< יוֹנָה 4 >

וַיֵּ֥רַע אֶל־יוֹנָ֖ה רָעָ֣ה גְדוֹלָ֑ה וַיִּ֖חַר לֽוֹ׃ 1
ਇਹ ਗੱਲ ਯੂਨਾਹ ਨੂੰ ਬਹੁਤ ਹੀ ਬੁਰੀ ਲੱਗੀ ਅਤੇ ਉਹ ਬਹੁਤ ਹੀ ਗੁੱਸੇ ਹੋ ਗਿਆ।
וַיִּתְפַּלֵּ֨ל אֶל־יְהוָ֜ה וַיֹּאמַ֗ר אָנָּ֤ה יְהוָה֙ הֲלוֹא־זֶ֣ה דְבָרִ֗י עַד־הֱיוֹתִי֙ עַל־אַדְמָתִ֔י עַל־כֵּ֥ן קִדַּ֖מְתִּי לִבְרֹ֣חַ תַּרְשִׁ֑ישָׁה כִּ֣י יָדַ֗עְתִּי כִּ֤י אַתָּה֙ אֵֽל־חַנּ֣וּן וְרַח֔וּם אֶ֤רֶךְ אַפַּ֙יִם֙ וְרַב־חֶ֔סֶד וְנִחָ֖ם עַל־הָרָעָֽה׃ 2
ਉਸ ਨੇ ਯਹੋਵਾਹ ਦੇ ਅੱਗੇ ਇਹ ਕਹਿ ਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ! ਜਦ ਮੈਂ ਆਪਣੇ ਦੇਸ਼ ਵਿੱਚ ਹੀ ਸੀ, ਤਾਂ ਕੀ ਮੈਂ ਇਹੋ ਗੱਲ ਨਹੀਂ ਸੀ ਕਹਿੰਦਾ? ਇਸੇ ਕਾਰਨ ਹੀ ਮੈਂ ਤੇਰੀ ਆਗਿਆ ਸੁਣਦੇ ਸਾਰ ਹੀ ਛੇਤੀ ਨਾਲ ਤਰਸ਼ੀਸ਼ ਨੂੰ ਭੱਜਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਅਤੇ ਦਯਾਲੂ ਪਰਮੇਸ਼ੁਰ ਹੈ, ਜੋ ਕ੍ਰੋਧ ਵਿੱਚ ਧੀਰਜ ਕਰਨ ਵਾਲਾ ਅਤੇ ਕਿਰਪਾਵਾਨ ਹੈਂ ਅਤੇ ਦੁੱਖ ਦੇਣ ਨਾਲ ਪ੍ਰਸੰਨ ਨਹੀਂ ਹੁੰਦਾ।
וְעַתָּ֣ה יְהוָ֔ה קַח־נָ֥א אֶת־נַפְשִׁ֖י מִמֶּ֑נִּי כִּ֛י ט֥וֹב מוֹתִ֖י מֵחַיָּֽי׃ ס 3
ਇਸ ਲਈ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ, ਕਿਉਂਕਿ ਮੇਰੇ ਲਈ ਮਰਨਾ ਜੀਉਣ ਨਾਲੋਂ ਚੰਗਾ ਹੈ।”
וַיֹּ֣אמֶר יְהוָ֔ה הַהֵיטֵ֖ב חָ֥רָה לָֽךְ׃ 4
ਤਦ ਯਹੋਵਾਹ ਨੇ ਕਿਹਾ, “ਕੀ ਤੇਰਾ ਕ੍ਰੋਧ ਕਰਨਾ ਚੰਗਾ ਹੈ?”
וַיֵּצֵ֤א יוֹנָה֙ מִן־הָעִ֔יר וַיֵּ֖שֶׁב מִקֶּ֣דֶם לָעִ֑יר וַיַּעַשׂ֩ ל֨וֹ שָׁ֜ם סֻכָּ֗ה וַיֵּ֤שֶׁב תַּחְתֶּ֙יהָ֙ בַּצֵּ֔ל עַ֚ד אֲשֶׁ֣ר יִרְאֶ֔ה מַה־יִּהְיֶ֖ה בָּעִֽיר׃ 5
ਤਦ ਯੂਨਾਹ ਬਾਹਰ ਨਿੱਕਲ ਕੇ ਸ਼ਹਿਰ ਦੇ ਪੂਰਬ ਵੱਲ ਜਾ ਕੇ ਬੈਠ ਗਿਆ, ਅਤੇ ਉੱਥੇ ਆਪਣੇ ਲਈ ਇੱਕ ਛੱਪਰ ਪਾ ਲਿਆ ਅਤੇ ਉਸ ਦੇ ਹੇਠ ਛਾਂ ਵਿੱਚ ਬੈਠ ਗਿਆ ਤਾਂ ਜੋ ਵੇਖੇ ਕਿ ਸ਼ਹਿਰ ਦਾ ਕੀ ਹਾਲ ਹੋਵੇਗਾ?
וַיְמַ֣ן יְהוָֽה־אֱ֠לֹהִים קִיקָי֞וֹן וַיַּ֣עַל ׀ מֵעַ֣ל לְיוֹנָ֗ה לִֽהְי֥וֹת צֵל֙ עַל־רֹאשׁ֔וֹ לְהַצִּ֥יל ל֖וֹ מֵרָֽעָת֑וֹ וַיִּשְׂמַ֥ח יוֹנָ֛ה עַל־הַקִּֽיקָי֖וֹן שִׂמְחָ֥ה גְדוֹלָֽה׃ 6
ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ, ਤਾਂ ਜੋ ਉਸ ਦੇ ਸਿਰ ਉੱਤੇ ਛਾਂ ਕਰੇ ਅਤੇ ਉਸ ਨੂੰ ਪਰੇਸ਼ਾਨੀ ਨਾ ਹੋਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਅਨੰਦ ਹੋਇਆ।
וַיְמַ֤ן הָֽאֱלֹהִים֙ תּוֹלַ֔עַת בַּעֲל֥וֹת הַשַּׁ֖חַר לַֽמָּחֳרָ֑ת וַתַּ֥ךְ אֶת־הַקִּֽיקָי֖וֹן וַיִּיבָֽשׁ׃ 7
ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ੁਰ ਨੇ ਇੱਕ ਕੀੜੇ ਨੂੰ ਠਹਿਰਾਇਆ ਜਿਸ ਨੇ ਉਸ ਬੂਟੇ ਨੂੰ ਅਜਿਹਾ ਡੰਗਿਆ ਕਿ ਉਹ ਸੁੱਕ ਗਿਆ।
וַיְהִ֣י ׀ כִּזְרֹ֣חַ הַשֶּׁ֗מֶשׁ וַיְמַ֨ן אֱלֹהִ֜ים ר֤וּחַ קָדִים֙ חֲרִישִׁ֔ית וַתַּ֥ךְ הַשֶּׁ֛מֶשׁ עַל־רֹ֥אשׁ יוֹנָ֖ה וַיִּתְעַלָּ֑ף וַיִּשְׁאַ֤ל אֶת־נַפְשׁוֹ֙ לָמ֔וּת וַיֹּ֕אמֶר ט֥וֹב מוֹתִ֖י מֵחַיָּֽי׃ 8
ਜਦ ਸੂਰਜ ਚੜ੍ਹਿਆ ਤਾਂ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਪੂਰਬੀ ਲੂ ਵਗਾਈ ਅਤੇ ਜਦ ਸੂਰਜ ਦੀ ਧੁੱਪ ਯੂਨਾਹ ਦੇ ਸਿਰ ਉੱਤੇ ਲੱਗੀ ਤਾਂ ਉਹ ਬੇਹੋਸ਼ ਹੋਣ ਲੱਗਾ ਅਤੇ ਇਹ ਕਹਿ ਕੇ ਆਪਣੇ ਲਈ ਮੌਤ ਮੰਗਣ ਲੱਗਾ ਕਿ “ਮੇਰੇ ਲਈ ਮਰਨਾ, ਮੇਰੇ ਜੀਉਣ ਨਾਲੋਂ ਚੰਗਾ ਹੈ!”
וַיֹּ֤אמֶר אֱלֹהִים֙ אֶל־יוֹנָ֔ה הַהֵיטֵ֥ב חָרָֽה־לְךָ֖ עַל־הַקִּֽיקָי֑וֹן וַיֹּ֕אמֶר הֵיטֵ֥ב חָֽרָה־לִ֖י עַד־מָֽוֶת׃ 9
ਤਦ ਪਰਮੇਸ਼ੁਰ ਨੇ ਯੂਨਾਹ ਨੂੰ ਕਿਹਾ, “ਤੇਰਾ ਕ੍ਰੋਧ ਜੋ ਉਸ ਬੂਟੇ ਦੇ ਕਾਰਨ ਹੈ, ਕੀ ਉਹ ਚੰਗਾ ਹੈ?” ਅੱਗੋਂ ਯੂਨਾਹ ਨੇ ਕਿਹਾ, “ਹਾਂ, ਸਗੋਂ ਕ੍ਰੋਧ ਦੇ ਕਾਰਨ ਮਰਨ ਤੱਕ ਚੰਗਾ ਹੈ!”
וַיֹּ֣אמֶר יְהוָ֔ה אַתָּ֥ה חַ֙סְתָּ֙ עַל־הַקִּ֣יקָי֔וֹן אֲשֶׁ֛ר לֹא־עָמַ֥לְתָּ בּ֖וֹ וְלֹ֣א גִדַּלְתּ֑וֹ שֶׁבִּן־לַ֥יְלָה הָיָ֖ה וּבִן־לַ֥יְלָה אָבָֽד׃ 10
੧੦ਫੇਰ ਯਹੋਵਾਹ ਨੇ ਕਿਹਾ, “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ।
וַֽאֲנִי֙ לֹ֣א אָח֔וּס עַל־נִינְוֵ֖ה הָעִ֣יר הַגְּדוֹלָ֑ה אֲשֶׁ֣ר יֶשׁ־בָּ֡הּ הַרְבֵּה֩ מִֽשְׁתֵּים־עֶשְׂרֵ֨ה רִבּ֜וֹ אָדָ֗ם אֲשֶׁ֤ר לֹֽא־יָדַע֙ בֵּין־יְמִינ֣וֹ לִשְׂמֹאל֔וֹ וּבְהֵמָ֖ה רַבָּֽה׃ 11
੧੧ਤਦ ਕੀ ਇਸ ਵੱਡੇ ਸ਼ਹਿਰ ਨੀਨਵਾਹ ਉੱਤੇ ਜਿਸ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ, ਜਿਹੜੇ ਆਪਣੇ ਸੱਜੇ ਖੱਬੇ ਹੱਥ ਦਾ ਭੇਤ ਵੀ ਨਹੀਂ ਪਛਾਣ ਸਕਦੇ ਅਤੇ ਬਹੁਤ ਸਾਰੇ ਪਸ਼ੂ ਵੀ ਹਨ, ਮੈਨੂੰ ਤਰਸ ਨਹੀਂ ਆਉਣਾ ਚਾਹੀਦਾ?”

< יוֹנָה 4 >