< תהילים 150 >
הללו יה הללו אל בקדשו הללוהו ברקיע עזו׃ | 1 |
੧ਹਲਲੂਯਾਹ! ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ!
הללוהו בגבורתיו הללוהו כרב גדלו׃ | 2 |
੨ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਿਅੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ!
הללוהו בתקע שופר הללוהו בנבל וכנור׃ | 3 |
੩ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ,
הללוהו בתף ומחול הללוהו במנים ועוגב׃ | 4 |
੪ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ!
הללוהו בצלצלי שמע הללוהו בצלצלי תרועה׃ | 5 |
੫ਸਪੱਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ!
כל הנשמה תהלל יה הללו יה׃ | 6 |
੬ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!