< שמואל א 27 >
וַיֹּאמֶר דָּוִד אֶל־לִבּוֹ עַתָּה אֶסָּפֶה יוֹם־אֶחָד בְּיַד־שָׁאוּל אֵֽין־לִי טוֹב כִּי הִמָּלֵט אִמָּלֵט ׀ אֶל־אֶרֶץ פְּלִשְׁתִּים וְנוֹאַשׁ מִמֶּנִּי שָׁאוּל לְבַקְשֵׁנִי עוֹד בְּכָל־גְּבוּל יִשְׂרָאֵל וְנִמְלַטְתִּי מִיָּדֽוֹ׃ | 1 |
੧ਦਾਊਦ ਨੇ ਆਪਣੇ ਮਨ ਵਿੱਚ ਆਖਿਆ ਕਿ ਹੁਣ ਮੈਂ ਕਿਸੇ ਦਿਨ ਸ਼ਾਊਲ ਦੇ ਹੱਥ ਨਾਲ ਤਬਾਹ ਹੋ ਜਾਂਵਾਂਗਾ। ਫੇਰ ਮੇਰੇ ਲਈ ਇਹ ਦੇ ਨਾਲੋਂ ਹੋਰ ਕੋਈ ਚੰਗੀ ਸਲਾਹ ਨਹੀਂ ਜੋ ਮੈਂ ਤੇਜੀ ਨਾਲ ਭੱਜ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਜਾ ਵੱਸਾਂ ਅਤੇ ਸ਼ਾਊਲ ਇਸਰਾਏਲ ਦੇ ਬੰਨਿਆਂ ਵਿੱਚੋਂ ਮੇਰੇ ਲੱਭਣ ਤੋਂ ਨਿਰਾਸ਼ ਹੋ ਜਾਵੇਗਾ ਤਾਂ ਉਹ ਦੇ ਹੱਥੋਂ ਮੈਂ ਛੁੱਟ ਜਾਂਵਾਂਗਾ
וַיָּקָם דָּוִד וַיַּעֲבֹר הוּא וְשֵׁשׁ־מֵאוֹת אִישׁ אֲשֶׁר עִמּוֹ אֶל־אָכִישׁ בֶּן־מָעוֹךְ מֶלֶךְ גַּֽת׃ | 2 |
੨ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਛੇ ਸੌ ਜੁਆਨਾਂ ਨੂੰ ਲੈ ਕੇ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਲੰਘ ਗਿਆ
וַיֵּשֶׁב דָּוִד עִם־אָכִישׁ בְּגַת הוּא וַאֲנָשָׁיו אִישׁ וּבֵיתוֹ דָּוִד וּשְׁתֵּי נָשָׁיו אֲחִינֹעַם הַיִּזְרְעֵאלִית וַאֲבִיגַיִל אֵֽשֶׁת־נָבָל הַֽכַּרְמְלִֽית׃ | 3 |
੩ਆਕੀਸ਼ ਦੇ ਨਾਲ ਦਾਊਦ ਗਥ ਵਿੱਚ ਰਿਹਾ ਅਰਥਾਤ ਉਹ ਅਤੇ ਉਹ ਦੇ ਲੋਕ ਜਿਨ੍ਹਾਂ ਵਿੱਚੋਂ ਸਭ ਕੋਈ ਆਪੋ ਆਪਣੇ ਟੱਬਰ ਸਮੇਤ ਸੀ ਅਤੇ ਦਾਊਦ ਆਪਣੀਆਂ ਦੋਹਾਂ ਪਤਨੀਆਂ ਦੇ ਨਾਲ ਅਰਥਾਤ ਅਹੀਨੋਅਮ ਯਿਜ਼ਰਾਏਲਣ ਅਤੇ ਕਰਮੇਲਣੀ ਅਬੀਗੈਲ ਜੋ ਨਾਬਾਲ ਦੀ ਇਸਤਰੀ ਸੀ
וַיֻּגַּד לְשָׁאוּל כִּֽי־בָרַח דָּוִד גַּת וְלֹֽא־יוסף יָסַף עוֹד לְבַקְשֽׁוֹ׃ | 4 |
੪ਅਤੇ ਸ਼ਾਊਲ ਨੂੰ ਖ਼ਬਰ ਹੋਈ ਜੋ ਦਾਊਦ ਗਥ ਨੂੰ ਭੱਜ ਗਿਆ ਸੋ ਉਹ ਉਸ ਦੇ ਲੱਭਣ ਲਈ ਫੇਰ ਨਾ ਨਿੱਕਲਿਆ।
וַיֹּאמֶר דָּוִד אֶל־אָכִישׁ אִם־נָא מָצָאתִי חֵן בְּעֵינֶיךָ יִתְּנוּ־לִי מָקוֹם בְּאַחַת עָרֵי הַשָּׂדֶה וְאֵשְׁבָה שָּׁם וְלָמָּה יֵשֵׁב עַבְדְּךָ בְּעִיר הַמַּמְלָכָה עִמָּֽךְ׃ | 5 |
੫ਦਾਊਦ ਨੇ ਆਕੀਸ਼ ਨੂੰ ਆਖਿਆ, ਜੇ ਤੇਰੀ ਨਿਗਾਹ ਵਿੱਚ ਮੈਂ ਦਯਾ ਜੋਗ ਹਾਂ ਤਾਂ ਉਹ ਮੈਨੂੰ ਦੇਸ ਦੇ ਕਿਸੇ ਸ਼ਹਿਰ ਵਿੱਚ ਵੱਸਣ ਲਈ ਥਾਂ ਦੇ ਦੇਣ ਕਿਉਂ ਜੋ ਤੇਰਾ ਸੇਵਕਾਂ ਰਾਜਧਾਨੀ ਵਿੱਚ ਤੇਰੇ ਕੋਲ ਕਾਹਨੂੰ ਰਹੇ?
וַיִּתֶּן־לוֹ אָכִישׁ בַּיּוֹם הַהוּא אֶת־צִֽקְלָג לָכֵן הָיְתָה צִֽקְלַג לְמַלְכֵי יְהוּדָה עַד הַיּוֹם הַזֶּֽה׃ | 6 |
੬ਤਦ ਆਕੀਸ਼ ਨੇ ਉਸ ਦਿਨ ਉਹ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਸੋ ਸਿਕਲਗ ਅੱਜ ਤੱਕ ਯਹੂਦਾਹ ਦੇ ਰਾਜਾ ਦਾ ਹੈ
וַֽיְהִי מִסְפַּר הַיָּמִים אֲשֶׁר־יָשַׁב דָּוִד בִּשְׂדֵה פְלִשְׁתִּים יָמִים וְאַרְבָּעָה חֳדָשִֽׁים׃ | 7 |
੭ਜਿੰਨਾਂ ਚਿਰ ਦਾਊਦ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ਸੋ ਪੂਰਾ ਇੱਕ ਸਾਲ ਅਤੇ ਚਾਰ ਮਹੀਨੇ ਸਨ।
וַיַּעַל דָּוִד וֽ͏ַאֲנָשָׁיו וַֽיִּפְשְׁטוּ אֶל־הַגְּשׁוּרִי והגרזי וְהַגִּזְרִי וְהָעֲמָלֵקִי כִּי הֵנָּה יֹשְׁבוֹת הָאָרֶץ אֲשֶׁר מֵֽעוֹלָם בּוֹאֲךָ שׁוּרָה וְעַד־אֶרֶץ מִצְרָֽיִם׃ | 8 |
੮ਦਾਊਦ ਅਤੇ ਉਹ ਦੇ ਮਨੁੱਖਾਂ ਨੇ ਚੜ੍ਹ ਕੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹੱਲਾ ਕੀਤਾ ਅਤੇ ਉਹ ਸ਼ੂਰ ਦੇ ਰਾਹੋਂ ਲੈ ਕੇ ਮਿਸਰ ਦੇ ਬੰਨੇ ਤੱਕ ਉਸ ਦੇਸ ਵਿੱਚ ਪਹਿਲੇ ਸਮੇਂ ਤੋਂ ਵੱਸਦੇ ਸਨ
וְהִכָּה דָוִד אֶת־הָאָרֶץ וְלֹא יְחַיֶּה אִישׁ וְאִשָּׁה וְלָקַח צֹאן וּבָקָר וַחֲמֹרִים וּגְמַלִּים וּבְגָדִים וַיָּשָׁב וַיָּבֹא אֶל־אָכִֽישׁ׃ | 9 |
੯ਅਤੇ ਦਾਊਦ ਨੇ ਉਸ ਦੇਸ ਨੂੰ ਜਿੱਤ ਲਿਆ ਅਤੇ ਕਿਸੇ ਇਸਤ੍ਰੀ ਪੁਰਖ, ਕਿਸੇ ਨੂੰ ਜਿਉਂਦੇ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ, ਡੰਗਰ, ਗਧੇ, ਊਠ ਅਤੇ ਲੁੱਟ ਲਏ ਅਤੇ ਆਕੀਸ਼ ਕੋਲ ਮੁੜ ਆਇਆ
וַיֹּאמֶר אָכִישׁ אַל־פְּשַׁטְתֶּם הַיּוֹם וַיֹּאמֶר דָּוִד עַל־נֶגֶב יְהוּדָה וְעַל־נֶגֶב הַיַּרְחְמְאֵלִי וְאֶל־נֶגֶב הַקֵּינִֽי׃ | 10 |
੧੦ਤਾਂ ਆਕੀਸ਼ ਨੇ ਪੁੱਛਿਆ, ਅੱਜ ਤੁਹਾਡਾ ਰਾਹ ਕਿੱਧਰ ਸੀ? ਦਾਊਦ ਨੇ ਆਖਿਆ, ਯਹੂਦਾਹ ਦੇ ਦੱਖਣ ਵੱਲ ਅਤੇ ਯਰਹਮਿਏਲੀਆਂ ਦੇ ਦੱਖਣ ਵੱਲ ਅਤੇ ਕੇਨੀਆਂ ਦੇ ਦੱਖਣ ਵੱਲ
וְאִישׁ וְאִשָּׁה לֹֽא־יְחַיֶּה דָוִד לְהָבִיא גַת לֵאמֹר פֶּן־יַגִּדוּ עָלֵינוּ לֵאמֹר כֹּֽה־עָשָׂה דָוִד וְכֹה מִשְׁפָּטוֹ כָּל־הַיָּמִים אֲשֶׁר יָשַׁב בִּשְׂדֵה פְלִשְׁתִּֽים׃ | 11 |
੧੧ਅਤੇ ਦਾਊਦ ਕਿਸੇ ਇੱਕ ਪੁਰਸ਼ ਜਾਂ ਇਸਤ੍ਰੀ ਨੂੰ ਵੀ ਗਥ ਵਿੱਚ ਨਾ ਲਿਆਇਆ ਜੋ ਕਿਤੇ ਇਹ ਸਾਡੇ ਵਿਰੁੱਧ ਨਾ ਖ਼ਬਰ ਜਾ ਦੇਣ ਕਿ ਦਾਊਦ ਨੇ ਅਜਿਹਾ ਕੰਮ ਕੀਤਾ ਹੈ। ਜਦ ਤੱਕ ਉਹ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ਉਸ ਦੀ ਇਹੋ ਮਰਜਾਦਾ ਰਹੀ
וַיַּאֲמֵן אָכִישׁ בְּדָוִד לֵאמֹר הַבְאֵשׁ הִבְאִישׁ בְּעַמּוֹ בְיִשְׂרָאֵל וְהָיָה לִי לְעֶבֶד עוֹלָֽם׃ | 12 |
੧੨ਆਕੀਸ਼ ਨੇ ਦਾਊਦ ਦੀ ਗੱਲ ਉੱਤੇ ਪਰਤੀਤ ਕੀਤੀ ਅਤੇ ਆਖਿਆ, ਭਈ ਉਸ ਨੇ ਆਪਣੇ ਲੋਕ ਇਸਰਾਏਲ ਨਾਲ ਅਜਿਹਾ ਕੰਮ ਕੀਤਾ ਹੈ ਜੋ ਉਹ ਉਸ ਤੋਂ ਬਹੁਤ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਸਦਾ ਮੇਰਾ ਸੇਵਕ ਰਹੇਗਾ।