< יִרְמְיָהוּ 37 >
וַיִּ֨מְלָךְ־מֶ֔לֶךְ צִדְקִיָּ֖הוּ בֶּן־יֹֽאשִׁיָּ֑הוּ תַּ֗חַת כָּנְיָ֙הוּ֙ בֶּן־יְה֣וֹיָקִ֔ים אֲשֶׁ֥ר הִמְלִ֛יךְ נְבוּכַדְרֶאצַּ֥ר מֶֽלֶךְ־בָּבֶ֖ל בְּאֶ֥רֶץ יְהוּדָֽה׃ | 1 |
੧ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਹੂਦਾਹ ਦੇ ਦੇਸ ਵਿੱਚ ਰਾਜ ਕਰਨ ਲਈ ਰਾਜਾ ਬਣਾਇਆ ਯਹੋਯਾਕੀਮ ਦੇ ਪੁੱਤਰ ਕਾਨਯਾਹ ਦੇ ਥਾਂ ਰਾਜ ਕਰਦਾ ਸੀ
וְלֹ֥א שָׁמַ֛ע ה֥וּא וַעֲבָדָ֖יו וְעַ֣ם הָאָ֑רֶץ אֶל־דִּבְרֵ֣י יְהוָ֔ה אֲשֶׁ֣ר דִּבֶּ֔ר בְּיַ֖ד יִרְמְיָ֥הוּ הַנָּבִֽיא׃ | 2 |
੨ਪਰ ਨਾ ਉਸ ਨੇ, ਨਾ ਉਸ ਦੇ ਟਹਿਲੂਆਂ ਨੇ, ਨਾ ਦੇਸ ਦੇ ਲੋਕਾਂ ਨੇ ਯਹੋਵਾਹ ਦੇ ਬਚਨ ਜਿਹੜੇ ਉਸ ਯਿਰਮਿਯਾਹ ਦੇ ਰਾਹੀਂ ਆਖੇ ਸਨ ਸੁਣੇ
וַיִּשְׁלַח֩ הַמֶּ֨לֶךְ צִדְקִיָּ֜הוּ אֶת־יְהוּכַ֣ל בֶּן־שֶֽׁלֶמְיָ֗ה וְאֶת־צְפַנְיָ֤הוּ בֶן־מַֽעֲשֵׂיָה֙ הַכֹּהֵ֔ן אֶל־יִרְמְיָ֥הוּ הַנָּבִ֖יא לֵאמֹ֑ר הִתְפַּלֶּל־נָ֣א בַעֲדֵ֔נוּ אֶל־יְהוָ֖ה אֱלֹהֵֽינוּ׃ | 3 |
੩ਤਾਂ ਸਿਦਕੀਯਾਹ ਰਾਜਾ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਯਿਰਮਿਯਾਹ ਨਬੀ ਕੋਲ ਭੇਜਿਆ ਕਿ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰੀਂ
וְיִרְמְיָ֕הוּ בָּ֥א וְיֹצֵ֖א בְּת֣וֹךְ הָעָ֑ם וְלֹֽא־נָתְנ֥וּ אֹת֖וֹ בֵּ֥ית הכליא׃ | 4 |
੪ਯਿਰਮਿਯਾਹ ਲੋਕਾਂ ਵਿੱਚ ਅੰਦਰ-ਬਾਹਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ
וְחֵ֥יל פַּרְעֹ֖ה יָצָ֣א מִמִּצְרָ֑יִם וַיִּשְׁמְע֨וּ הַכַּשְׂדִּ֜ים הַצָּרִ֤ים עַל־יְרוּשָׁלִַ֙ם֙ אֶת־שִׁמְעָ֔ם וַיֵּ֣עָל֔וּ מֵעַ֖ל יְרוּשָׁלִָֽם׃ פ | 5 |
੫ਫ਼ਿਰਊਨ ਦੀ ਫੌਜ ਮਿਸਰੋਂ ਨਿੱਕਲ ਆਈ ਸੀ ਅਤੇ ਜਦੋਂ ਕਸਦੀਆਂ ਨੇ ਜਿਹਨਾਂ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ ਉਹਨਾਂ ਦੀਆਂ ਖ਼ਬਰਾਂ ਸੁਣੀਆਂ ਤਾਂ ਉਹ ਯਰੂਸ਼ਲਮ ਤੋਂ ਤੁਰ ਗਏ।
וַֽיְהִי֙ דְּבַר־יְהוָ֔ה אֶל־יִרְמְיָ֥הוּ הַנָּבִ֖יא לֵאמֹֽר׃ | 6 |
੬ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ ਕਿ
כֹּֽה־אָמַ֤ר יְהוָה֙ אֱלֹהֵ֣י יִשְׂרָאֵ֔ל כֹּ֤ה תֹֽאמְרוּ֙ אֶל־מֶ֣לֶךְ יְהוּדָ֔ה הַשֹּׁלֵ֧חַ אֶתְכֶ֛ם אֵלַ֖י לְדָרְשֵׁ֑נִי הִנֵּ֣ה ׀ חֵ֣יל פַּרְעֹ֗ה הַיֹּצֵ֤א לָכֶם֙ לְעֶזְרָ֔ה שָׁ֥ב לְאַרְצ֖וֹ מִצְרָֽיִם׃ | 7 |
੭ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਫਰਮਾਉਂਦਾ ਹੈ, - ਤੁਸੀਂ ਯਹੂਦਾਹ ਦੇ ਰਾਜਾ ਨੂੰ ਜਿਸ ਨੇ ਤੁਹਾਨੂੰ ਮੇਰੇ ਕੋਲ ਪੁੱਛਣ ਲਈ ਭੇਜਿਆ ਹੈ ਇਹ ਆਖੋ ਕਿ ਵੇਖ, ਫ਼ਿਰਊਨ ਦੀ ਫੌਜ ਜਿਹੜੀ ਤੁਹਾਡੀ ਸਹਾਇਤਾ ਲਈ ਨਿੱਕਲੀ ਹੈ ਫਿਰ ਆਪਣੇ ਦੇਸ ਮਿਸਰ ਨੂੰ ਮੁੜ ਜਾਵੇਗੀ
וְשָׁ֙בוּ֙ הַכַּשְׂדִּ֔ים וְנִלְחֲמ֖וּ עַל־הָעִ֣יר הַזֹּ֑את וּלְכָדֻ֖הָ וּשְׂרָפֻ֥הָ בָאֵֽשׁ׃ ס | 8 |
੮ਅਤੇ ਕਸਦੀ ਫੇਰ ਆ ਕੇ ਇਸ ਸ਼ਹਿਰ ਦੇ ਵਿਰੁੱਧ ਲੜਾਈ ਕਰਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ।
כֹּ֣ה ׀ אָמַ֣ר יְהוָ֗ה אַל־תַּשִּׁ֤אוּ נַפְשֹֽׁתֵיכֶם֙ לֵאמֹ֔ר הָלֹ֛ךְ יֵלְכ֥וּ מֵעָלֵ֖ינוּ הַכַּשְׂדִּ֑ים כִּי־לֹ֖א יֵלֵֽכוּ׃ | 9 |
੯ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਨੂੰ ਇਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ-ਮੁੱਚ ਸਾਡੇ ਕੋਲੋਂ ਚੱਲੇ ਜਾਣਗੇ। ਉਹ ਤਾਂ ਨਾ ਜਾਣਗੇ
כִּ֣י אִם־הִכִּיתֶ֞ם כָּל־חֵ֤יל כַּשְׂדִּים֙ הַנִּלְחָמִ֣ים אִתְּכֶ֔ם וְנִ֨שְׁאֲרוּ בָ֔ם אֲנָשִׁ֖ים מְדֻקָּרִ֑ים אִ֤ישׁ בְּאָהֳלוֹ֙ יָק֔וּמוּ וְשָֽׂרְפ֛וּ אֶת־הָעִ֥יר הַזֹּ֖את בָּאֵֽשׁ׃ | 10 |
੧੦ਕਿਉਂ ਜੋ ਜੇ ਤੁਸੀਂ ਕਸਦੀਆਂ ਦੀ ਸਾਰੀ ਫੌਜ ਨੂੰ ਜਿਹੜੀ ਤੁਹਾਡੇ ਨਾਲ ਲੜਦੀ ਹੈ ਐਉਂ ਮਾਰ ਸੁੱਟਦੇ ਕਿ ਉਹਨਾਂ ਵਿੱਚ ਨਿਰੇ ਫੱਟੜ ਮਨੁੱਖ ਹੀ ਰਹਿੰਦੇ ਤਾਂ ਉਹ ਆਪਣਿਆਂ-ਆਪਣਿਆਂ ਤੰਬੂਆਂ ਵਿੱਚੋਂ ਉੱਠ ਕੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਦੇ!।
וְהָיָ֗ה בְּהֵֽעָלוֹת֙ חֵ֣יל הַכַּשְׂדִּ֔ים מֵעַ֖ל יְרֽוּשָׁלִָ֑ם מִפְּנֵ֖י חֵ֥יל פַּרְעֹֽה׃ ס | 11 |
੧੧ਤਾਂ ਇਸ ਤਰ੍ਹਾਂ ਹੋਇਆ ਕਿ ਜਦ ਕਸਦੀਆਂ ਦੀ ਸਾਰੀ ਫੌਜ ਫ਼ਿਰਊਨ ਦੀ ਫੌਜ ਦੇ ਅੱਗੋਂ ਯਰੂਸ਼ਲਮ ਤੋਂ ਚਲੀ ਗਈ ਸੀ
וַיֵּצֵ֤א יִרְמְיָ֙הוּ֙ מִיר֣וּשָׁלִַ֔ם לָלֶ֖כֶת אֶ֣רֶץ בִּנְיָמִ֑ן לַחֲלִ֥ק מִשָּׁ֖ם בְּת֥וֹךְ הָעָֽם׃ | 12 |
੧੨ਤਾਂ ਯਿਰਮਿਯਾਹ ਯਰੂਸ਼ਲਮ ਤੋਂ ਬਿਨਯਾਮੀਨ ਦੇ ਇਲਾਕੇ ਨੂੰ ਜਾਣ ਲਈ ਨਿੱਕਲਣ ਲੱਗਾ ਭਈ ਉੱਥੇ ਲੋਕਾਂ ਵਿੱਚ ਆਪਣਾ ਹਿੱਸਾ ਲਵੇ
וַיְהִי־ה֞וּא בְּשַׁ֣עַר בִּנְיָמִ֗ן וְשָׁם֙ בַּ֣עַל פְּקִדֻ֔ת וּשְׁמוֹ֙ יִרְאִיָּ֔יה בֶּן־שֶֽׁלֶמְיָ֖ה בֶּן־חֲנַנְיָ֑ה וַיִּתְפֹּ֞שׂ אֶֽת־יִרְמְיָ֤הוּ הַנָּבִיא֙ לֵאמֹ֔ר אֶל־הַכַּשְׂדִּ֖ים אַתָּ֥ה נֹפֵֽל׃ | 13 |
੧੩ਜਦ ਉਹ ਬਿਨਯਾਮੀਨ ਦੇ ਫਾਟਕ ਉੱਤੇ ਆਇਆ ਤਾਂ ਉੱਥੇ ਪਹਿਰੇਦਾਰਾਂ ਦੇ ਕਪਤਾਨ ਨੇ ਜਿਹ ਦਾ ਨਾਮ ਯਿਰੀਯਾਹ ਸੀ ਜੋ ਹਨਨਯਾਹ ਦਾ ਪੋਤਾ ਅਤੇ ਸ਼ਲਮਯਾਹ ਦਾ ਪੁੱਤਰ ਸੀ ਯਿਰਮਿਯਾਹ ਨਬੀ ਨੂੰ ਇਹ ਆਖ ਕੇ ਫੜ ਲਿਆ ਕਿ ਤੂੰ ਕਸਦੀਆਂ ਕੋਲ ਨੱਠਾ ਜਾਂਦਾ ਹੈਂ!
וַיֹּ֨אמֶר יִרְמְיָ֜הוּ שֶׁ֗קֶר אֵינֶ֤נִּי נֹפֵל֙ עַל־הַכַּשְׂדִּ֔ים וְלֹ֥א שָׁמַ֖ע אֵלָ֑יו וַיִּתְפֹּ֤שׂ יִרְאִיָּיה֙ בְּיִרְמְיָ֔הוּ וַיְבִאֵ֖הוּ אֶל־הַשָּׂרִֽים׃ | 14 |
੧੪ਯਿਰਮਿਯਾਹ ਨੇ ਆਖਿਆ, ਇਹ ਝੂਠ ਹੈ, ਮੈਂ ਕਸਦੀਆਂ ਕੋਲ ਨੱਠਾ ਨਹੀਂ ਜਾਂਦਾ, ਪਰ ਉਸ ਉਹ ਦੀ ਨਾ ਸੁਣੀ ਸੋ ਯਿਰੀਯਾਹ ਯਿਰਮਿਯਾਹ ਨੂੰ ਫੜ੍ਹ ਕੇ ਸਰਦਾਰਾਂ ਕੋਲ ਲੈ ਗਿਆ
וַיִּקְצְפ֧וּ הַשָּׂרִ֛ים עַֽל־יִרְמְיָ֖הוּ וְהִכּ֣וּ אֹת֑וֹ וְנָתְנ֨וּ אוֹת֜וֹ בֵּ֣ית הָאֵס֗וּר בֵּ֚ית יְהוֹנָתָ֣ן הַסֹּפֵ֔ר כִּֽי־אֹת֥וֹ עָשׂ֖וּ לְבֵ֥ית הַכֶּֽלֶא׃ | 15 |
੧੫ਤਾਂ ਸਰਦਾਰ ਯਿਰਮਿਯਾਹ ਨਾਲ ਲਾਲ ਪੀਲੇ ਹੋਏ ਅਤੇ ਉਹ ਨੂੰ ਮਾਰਿਆ ਅਤੇ ਉਸ ਨੂੰ ਯੋਨਾਥਾਨ ਲਿਖਾਰੀ ਦੇ ਘਰ ਕੈਦ ਵਿੱਚ ਪਾ ਦਿੱਤਾ ਕਿਉਂ ਜੋ ਉਹਨਾਂ ਨੇ ਉਸ ਨੂੰ ਕੈਦਖ਼ਾਨਾ ਬਣਾਇਆ ਹੋਇਆ ਸੀ
כִּ֣י בָ֧א יִרְמְיָ֛הוּ אֶל־בֵּ֥ית הַבּ֖וֹר וְאֶל־הַֽחֲנֻ֑יוֹת וַיֵּֽשֶׁב־שָׁ֥ם יִרְמְיָ֖הוּ יָמִ֥ים רַבִּֽים׃ פ | 16 |
੧੬ਜਦ ਯਿਰਮਿਯਾਹ ਬੰਦੀ ਖ਼ਾਨੇ ਦੇ ਭੋਰੇ ਵਿੱਚ ਗਿਆ ਅਤੇ ਯਿਰਮਿਯਾਹ ਉੱਥੇ ਬਹੁਤੇ ਦਿਨਾਂ ਤੱਕ ਟਿਕਿਆ ਰਿਹਾ
וַיִּשְׁלַח֩ הַמֶּ֨לֶךְ צִדְקִיָּ֜הוּ וַיִּקָּחֵ֗הוּ וַיִּשְׁאָלֵ֨הוּ הַמֶּ֤לֶךְ בְּבֵיתוֹ֙ בַּסֵּ֔תֶר וַיֹּ֕אמֶר הֲיֵ֥שׁ דָּבָ֖ר מֵאֵ֣ת יְהוָ֑ה וַיֹּ֤אמֶר יִרְמְיָ֙הוּ֙ יֵ֔שׁ וַיֹּ֕אמֶר בְּיַ֥ד מֶֽלֶךְ־בָּבֶ֖ל תִּנָּתֵֽן׃ ס | 17 |
੧੭ਸਿਦਕੀਯਾਹ ਰਾਜਾ ਨੇ ਮਨੁੱਖ ਘੱਲ ਕੇ ਉਹ ਨੂੰ ਲਿਆ ਅਤੇ ਆਪਣੇ ਮਹਿਲ ਵਿੱਚ ਪੜਦੇ ਨਾਲ ਉਸ ਨੂੰ ਇਹ ਆਖ ਕੇ ਪੁੱਛਿਆ, ਕੀ ਕੋਈ ਯਹੋਵਾਹ ਵੱਲੋਂ ਬਚਨ ਹੈ? ਤਾਂ ਯਿਰਮਿਯਾਹ ਨੇ ਆਖਿਆ, ਹੈ! ਅਤੇ ਉਸ ਇਹ ਵੀ ਆਖਿਆ ਕਿ ਤੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਂਗਾ
וַיֹּ֣אמֶר יִרְמְיָ֔הוּ אֶל־הַמֶּ֖לֶךְ צִדְקִיָּ֑הוּ מֶה֩ חָטָ֨אתִֽי לְךָ֤ וְלַעֲבָדֶ֙יךָ֙ וְלָעָ֣ם הַזֶּ֔ה כִּֽי־נְתַתֶּ֥ם אוֹתִ֖י אֶל־בֵּ֥ית הַכֶּֽלֶא׃ | 18 |
੧੮ਯਿਰਮਿਯਾਹ ਨੇ ਸਿਦਕੀਯਾਹ ਰਾਜਾ ਨੂੰ ਆਖਿਆ ਕਿ ਮੈਂ ਤੇਰਾ ਅਤੇ ਤੇਰੇ ਟਹਿਲੂਆਂ ਦਾ ਅਤੇ ਇਹਨਾਂ ਲੋਕਾਂ ਦਾ ਕੀ ਪਾਪ ਕੀਤਾ ਹੈ ਜੋ ਤੁਸੀਂ ਮੈਨੂੰ ਇਸ ਕੈਦਖ਼ਾਨੇ ਵਿੱਚ ਪਾ ਛੱਡਿਆ ਹੈ?
ואיו נְבִ֣יאֵיכֶ֔ם אֲשֶׁר־נִבְּא֥וּ לָכֶ֖ם לֵאמֹ֑ר לֹֽא־יָבֹ֤א מֶֽלֶךְ־בָּבֶל֙ עֲלֵיכֶ֔ם וְעַ֖ל הָאָ֥רֶץ הַזֹּֽאת׃ | 19 |
੧੯ਉਹ ਤੁਹਾਡੇ ਨਬੀ ਕਿੱਥੇ ਹਨ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹੁੰਦੇ ਸਨ ਅਤੇ ਆਖਦੇ ਹੁੰਦੇ ਸਨ ਕਿ ਬਾਬਲ ਦਾ ਰਾਜਾ ਤੁਹਾਡੇ ਉੱਤੇ ਅਤੇ ਇਸ ਦੇਸ ਉੱਤੇ ਚੜ੍ਹਾਈ ਨਾ ਕਰੇਗਾ?
וְעַתָּ֕ה שְֽׁמַֽע־נָ֖א אֲדֹנִ֣י הַמֶּ֑לֶךְ תִּפָּל־נָ֤א תְחִנָּתִי֙ לְפָנֶ֔יךָ וְאַל־תְּשִׁבֵ֗נִי בֵּ֚ית יְהוֹנָתָ֣ן הַסֹּפֵ֔ר וְלֹ֥א אָמ֖וּת שָֽׁם׃ | 20 |
੨੦ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ। ਤੂੰ ਮੈਨੂੰ ਯੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕੀਤੇ ਉੱਥੇ ਮਰ ਨਾ ਜਾਂਵਾਂ
וַיְצַוֶּ֞ה הַמֶּ֣לֶךְ צִדְקִיָּ֗הוּ וַיַּפְקִ֣דוּ אֶֽת־יִרְמְיָהוּ֮ בַּחֲצַ֣ר הַמַּטָּרָה֒ וְנָתֹן֩ ל֨וֹ כִכַּר־לֶ֤חֶם לַיּוֹם֙ מִח֣וּץ הָאֹפִ֔ים עַד־תֹּ֥ם כָּל־הַלֶּ֖חֶם מִן־הָעִ֑יר וַיֵּ֣שֶׁב יִרְמְיָ֔הוּ בַּחֲצַ֖ר הַמַּטָּרָֽה׃ | 21 |
੨੧ਤਾਂ ਸਿਦਕੀਯਾਹ ਰਾਜਾ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚ ਰੱਖਿਆ ਅਤੇ ਨਿੱਤ ਉਸ ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਟੀ ਦਾ ਟੁੱਕੜਾ ਲੈ ਕੇ ਦਿੰਦੇ ਰਹੇ ਜਦ ਤੱਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ। ਸੋ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ।