰਾਏਲੀਆਂ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਕਈਆਂ ਨੇ ਵੱਧ ਅਤੇ ਕਈਆਂ ਨੇ ਘੱਟ ਇਕੱਠਾ ਕੀਤਾ।
18 जिसने अधिक मात्रा में इकट्ठा कर लिया, उसने कुछ भी ज्यादा नहीं पाया और जिसने कम इकट्ठा किया, उसे कोई कमी न हुई.
੧੮ਜਦ ਉਨ੍ਹਾਂ ਨੇ ਓਮਰ ਨਾਲ ਮਾਪਿਆ ਤਾਂ ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ ਪਰ ਹਰ ਇੱਕ ਨੇ ਆਪਣੇ ਖਾਣ ਜੋਗਾ ਪਾਇਆ।
19 मोशेह ने उनसे कहा, “कोई भी व्यक्ति इस भोजन को दूसरे दिन के लिए मत रखना.”
੧੯ਮੂਸਾ ਨੇ ਉਨ੍ਹਾਂ ਨੂੰ ਆਖਿਆ, ਸਵੇਰ ਤੱਕ ਕੋਈ ਰੱਖ ਨਾ ਛੱਡੇ
20 लेकिन कुछ लोगों ने मोशेह की बात नहीं मानी; और दूसरे दिन के लिए कुछ बचा रखा. दूसरे दिन उन्होंने देखा कि उसमें पूरे कीड़े पड़ गए और बदबू आने लगी. मोशेह ने उन पर गुस्सा किया.
੨੦ਪਰ ਉਨ੍ਹਾਂ ਨੇ ਮੂਸਾ ਦੀ ਨਾ ਸੁਣੀ। ਕਈਆਂ ਨੇ ਉਸ ਵਿੱਚੋਂ ਸਵੇਰ ਤੱਕ ਰੱਖ ਛੱਡਿਆ ਸੋ ਉਸ ਵਿੱਚ ਕੀੜੇ ਪੈ ਗਏ ਅਤੇ ਸੜਿਆਂਧ ਆਉਣ ਲੱਗ ਪਈ। ਤਾਂ ਮੂਸਾ ਉਨ੍ਹਾਂ ਉੱਤੇ ਗਰੰਜ ਹੋਇਆ।
21 फिर रोज सुबह जितनी उनको ज़रूरत होती थी उतना ही वे लेते थे.
੨੧ਸੋ ਉਹ ਹਰ ਇੱਕ ਦੇ ਖਾਣ ਜੋਗਾ ਹਰ ਸਵੇਰ ਨੂੰ ਇਕੱਠਾ ਕਰ ਲੈਂਦੇ ਸਨ ਅਤੇ ਜਦ ਧੁੱਪ ਤਿੱਖੀ ਹੁੰਦੀ ਸੀ ਤਾਂ ਉਹ ਢੱਲ਼ ਜਾਂਦਾ ਸੀ।
22 और छठवें दिन हर व्यक्ति ने अगले दिन का भी खाना अपने-अपने लिए लिया और सभी ने जाकर मोशेह को बताया.
੨੨ਅਤੇ ਇਸ ਤਰ੍ਹਾਂ ਹੋਇਆ ਕਿ ਛੇਵੇਂ ਦਿਨ ਉਨ੍ਹਾਂ ਨੇ ਦੁੱਗਣੀ ਖਾਧ ਇਕੱਠੀ ਕੀਤੀ ਅਰਥਾਤ ਹਰ ਇੱਕ ਲਈ ਦੋ ਓਮਰ ਅਤੇ ਮੰਡਲੀ ਦੇ ਸਾਰੇ ਸਰਦਾਰ ਆਏ ਅਤੇ ਮੂਸਾ ਨੂੰ ਦੱਸਿਆ।
23 यह सुनकर मोशेह ने उन्हें समझाया: “याहवेह ने यही कहा था: क्योंकि ‘कल विश्राम दिन है जो याहवेह को समर्पित महा पवित्र दिन, इसलिये आज ही जो कुछ पकाना है पका लो, और जो कुछ उबालना है उबाल लो और जो बच जाता है उसे अगले दिन के लिए अलग रख देना.’”
੨੩ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਉਹੋ ਹੀ ਗੱਲ ਹੈ ਜਿਹੜੀ ਯਹੋਵਾਹ ਬੋਲਿਆ ਸੀ। ਭਲਕੇ ਯਹੋਵਾਹ ਦੇ ਪਵਿੱਤਰ ਸਬਤ ਦੀ ਮਨਾਉਤਾ ਹੈ ਸੋ ਜੋ ਪਕਾਉਣਾ ਹੈ ਪਕਾ ਲਓ ਅਤੇ ਜੋ ਉਬਾਲਣਾ ਹੈ ਉਬਾਲ ਲਓ ਅਤੇ ਬਾਕੀ ਬਚੇ ਆਪਣੇ ਕੋਲ ਸਵੇਰ ਤੱਕ ਰੱਖ ਛੱਡੋ।
24 उन्होंने बचा हुआ अगले दिन के लिए अलग रख दिया—जैसे मोशेह ने कहा. इसमें न तो बदबू आई और न कीड़े लगे.
੨੪ਸੋ ਉਨ੍ਹਾਂ ਨੇ ਉਸ ਨੂੰ ਆਪਣੇ ਸਵੇਰ ਤੱਕ ਰੱਖ ਛੱਡਿਆ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਅਤੇ ਉਸ ਵਿੱਚ ਨਾ ਸੜਿਆਂਧ ਸੀ ਅਤੇ ਨਾ ਹੀ ਕੀੜਾ ਸੀ।
25 फिर मोशेह ने उनसे कहा, “आज तुम इसे खा लो, क्योंकि आज याहवेह को समर्पित विश्राम का पवित्र दिन है; आज बाहर खाना नहीं मिलेगा.
੨੫ਮੂਸਾ ਨੇ ਆਖਿਆ, ਉਸ ਨੂੰ ਅੱਜ ਖਾਓ ਕਿਉਂ ਜੋ ਅੱਜ ਹੀ ਯਹੋਵਾਹ ਦਾ ਸਬਤ ਹੈ। ਅੱਜ ਉਹ ਤੁਹਾਨੂੰ ਰੜ ਵਿੱਚ ਨਹੀਂ ਲੱਭੇਗਾ।
26 तुम्हें छः दिन ऐसा ही करना होगा किंतु सातवें दिन, विश्राम का दिन है, उस दिन यह नहीं मिलेगा.”
੨੬ਛੇ ਦਿਨ ਤੁਸੀਂ ਇਕੱਠਾ ਕਰੋ ਪਰ ਸੱਤਵਾਂ ਦਿਨ ਸਬਤ ਹੈ। ਉਹ ਦੇ ਵਿੱਚ ਉਹ ਨਾ ਹੋਵੇਗਾ।
27 कुछ व्यक्ति सातवें दिन भी खाना बटोरने गये लेकिन उन्हें कुछ नहीं मिला.
੨੭ਅਤੇ ਇਸ ਤਰ੍ਹਾਂ ਹੋਇਆ ਕਿ ਸੱਤਵੇਂ ਦਿਨ ਪਰਜਾ ਵਿੱਚੋਂ ਕਈ ਇੱਕ ਇਕੱਠਾ ਕਰਨ ਨੂੰ ਬਾਹਰ ਗਏ ਪਰ ਉਨ੍ਹਾਂ ਨੂੰ ਨਾ ਲੱਭਾ।
28 तब याहवेह ने मोशेह से कहा, “तुम और कब तक मेरे आदेशों और नियमों को नहीं मानोगे?
੨੮ਯਹੋਵਾਹ ਨੇ ਮੂਸਾ ਨੂੰ ਆਖਿਆ, ਤੁਸੀਂ ਕਦ ਤੱਕ ਮੇਰੇ ਹੁਕਮਾਂ ਅਤੇ ਮੇਰੀ ਬਿਵਸਥਾ ਦੇ ਮੰਨਣ ਤੋਂ ਇਨਕਾਰ ਕਰਦੇ ਰਹੋਗੇ?
29 यह विश्राम का दिन, याहवेह ने, अलग किया हुआ दिन है; याहवेह ही तुम्हें छठे दिन दो दिन का खाना देते हैं. और सातवें दिन सब अपने-अपने घर पर ही रहें—सातवें दिन कोई भी व्यक्ति अपने घर से बाहर न जाए.”
੨੯ਵੇਖੋ ਯਹੋਵਾਹ ਨੇ ਤੁਹਾਨੂੰ ਸਬਤ ਦਿੱਤਾ ਹੈ, ਇਸੇ ਲਈ ਉਹ ਤੁਹਾਨੂੰ ਛੇਵੇਂ ਦਿਨ ਦੋ ਦਿਨਾਂ ਦੀ ਰੋਟੀ ਦਿੰਦਾ ਹੈ। ਤੁਸੀਂ ਹਰ ਇੱਕ ਆਪਣੀ ਥਾਂ ਵਿੱਚ ਰਹੋ। ਕੋਈ ਆਪਣੇ ਨਿਵਾਸ ਤੋਂ ਸਬਤ ਉੱਤੇ ਬਾਹਰ ਨਾ ਜਾਵੇ।
30 इस्राएलियों ने सातवें दिन विश्राम का दिन मानना शुरू किया.
੩੦ਸੋ ਪਰਜਾ ਨੇ ਸੱਤਵੇਂ ਦਿਨ ਵਿਸ਼ਰਾਮ ਕੀਤਾ।
31 इस्राएलियों ने इस वस्तु को मन्ना नाम दिया. यह धनिये के बीज जितना सफेद और स्वाद शहद से बने पुओं के जैसा मीठा था.
੩੧ਇਸਰਾਏਲ ਦੇ ਘਰਾਣੇ ਨੇ ਉਸ ਦਾ ਨਾਮ ਮੰਨ ਰੱਖਿਆ। ਉਹ ਧਨੀਏ ਵਰਗਾ ਬੱਗਾ ਅਤੇ ਉਸ ਦਾ ਸੁਆਦ ਸ਼ਹਿਦ ਵਿੱਚ ਪਕਾਏ ਹੋਏ ਪੂੜੇ ਵਰਗਾ ਸੀ।
32 फिर मोशेह ने उनसे कहा, “याहवेह की यह आज्ञा है: ‘पीढ़ी से पीढ़ी तक सबको यह बताने और दिखाने के लिए एक ओमेर माप मन्ना रख लो ताकि तुम उनको बता सको कि जब मैं ने तुम्हें मिस्र देश से निकालकर लाया तब निर्जन देश में यही खाना खिलाया था.’”
੩੨ਮੂਸਾ ਨੇ ਆਖਿਆ, ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਆਪਣੀ ਪੀੜ੍ਹੀਓਂ ਪੀੜ੍ਹੀ ਲਈ ਉਸ ਤੋਂ ਇੱਕ ਓਮਰ ਭਰ ਕੇ ਰੱਖ ਛੱਡੋ ਤਾਂ ਜੋ ਉਹ ਉਸ ਰੋਟੀ ਨੂੰ ਵੇਖਣ ਜਿਹੜੀ ਮੈਂ ਤੁਹਾਨੂੰ ਉਜਾੜ ਵਿੱਚ ਖਵਾਈ ਜਦ ਮੈਂ ਤੁਹਾਨੂੰ ਮਿਸਰ ਦੇਸੋਂ ਕੱਢ ਕੇ ਲੈ ਆਇਆ।
33 मोशेह ने अहरोन से कहा, “एक बर्तन में मन्ना लेकर याहवेह के सामने रखना ताकि आनेवाली पीढ़ियों के लिए वह यादगार रहे.”
੩੩ਮੂਸਾ ਨੇ ਹਾਰੂਨ ਨੂੰ ਆਖਿਆ, ਇੱਕ ਕੁੱਜਾ ਲੈ ਕੇ ਉਸ ਵਿੱਚ ਇੱਕ ਪੂਰਾ ਓਮਰ ਮੰਨ ਪਾ ਦੇ ਅਤੇ ਉਹ ਯਹੋਵਾਹ ਦੇ ਅੱਗੇ ਰੱਖ ਛੱਡ ਤਾਂ ਜੋ ਤੁਹਾਡੀਆਂ ਪੀੜ੍ਹੀਆਂ ਤੱਕ ਸਾਂਭਿਆ ਰਹੇ।
34 याहवेह के द्वारा मोशेह को दिए गए आदेश के अनुसार अहरोन ने मन्ना को वाचा के संदूक के पास रख दिया.
੩੪ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਹਾਰੂਨ ਨੇ ਸਾਖੀ ਦੇ ਅੱਗੇ ਉਸ ਨੂੰ ਸੰਭਾਲ ਰੱਖਿਆ
35 इस्राएली मन्ना तब तक खाते रहे जब तक उस प्रदेश में नहीं आ गए जहां उन्हें बसना था. वे कनान की सीमा जब तक नहीं पहुंच गए, तब तक उसे खाते रहे.
੩੫ਅਤੇ ਇਸਰਾਏਲੀਆਂ ਨੇ ਚਾਲ੍ਹੀ ਸਾਲਾਂ ਤੱਕ ਉਸ ਮੰਨ ਨੂੰ ਖਾਧਾ ਜਦ ਤੱਕ ਉਹ ਆਪਣੇ ਵੱਸਣ ਦੀ ਧਰਤੀ ਵਿੱਚ ਨਾ ਆਏ। ਉਨ੍ਹਾਂ ਨੇ ਉਸ ਮੰਨ ਨੂੰ ਖਾਧਾ ਜਦ ਤੱਕ ਉਹ ਕਨਾਨ ਦੇਸ ਦੀਆਂ ਹੱਦਾਂ ਵਿੱਚ ਨਾ ਆਏ।
36 (एक माप ओमेर एफाह का दसवां भाग है.)
੩੬ਇੱਕ ਓਮਰ ਏਫ਼ਾਹ ਦਾ ਦੱਸਵਾਂ ਹਿੱਸਾ ਹੁੰਦਾ ਹੈ।