< 2 שְׁמוּאֵל 3 >
וַתְּהִ֤י הַמִּלְחָמָה֙ אֲרֻכָּ֔ה בֵּ֚ין בֵּ֣ית שָׁא֔וּל וּבֵ֖ין בֵּ֣ית דָּוִ֑ד וְדָוִד֙ הֹלֵ֣ךְ וְחָזֵ֔ק וּבֵ֥ית שָׁא֖וּל הֹלְכִ֥ים וְדַלִּֽים׃ ס | 1 |
੧ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੁੰਦਾ ਗਿਆ।
וַיִּוָּלְד֧וּ לְדָוִ֛ד בָּנִ֖ים בְּחֶבְר֑וֹן וַיְהִ֤י בְכוֹרוֹ֙ אַמְנ֔וֹן לַאֲחִינֹ֖עַם הַיִּזְרְעֵאלִֽת׃ | 2 |
੨ਫਿਰ ਹਬਰੋਨ ਵਿੱਚ ਦਾਊਦ ਦੇ ਪੁੱਤਰ ਪੈਦਾ ਹੋਏ, ਉਹ ਦਾ ਪਹਿਲੌਠੇ ਪੁੱਤਰ ਅਮਨੋਨ ਸੀ ਜੋ ਯਿਜ਼ਰੇਲਣ ਅਹੀਨੋਅਮ ਦੀ ਕੁੱਖੋਂ ਹੋਇਆ,
וּמִשְׁנֵ֣הוּ כִלְאָ֔ב לַאֲֽבִיגַ֕יִל אֵ֖שֶׁת נָבָ֣ל הַֽכַּרְמְלִ֑י וְהַשְּׁלִשִׁי֙ אַבְשָׁל֣וֹם בֶּֽן־מַעֲכָ֔ה בַּת־תַּלְמַ֖י מֶ֥לֶךְ גְּשֽׁוּר׃ | 3 |
੩ਦੂਜੇ ਦਾ ਨਾਮ ਕਿਲਆਬ ਸੀ ਜੋ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਅਤੇ ਤੀਜਾ ਅਬਸ਼ਾਲੋਮ ਸੀ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਅਕਾਹ ਦੀ ਕੁੱਖੋਂ ਪੈਦਾ ਹੋਇਆ,
וְהָרְבִיעִ֖י אֲדֹנִיָּ֣ה בֶן־חַגִּ֑ית וְהַחֲמִישִׁ֖י שְׁפַטְיָ֥ה בֶן־אֲבִיטָֽל׃ | 4 |
੪ਅਤੇ ਚੌਥੇ ਦਾ ਨਾਮ ਅਦੋਨੀਯਾਹ ਜਿਸ ਨੂੰ ਹੱਗੀਥ ਨੇ ਜਨਮ ਦਿੱਤਾ ਅਤੇ ਪੰਜਵੇ ਦਾ ਨਾਮ ਸ਼ਫ਼ਟਯਾਹ ਸੀ ਜਿਸ ਨੂੰ ਅਬੀਟਾਲ ਨੇ ਜਨਮ ਦਿੱਤਾ
וְהַשִּׁשִּׁ֣י יִתְרְעָ֔ם לְעֶגְלָ֖ה אֵ֣שֶׁת דָּוִ֑ד אֵ֛לֶּה יֻלְּד֥וּ לְדָוִ֖ד בְּחֶבְרֽוֹן׃ פ | 5 |
੫ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਊਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ। ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਪੈਦਾ ਹੋਏ।
וַיְהִ֗י בִּֽהְיוֹת֙ הַמִּלְחָמָ֔ה בֵּ֚ין בֵּ֣ית שָׁא֔וּל וּבֵ֖ין בֵּ֣ית דָּוִ֑ד וְאַבְנֵ֛ר הָיָ֥ה מִתְחַזֵּ֖ק בְּבֵ֥ית שָׁאֽוּל׃ | 6 |
੬ਜਦ ਸ਼ਾਊਲ ਦੇ ਘਰਾਣੇ ਅਤੇ ਦਾਊਦ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਕਿ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਾ ਕੀਤਾ।
וּלְשָׁא֣וּל פִּלֶ֔גֶשׁ וּשְׁמָ֖הּ רִצְפָּ֣ה בַת־אַיָּ֑ה וַיֹּ֙אמֶר֙ אֶל־אַבְנֵ֔ר מַדּ֥וּעַ בָּ֖אתָה אֶל־פִּילֶ֥גֶשׁ אָבִֽי׃ | 7 |
੭ਸ਼ਾਊਲ ਦੀ ਇੱਕ ਰਖ਼ੈਲ ਰਿਜ਼ਪਾਹ ਜੋ ਅੱਯਾਹ ਦੀ ਧੀ ਸੀ, ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਤਾ ਦੀ ਰਖ਼ੈਲ ਨਾਲ ਕਿਉਂ ਸੰਗ ਕੀਤਾ?
וַיִּחַר֩ לְאַבְנֵ֨ר מְאֹ֜ד עַל־דִּבְרֵ֣י אִֽישׁ־בֹּ֗שֶׁת וַיֹּ֙אמֶר֙ הֲרֹ֨אשׁ כֶּ֥לֶב אָנֹ֘כִי֮ אֲשֶׁ֣ר לִֽיהוּדָה֒ הַיּ֨וֹם אֶֽעֱשֶׂה־חֶ֜סֶד עִם־בֵּ֣ית ׀ שָׁא֣וּל אָבִ֗יךָ אֶל־אֶחָיו֙ וְאֶל־מֵ֣רֵעֵ֔הוּ וְלֹ֥א הִמְצִיתִ֖ךָ בְּיַד־דָּוִ֑ד וַתִּפְקֹ֥ד עָלַ֛י עֲוֹ֥ן הָאִשָּׁ֖ה הַיּֽוֹם׃ | 8 |
੮ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਗੁੱਸੇ ਹੋਇਆ ਅਤੇ ਆਖਿਆ, ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਮੈਂ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੱਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਰਿਹਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ, ਪਰ ਤੂੰ ਅੱਜ ਇਸ ਇਸਤਰੀ ਦੇ ਕਾਰਨ ਮੇਰੇ ਉੱਤੇ ਦੋਸ਼ ਲਗਾਉਂਦਾ ਹੈਂ?
כֹּֽה־יַעֲשֶׂ֤ה אֱלֹהִים֙ לְאַבְנֵ֔ר וְכֹ֖ה יֹסִ֣יף ל֑וֹ כִּ֗י כַּאֲשֶׁ֨ר נִשְׁבַּ֤ע יְהוָה֙ לְדָוִ֔ד כִּֽי־כֵ֖ן אֶֽעֱשֶׂה־לּֽוֹ׃ | 9 |
੯ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੇਰੇ ਮੈਂ ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ।
לְהַֽעֲבִ֥יר הַמַּמְלָכָ֖ה מִבֵּ֣ית שָׁא֑וּל וּלְהָקִ֞ים אֶת־כִּסֵּ֣א דָוִ֗ד עַל־יִשְׂרָאֵל֙ וְעַל־יְהוּדָ֔ה מִדָּ֖ן וְעַד־בְּאֵ֥ר שָֽׁבַע׃ | 10 |
੧੦ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਥਿਰ ਕਰ ਦੇਵਾਂ!
וְלֹֽא־יָכֹ֣ל ע֔וֹד לְהָשִׁ֥יב אֶת־אַבְנֵ֖ר דָּבָ֑ר מִיִּרְאָת֖וֹ אֹתֽוֹ׃ ס | 11 |
੧੧ਤਦ ਉਹ ਅਬਨੇਰ ਦੇ ਸਾਹਮਣੇ ਫਿਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਹ ਉਸ ਤੋਂ ਡਰ ਗਿਆ ਸੀ।
וַיִּשְׁלַח֩ אַבְנֵ֨ר מַלְאָכִ֧ים ׀ אֶל־דָּוִ֛ד תַּחְתָּ֥יו לֵאמֹ֖ר לְמִי־אָ֑רֶץ לֵאמֹ֗ר כָּרְתָ֤ה בְרִֽיתְךָ֙ אִתִּ֔י וְהִנֵּה֙ יָדִ֣י עִמָּ֔ךְ לְהָסֵ֥ב אֵלֶ֖יךָ אֶת־כָּל־יִשְׂרָאֵֽל׃ | 12 |
੧੨ਇਸ ਲਈ ਅਬਨੇਰ ਨੇ ਦਾਊਦ ਕੋਲ ਦੂਤ ਭੇਜੇ ਅਤੇ ਆਖਿਆ, ਦੇਸ਼ ਕਿਹ ਦਾ ਹੈ? ਤੁਸੀਂ ਮੇਰੇ ਨਾਲ ਵਾਇਦਾ ਕਰੋ ਅਤੇ ਵੇਖੋ, ਮੈਂ ਤੁਹਾਡੀ ਸਹਾਇਤਾ ਕਰਾਂਗਾ ਜੋ ਸਾਰੇ ਇਸਰਾਏਲ ਦੇ ਮਨਾਂ ਨੂੰ ਤੁਹਾਡੀ ਵੱਲ ਕਰ ਦੇਵਾਂ।
וַיֹּ֣אמֶר ט֔וֹב אֲנִ֕י אֶכְרֹ֥ת אִתְּךָ֖ בְּרִ֑ית אַ֣ךְ דָּבָ֣ר אֶחָ֡ד אָנֹכִי֩ שֹׁאֵ֨ל מֵאִתְּךָ֤ לֵאמֹר֙ לֹא־תִרְאֶ֣ה אֶת־פָּנַ֔י כִּ֣י ׀ אִם־לִפְנֵ֣י הֱבִיאֲךָ֗ אֵ֚ת מִיכַ֣ל בַּת־שָׁא֔וּל בְּבֹאֲךָ֖ לִרְא֥וֹת אֶת־פָּנָֽי׃ ס | 13 |
੧੩ਤਦ ਦਾਊਦ ਬੋਲਿਆ, ਚੰਗੀ ਗੱਲ, ਮੈਂ ਤੇਰੇ ਨਾਲ ਬਚਨ ਕਰਾਂਗਾ, ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਕਿ ਜਿਸ ਵੇਲੇ ਤੂੰ ਮੈਨੂੰ ਮਿਲਣ ਲਈ ਆਵੇਂ ਅਤੇ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਨਾ ਲਿਆਵੇਂ ਤਾਂ ਤੂੰ ਮੇਰਾ ਮੂੰਹ ਕਦੇ ਨਾ ਵੇਖੇਂਗਾ।
וַיִּשְׁלַ֤ח דָּוִד֙ מַלְאָכִ֔ים אֶל־אִֽישׁ־בֹּ֥שֶׁת בֶּן־שָׁא֖וּל לֵאמֹ֑ר תְּנָ֤ה אֶת־אִשְׁתִּי֙ אֶת־מִיכַ֔ל אֲשֶׁר֙ אֵרַ֣שְׂתִּי לִ֔י בְּמֵאָ֖ה עָרְל֥וֹת פְּלִשְׁתִּֽים׃ | 14 |
੧੪ਫਿਰ ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਦੂਤਾਂ ਦੇ ਰਾਹੀਂ ਸੁਨੇਹਾ ਭੇਜਿਆ, ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇ।
וַיִּשְׁלַח֙ אִ֣ישׁ בֹּ֔שֶׁת וַיִּקָּחֶ֖הָ מֵ֣עִֽם אִ֑ישׁ מֵעִ֖ם פַּלְטִיאֵ֥ל בֶּן־לָֽיִשׁ׃ | 15 |
੧੫ਤਦ ਈਸ਼ਬੋਸ਼ਥ ਨੇ ਲੋਕ ਭੇਜੇ ਅਤੇ ਉਸ ਇਸਤਰੀ ਨੂੰ ਉਸ ਦੇ ਪਤੀ ਲੈਸ਼ ਦੇ ਪੁੱਤਰ ਫ਼ਲਟੀਏਲ ਕੋਲੋਂ ਖੋਹ ਲਿਆ।
וַיֵּ֨לֶךְ אִתָּ֜הּ אִישָׁ֗הּ הָל֧וֹךְ וּבָכֹ֛ה אַחֲרֶ֖יהָ עַד־בַּֽחֻרִ֑ים וַיֹּ֨אמֶר אֵלָ֥יו אַבְנֵ֛ר לֵ֥ךְ שׁ֖וּב וַיָּשֹֽׁב׃ | 16 |
੧੬ਤਦ ਉਸ ਦਾ ਪਤੀ ਉਸ ਇਸਤਰੀ ਦੇ ਨਾਲ ਤੁਰਿਆ ਉਸ ਦੇ ਪਿੱਛੇ ਬਹੁਰੀਮ ਸ਼ਹਿਰ ਤੱਕ ਰੋਂਦਾ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾ, ਮੁੜ ਜਾ! ਤਦ ਉਹ ਮੁੜ ਗਿਆ।
וּדְבַר־אַבְנֵ֣ר הָיָ֔ה עִם־זִקְנֵ֥י יִשְׂרָאֵ֖ל לֵאמֹ֑ר גַּם־תְּמוֹל֙ גַּם־שִׁלְשֹׁ֔ם הֱיִיתֶ֞ם מְבַקְשִׁ֧ים אֶת־דָּוִ֛ד לְמֶ֖לֶךְ עֲלֵיכֶֽם׃ | 17 |
੧੭ਤਦ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਪਹਿਲਾ ਹੀ ਚਾਹੁੰਦੇ ਸੀ ਕਿ ਦਾਊਦ ਸਾਡਾ ਰਾਜਾ ਬਣੇ,
וְעַתָּ֖ה עֲשׂ֑וּ כִּ֣י יְהוָ֗ה אָמַ֤ר אֶל־דָּוִד֙ לֵאמֹ֔ר בְּיַ֣ד ׀ דָּוִ֣ד עַבְדִּ֗י הוֹשִׁ֜יעַ אֶת־עַמִּ֤י יִשְׂרָאֵל֙ מִיַּ֣ד פְּלִשְׁתִּ֔ים וּמִיַּ֖ד כָּל־אֹיְבֵיהֶֽם׃ | 18 |
੧੮ਇਸ ਲਈ ਹੁਣ ਤੁਸੀਂ ਅਜਿਹਾ ਹੀ ਕਰੋਂ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਹੈ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ।
וַיְדַבֵּ֥ר גַּם־אַבְנֵ֖ר בְּאָזְנֵ֣י בִנְיָמִ֑ין וַיֵּ֣לֶךְ גַּם־אַבְנֵ֗ר לְדַבֵּ֞ר בְּאָזְנֵ֤י דָוִד֙ בְּחֶבְר֔וֹן אֵ֤ת כָּל־אֲשֶׁר־טוֹב֙ בְּעֵינֵ֣י יִשְׂרָאֵ֔ל וּבְעֵינֵ֖י כָּל־בֵּ֥ית בִּנְיָמִֽן׃ | 19 |
੧੯ਤਦ ਅਬਨੇਰ ਨੇ ਬਿਨਯਾਮੀਨ ਨੂੰ ਵੀ ਇਹ ਗੱਲ ਸੁਣਾਈ ਤਾਂ ਫਿਰ ਅਬਨੇਰ ਹਬਰੋਨ ਨੂੰ ਗਿਆ ਤਾਂ ਕਿ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਲੱਗਿਆ ਸੀ ਉਹ ਸਭ ਕੁਝ ਦਾਊਦ ਨੂੰ ਸੁਣਾਵੇ।
וַיָּבֹ֨א אַבְנֵ֤ר אֶל־דָּוִד֙ חֶבְר֔וֹן וְאִתּ֖וֹ עֶשְׂרִ֣ים אֲנָשִׁ֑ים וַיַּ֨עַשׂ דָּוִ֧ד לְאַבְנֵ֛ר וְלַאֲנָשִׁ֥ים אֲשֶׁר־אִתּ֖וֹ מִשְׁתֶּֽה׃ | 20 |
੨੦ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਤੇ ਉਹ ਦੇ ਨਾਲ ਦੇ ਲੋਕਾਂ ਦੀ ਦਾਵਤ ਕੀਤੀ।
וַיֹּ֣אמֶר אַבְנֵ֣ר אֶל־דָּוִ֡ד אָק֣וּמָה ׀ וְֽאֵלֵ֡כָה וְאֶקְבְּצָה֩ אֶל־אֲדֹנִ֨י הַמֶּ֜לֶךְ אֶת־כָּל־יִשְׂרָאֵ֗ל וְיִכְרְת֤וּ אִתְּךָ֙ בְּרִ֔ית וּמָ֣לַכְתָּ֔ בְּכֹ֥ל אֲשֶׁר־תְּאַוֶּ֖ה נַפְשֶׁ֑ךָ וַיְּשַׁלַּ֥ח דָּוִ֛ד אֶת־אַבְנֵ֖ר וַיֵּ֥לֶךְ בְּשָׁלֽוֹם׃ | 21 |
੨੧ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਂਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਰਾਜਾ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਵਾਇਦਾ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
וְהִנֵּה֩ עַבְדֵ֨י דָוִ֤ד וְיוֹאָב֙ בָּ֣א מֵֽהַגְּד֔וּד וְשָׁלָ֥ל רָ֖ב עִמָּ֣ם הֵבִ֑יאוּ וְאַבְנֵ֗ר אֵינֶ֤נּוּ עִם־דָּוִד֙ בְּחֶבְר֔וֹן כִּ֥י שִׁלְּח֖וֹ וַיֵּ֥לֶךְ בְּשָׁלֽוֹם׃ | 22 |
੨੨ਵੇਖੋ, ਉਸ ਵੇਲੇ ਦਾਊਦ ਦੇ ਸੇਵਕਾਂ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੂੰ ਤੋਰ ਦਿੱਤਾ ਸੀ। ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
וְיוֹאָ֛ב וְכָל־הַצָּבָ֥א אֲשֶׁר־אִתּ֖וֹ בָּ֑אוּ וַיַּגִּ֤דוּ לְיוֹאָב֙ לֵאמֹ֔ר בָּֽא־אַבְנֵ֤ר בֶּן־נֵר֙ אֶל־הַמֶּ֔לֶךְ וַֽיְשַׁלְּחֵ֖הוּ וַיֵּ֥לֶךְ בְּשָׁלֽוֹם׃ | 23 |
੨੩ਜਦ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
וַיָּבֹ֤א יוֹאָב֙ אֶל־הַמֶּ֔לֶךְ וַיֹּ֖אמֶר מֶ֣ה עָשִׂ֑יתָה הִנֵּה־בָ֤א אַבְנֵר֙ אֵלֶ֔יךָ לָמָּה־זֶּ֥ה שִׁלַּחְתּ֖וֹ וַיֵּ֥לֶךְ הָלֽוֹךְ׃ | 24 |
੨੪ਸੋ ਯੋਆਬ ਰਾਜਾ ਦੇ ਕੋਲ ਆ ਕੇ ਬੋਲਿਆ, ਇਹ ਤੂੰ ਕੀ ਕੀਤਾ? ਵੇਖ ਅਬਨੇਰ ਤੇਰੇ ਕੋਲ ਆਇਆ ਸੋ ਤੂੰ ਉਹ ਨੂੰ ਕਿਉਂ ਵਿਦਾ ਕੀਤਾ ਅਤੇ ਉਹ ਚੱਲਿਆ ਗਿਆ।
יָדַ֙עְתָּ֙ אֶת־אַבְנֵ֣ר בֶּן־נֵ֔ר כִּ֥י לְפַתֹּתְךָ֖ בָּ֑א וְלָדַ֜עַת אֶת־מוֹצָֽאֲךָ֙ וְאֶת־מ֣וֹבָאֶ֔ךָ וְלָדַ֕עַת אֵ֛ת כָּל־אֲשֶׁ֥ר אַתָּ֖ה עֹשֶֽׂה׃ | 25 |
੨੫ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ ਉਹ ਜੋ ਤੇਰੇ ਨਾਲ ਧੋਖਾ ਕਰਨ ਨੂੰ ਅਤੇ ਤੇਰੇ ਆਉਣ ਜਾਣ ਅਤੇ ਤੇਰੇ ਸਾਰੇ ਕੰਮਾਂ ਦਾ ਭੇਦ ਲੈਣ ਆਇਆ ਸੀ।
וַיֵּצֵ֤א יוֹאָב֙ מֵעִ֣ם דָּוִ֔ד וַיִּשְׁלַ֤ח מַלְאָכִים֙ אַחֲרֵ֣י אַבְנֵ֔ר וַיָּשִׁ֥בוּ אֹת֖וֹ מִבּ֣וֹר הַסִּרָ֑ה וְדָוִ֖ד לֹ֥א יָדָֽע׃ | 26 |
੨੬ਫਿਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਸ ਨੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਦਾਊਦ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ।
וַיָּ֤שָׁב אַבְנֵר֙ חֶבְר֔וֹן וַיַּטֵּ֤הוּ יוֹאָב֙ אֶל־תּ֣וֹךְ הַשַּׁ֔עַר לְדַבֵּ֥ר אִתּ֖וֹ בַּשֶּׁ֑לִי וַיַּכֵּ֤הוּ שָׁם֙ הַחֹ֔מֶשׁ וַיָּ֕מָת בְּדַ֖ם עֲשָׂה־אֵ֥ל אָחִֽיו׃ | 27 |
੨੭ਜਦ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਇਕੱਲੇ ਵਿੱਚ ਗੱਲ ਕਰਨ ਲਈ ਉਹ ਡਿਉੜ੍ਹੀ ਦੀ ਨੁੱਕਰ ਵਿੱਚ ਲੈ ਗਿਆ ਅਤੇ ਉੱਥੇ ਉਸ ਦੇ ਢਿੱਡ ਵਿੱਚ ਆਪਣੇ ਭਰਾ ਅਸਾਹੇਲ ਦੇ ਖੂਨ ਬਦਲੇ ਅਜਿਹਾ ਮਾਰਿਆ ਕਿ ਉਹ ਮਰ ਗਿਆ।
וַיִּשְׁמַ֤ע דָּוִד֙ מֵאַ֣חֲרֵי כֵ֔ן וַיֹּ֗אמֶר נָקִ֨י אָנֹכִ֧י וּמַמְלַכְתִּ֛י מֵעִ֥ם יְהוָ֖ה עַד־עוֹלָ֑ם מִדְּמֵ֖י אַבְנֵ֥ר בֶּן־נֵֽר׃ | 28 |
੨੮ਇਹ ਦੇ ਪਿੱਛੋਂ ਜਦ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਮੇਤ ਯਹੋਵਾਹ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਨਿਰਦੋਸ਼ ਹਾਂ।
יָחֻ֙לוּ֙ עַל־רֹ֣אשׁ יוֹאָ֔ב וְאֶ֖ל כָּל־בֵּ֣ית אָבִ֑יו וְֽאַל־יִכָּרֵ֣ת מִבֵּ֣ית יוֹאָ֡ב זָ֠ב וּמְצֹרָ֞ע וּמַחֲזִ֥יק בַּפֶּ֛לֶךְ וְנֹפֵ֥ל בַּחֶ֖רֶב וַחֲסַר־לָֽחֶם׃ | 29 |
੨੯ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਤਾ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੀ ਘਾਟ ਹੋਵੇ!
וְיוֹאָב֙ וַאֲבִישַׁ֣י אָחִ֔יו הָרְג֖וּ לְאַבְנֵ֑ר עַל֩ אֲשֶׁ֨ר הֵמִ֜ית אֶת־עֲשָׂהאֵ֧ל אֲחִיהֶ֛ם בְּגִבְע֖וֹן בַּמִּלְחָמָֽה׃ פ | 30 |
੩੦ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਕਿਉਂ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਦੀ ਲੜਾਈ ਦੇ ਵਿੱਚ ਮਾਰ ਸੁੱਟਿਆ ਸੀ।
וַיֹּאמֶר֩ דָּוִ֨ד אֶל־יוֹאָ֜ב וְאֶל־כָּל־הָעָ֣ם אֲשֶׁר־אִתּ֗וֹ קִרְע֤וּ בִגְדֵיכֶם֙ וְחִגְר֣וּ שַׂקִּ֔ים וְסִפְד֖וּ לִפְנֵ֣י אַבְנֵ֑ר וְהַמֶּ֣לֶךְ דָּוִ֔ד הֹלֵ֖ךְ אַחֲרֵ֥י הַמִּטָּֽה׃ | 31 |
੩੧ਦਾਊਦ ਨੇ ਯੋਆਬ ਅਤੇ ਸਾਰੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਆਪਣੇ ਕੱਪੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਰਾਜਾ ਆਪ ਅਰਥੀ ਪਿੱਛੇ-ਪਿੱਛੇ ਤੁਰਿਆ।
וַיִּקְבְּר֥וּ אֶת־אַבְנֵ֖ר בְּחֶבְר֑וֹן וַיִשָּׂ֧א הַמֶּ֣לֶךְ אֶת־קוֹל֗וֹ וַיֵּבְךְּ֙ אֶל־קֶ֣בֶר אַבְנֵ֔ר וַיִּבְכּ֖וּ כָּל־הָעָֽם׃ פ | 32 |
੩੨ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾ ਦਿੱਤਾ ਅਤੇ ਰਾਜਾ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਤੇ ਲੋਕ ਵੀ ਰੋਏ।
וַיְקֹנֵ֥ן הַמֶּ֛לֶךְ אֶל־אַבְנֵ֖ר וַיֹּאמַ֑ר הַכְּמ֥וֹת נָבָ֖ל יָמ֥וּת אַבְנֵֽר׃ | 33 |
੩੩ਰਾਜਾ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਆਖਿਆ, ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ ਮਰਿਆ?
יָדֶ֣ךָ לֹֽא־אֲסֻר֗וֹת וְרַגְלֶ֙יךָ֙ לֹא־לִנְחֻשְׁתַּ֣יִם הֻגָּ֔שׁוּ כִּנְפ֛וֹל לִפְנֵ֥י בְנֵֽי־עַוְלָ֖ה נָפָ֑לְתָּ וַיֹּסִ֥פוּ כָל־הָעָ֖ם לִבְכּ֥וֹת עָלָֽיו׃ | 34 |
੩੪ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ! ਤਦ ਉਹ ਦੇ ਉੱਤੇ ਸਭ ਲੋਕ ਹੋਰ ਰੋਏ।
וַיָּבֹ֣א כָל־הָעָ֗ם לְהַבְר֧וֹת אֶת־דָּוִ֛ד לֶ֖חֶם בְּע֣וֹד הַיּ֑וֹם וַיִּשָּׁבַ֨ע דָּוִ֜ד לֵאמֹ֗ר כֹּ֣ה יַעֲשֶׂה־לִּ֤י אֱלֹהִים֙ וְכֹ֣ה יֹסִ֔יף כִּ֣י אִם־לִפְנֵ֧י בֽוֹא־הַשֶּׁ֛מֶשׁ אֶטְעַם־לֶ֖חֶם א֥וֹ כָל־מְאֽוּמָה׃ | 35 |
੩੫ਤਾਂ ਸਭ ਲੋਕ ਉੱਥੋਂ ਆਏ ਤੇ ਦਿਨ ਰਹਿੰਦਿਆਂ ਦਾਊਦ ਨੂੰ ਕੁਝ ਖੁਵਾਉਣ ਲੱਗੇ। ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਖਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ!
וְכָל־הָעָ֣ם הִכִּ֔ירוּ וַיִּיטַ֖ב בְּעֵֽינֵיהֶ֑ם כְּכֹל֙ אֲשֶׁ֣ר עָשָׂ֣ה הַמֶּ֔לֶךְ בְּעֵינֵ֥י כָל־הָעָ֖ם טֽוֹב׃ | 36 |
੩੬ਸਾਰੇ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਰਾਜਾ ਕਰਦਾ ਸੀ, ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ।
וַיֵּדְע֧וּ כָל־הָעָ֛ם וְכָל־יִשְׂרָאֵ֖ל בַּיּ֣וֹם הַה֑וּא כִּ֣י לֹ֤א הָיְתָה֙ מֵֽהַמֶּ֔לֶךְ לְהָמִ֖ית אֶת־אַבְנֵ֥ר בֶּן־נֵֽר׃ פ | 37 |
੩੭ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਇਹ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਰਾਜੇ ਦੀ ਮਰਜ਼ੀ ਨਾਲ ਨਹੀਂ ਮਰਿਆ।
וַיֹּ֥אמֶר הַמֶּ֖לֶךְ אֶל־עֲבָדָ֑יו הֲל֣וֹא תֵדְע֔וּ כִּי־שַׂ֣ר וְגָד֗וֹל נָפַ֛ל הַיּ֥וֹם הַזֶּ֖ה בְּיִשְׂרָאֵֽל׃ | 38 |
੩੮ਰਾਜੇ ਨੇ ਆਪਣੇ ਸੇਵਕਾਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਕਿ ਅੱਜ ਦੇ ਦਿਨ ਇੱਕ ਪ੍ਰਧਾਨ ਸਗੋਂ ਇੱਕ ਮਹਾਂ ਪੁਰਸ਼ ਇਸਰਾਏਲ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ?
וְאָנֹכִ֨י הַיּ֥וֹם רַךְ֙ וּמָשׁ֣וּחַ מֶ֔לֶךְ וְהָאֲנָשִׁ֥ים הָאֵ֛לֶּה בְּנֵ֥י צְרוּיָ֖ה קָשִׁ֣ים מִמֶּ֑נִּי יְשַׁלֵּ֧ם יְהוָ֛ה לְעֹשֵׂ֥ה הָרָעָ֖ה כְּרָעָתֽוֹ׃ פ | 39 |
੩੯ਭਾਵੇਂ ਮੈਂ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾਹ ਬੁਰਿਆਰ ਨੂੰ ਉਹ ਦੀ ਬੁਰਿਆਈ ਦਾ ਪੂਰਾ ਬਦਲਾ ਦੇਵੇਗਾ।