< צפניה 3 >
הוֹי מֹרְאָה וְנִגְאָלָה הָעִיר הַיּוֹנָֽה׃ | 1 |
੧ਹਾਏ ਉਸ ਨਗਰੀ ਨੂੰ ਜੋ ਵਿਦਰੋਹੀ ਅਤੇ ਪਲੀਤ ਹੈ, ਅਤੇ ਅਨ੍ਹੇਰ ਨਾਲ ਭਰੀ ਹੋਈ ਹੈ!
לֹא שָֽׁמְעָה בְּקוֹל לֹא לָקְחָה מוּסָר בַּֽיהוָה לֹא בָטָחָה אֶל־אֱלֹהֶיהָ לֹא קָרֵֽבָה׃ | 2 |
੨ਉਸ ਨੇ ਮੇਰੀ ਅਵਾਜ਼ ਨਹੀਂ ਸੁਣੀ, ਨਾ ਮੇਰੀ ਤਾੜਨਾ ਨੂੰ ਮੰਨਿਆ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਉਹ ਆਪਣੇ ਪਰਮੇਸ਼ੁਰ ਦੇ ਨੇੜੇ ਆਈ।
שָׂרֶיהָ בְקִרְבָּהּ אֲרָיוֹת שֹֽׁאֲגִים שֹׁפְטֶיהָ זְאֵבֵי עֶרֶב לֹא גָרְמוּ לַבֹּֽקֶר׃ | 3 |
੩ਉਸ ਦੇ ਹਾਕਮ ਉਸ ਦੇ ਵਿੱਚ ਗੱਜਦੇ ਬੱਬਰ ਸ਼ੇਰ ਵਾਂਗੂੰ ਹਨ, ਉਸ ਦੇ ਨਿਆਈਂ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜ ਹਨ, ਜੋ ਸਵੇਰ ਤੱਕ ਕੁਝ ਨਹੀਂ ਛੱਡਦੇ!
נְבִיאֶיהָ פֹּֽחֲזִים אַנְשֵׁי בֹּֽגְדוֹת כֹּהֲנֶיהָ חִלְּלוּ־קֹדֶשׁ חָמְסוּ תּוֹרָֽה׃ | 4 |
੪ਉਸ ਦੇ ਨਬੀ ਧੋਖੇਬਾਜ਼ ਅਤੇ ਬੇਈਮਾਨ ਹਨ, ਉਸ ਦੇ ਜਾਜਕਾਂ ਨੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ ਹੈ ਅਤੇ ਬਿਵਸਥਾ ਨੂੰ ਮਰੋੜ ਦਿੱਤਾ ਹੈ,
יְהוָה צַדִּיק בְּקִרְבָּהּ לֹא יַעֲשֶׂה עַוְלָה בַּבֹּקֶר בַּבֹּקֶר מִשְׁפָּטוֹ יִתֵּן לָאוֹר לֹא נֶעְדָּר וְלֹֽא־יוֹדֵעַ עַוָּל בֹּֽשֶׁת׃ | 5 |
੫ਯਹੋਵਾਹ ਜੋ ਉਸ ਵਿੱਚ ਹੈ, ਉਹ ਧਰਮੀ ਹੈ, ਉਹ ਬਦੀ ਨਹੀਂ ਕਰਦਾ, ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ।
הִכְרַתִּי גוֹיִם נָשַׁמּוּ פִּנּוֹתָם הֶחֱרַבְתִּי חֽוּצוֹתָם מִבְּלִי עוֹבֵר נִצְדּוּ עָרֵיהֶם מִבְּלִי־אִישׁ מֵאֵין יוֹשֵֽׁב׃ | 6 |
੬ਮੈਂ ਕੌਮਾਂ ਨੂੰ ਵੱਢ ਸੁੱਟਿਆ, ਉਹਨਾਂ ਦੇ ਸਿਰਿਆਂ ਵਾਲੇ ਬੁਰਜ ਵਿਰਾਨ ਹਨ, ਮੈਂ ਉਹਨਾਂ ਦੀਆਂ ਗਲੀਆਂ ਨੂੰ ਬਰਬਾਦ ਕਰ ਦਿੱਤਾ ਹੈ ਕਿ ਕੋਈ ਉਨ੍ਹਾਂ ਵਿੱਚੋਂ ਨਹੀਂ ਲੰਘਦਾ, ਉਹਨਾਂ ਦੇ ਸ਼ਹਿਰ ਨਾਸ ਹੋ ਗਏ ਕਿ ਉੱਥੇ ਕੋਈ ਮਨੁੱਖ ਸਗੋਂ ਕੋਈ ਵਾਸੀ ਨਹੀਂ ਵੱਸਦਾ।
אָמַרְתִּי אַךְ־תִּירְאִי אוֹתִי תִּקְחִי מוּסָר וְלֹֽא־יִכָּרֵת מְעוֹנָהּ כֹּל אֲשֶׁר־פָּקַדְתִּי עָלֶיהָ אָכֵן הִשְׁכִּימוּ הִשְׁחִיתוּ כֹּל עֲלִילוֹתָֽם׃ | 7 |
੭ਮੈਂ ਨਗਰੀ ਨੂੰ ਆਖਿਆ, “ਸਿਰਫ਼ ਮੈਥੋਂ ਡਰ ਅਤੇ ਤਾੜਨਾ ਨੂੰ ਮੰਨ, ਤਾਂ ਉਸ ਦਾ ਵਸੇਬਾ ਨਾਸ ਨਹੀਂ ਕੀਤਾ ਜਾਵੇਗਾ, ਜਿਵੇਂ ਮੈਂ ਉਸ ਦੇ ਲਈ ਠਹਿਰਾਇਆ ਹੈ, ਪਰ ਉਹਨਾਂ ਨੇ ਜਤਨ ਕਰ ਕੇ ਆਪਣੇ ਸਾਰੇ ਕੰਮਾਂ ਨੂੰ ਵਿਗਾੜਿਆ ਹੈ।”
לָכֵן חַכּוּ־לִי נְאֻם־יְהוָה לְיוֹם קוּמִי לְעַד כִּי מִשְׁפָּטִי לֶאֱסֹף גּוֹיִם לְקָבְצִי מַמְלָכוֹת לִשְׁפֹּךְ עֲלֵיהֶם זַעְמִי כֹּל חֲרוֹן אַפִּי כִּי בְּאֵשׁ קִנְאָתִי תֵּאָכֵל כָּל־הָאָֽרֶץ׃ | 8 |
੮ਇਸ ਲਈ ਯਹੋਵਾਹ ਦਾ ਵਾਕ ਹੈ, “ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਰਾਜਾਂ ਨੂੰ ਜਮਾਂ ਕਰਾਂ, ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ, ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।”
כִּֽי־אָז אֶהְפֹּךְ אֶל־עַמִּים שָׂפָה בְרוּרָה לִקְרֹא כֻלָּם בְּשֵׁם יְהוָה לְעָבְדוֹ שְׁכֶם אֶחָֽד׃ | 9 |
੯ਤਦ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ, ਤਾਂ ਜੋ ਉਹ ਸਾਰੇ ਦੇ ਸਾਰੇ ਯਹੋਵਾਹ ਦੇ ਨਾਮ ਨੂੰ ਪੁਕਾਰਨ, ਅਤੇ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।
מֵעֵבֶר לְנַֽהֲרֵי־כוּשׁ עֲתָרַי בַּת־פוּצַי יוֹבִלוּן מִנְחָתִֽי׃ | 10 |
੧੦ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ, ਸਗੋਂ ਮੇਰੇ ਖਿੱਲਰੇ ਹੋਏ ਲੋਕਾਂ ਦੀਆਂ ਧੀਆਂ, ਮੇਰੇ ਲਈ ਭੇਟ ਲਿਆਉਣਗੀਆਂ।
בַּיּוֹם הַהוּא לֹא תֵבוֹשִׁי מִכֹּל עֲלִילֹתַיִךְ אֲשֶׁר פָּשַׁעַתְּ בִּי כִּי־אָז ׀ אָסִיר מִקִּרְבֵּךְ עַלִּיזֵי גַּאֲוָתֵךְ וְלֹֽא־תוֹסִפִי לְגָבְהָה עוֹד בְּהַר קָדְשִֽׁי׃ | 11 |
੧੧ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਦੇ ਕਾਰਨ ਸ਼ਰਮਿੰਦਾ ਨਾ ਹੋਵੇਂਗੀ, ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਹਰੇਕ ਹੰਕਾਰੀ ਅਭਿਮਾਨੀਆਂ ਨੂੰ ਕੱਢ ਦਿਆਂਗਾ, ਤਾਂ ਜੋ ਤੂੰ ਮੇਰੇ ਪਵਿੱਤਰ ਪਰਬਤ ਵਿੱਚ ਫੇਰ ਘਮੰਡ ਨਾ ਕਰੇਂ।
וְהִשְׁאַרְתִּי בְקִרְבֵּךְ עַם עָנִי וָדָל וְחָסוּ בְּשֵׁם יְהוָֽה׃ | 12 |
੧੨ਕਿਉਂ ਜੋ ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕਾਂ ਨੂੰ ਬਚਾ ਕੇ ਰੱਖਾਂਗਾ ਅਤੇ ਉਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ।
שְׁאֵרִית יִשְׂרָאֵל לֹֽא־יַעֲשׂוּ עַוְלָה וְלֹא־יְדַבְּרוּ כָזָב וְלֹֽא־יִמָּצֵא בְּפִיהֶם לְשׁוֹן תַּרְמִית כִּֽי־הֵמָּה יִרְעוּ וְרָבְצוּ וְאֵין מַחֲרִֽיד׃ | 13 |
੧੩ਇਸਰਾਏਲ ਦੇ ਬਚੇ ਹੋਏ ਲੋਕ ਬਦੀ ਨਾ ਕਰਨਗੇ, ਨਾ ਝੂਠ ਬੋਲਣਗੇ ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ।
רָנִּי בַּת־צִיּוֹן הָרִיעוּ יִשְׂרָאֵל שִׂמְחִי וְעָלְזִי בְּכָל־לֵב בַּת יְרוּשָׁלָֽ͏ִם׃ | 14 |
੧੪ਹੇ ਸੀਯੋਨ ਦੀਏ ਧੀਏ, ਉੱਚੀ ਅਵਾਜ਼ ਨਾਲ ਗਾ, ਹੇ ਇਸਰਾਏਲ, ਜੈਕਾਰਾ ਗਜਾ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ!
הֵסִיר יְהוָה מִשְׁפָּטַיִךְ פִּנָּה אֹֽיְבֵךְ מֶלֶךְ יִשְׂרָאֵל ׀ יְהוָה בְּקִרְבֵּךְ לֹא־תִֽירְאִי רָע עֽוֹד׃ | 15 |
੧੫ਯਹੋਵਾਹ ਨੇ ਤੇਰੇ ਦੰਡ ਨੂੰ ਦੂਰ ਕੀਤਾ ਹੈ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਹੈ, ਇਸਰਾਏਲ ਦਾ ਰਾਜਾ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੇਂਗੀ।
בַּיּוֹם הַהוּא יֵאָמֵר לִירֽוּשָׁלַ͏ִם אַל־תִּירָאִי צִיּוֹן אַל־יִרְפּוּ יָדָֽיִךְ׃ | 16 |
੧੬ਉਸ ਦਿਨ ਯਰੂਸ਼ਲਮ ਨੂੰ ਆਖਿਆ ਜਾਵੇਗਾ, “ਹੇ ਸੀਯੋਨ! ਨਾ ਡਰ, ਤੇਰੇ ਹੱਥ ਢਿੱਲੇ ਨਾ ਪੈ ਜਾਣ!”
יְהוָה אֱלֹהַיִךְ בְּקִרְבֵּך גִּבּוֹר יוֹשִׁיעַ יָשִׂישׂ עָלַיִךְ בְּשִׂמְחָה יַחֲרִישׁ בְּאַהֲבָתוֹ יָגִיל עָלַיִךְ בְּרִנָּֽה׃ | 17 |
੧੭ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿਚਕਾਰ ਹੈ, ਉਹ ਬਚਾਉਣ ਵਿੱਚ ਸਮਰੱਥੀ ਹੈ, ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ ਹੋਵੇਗਾ, ਉਹ ਆਪਣੇ ਪ੍ਰੇਮ ਨੂੰ ਤਾਜ਼ਾ ਕਰੇਗਾ, ਉਹ ਉੱਚੀ ਅਵਾਜ਼ ਨਾਲ ਗਾਉਂਦਾ ਹੋਇਆ ਤੇਰੇ ਕਾਰਨ ਮਗਨ ਹੋਵੇਗਾ।
נוּגֵי מִמּוֹעֵד אָסַפְתִּי מִמֵּךְ הָיוּ מַשְׂאֵת עָלֶיהָ חֶרְפָּֽה׃ | 18 |
੧੮ਮੈਂ ਉਹਨਾਂ ਨੂੰ ਜੋ ਨਿਯੁਕਤ ਕੀਤੇ ਹੋਏ ਪਰਬਾਂ ਵਿੱਚ ਸ਼ਾਮਿਲ ਨਾ ਹੋਣ ਦੇ ਕਾਰਨ ਸੋਗ ਕਰਦੇ ਹਨ, ਉਨ੍ਹਾਂ ਨੂੰ ਮੈਂ ਇਕੱਠਾ ਕਰਾਂਗਾ, ਕਿਉਂ ਜੋ ਉਹ ਤੇਰੇ ਹਨ, ਅਤੇ ਤੇਰਾ ਉਲਾਹਮਾ ਉਨ੍ਹਾਂ ਦੇ ਉੱਤੇ ਇੱਕ ਭਾਰ ਸੀ।
הִנְנִי עֹשֶׂה אֶת־כָּל־מְעַנַּיִךְ בָּעֵת הַהִיא וְהוֹשַׁעְתִּי אֶת־הַצֹּלֵעָה וְהַנִּדָּחָה אֲקַבֵּץ וְשַׂמְתִּים לִתְהִלָּה וּלְשֵׁם בְּכָל־הָאָרֶץ בָּשְׁתָּֽם׃ | 19 |
੧੯ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁੱਖ ਦੇਣ ਵਾਲਿਆਂ ਨਾਲ ਨਜਿੱਠਾਂਗਾ, ਮੈਂ ਲੰਗੜਿਆਂ ਨੂੰ ਬਚਾਵਾਂਗਾ ਅਤੇ ਹੱਕੇ ਹੋਇਆਂ ਨੂੰ ਇਕੱਠਾ ਕਰਾਂਗਾ, ਅਤੇ ਜਿਨ੍ਹਾਂ ਦੀ ਸ਼ਰਮਿੰਦਗੀ ਦੀ ਚਰਚਾ ਸਾਰੀ ਧਰਤੀ ਵਿੱਚ ਫੈਲੀ ਹੋਈ ਸੀ, ਉਹਨਾਂ ਦੀ ਵਡਿਆਈ ਅਤੇ ਆਦਰ ਮਾਣ ਵਧਾਵਾਂਗਾ।
בָּעֵת הַהִיא אָבִיא אֶתְכֶם וּבָעֵת קַבְּצִי אֶתְכֶם כִּֽי־אֶתֵּן אֶתְכֶם לְשֵׁם וְלִתְהִלָּה בְּכֹל עַמֵּי הָאָרֶץ בְּשׁוּבִי אֶת־שְׁבוּתֵיכֶם לְעֵינֵיכֶם אָמַר יְהוָֽה׃ 53 3 4 4 | 20 |
੨੦ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ, ਜਦ ਮੈਂ ਤੁਹਾਡੇ ਗੁਲਾਮਾਂ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੋੜ ਲਿਆਵਾਂਗਾ, ਤਦ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਵਡਿਆਈ ਅਤੇ ਆਦਰ ਮਾਣ ਦੇਵਾਂਗਾ, ਯਹੋਵਾਹ ਦਾ ਵਾਕ ਹੈ।