< קֹהֶלֶת 5 >
שְׁמֹ֣ר רַגְלְךָ֗ כַּאֲשֶׁ֤ר תֵּלֵךְ֙ אֶל־בֵּ֣ית הָאֱלֹהִ֔ים וְקָר֣וֹב לִשְׁמֹ֔עַ מִתֵּ֥ת הַכְּסִילִ֖ים זָ֑בַח כִּֽי־אֵינָ֥ם יוֹדְעִ֖ים לַעֲשׂ֥וֹת רָֽע׃ | 1 |
੧ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇ ਤਾਂ ਆਪਣੇ ਪੈਰ ਚੌਕਸੀ ਨਾਲ ਰੱਖ, ਕਿਉਂਕਿ ਸੁਣਨ ਲਈ ਨਜ਼ਦੀਕ ਆਉਣਾ ਮੂਰਖਾਂ ਦੇ ਬਲੀ ਚੜ੍ਹਾਉਣ ਨਾਲੋਂ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਕਿ ਉਹ ਬੁਰਿਆਈ ਕਰਦੇ ਹਨ।
אַל־תְּבַהֵ֨ל עַל־פִּ֜יךָ וְלִבְּךָ֧ אַל־יְמַהֵ֛ר לְהוֹצִ֥יא דָבָ֖ר לִפְנֵ֣י הָאֱלֹהִ֑ים כִּ֣י הָאֱלֹהִ֤ים בַּשָּׁמַ֙יִם֙ וְאַתָּ֣ה עַל־הָאָ֔רֶץ עַֽל־כֵּ֛ן יִהְי֥וּ דְבָרֶ֖יךָ מְעַטִּֽים׃ | 2 |
੨ਗੱਲਾਂ ਕਰਨ ਵਿੱਚ ਜਲਦਬਾਜ਼ੀ ਨਾ ਕਰ ਅਤੇ ਤੇਰਾ ਮਨ ਪਰਮੇਸ਼ੁਰ ਦੇ ਸਾਹਮਣੇ ਛੇਤੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈਂ, ਇਸ ਲਈ ਤੇਰੀਆਂ ਗੱਲਾਂ ਥੋੜ੍ਹੀਆਂ ਹੀ ਹੋਣ।
כִּ֛י בָּ֥א הַחֲל֖וֹם בְּרֹ֣ב עִנְיָ֑ן וְק֥וֹל כְּסִ֖יל בְּרֹ֥ב דְּבָרִֽים׃ | 3 |
੩ਕਿਉਂਕਿ ਕੰਮ ਵੱਧ ਹੋਣ ਕਰਕੇ ਸੁਫ਼ਨਾ ਆਉਂਦਾ ਹੈ ਅਤੇ ਵੱਧ ਗੱਲਾਂ ਕਰਨ ਵਾਲਾ ਮੂਰਖ ਠਹਿਰਦਾ ਹੈ।
כַּאֲשֶׁר֩ תִּדֹּ֨ר נֶ֜דֶר לֵֽאלֹהִ֗ים אַל־תְּאַחֵר֙ לְשַׁלְּמ֔וֹ כִּ֛י אֵ֥ין חֵ֖פֶץ בַּכְּסִילִ֑ים אֵ֥ת אֲשֶׁר־תִּדֹּ֖ר שַׁלֵּֽם׃ | 4 |
੪ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇਂ ਤਾਂ ਉਹ ਦੇ ਵਿੱਚ ਢਿੱਲ ਨਾ ਕਰ, ਕਿਉਂ ਜੋ ਉਹ ਮੂਰਖਾਂ ਤੋਂ ਪ੍ਰਸੰਨ ਨਹੀਂ ਹੁੰਦਾ। ਜੋ ਸੁੱਖਣਾ ਤੂੰ ਸੁੱਖੀ ਹੈ, ਉਸ ਨੂੰ ਪੂਰਾ ਕਰ।
ט֖וֹב אֲשֶׁ֣ר לֹֽא־תִדֹּ֑ר מִשֶׁתִּדּ֖וֹר וְלֹ֥א תְשַׁלֵּֽם׃ | 5 |
੫ਤੇਰੇ ਸੁੱਖਣਾ ਸੁੱਖ ਕੇ ਪੂਰੀ ਨਾ ਕਰਨ ਨਾਲੋਂ, ਨਾ ਸੁੱਖਣਾ ਹੀ ਚੰਗਾ ਹੈ।
אַל־תִּתֵּ֤ן אֶת־פִּ֙יךָ֙ לַחֲטִ֣יא אֶת־בְּשָׂרֶ֔ךָ וְאַל־תֹּאמַר֙ לִפְנֵ֣י הַמַּלְאָ֔ךְ כִּ֥י שְׁגָגָ֖ה הִ֑יא לָ֣מָּה יִקְצֹ֤ף הָֽאֱלֹהִים֙ עַל־קוֹלֶ֔ךָ וְחִבֵּ֖ל אֶת־מַעֲשֵׂ֥ה יָדֶֽיךָ׃ | 6 |
੬ਤੇਰਾ ਮੂੰਹ ਤੇਰੇ ਸਰੀਰ ਤੋਂ ਪਾਪ ਨਾ ਕਰਾਵੇ ਅਤੇ ਦੂਤ ਦੇ ਅੱਗੇ ਇਹ ਨਾ ਆਖੀਂ ਕਿ ਇਹ ਭੁੱਲ ਨਾਲ ਹੋਇਆ। ਪਰਮੇਸ਼ੁਰ ਤੇਰੀ ਅਵਾਜ਼ ਨਾਲ ਕਿਉਂ ਕ੍ਰੋਧਿਤ ਹੋਵੇ ਅਤੇ ਤੇਰੇ ਹੱਥਾਂ ਦਾ ਕੰਮ ਬਰਬਾਦ ਕਰੇ?
כִּ֣י בְרֹ֤ב חֲלֹמוֹת֙ וַהֲבָלִ֔ים וּדְבָרִ֖ים הַרְבֵּ֑ה כִּ֥י אֶת־הָאֱלֹהִ֖ים יְרָֽא׃ | 7 |
੭ਸੁਫ਼ਨਿਆਂ ਦੇ ਵਾਧੇ ਅਤੇ ਬਹੁਤੀਆਂ ਗੱਲਾਂ ਵਿਅਰਥ ਹਨ, ਪਰ ਤੂੰ ਪਰਮੇਸ਼ੁਰ ਕੋਲੋਂ ਡਰ।
אִם־עֹ֣שֶׁק רָ֠שׁ וְגֵ֨זֶל מִשְׁפָּ֤ט וָצֶ֙דֶק֙ תִּרְאֶ֣ה בַמְּדִינָ֔ה אַל־תִּתְמַ֖הּ עַל־הַחֵ֑פֶץ כִּ֣י גָבֹ֜הַּ מֵעַ֤ל גָּבֹ֙הַּ֙ שֹׁמֵ֔ר וּגְבֹהִ֖ים עֲלֵיהֶֽם׃ | 8 |
੮ਜੇਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਹਨੇਰ ਅਤੇ ਨਿਆਂ ਅਤੇ ਸਚਿਆਈ ਦਾ ਵੱਡਾ ਵਿਗਾੜ ਵੇਖੇਂ, ਤਾਂ ਉਸ ਗੱਲ ਉੱਤੇ ਹੈਰਾਨ ਨਾ ਹੋ, ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ, ਵੇਖਦਾ ਹੈ ਅਤੇ ਉਹਨਾਂ ਉੱਤੇ ਹੋਰ ਵੀ ਵੱਡੇ ਅਧਿਕਾਰੀ ਰਹਿੰਦੇ ਹਨ।
וְיִתְר֥וֹן אֶ֖רֶץ בַּכֹּ֣ל ה֑וּא מֶ֥לֶךְ לְשָׂדֶ֖ה נֶעֱבָֽד׃ | 9 |
੯ਧਰਤੀ ਦੀ ਉਪਜ ਸਭ ਦੇ ਲਈ ਹੈ, ਸਗੋਂ ਖੇਤੀਬਾੜੀ ਨਾਲ ਰਾਜਾ ਨੂੰ ਵੀ ਲਾਭ ਹੁੰਦਾ ਹੈ।
אֹהֵ֥ב כֶּ֙סֶף֙ לֹא־יִשְׂבַּ֣ע כֶּ֔סֶף וּמִֽי־אֹהֵ֥ב בֶּהָמ֖וֹן לֹ֣א תְבוּאָ֑ה גַּם־זֶ֖ה הָֽבֶל׃ | 10 |
੧੦ਉਹ ਜੋ ਚਾਂਦੀ ਨੂੰ ਲੋਚਦਾ ਹੈ, ਸੋ ਚਾਂਦੀ ਨਾਲ ਨਾ ਰੱਜੇਗਾ ਅਤੇ ਜਿਹੜਾ ਧਨ ਚਾਹੁੰਦਾ ਹੈ, ਉਹ ਉਸ ਦੇ ਵਾਧੇ ਨਾਲ ਨਾ ਰੱਜੇਗਾ, ਇਹ ਵੀ ਵਿਅਰਥ ਹੀ ਹੈ।
בִּרְבוֹת֙ הַטּוֹבָ֔ה רַבּ֖וּ אוֹכְלֶ֑יהָ וּמַה־כִּשְׁרוֹן֙ לִבְעָלֶ֔יהָ כִּ֖י אִם־רְא֥וּת עֵינָֽיו׃ | 11 |
੧੧ਜਦ ਮਾਲ-ਧਨ ਦਾ ਵਾਧਾ ਹੁੰਦਾ ਹੈ ਤਾਂ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ ਅਤੇ ਉਸ ਦੇ ਮਾਲਕ ਨੂੰ ਇਸ ਨਾਲੋਂ ਹੋਰ ਕੀ ਲਾਭ ਹੈ ਕਿ ਉਹ ਨੂੰ ਆਪਣੀਆਂ ਅੱਖਾਂ ਨਾਲ ਵੇਖੇ?
מְתוּקָה֙ שְׁנַ֣ת הָעֹבֵ֔ד אִם־מְעַ֥ט וְאִם־הַרְבֵּ֖ה יֹאכֵ֑ל וְהַשָּׂבָע֙ לֶֽעָשִׁ֔יר אֵינֶ֛נּוּ מַנִּ֥יחַֽ ל֖וֹ לִישֽׁוֹן׃ | 12 |
੧੨ਮਜ਼ਦੂਰ ਦੀ ਨੀਂਦ ਮਿੱਠੀ ਹੁੰਦੀ ਹੈ, ਭਾਵੇਂ ਉਹ ਥੋੜ੍ਹਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਵਾਧਾ ਉਸ ਨੂੰ ਸੌਣ ਨਹੀਂ ਦਿੰਦਾ।
יֵ֚שׁ רָעָ֣ה חוֹלָ֔ה רָאִ֖יתִי תַּ֣חַת הַשָּׁ֑מֶשׁ עֹ֛שֶׁר שָׁמ֥וּר לִבְעָלָ֖יו לְרָעָתֽוֹ׃ | 13 |
੧੩ਇੱਕ ਵੱਡੀ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਵੇਖੀ ਕਿ ਧਨ ਆਪਣੇ ਮਾਲਕ ਦੀ ਹਾਨੀ ਦੇ ਲਈ ਸਾਂਭਿਆ ਜਾਂਦਾ ਹੈ
וְאָבַ֛ד הָעֹ֥שֶׁר הַה֖וּא בְּעִנְיַ֣ן רָ֑ע וְהוֹלִ֣יד בֵּ֔ן וְאֵ֥ין בְּיָד֖וֹ מְאֽוּמָה׃ | 14 |
੧੪ਅਤੇ ਉਹ ਧਨ ਕਿਸੇ ਬੁਰੇ ਕੰਮ ਵਿੱਚ ਨਾਸ ਹੋ ਜਾਂਦਾ ਹੈ, ਫੇਰ ਉਸ ਦੇ ਇੱਕ ਪੁੱਤਰ ਜੰਮਦਾ ਹੈ ਅਤੇ ਉਸ ਵੇਲੇ ਉਹ ਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ।
כַּאֲשֶׁ֤ר יָצָא֙ מִבֶּ֣טֶן אִמּ֔וֹ עָר֛וֹם יָשׁ֥וּב לָלֶ֖כֶת כְּשֶׁבָּ֑א וּמְא֙וּמָה֙ לֹא־יִשָּׂ֣א בַעֲמָל֔וֹ שֶׁיֹּלֵ֖ךְ בְּיָדֽוֹ׃ | 15 |
੧੫ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨੰਗਾ ਨਿੱਕਲਿਆ, ਉਸੇ ਤਰ੍ਹਾਂ ਹੀ ਮੁੜ ਜਾਵੇਗਾ ਅਤੇ ਆਪਣੀ ਕਮਾਈ ਵਿੱਚੋਂ ਨਾਲ ਕੁਝ ਨਾ ਰੱਖੇਗਾ, ਜੋ ਆਪਣੇ ਹੱਥ ਵਿੱਚ ਲੈ ਜਾਵੇ।
וְגַם־זֹה֙ רָעָ֣ה חוֹלָ֔ה כָּל־עֻמַּ֥ת שֶׁבָּ֖א כֵּ֣ן יֵלֵ֑ךְ וּמַה־יִּתְר֣וֹן ל֔וֹ שֶֽׁיַּעֲמֹ֖ל לָרֽוּחַ׃ | 16 |
੧੬ਇਹ ਵੀ ਵੱਡੀ ਬਿਪਤਾ ਹੈ ਕਿ ਜਿਵੇਂ ਉਹ ਆਇਆ ਉਸੇ ਤਰ੍ਹਾਂ ਹੀ ਜਾਵੇਗਾ ਅਤੇ ਜਿਸ ਨੇ ਹਵਾ ਲਈ ਮਿਹਨਤ ਕੀਤੀ ਉਸ ਨੂੰ ਕੀ ਲਾਭ ਹੈ?
גַּ֥ם כָּל־יָמָ֖יו בַּחֹ֣שֶׁךְ יֹאכֵ֑ל וְכָעַ֥ס הַרְבֵּ֖ה וְחָלְי֥וֹ וָקָֽצֶף׃ | 17 |
੧੭ਉਹ ਆਪਣੀ ਸਾਰੀ ਉਮਰ ਹਨੇਰੇ ਵਿੱਚ ਹੈ ਅਤੇ ਬਹੁਤ ਦੁਖੀ ਅਤੇ ਬਿਮਾਰ ਰਿਹਾ ਅਤੇ ਕ੍ਰੋਧ ਕਰਦਾ ਰਿਹਾ।
הִנֵּ֞ה אֲשֶׁר־רָאִ֣יתִי אָ֗נִי ט֣וֹב אֲשֶׁר־יָפֶ֣ה לֶֽאֶכוֹל־וְ֠לִשְׁתּוֹת וְלִרְא֨וֹת טוֹבָ֜ה בְּכָל־עֲמָל֣וֹ ׀ שֶׁיַּעֲמֹ֣ל תַּֽחַת־הַשֶּׁ֗מֶשׁ מִסְפַּ֧ר יְמֵי־חַיָּ֛יו אֲשֶׁר־נָֽתַן־ל֥וֹ הָאֱלֹהִ֖ים כִּי־ה֥וּא חֶלְקֽוֹ׃ | 18 |
੧੮ਵੇਖੋ, ਮੈਂ ਉਹ ਗੱਲ ਵੇਖੀ ਹੈ ਜਿਹੜੀ ਚੰਗੀ ਅਤੇ ਯੋਗ ਹੈ ਕਿ ਮਨੁੱਖ ਖਾਵੇ-ਪੀਵੇ ਅਤੇ ਆਪਣੇ ਸਾਰੇ ਧੰਦੇ ਦਾ ਫਲ ਭੋਗੇ ਜੋ ਉਹ ਸੂਰਜ ਦੇ ਹੇਠ ਪਰਮੇਸ਼ੁਰ ਦੇ ਦਿੱਤੇ ਹੋਏ ਜੀਵਨ ਦੇ ਥੋੜ੍ਹੇ ਦਿਨਾਂ ਵਿੱਚ ਕਰਦਾ ਹੈ - ਇਹੋ ਉਸ ਦਾ ਭਾਗ ਹੈ
גַּ֣ם כָּֽל־הָאָדָ֡ם אֲשֶׁ֣ר נָֽתַן־ל֣וֹ הָאֱלֹהִים֩ עֹ֨שֶׁר וּנְכָסִ֜ים וְהִשְׁלִיט֨וֹ לֶאֱכֹ֤ל מִמֶּ֙נּוּ֙ וְלָשֵׂ֣את אֶת־חֶלְק֔וֹ וְלִשְׂמֹ֖חַ בַּעֲמָל֑וֹ זֹ֕ה מַתַּ֥ת אֱלֹהִ֖ים הִֽיא׃ | 19 |
੧੯ਹਰੇਕ ਮਨੁੱਖ ਲਈ ਜਿਸ ਨੂੰ ਪਰਮੇਸ਼ੁਰ ਨੇ ਧਨ ਦਿੱਤਾ ਹੈ ਅਤੇ ਸਮਰੱਥਾ ਦਿੱਤੀ ਹੈ, ਤਾਂ ਜੋ ਉਹ ਉਨ੍ਹਾਂ ਤੋਂ ਮੌਜ ਕਰੇ ਅਤੇ ਆਪਣਾ ਭਾਗ ਭੋਗੇ ਅਤੇ ਆਪਣੇ ਧੰਦੇ ਤੋਂ ਅਨੰਦ ਹੋਵੇ - ਇਹ ਵੀ ਪਰਮੇਸ਼ੁਰ ਦੀ ਦਾਤ ਹੈ।
כִּ֚י לֹ֣א הַרְבֵּ֔ה יִזְכֹּ֖ר אֶת־יְמֵ֣י חַיָּ֑יו כִּ֧י הָאֱלֹהִ֛ים מַעֲנֶ֖ה בְּשִׂמְחַ֥ת לִבּֽוֹ׃ | 20 |
੨੦ਉਹ ਆਪਣੇ ਜੀਵਨ ਦੇ ਦਿਨਾਂ ਨੂੰ ਬਹੁਤ ਚੇਤੇ ਨਾ ਰੱਖੇਗਾ ਕਿਉਂਕਿ ਪਰਮੇਸ਼ੁਰ ਉਹ ਦੇ ਮਨ ਨੂੰ ਅਨੰਦ ਦੇ ਨਾਲ ਭਰਦਾ ਹੈ।