< אִיּוֹב 18 >
וַ֭יַּעַן בִּלְדַּ֥ד הַשֻּׁחִ֗י וַיֹּאמַֽר׃ | 1 |
੧ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,
עַד־אָ֤נָה ׀ תְּשִׂימ֣וּן קִנְצֵ֣י לְמִלִּ֑ין תָּ֝בִ֗ינוּ וְאַחַ֥ר נְדַבֵּֽר׃ | 2 |
੨“ਤੁਸੀਂ ਕਦੋਂ ਤੱਕ ਗੱਲਾਂ ਲਈ ਫੰਦੇ ਲਾਓਗੇ? ਸਮਝਦਾਰ ਬਣੋ, ਫੇਰ ਆਪਾਂ ਗੱਲ ਕਰਾਂਗੇ।
מַ֭דּוּעַ נֶחְשַׁ֣בְנוּ כַבְּהֵמָ֑ה נִ֝טְמִ֗ינוּ בְּעֵינֵיכֶֽם׃ | 3 |
੩ਅਸੀਂ ਕਿਉਂ ਤੁਹਾਡੀ ਨਿਗਾਹ ਵਿੱਚ ਪਸ਼ੂਆਂ ਜਿਹੇ ਗਿਣੇ ਜਾਂਦੇ ਹਾਂ ਅਤੇ ਭਰਿਸ਼ਟ ਠਹਿਰੇ ਹਾਂ?
טֹֽרֵ֥ף נַפְשֹׁ֗ו בְּאַ֫פֹּ֥ו הַ֭לְמַעַנְךָ תֵּעָ֣זַב אָ֑רֶץ וְיֶעְתַּק־צ֝֗וּר מִמְּקֹמֹֽו׃ | 4 |
੪ਤੂੰ ਜੇ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਵੇਗੀ, ਜਾਂ ਚੱਟਾਨ ਆਪਣੇ ਥਾਂ ਤੋਂ ਖਿਸਕ ਜਾਵੇਗੀ?
גַּ֤ם אֹ֣ור רְשָׁעִ֣ים יִדְעָ֑ךְ וְלֹֽא־יִ֝גַּ֗הּ שְׁבִ֣יב אִשֹּֽׁו׃ | 5 |
੫“ਹਾਂ, ਦੁਸ਼ਟਾਂ ਦਾ ਦੀਵਾ ਬੁੱਝ ਜਾਵੇਗਾ ਅਤੇ ਉਸ ਦੀ ਅੱਗ ਦੀ ਲਾਟ ਨਾ ਚਮਕੇਗੀ,
אֹ֖ור חָשַׁ֣ךְ בְּאָהֳלֹ֑ו וְ֝נֵרֹ֗ו עָלָ֥יו יִדְעָֽךְ׃ | 6 |
੬ਉਹ ਦੇ ਤੰਬੂ ਵਿੱਚ ਚਾਨਣ ਹਨ੍ਹੇਰਾ ਹੋ ਜਾਵੇਗਾ, ਅਤੇ ਉਹ ਦੇ ਉੱਪਰ ਦਾ ਦੀਵਾ ਬੁੱਝ ਜਾਵੇਗਾ।
יֵֽ֭צְרוּ צַעֲדֵ֣י אֹונֹ֑ו וְֽתַשְׁלִיכֵ֥הוּ עֲצָתֹֽו׃ | 7 |
੭ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਵੇਗਾ।
כִּֽי־שֻׁלַּ֣ח בְּרֶ֣שֶׁת בְּרַגְלָ֑יו וְעַל־שְׂ֝בָכָ֗ה יִתְהַלָּֽךְ׃ | 8 |
੮ਉਹ ਤਾਂ ਆਪਣੇ ਹੀ ਪੈਰ ਜਾਲ਼ ਵਿੱਚ ਫਸਾਵੇਗਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈ।
יֹאחֵ֣ז בְּעָקֵ֣ב פָּ֑ח יַחֲזֵ֖ק עָלָ֣יו צַמִּֽים׃ | 9 |
੯ਕੜਿੱਕੀ ਉਹ ਦੀ ਅੱਡੀ ਨੂੰ ਫੜ੍ਹਦੀ, ਅਤੇ ਲੁਟੇਰੇ ਉਹ ਨੂੰ ਫ਼ਸਾ ਲੈਂਦੇ ਹਨ ।
טָמ֣וּן בָּאָ֣רֶץ חַבְלֹ֑ו וּ֝מַלְכֻּדְתֹּ֗ו עֲלֵ֣י נָתִֽיב׃ | 10 |
੧੦ਫੰਦਾ ਉਹ ਦੇ ਲਈ ਧਰਤੀ ਵਿੱਚ ਲੁਕਾਇਆ ਜਾਂਦਾ ਹੈ, ਅਤੇ ਉਹ ਦੇ ਰਸਤੇ ਵਿੱਚ ਜਾਲ਼।
סָ֭בִיב בִּֽעֲתֻ֣הוּ בַלָּהֹ֑ות וֶהֱפִיצֻ֥הוּ לְרַגְלָֽיו׃ | 11 |
੧੧ਖੌਫ਼ ਆਲੇ ਦੁਆਲਿਓਂ ਉਸ ਨੂੰ ਡਰਾਉਂਦਾ ਹੈ, ਅਤੇ ਉਸ ਦੇ ਪਿੱਛੇ ਪੈ ਕੇ ਉਸ ਨੂੰ ਭਜਾਉਂਦਾ ਹੈ!
יְהִי־רָעֵ֥ב אֹנֹ֑ו וְ֝אֵ֗יד נָכֹ֥ון לְצַלְעֹֽו׃ | 12 |
੧੨ਆਫ਼ਤ ਉਸ ਉੱਤੇ ਪੈਣ ਲਈ ਉਡੀਕਦੀ ਹੈ, ਅਤੇ ਬਿਪਤਾ ਉਹ ਦੇ ਕੋਲ ਹੀ ਤਿਆਰ ਹੋਵੇਗੀ।
יֹ֭אכַל בַּדֵּ֣י עֹורֹ֑ו יֹאכַ֥ל בַּ֝דָּ֗יו בְּכֹ֣ור מָֽוֶת׃ | 13 |
੧੩ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਵੇਗੀ, ਮੌਤ ਦਾ ਪਹਿਲੌਠਾ ਉਸ ਦੇ ਅੰਗਾਂ ਨੂੰ ਨਿਗਲ ਲਵੇਗਾ।
יִנָּתֵ֣ק מֵ֭אָהֳלֹו מִבְטַחֹ֑ו וְ֝תַצְעִדֵ֗הוּ לְמֶ֣לֶךְ בַּלָּהֹֽות׃ | 14 |
੧੪ਆਪਣੇ ਜਿਸ ਤੰਬੂ ਉੱਤੇ ਉਹ ਭਰੋਸਾ ਰੱਖਦਾ ਸੀ, ਉਹ ਪੁੱਟਿਆ ਜਾਵੇਗਾ, ਅਤੇ ਉਸ ਨੂੰ ਖੌਫ਼ਨਾਕ ਰਾਜੇ ਕੋਲ ਪਹੁੰਚਾਇਆ ਜਾਵੇਗਾ!
תִּשְׁכֹּ֣ון בְּ֭אָהֳלֹו מִבְּלִי־לֹ֑ו יְזֹרֶ֖ה עַל־נָוֵ֣הוּ גָפְרִֽית׃ | 15 |
੧੫ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੇਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸੁੱਟੀ ਜਾਵੇਗੀ।
מִ֭תַּחַת שָֽׁרָשָׁ֣יו יִבָ֑שׁוּ וּ֝מִמַּ֗עַל יִמַּ֥ל קְצִירֹֽו׃ | 16 |
੧੬ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਪਰੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ
זִֽכְרֹו־אָ֭בַד מִנִּי־אָ֑רֶץ וְלֹא־שֵׁ֥ם לֹ֝֗ו עַל־פְּנֵי־חֽוּץ׃ | 17 |
੧੭ਉਹ ਦੀ ਯਾਦ ਧਰਤੀ ਉੱਤੋਂ ਮਿਟ ਜਾਵੇਗੀ, ਅਤੇ ਉਹ ਦਾ ਨਾਮ ਦੇਸ ਵਿੱਚ ਨਾ ਰਹੇਗਾ।
יֶ֭הְדְּפֻהוּ מֵאֹ֣ור אֶל־חֹ֑שֶׁךְ וּֽמִתֵּבֵ֥ל יְנִדֻּֽהוּ׃ | 18 |
੧੮ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ, ਅਤੇ ਸੰਸਾਰ ਤੋਂ ਖਦੇੜ ਦੇਣਗੇ।
לֹ֘א נִ֤ין לֹ֣ו וְלֹא־נֶ֣כֶד בְּעַמֹּ֑ו וְאֵ֥ין שָׂ֝רִ֗יד בִּמְגוּרָֽיו׃ | 19 |
੧੯ਅਤੇ ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤਰ, ਨਾ ਪੋਤਾ ਹੋਵੇਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੇਗਾ।
עַל־יֹ֖ומֹו נָשַׁ֣מּוּ אַחֲרֹנִ֑ים וְ֝קַדְמֹנִ֗ים אָ֣חֲזוּ שָֽׂעַר׃ | 20 |
੨੦ਪੱਛਮ ਦੇ ਲੋਕ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ ਅਤੇ ਪੂਰਬ ਦੇ ਵਾਸੀ ਸਹਿਮ ਜਾਣਗੇ।
אַךְ־אֵ֭לֶּה מִשְׁכְּנֹ֣ות עַוָּ֑ל וְ֝זֶ֗ה מְקֹ֣ום לֹא־יָדַֽע־אֵֽל׃ ס | 21 |
੨੧ਨਿਸੰਗ ਕੁਧਰਮੀਆਂ ਦੇ ਵਸੇਬੇ ਇਹੋ ਜਿਹੇ ਹੋ ਜਾਂਦੇ ਹਨ, ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ ਉਸ ਦਾ ਸਥਾਨ ਅਜਿਹਾ ਹੀ ਹੋ ਜਾਂਦਾ ਹੈ।”