< תְהִלִּים 17 >
תְּפִלָּ֗ה לְדָ֫וִ֥ד שִׁמְעָ֤ה יְהוָ֨ה ׀ צֶ֗דֶק הַקְשִׁ֥יבָה רִנָּתִ֗י הַאֲזִ֥ינָה תְפִלָּתִ֑י בְּ֝לֹ֗א שִׂפְתֵ֥י מִרְמָֽה׃ | 1 |
੧ਦਾਊਦ ਦੀ ਪ੍ਰਾਰਥਨਾ। ਹੇ ਯਹੋਵਾਹ, ਸਚਿਆਈ ਨੂੰ ਸੁਣ, ਮੇਰੀ ਪੁਕਾਰ ਉੱਤੇ ਧਿਆਨ ਦੇ, ਮੇਰੀ ਪ੍ਰਾਰਥਨਾ ਉੱਤੇ ਕੰਨ ਲਾ ਜਿਹੜੀ ਨਿਸ਼ਕਪਟ ਬੁੱਲ੍ਹਾਂ ਤੋਂ ਹੈ।
מִ֭לְּפָנֶיךָ מִשְׁפָּטִ֣י יֵצֵ֑א עֵ֝ינֶ֗יךָ תֶּחֱזֶ֥ינָה מֵישָׁרִֽים׃ | 2 |
੨ਮੇਰਾ ਫ਼ੈਸਲਾ ਤੇਰੇ ਹਜ਼ੂਰ ਤੋਂ ਨਿੱਕਲੇ, ਤੇਰੀਆਂ ਅੱਖੀਆਂ ਸਿਧਿਆਈ ਨੂੰ ਵੇਖਣ।
בָּ֘חַ֤נְתָּ לִבִּ֨י ׀ פָּ֘קַ֤דְתָּ לַּ֗יְלָה צְרַפְתַּ֥נִי בַל־תִּמְצָ֑א זַ֝מֹּתִ֗י בַּל־יַעֲבָר־פִּֽי׃ | 3 |
੩ਤੂੰ ਮੇਰੇ ਮਨ ਨੂੰ ਜਾਂਚਿਆ ਹੈ, ਰਾਤ ਨੂੰ ਤੂੰ ਮੈਨੂੰ ਪਰਖਿਆ ਹੈ, ਤੂੰ ਮੈਨੂੰ ਤਾਇਆ ਹੈ ਪਰ ਕੁਝ ਨਾ ਲੱਭਾ, ਮੈਂ ਠਾਣ ਲਿਆ ਕਿ ਮੇਰਾ ਮੂੰਹ ਉਲੰਘਣ ਨਾ ਕਰੇ।
לִפְעֻלֹּ֣ות אָ֭דָם בִּדְבַ֣ר שְׂפָתֶ֑יךָ אֲנִ֥י שָׁ֝מַ֗רְתִּי אָרְחֹ֥ות פָּרִֽיץ׃ | 4 |
੪ਇਨਸਾਨ ਦੇ ਕਰਮਾਂ ਦੇ ਵਿਖੇ ਤੇਰੇ ਬਚਨਾਂ ਦੇ ਰਾਹੀਂ ਮੈਂ ਆਪਣੇ ਆਪ ਨੂੰ ਜ਼ਾਲਮਾਂ ਦੇ ਮਾਰਗਾਂ ਤੋਂ ਬਚਾ ਰੱਖਿਆ ਹੈ।
תָּמֹ֣ךְ אֲ֭שֻׁרַי בְּמַעְגְּלֹותֶ֑יךָ בַּל־נָמֹ֥וטּוּ פְעָמָֽי׃ | 5 |
੫ਮੇਰੇ ਕਦਮਾਂ ਨੇ ਤੇਰੇ ਰਾਹਾਂ ਨੂੰ ਠੀਕ ਫੜਿਆ ਹੈ, ਮੇਰੇ ਪੈਰ ਨਹੀਂ ਤਿਲਕੇ।
אֲנִֽי־קְרָאתִ֣יךָ כִֽי־תַעֲנֵ֣נִי אֵ֑ל הַֽט־אָזְנְךָ֥ לִ֝֗י שְׁמַ֣ע אִמְרָתִֽי׃ | 6 |
੬ਮੈਂ ਤੈਨੂੰ ਪੁਕਾਰਿਆ ਹੈ, ਹੇ ਪਰਮੇਸ਼ੁਰ, ਤੂੰ ਤਾਂ ਮੈਨੂੰ ਉੱਤਰ ਦੇਵੇਂਗਾ, ਮੇਰੀ ਵੱਲ ਆਪਣਾ ਕੰਨ ਝੁਕਾ ਅਤੇ ਮੇਰੀ ਸੁਣ।
הַפְלֵ֣ה חֲ֭סָדֶיךָ מֹושִׁ֣יעַ חֹוסִ֑ים מִ֝מִּתְקֹומְמִ֗ים בִּֽימִינֶֽךָ׃ | 7 |
੭ਆਪਣੀ ਅਚਰਜ਼ ਦਯਾ ਵਿਖਾ, ਤੂੰ ਜੋ ਆਪਣੇ ਸੱਜੇ ਹੱਥ ਨਾਲ ਉਨ੍ਹਾਂ ਨੂੰ ਜਿਹੜੇ ਤੇਰੀ ਪਨਾਹ ਲੈਂਦੇ ਹਨ ਉਨ੍ਹਾਂ ਦੇ ਵਿਰੋਧੀਆਂ ਤੋਂ ਬਚਾਉਂਦਾ ਹੈਂ।
שָׁ֭מְרֵנִי כְּאִישֹׁ֣ון בַּת־עָ֑יִן בְּצֵ֥ל כְּ֝נָפֶ֗יךָ תַּסְתִּירֵֽנִי׃ | 8 |
੮ਅੱਖ ਦੀ ਕਾਕੀ ਦੀ ਨਿਆਈਂ ਮੇਰੀ ਰਾਖੀ ਕਰ, ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ,
מִפְּנֵ֣י רְ֭שָׁעִים ז֣וּ שַׁדּ֑וּנִי אֹיְבַ֥י בְּ֝נֶ֗פֶשׁ יַקִּ֥יפוּ עָלָֽי׃ | 9 |
੯ਉਨ੍ਹਾਂ ਦੁਸ਼ਟਾਂ ਤੋਂ ਜਿਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ, ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ।
חֶלְבָּ֥מֹו סָּגְר֑וּ פִּ֝֗ימֹו דִּבְּר֥וּ בְגֵאֽוּת׃ | 10 |
੧੦ਉਹ ਆਪਣੀ ਹੀ ਚਰਬੀ ਵਿੱਚ ਗੁੱਥੇ ਹੋਏ ਹਨ, ਉਹ ਆਪਣੇ ਮੂੰਹ ਤੋਂ ਘਮੰਡ ਨਾਲ ਬੋਲਦੇ ਹਨ।
אַ֭שֻּׁרֵינוּ עַתָּ֣ה סְבָבוּנִי (סְבָב֑וּנוּ) עֵינֵיהֶ֥ם יָ֝שִׁ֗יתוּ לִנְטֹ֥ות בָּאָֽרֶץ׃ | 11 |
੧੧ਹੁਣ ਉਨ੍ਹਾਂ ਨੇ ਪੈਰ-ਪੈਰ ਤੇ ਸਾਨੂੰ ਘੇਰਿਆ ਹੈ, ਉਨ੍ਹਾਂ ਨੇ ਆਪਣੀਆਂ ਅੱਖਾਂ ਲਾ ਰੱਖੀਆਂ ਹਨ ਕਿ ਸਾਨੂੰ ਧਰਤੀ ਉੱਤੇ ਪਟਕਾ ਦੇਣ।
דִּמְיֹנֹ֗ו כְּ֭אַרְיֵה יִכְסֹ֣וף לִטְרֹ֑וף וְ֝כִכְפִ֗יר יֹשֵׁ֥ב בְּמִסְתָּרֽ͏ִים׃ | 12 |
੧੨ਉਹ ਬੱਬਰ ਸ਼ੇਰ ਵਰਗਾ ਹੈ ਜਿਹੜਾ ਪਾੜਨਾ ਚਾਹੁੰਦਾ ਹੈ, ਅਤੇ ਬੱਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬੈਠਦਾ ਹੈ।
קוּמָ֤ה יְהוָ֗ה קַדְּמָ֣ה פָ֭נָיו הַכְרִיעֵ֑הוּ פַּלְּטָ֥ה נַ֝פְשִׁ֗י מֵרָשָׁ֥ע חַרְבֶּֽךָ׃ | 13 |
੧੩ਹੇ ਯਹੋਵਾਹ, ਉੱਠ, ਉਹ ਦਾ ਸਾਹਮਣਾ ਕਰ, ਉਹ ਨੂੰ ਕੱਸ ਕੇ ਬੰਨ ਲੈ, ਆਪਣੀ ਤਲਵਾਰ ਨਾਲ ਮੇਰੀ ਜਾਨ ਨੂੰ ਦੁਸ਼ਟ ਤੋਂ ਬਚਾ ਕੇ ਛੁਡਾ ਲੈ,
מִֽמְתִ֥ים יָדְךָ֨ ׀ יְהוָ֡ה מִֽמְתִ֬ים מֵחֶ֗לֶד חֶלְקָ֥ם בַּֽחַיִּים֮ וּצְפִינְךָ (וּֽצְפוּנְךָ֮) תְּמַלֵּ֪א בִ֫טְנָ֥ם יִשְׂבְּע֥וּ בָנִ֑ים וְהִנִּ֥יחוּ יִ֝תְרָ֗ם לְעֹולְלֵיהֽ͏ֶם׃ | 14 |
੧੪ਮਨੁੱਖਾਂ ਤੋਂ ਆਪਣੇ ਹੱਥ ਨਾਲ, ਹੇ ਯਹੋਵਾਹ, ਸੰਸਾਰੀ ਮਨੁੱਖਾਂ ਤੋਂ ਜਿਨ੍ਹਾਂ ਦਾ ਹਿੱਸਾ ਇਸੇ ਜਿਉਣ ਵਿੱਚ ਹੈ, ਅਤੇ ਜਿਨ੍ਹਾਂ ਦਾ ਢਿੱਡ ਤੂੰ ਆਪਣੇ ਭੰਡਾਰ ਤੋਂ ਭਰ ਦਿੰਦਾ ਹੈਂ। ਉਹ ਬੱਚਿਆਂ ਨਾਲ ਸੰਤੁਸ਼ਟ ਹੋ ਜਾਂਦੇ ਅਤੇ ਆਪਣੇ ਰਹਿੰਦੇ ਮਾਲ ਨੂੰ ਆਪਣਿਆਂ ਬਾਲ-ਬੱਚਿਆਂ ਲਈ ਛੱਡ ਜਾਂਦੇ ਹਨ।
אֲנִ֗י בְּ֭צֶדֶק אֶחֱזֶ֣ה פָנֶ֑יךָ אֶשְׂבְּעָ֥ה בְ֝הָקִ֗יץ תְּמוּנָתֶֽךָ׃ | 15 |
੧੫ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਣ ਕਰਾਂਗਾ, ਜਦੋਂ ਮੈਂ ਜਾਗਾਂਗਾ ਤਦ ਤੇਰੇ ਰੂਪ ਨਾਲ ਤ੍ਰਿਪਤ ਹੋਵਾਂਗਾ।