< 2 שְׁמוּאֵל 19 >

וַיֻּגַּ֖ד לְיֹואָ֑ב הִנֵּ֨ה הַמֶּ֧לֶךְ בֹּכֶ֛ה וַיִּתְאַבֵּ֖ל עַל־אַבְשָׁלֹֽם׃ 1
ਯੋਆਬ ਨੂੰ ਖ਼ਬਰ ਹੋਈ ਕਿ ਵੇਖ ਰਾਜਾ ਅਬਸ਼ਾਲੋਮ ਦੇ ਲਈ ਰੋਂਦਾ-ਪਿੱਟਦਾ ਹੈ।
וַתְּהִ֨י הַתְּשֻׁעָ֜ה בַּיֹּ֥ום הַה֛וּא לְאֵ֖בֶל לְכָל־הָעָ֑ם כִּֽי־שָׁמַ֣ע הָעָ֗ם בַּיֹּ֤ום הַהוּא֙ לֵאמֹ֔ר נֶעֱצַ֥ב הַמֶּ֖לֶךְ עַל־בְּנֹֽו׃ 2
ਉਸ ਦਿਨ ਦੀ ਜਿੱਤ ਸਾਰੇ ਲੋਕਾਂ ਦੇ ਲਈ ਰੋਣ ਦਾ ਕਾਰਨ ਬਣ ਗਈ ਹੈ ਕਿਉਂ ਜੋ ਲੋਕਾਂ ਨੇ ਉਸ ਦਿਨ ਖ਼ਬਰ ਸੁਣੀ ਕਿ ਰਾਜਾ ਆਪਣੇ ਪੁੱਤਰ ਦੇ ਲਈ ਦੁੱਖੀ ਹੁੰਦਾ।
וַיִּתְגַּנֵּ֥ב הָעָ֛ם בַּיֹּ֥ום הַה֖וּא לָבֹ֣וא הָעִ֑יר כַּאֲשֶׁ֣ר יִתְגַּנֵּ֗ב הָעָם֙ הַנִּכְלָמִ֔ים בְּנוּסָ֖ם בַּמִּלְחָמָֽה׃ 3
ਉਸ ਦਿਨ ਲੋਕ ਸ਼ਹਿਰ ਵਿੱਚ ਇਸ ਤਰ੍ਹਾਂ ਚੋਰੀ ਛਿੱਪੇ ਸ਼ਹਿਰ ਵਿੱਚ ਆ ਵੜੇ, ਜਿਵੇਂ ਕੋਲ ਲੜਾਈ ਵਿੱਚੋਂ ਭੱਜ ਆਉਣ ਦੇ ਕਾਰਨ ਸ਼ਰਮਿੰਦੇ ਹੋ ਕੇ ਲੁੱਕਦੇ ਹਨ।
וְהַמֶּ֙לֶךְ֙ לָאַ֣ט אֶת־פָּנָ֔יו וַיִּזְעַ֥ק הַמֶּ֖לֶךְ קֹ֣ול גָּדֹ֑ול בְּנִי֙ אַבְשָׁלֹ֔ום אַבְשָׁלֹ֖ום בְּנִ֥י בְנִֽי׃ ס 4
ਰਾਜਾ ਨੇ ਆਪਣਾ ਮੂੰਹ ਢੱਕਿਆ ਅਤੇ ਰਾਜਾ ਉੱਚੀ ਅਵਾਜ਼ ਨਾਲ ਪੁਕਾਰਦਾ ਰਿਹਾ, ਹਾਏ ਮੇਰੇ ਪੁੱਤਰ ਅਬਸ਼ਾਲੋਮ! ਹਾਏ ਅਬਸ਼ਾਲੋਮ ਮੇਰੇ ਪੁੱਤਰ, ਮੇਰੇ ਪੁੱਤਰ!
וַיָּבֹ֥א יֹואָ֛ב אֶל־הַמֶּ֖לֶךְ הַבָּ֑יִת וַיֹּאמֶר֩ הֹבַ֨שְׁתָּ הַיֹּ֜ום אֶת־פְּנֵ֣י כָל־עֲבָדֶ֗יךָ הַֽמְמַלְּטִ֤ים אֶֽת־נַפְשְׁךָ֙ הַיֹּ֔ום וְאֵ֨ת נֶ֤פֶשׁ בָּנֶ֙יךָ֙ וּבְנֹתֶ֔יךָ וְנֶ֣פֶשׁ נָשֶׁ֔יךָ וְנֶ֖פֶשׁ פִּלַגְשֶֽׁיךָ׃ 5
ਤਦ ਯੋਆਬ ਘਰ ਵਿੱਚ ਰਾਜਾ ਕੋਲ ਆਇਆ ਅਤੇ ਆਖਿਆ, ਅੱਜ ਦੇ ਦਿਨ ਤੂੰ ਆਪਣੇ ਸਾਰੇ ਸੇਵਕਾਂ ਦੇ ਅੱਗੇ ਸ਼ਰਮਿੰਦਗੀ ਦਾ ਕਾਰਨ ਬਣਿਆ, ਜਿਨ੍ਹਾਂ ਨੇ ਤੇਰੀ ਜਾਨ, ਤੇਰੇ ਪੁੱਤਰ ਧੀਆਂ, ਤੇਰੀਆਂ ਰਾਣੀਆਂ, ਤੇਰੀਆਂ ਰਖ਼ੈਲਾਂ ਦੀਆਂ ਜਾਨਾਂ ਬਚਾਈਆਂ।
לְאַֽהֲבָה֙ אֶת־שֹׂ֣נְאֶ֔יךָ וְלִשְׂנֹ֖א אֶת־אֹהֲבֶ֑יךָ כִּ֣י ׀ הִגַּ֣דְתָּ הַיֹּ֗ום כִּ֣י אֵ֤ין לְךָ֙ שָׂרִ֣ים וַעֲבָדִ֔ים כִּ֣י ׀ יָדַ֣עְתִּי הַיֹּ֗ום כִּ֠י לֹא (ל֣וּ) אַבְשָׁלֹ֥ום חַי֙ וְכֻלָּ֤נוּ הַיֹּום֙ מֵתִ֔ים כִּי־אָ֖ז יָשָׁ֥ר בְּעֵינֶֽיךָ׃ 6
ਤੂੰ ਤਾਂ ਆਪਣੇ ਵੈਰੀਆਂ ਨਾਲ ਪ੍ਰੀਤ ਕਰਦਾ ਹੈ ਅਤੇ ਆਪਣੇ ਮਿੱਤਰਾਂ ਨਾਲ ਵੈਰ ਰੱਖਦਾ ਹੈ ਕਿਉਂ ਜੋ ਅੱਜ ਦੇ ਦਿਨ ਤੂੰ ਇਹ ਪਰਗਟ ਕੀਤਾ ਕਿ ਨਾ ਤਾਂ ਤੈਨੂੰ ਪ੍ਰਧਾਨਾਂ ਦੀ ਲੋੜ ਹੈ ਨਾ ਸੇਵਕਾਂ ਦੀ ਕਿਉਂ ਜੋ ਅੱਜ ਮੈਨੂੰ ਇਹ ਦਿਸਦਾ ਹੈ ਕਿ ਜੇਕਰ ਅਬਸ਼ਾਲੋਮ ਜੀਉਂਦਾ ਰਹਿੰਦਾ ਅਤੇ ਪਰ ਅਸੀਂ ਸਾਰੇ ਅੱਜ ਮਰ ਜਾਂਦੇ ਤਾਂ ਤੇਰੀ ਨਿਗਾਹ ਵਿੱਚ ਬਹੁਤ ਚੰਗਾ ਹੁੰਦਾ!
וְעַתָּה֙ ק֣וּם צֵ֔א וְדַבֵּ֖ר עַל־לֵ֣ב עֲבָדֶ֑יךָ כִּי֩ בַיהוָ֨ה נִשְׁבַּ֜עְתִּי כִּי־אֵינְךָ֣ יֹוצֵ֗א אִם־יָלִ֨ין אִ֤ישׁ אִתְּךָ֙ הַלַּ֔יְלָה וְרָעָ֧ה לְךָ֣ זֹ֗את מִכָּל־הָרָעָה֙ אֲשֶׁר־בָּ֣אָה עָלֶ֔יךָ מִנְּעֻרֶ֖יךָ עַד־עָֽתָּה׃ ס 7
ਸੋ ਹੁਣ ਉੱਠ ਅਤੇ ਬਾਹਰ ਨਿੱਕਲ ਅਤੇ ਆਪਣੇ ਸੇਵਕਾਂ ਨੂੰ ਤਸੱਲੀ ਦੇਹ ਕਿਉਂ ਜੋ ਮੈਂ ਯਹੋਵਾਹ ਦੀ ਸਹੁੰ ਖਾਂਦਾ ਹਾਂ ਕਿ ਜੇ ਬਾਹਰ ਨਾ ਨਿੱਕਲੇਂਗਾ ਤਾਂ ਰਾਤ ਤੱਕ ਇੱਕ ਵੀ ਤੇਰੇ ਨਾਲ ਨਾ ਰਹੇਗਾ ਅਤੇ ਇਹ ਤੇਰੇ ਲਈ ਉਨ੍ਹਾਂ ਸਾਰੇ ਬੁਰਿਆਈਆਂ ਨਾਲੋਂ ਜੋ ਜਵਾਨੀ ਤੋਂ ਲੈ ਕੇ ਅੱਜ ਤੱਕ ਤੇਰੇ ਉੱਤੇ ਆਈਆਂ ਵੱਧ ਬੁਰੀ ਹੋਵੇਗੀ!
וַיָּ֥קָם הַמֶּ֖לֶךְ וַיֵּ֣שֶׁב בַּשָּׁ֑עַר וּֽלְכָל־הָעָ֞ם הִגִּ֣ידוּ לֵאמֹ֗ר הִנֵּ֤ה הַמֶּ֙לֶךְ֙ יֹושֵׁ֣ב בַּשַּׁ֔עַר וַיָּבֹ֤א כָל־הָעָם֙ לִפְנֵ֣י הַמֶּ֔לֶךְ וְיִשְׂרָאֵ֔ל נָ֖ס אִ֥ישׁ לְאֹהָלָֽיו׃ ס 8
ਸੋ ਰਾਜਾ ਉੱਠਿਆ ਅਤੇ ਫਾਟਕ ਵਿੱਚ ਆਣ ਬੈਠਾ ਅਤੇ ਸਾਰੇ ਲੋਕਾਂ ਨੂੰ ਖ਼ਬਰ ਹੋਈ, ਤਾਂ ਵੇਖੋ, ਰਾਜਾ ਕੋਲ ਆ ਜੁੜੇ ਕਿਉਂ ਜੋ ਸਭ ਇਸਰਾਏਲੀ ਆਪੋ ਆਪਣੇ ਤੰਬੂਆਂ ਨੂੰ ਨੱਠ ਗਏ ਸਨ।
וַיְהִ֤י כָל־הָעָם֙ נָדֹ֔ון בְּכָל־שִׁבְטֵ֥י יִשְׂרָאֵ֖ל לֵאמֹ֑ר הַמֶּ֜לֶךְ הִצִּילָ֣נוּ ׀ מִכַּ֣ף אֹיְבֵ֗ינוּ וְה֤וּא מִלְּטָ֙נוּ֙ מִכַּ֣ף פְּלִשְׁתִּ֔ים וְעַתָּ֛ה בָּרַ֥ח מִן־הָאָ֖רֶץ מֵעַ֥ל אַבְשָׁלֹֽום׃ 9
ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਭ ਲੋਕ ਆਪੋ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਰਾਜਾ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਇਆ ਅਤੇ ਫ਼ਲਿਸਤੀਆਂ ਦੇ ਹੱਥੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਸਾਹਮਣਿਓਂ ਦੇਸ਼ ਛੱਡ ਕੇ ਭੱਜ ਗਿਆ ਹੈ।
וְאַבְשָׁלֹום֙ אֲשֶׁ֣ר מָשַׁ֣חְנוּ עָלֵ֔ינוּ מֵ֖ת בַּמִּלְחָמָ֑ה וְעַתָּ֗ה לָמָ֥ה אַתֶּ֛ם מַחֲרִשִׁ֖ים לְהָשִׁ֥יב אֶת־הַמֶּֽלֶךְ׃ ס 10
੧੦ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਹੋਣ ਲਈ ਮਸਹ ਕੀਤਾ ਸੋ ਲੜਾਈ ਵਿੱਚ ਮਾਰਿਆ ਗਿਆ ਸੋ ਹੁਣ ਤੁਸੀਂ ਰਾਜਾ ਦੇ ਮੋੜ ਲਿਆਉਣ ਲਈ ਕਿਉਂ ਚੁੱਪ ਹੋ?।
וְהַמֶּ֣לֶךְ דָּוִ֗ד שָׁ֠לַח אֶל־צָדֹ֨וק וְאֶל־אֶבְיָתָ֥ר הַכֹּהֲנִים֮ לֵאמֹר֒ דַּבְּר֞וּ אֶל־זִקְנֵ֤י יְהוּדָה֙ לֵאמֹ֔ר לָ֤מָּה תִֽהְיוּ֙ אַֽחֲרֹנִ֔ים לְהָשִׁ֥יב אֶת־הַמֶּ֖לֶךְ אֶל־בֵּיתֹ֑ו וּדְבַר֙ כָּל־יִשְׂרָאֵ֔ל בָּ֥א אֶל־הַמֶּ֖לֶךְ אֶל־בֵּיתֹֽו׃ 11
੧੧ਤਦ ਦਾਊਦ ਰਾਜਾ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੰਦੇਸ਼ਾ ਭੇਜਿਆ ਜੋ ਯਹੂਦਾਹ ਦੇ ਬਜ਼ੁਰਗਾਂ ਨੂੰ ਆਖੋ ਕਿ ਤੁਸੀਂ ਰਾਜਾ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਸਾਰਿਆਂ ਨਾਲੋਂ ਪਿੱਛੇ ਕਿਉਂ ਰਹਿ ਗਏ ਹੋ? ਭਾਵੇਂ ਸਾਰੇ ਇਸਰਾਏਲ ਦੀਆਂ ਗੱਲਾਂ ਰਾਜਾ ਕੋਲ ਪਹੁੰਚਦੀਆਂ ਹਨ ਕਿ ਰਾਜਾ ਨੂੰ ਉਸ ਦੇ ਭਵਨ ਵਿੱਚ ਪਹੁੰਚਾਈਏ।
אַחַ֣י אַתֶּ֔ם עַצְמִ֥י וּבְשָׂרִ֖י אַתֶּ֑ם וְלָ֧מָּה תִהְי֛וּ אַחֲרֹנִ֖ים לְהָשִׁ֥יב אֶת־הַמֶּֽלֶךְ׃ 12
੧੨ਤੁਸੀਂ ਮੇਰੇ ਭਰਾ ਹੋ ਅਤੇ ਤੁਸੀਂ ਮੇਰੀਆਂ ਹੱਡੀਆਂ ਅਤੇ ਮਾਸ ਹੋ। ਫਿਰ ਤੁਸੀਂ ਰਾਜਾ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ?
וְלַֽעֲמָשָׂא֙ תֹּֽמְר֔וּ הֲלֹ֛וא עַצְמִ֥י וּבְשָׂרִ֖י אָ֑תָּה כֹּ֣ה יַֽעֲשֶׂה־לִּ֤י אֱלֹהִים֙ וְכֹ֣ה יֹוסִ֔יף אִם־לֹ֠א שַׂר־צָבָ֞א תִּהְיֶ֧ה לְפָנַ֛י כָּל־הַיָּמִ֖ים תַּ֥חַת יֹואָֽב׃ 13
੧੩ਅਮਾਸਾ ਨੂੰ ਆਖੋ, ਭਲਾ, ਤੂੰ ਮੇਰੀ ਹੱਡੀ ਅਤੇ ਮੇਰਾ ਮਾਸ ਨਹੀਂ? ਸੋ ਜੇਕਰ ਮੈਂ ਤੈਨੂੰ ਯੋਆਬ ਦੇ ਥਾਂ ਆਪਣੇ ਅੱਗੇ ਸਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਹ ਦੇ ਨਾਲੋਂ ਵੀ ਵੱਧ ਕਰੇ!
וַיַּ֛ט אֶת־לְבַ֥ב כָּל־אִישׁ־יְהוּדָ֖ה כְּאִ֣ישׁ אֶחָ֑ד וַֽיִּשְׁלְחוּ֙ אֶל־הַמֶּ֔לֶךְ שׁ֥וּב אַתָּ֖ה וְכָל־עֲבָדֶֽיךָ׃ 14
੧੪ਉਸ ਨੇ ਸਾਰੇ ਯਹੂਦਾਹ ਦੇ ਮਨੁੱਖਾਂ ਦਾ ਮਨ ਆਪਣੇ ਵੱਲ ਮੋੜ ਲਿਆ ਹੈ ਸੋ ਉਨ੍ਹਾਂ ਨੇ ਰਾਜਾ ਨੂੰ ਸੁਨੇਹਾ ਭੇਜਿਆ ਕਿ ਆਪਣੇ ਸਾਰਿਆਂ ਸੇਵਕਾਂ ਸਣੇ ਮੁੜ ਆਓ।
וַיָּ֣שָׁב הַמֶּ֔לֶךְ וַיָּבֹ֖א עַד־הַיַּרְדֵּ֑ן וִיהוּדָ֞ה בָּ֣א הַגִּלְגָּ֗לָה לָלֶ֙כֶת֙ לִקְרַ֣את הַמֶּ֔לֶךְ לְהַעֲבִ֥יר אֶת־הַמֶּ֖לֶךְ אֶת־הַיַּרְדֵּֽן׃ 15
੧੫ਸੋ ਰਾਜਾ ਮੁੜਿਆ ਅਤੇ ਯਰਦਨ ਤੱਕ ਆਇਆ ਅਤੇ ਯਹੂਦਾਹ ਰਾਜਾ ਦੇ ਮਿਲਣ ਨੂੰ ਅਤੇ ਉਹ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੱਕ ਆਇਆ
וַיְמַהֵ֗ר שִׁמְעִ֤י בֶן־גֵּרָא֙ בֶּן־הַיְמִינִ֔י אֲשֶׁ֖ר מִבַּֽחוּרִ֑ים וַיֵּ֙רֶד֙ עִם־אִ֣ישׁ יְהוּדָ֔ה לִקְרַ֖את הַמֶּ֥לֶךְ דָּוִֽד׃ 16
੧੬ਅਤੇ ਗੇਰਾ ਦਾ ਪੁੱਤਰ ਬਹੁਰੀਮ ਤੋਂ ਛੇਤੀ ਨਾਲ ਤੁਰਿਆ ਅਤੇ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਊਦ ਰਾਜਾ ਦੇ ਮਿਲਣ ਨੂੰ ਆਇਆ।
וְאֶ֨לֶף אִ֣ישׁ עִמֹּו֮ מִבִּנְיָמִן֒ וְצִיבָ֗א נַ֚עַר בֵּ֣ית שָׁא֔וּל וַחֲמֵ֨שֶׁת עָשָׂ֥ר בָּנָ֛יו וְעֶשְׂרִ֥ים עֲבָדָ֖יו אִתֹּ֑ו וְצָלְח֥וּ הַיַּרְדֵּ֖ן לִפְנֵ֥י הַמֶּֽלֶךְ׃ 17
੧੭ਉਹ ਦੇ ਨਾਲ ਹਜ਼ਾਰ ਬਿਨਯਾਮੀਨੀ ਜੁਆਨ ਸਨ ਅਤੇ ਸੀਬਾ ਸ਼ਾਊਲ ਦੇ ਘਰ ਦਾ ਕਰਮਚਾਰੀ ਆਪਣੇ ਪੰਦਰਾਂ ਪੁੱਤਰਾਂ ਅਤੇ ਵੀਹਾਂ ਸੇਵਕਾਂ ਸਮੇਤ ਆਇਆ ਅਤੇ ਓਹ ਰਾਜਾ ਦੇ ਸਾਹਮਣੇ ਯਰਦਨੋਂ ਪਾਰ ਲੰਘੇ।
וְעָבְרָ֣ה הָעֲבָרָ֗ה לַֽעֲבִיר֙ אֶת־בֵּ֣ית הַמֶּ֔לֶךְ וְלַעֲשֹׂ֥ות הַטֹּ֖וב בְּעַיְנֹו (בְּעֵינָ֑יו) וְשִׁמְעִ֣י בֶן־גֵּרָ֗א נָפַל֙ לִפְנֵ֣י הַמֶּ֔לֶךְ בְּעָבְרֹ֖ו בַּיַּרְדֵּֽן׃ 18
੧੮ਰਾਜਾ ਦੇ ਘਰਾਣੇ ਨੂੰ ਲੈ ਆਉਣ ਲਈ ਅਤੇ ਹੋਰ ਕੰਮ ਜੋ ਉਹ ਨੂੰ ਚੰਗਾ ਦਿਸੇ ਕਰਨ ਨੂੰ ਪੱਤਣ ਦੀ ਇੱਕ ਬੇੜੀ ਪਾਰ ਗਈ ਅਤੇ ਗੇਰਾ ਦਾ ਪੁੱਤਰ ਸ਼ਿਮਈ ਰਾਜਾ ਦੇ ਅੱਗੇ ਉਸ ਦੇ ਯਰਦਨੋਂ ਪਾਰ ਲੰਘਦਿਆਂ ਸਾਰ ਮੂੰਹ ਦੇ ਭਾਰ ਡਿੱਗ ਪਿਆ।
וַיֹּ֣אמֶר אֶל־הַמֶּ֗לֶךְ אַל־יַחֲשָׁב־לִ֣י אֲדֹנִי֮ עָוֹן֒ וְאַל־תִּזְכֹּ֗ר אֵ֚ת אֲשֶׁ֣ר הֶעֱוָ֣ה עַבְדְּךָ֔ בַּיֹּ֕ום אֲשֶׁר־יָׄצָ֥ׄאׄ אֲדֹנִֽי־הַמֶּ֖לֶךְ מִירֽוּשָׁלָ֑͏ִם לָשׂ֥וּם הַמֶּ֖לֶךְ אֶל־לִבֹּֽו׃ 19
੧੯ਅਤੇ ਰਾਜਾ ਨੂੰ ਆਖਿਆ ਹੇ ਮੇਰੇ ਮਹਾਰਾਜ, ਮੇਰੇ ਉੱਤੇ ਦੋਸ਼ ਨਾ ਲਾਓ ਅਤੇ ਜਿਹੜਾ ਤੁਹਾਡੇ ਸੇਵਕ ਨੇ ਜਿਸ ਦਿਨ ਮੇਰਾ ਮਹਾਰਾਜ ਰਾਜਾ ਯਰੂਸ਼ਲਮ ਤੋਂ ਨਿੱਕਲਿਆ ਹਨ ਨਾਲ ਆਖਿਆ ਸੀ ਯਾਦ ਨਾ ਕਰੋ ਅਤੇ ਰਾਜਾ ਆਪਣੇ ਮਨ ਵਿੱਚ ਨਾ ਰੱਖੋ।
כִּ֚י יָדַ֣ע עַבְדְּךָ֔ כִּ֖י אֲנִ֣י חָטָ֑אתִי וְהִנֵּֽה־בָ֣אתִי הַיֹּ֗ום רִאשֹׁון֙ לְכָל־בֵּ֣ית יֹוסֵ֔ף לָרֶ֕דֶת לִקְרַ֖את אֲדֹנִ֥י הַמֶּֽלֶךְ׃ ס 20
੨੦ਕਿਉਂ ਜੋ ਤੁਹਾਡਾ ਸੇਵਕ ਜਾਣਦਾ ਹੈ ਜੋ ਮੈਂ ਪਾਪ ਕੀਤਾ ਹੈ। ਵੇਖੋ, ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਰਾਜਾ ਦੇ ਮਿਲਣ ਨੂੰ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾਂ ਨਿੱਕਲਿਆ ਹਾਂ
וַיַּ֨עַן אֲבִישַׁ֤י בֶּן־צְרוּיָה֙ וַיֹּ֔אמֶר הֲתַ֣חַת זֹ֔את לֹ֥א יוּמַ֖ת שִׁמְעִ֑י כִּ֥י קִלֵּ֖ל אֶת־מְשִׁ֥יחַ יְהוָֽה׃ ס 21
੨੧ਫਿਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਆਖਿਆ, ਭਲਾ, ਸ਼ਿਮਈ ਨਾ ਮਾਰਿਆ ਜਾਵੇਗਾ ਜਿਸ ਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ?
וַיֹּ֣אמֶר דָּוִ֗ד מַה־לִּ֤י וְלָכֶם֙ בְּנֵ֣י צְרוּיָ֔ה כִּי־תִֽהְיוּ־לִ֥י הַיֹּ֖ום לְשָׂטָ֑ן הַיֹּ֗ום י֤וּמַת אִישׁ֙ בְּיִשְׂרָאֵ֔ל כִּ֚י הֲלֹ֣וא יָדַ֔עְתִּי כִּ֥י הַיֹּ֖ום אֲנִי־מֶ֥לֶךְ עַל־יִשְׂרָאֵֽל׃ 22
੨੨ਪਰ ਦਾਊਦ ਨੇ ਆਖਿਆ ਹੇ ਸਰੂਯਾਹ ਦੇ ਪੁੱਤਰੋਂ, ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਓ? ਭਲਾ ਇਸਰਾਏਲ ਵਿੱਚੋਂ ਕੋਈ ਮਨੁੱਖ ਅੱਜ ਦੇ ਦਿਨ ਵੱਢਿਆ ਜਾਵੇ? ਭਲਾ, ਮੈਂ ਇਹ ਨਹੀਂ ਜਾਣਦਾ ਜੋ ਅੱਜ ਦੇ ਦਿਨ ਮੈਂ ਇਸਰਾਏਲ ਦਾ ਰਾਜਾ ਬਣਿਆ ਹਾਂ?
וַיֹּ֧אמֶר הַמֶּ֛לֶךְ אֶל־שִׁמְעִ֖י לֹ֣א תָמ֑וּת וַיִּשָּׁ֥בַֽע לֹ֖ו הַמֶּֽלֶךְ׃ ס 23
੨੩ਤਦ ਰਾਜਾ ਨੇ ਸ਼ਿਮਈ ਨੂੰ ਆਖਿਆ, ਤੂੰ ਨਾ ਮਾਰਿਆ ਜਾਵੇਂਗਾ, ਅਤੇ ਰਾਜਾ ਨੇ ਉਹ ਦੇ ਨਾਲ ਸਹੁੰ ਖਾਧੀ।
וּמְפִבֹ֙שֶׁת֙ בֶּן־שָׁא֔וּל יָרַ֖ד לִקְרַ֣את הַמֶּ֑לֶךְ וְלֹא־עָשָׂ֨ה רַגְלָ֜יו וְלֹא־עָשָׂ֣ה שְׂפָמֹ֗ו וְאֶת־בְּגָדָיו֙ לֹ֣א כִבֵּ֔ס לְמִן־הַיֹּום֙ לֶ֣כֶת הַמֶּ֔לֶךְ עַד־הַיֹּ֖ום אֲשֶׁר־בָּ֥א בְשָׁלֹֽום׃ 24
੨੪ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਰਾਜਾ ਦੇ ਮਿਲਣ ਨੂੰ ਆਇਆ ਅਤੇ ਜਿਸ ਦਿਨ ਦਾ ਰਾਜਾ ਨਿੱਕਲਿਆ ਸੀ ਉਸ ਨੇ ਉਸ ਦਿਨ ਤੱਕ ਜਦ ਉਹ ਸੁੱਖ ਨਾਲ ਮੁੜ ਆਇਆ ਨਾ ਤਾਂ ਆਪਣੇ ਪੈਰ ਧੋਤੇ ਸਨ ਨਾ ਆਪਣੀ ਦਾੜ੍ਹੀ ਬਣਵਾਈ ਸੀ ਅਤੇ ਨਾ ਹੀ ਆਪਣੇ ਕੱਪੜੇ ਧੁਆਏ ਸਨ।
וַיְהִ֛י כִּי־בָ֥א יְרוּשָׁלַ֖͏ִם לִקְרַ֣את הַמֶּ֑לֶךְ וַיֹּ֤אמֶר לֹו֙ הַמֶּ֔לֶךְ לָ֛מָּה לֹא־הָלַ֥כְתָּ עִמִּ֖י מְפִיבֹֽשֶׁת׃ 25
੨੫ਅਤੇ ਅਜਿਹਾ ਹੋਇਆ ਜਦ ਉਹ ਰਾਜਾ ਦੇ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਰਾਜਾ ਨੇ ਉਹ ਨੂੰ ਆਖਿਆ ਮਫ਼ੀਬੋਸ਼ਥ ਤੂੰ ਸਾਡੇ ਨਾਲ ਕਿਉਂ ਨਾ ਗਿਆ?
וַיֹּאמַ֕ר אֲדֹנִ֥י הַמֶּ֖לֶךְ עַבְדִּ֣י רִמָּ֑נִי כִּֽי־אָמַ֨ר עַבְדְּךָ֜ אֶחְבְּשָׁה־לִּי֩ הַחֲמֹ֨ור וְאֶרְכַּ֤ב עָלֶ֙יהָ֙ וְאֵלֵ֣ךְ אֶת־הַמֶּ֔לֶךְ כִּ֥י פִסֵּ֖חַ עַבְדֶּֽךָ׃ 26
੨੬ਉਸ ਨੇ ਉੱਤਰ ਦਿੱਤਾ, ਹੇ ਮੇਰੇ ਮਹਾਰਾਜ, ਹੇ ਰਾਜਾ, ਮੇਰੇ ਸੇਵਕ ਨੇ ਮੇਰੇ ਨਾਲ ਛਲ ਕੀਤਾ। ਤੁਹਾਡੇ ਸੇਵਕ ਨੇ ਆਖਿਆ ਸੀ ਕਿ ਮੈਂ ਆਪਣੇ ਲਈ ਗਧੇ ਉੱਤੇ ਕਾਠੀ ਪਾਵਾਂ ਜੋ ਮੈਂ ਚੜ੍ਹ ਕੇ ਰਾਜਾ ਕੋਲ ਜਾਂਵਾਂ, ਕਿਉਂ ਜੋ ਤੁਹਾਡਾ ਦਾਸ ਲੰਗੜਾ ਹੈ।
וַיְרַגֵּ֣ל בְּעַבְדְּךָ֔ אֶל־אֲדֹנִ֖י הַמֶּ֑לֶךְ וַאדֹנִ֤י הַמֶּ֙לֶךְ֙ כְּמַלְאַ֣ךְ הָאֱלֹהִ֔ים וַעֲשֵׂ֥ה הַטֹּ֖וב בְּעֵינֶֽיךָ׃ 27
੨੭ਪਰ ਉਸ ਨੇ ਮੇਰੇ ਮਹਾਰਾਜ ਰਾਜਾ ਦੇ ਅੱਗੇ ਮੇਰੇ ਉੱਤੇ ਜੋ ਤੁਹਾਡਾ ਸੇਵਕ ਹਾਂ ਚੁਗਲੀ ਕੀਤੀ ਪਰ ਮੇਰਾ ਮਹਾਰਾਜ ਰਾਜਾ ਤਾਂ ਪਰਮੇਸ਼ੁਰ ਦੇ ਦੂਤ ਵਰਗਾ ਹੈ ਸੋ ਜੋ ਤੁਹਾਨੂੰ ਚੰਗਾ ਦਿੱਸੇ ਸੋ ਕਰੋ।
כִּי֩ לֹ֨א הָיָ֜ה כָּל־בֵּ֣ית אָבִ֗י כִּ֤י אִם־אַנְשֵׁי־מָ֙וֶת֙ לַאדֹנִ֣י הַמֶּ֔לֶךְ וַתָּ֙שֶׁת֙ אֶֽת־עַבְדְּךָ֔ בְּאֹכְלֵ֖י שֻׁלְחָנֶ֑ךָ וּמַה־יֶּשׁ־לִ֥י עֹוד֙ צְדָקָ֔ה וְלִזְעֹ֥ק עֹ֖וד אֶל־הַמֶּֽלֶךְ׃ פ 28
੨੮ਕਿਉਂ ਜੋ ਮੇਰੇ ਪਿਤਾ ਦਾ ਸਾਰਾ ਘਰਾਣਾ ਮੇਰੇ ਮਹਾਰਾਜ ਰਾਜਾ ਦੇ ਅੱਗੇ ਮੁਰਦਿਆਂ ਵਰਗਾ ਸੀ ਪਰ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ ਜੋ ਤੁਹਾਡੀ ਮੇਜ਼ ਉੱਤੋਂ ਰੋਟੀ ਖਾਂਦੇ ਹਨ। ਫਿਰ ਰਾਜਾ ਦੇ ਅੱਗੇ ਹੋਰ ਦੁਹਾਈ ਦੇਣ ਦਾ ਮੇਰਾ ਕੀ ਅਧਿਕਾਰ ਹੈ?
וַיֹּ֤אמֶר לֹו֙ הַמֶּ֔לֶךְ לָ֛מָּה תְּדַבֵּ֥ר עֹ֖וד דְּבָרֶ֑יךָ אָמַ֕רְתִּי אַתָּ֣ה וְצִיבָ֔א תַּחְלְק֖וּ אֶת־הַשָּׂדֶֽה׃ 29
੨੯ਜਦ ਰਾਜਾ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈ? ਮੈਂ ਤਾਂ ਆਖ ਦਿੱਤਾ ਹੈ ਕਿ ਤੂੰ ਅਤੇ ਸੀਬਾ ਪੈਲੀ ਨੂੰ ਵੰਡ ਲਓ।
וַיֹּ֤אמֶר מְפִיבֹ֙שֶׁת֙ אֶל־הַמֶּ֔לֶךְ גַּ֥ם אֶת־הַכֹּ֖ל יִקָּ֑ח אַ֠חֲרֵי אֲשֶׁר־בָּ֞א אֲדֹנִ֥י הַמֶּ֛לֶך בְּשָׁלֹ֖ום אֶל־בֵּיתֹֽו׃ ס 30
੩੦ਤਦ ਮਫ਼ੀਬੋਸ਼ਥ ਨੇ ਰਾਜਾ ਨੂੰ ਆਖਿਆ ਜੀ ਹਾਂ, ਸਗੋਂ ਓਹ ਸਭ ਕੁਝ ਲੈ ਲਵੇ ਕਿਉਂ ਜੋ ਮੇਰਾ ਮਹਾਰਾਜ ਰਾਜਾ ਜੋ ਸੁੱਖ ਨਾਲ ਫਿਰ ਘਰ ਵਿੱਚ ਆਇਆ ਹੈ।
וּבַרְזִלַּי֙ הַגִּלְעָדִ֔י יָרַ֖ד מֵרֹגְלִ֑ים וַיַּעֲבֹ֤ר אֶת־הַמֶּ֙לֶךְ֙ הַיַּרְדֵּ֔ן לְשַׁלְּחֹ֖ו אֶת־בַיַּרְדֵּן (הַיַּרְדֵּֽן)׃ 31
੩੧ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਉਤਰ ਕੇ ਉਹ ਨੂੰ ਨਦੀ ਤੋਂ ਪਾਰ ਪਹੁੰਚਾਉਣ ਲਈ ਰਾਜਾ ਦੇ ਨਾਲ ਯਰਦਨੋਂ ਪਾਰ ਗਿਆ।
וּבַרְזִלַּי֙ זָקֵ֣ן מְאֹ֔ד בֶּן־שְׁמֹנִ֖ים שָׁנָ֑ה וְהֽוּא־כִלְכַּ֤ל אֶת־הַמֶּ֙לֶךְ֙ בְשִׁיבָתֹ֣ו בְמַחֲנַ֔יִם כִּֽי־אִ֛ישׁ גָּדֹ֥ול ה֖וּא מְאֹֽד׃ 32
੩੨ਇਹ ਬਰਜ਼ਿੱਲਈ ਬਹੁਤ ਬਜ਼ੁਰਗ ਸਗੋਂ ਅੱਸੀ ਸਾਲ ਦਾ ਸੀ ਅਤੇ ਉਸ ਨੇ ਰਾਜਾ ਨੂੰ ਜਦ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ ਪਹੁੰਚਾਈ ਸੀ ਕਿਉਂ ਜੋ ਉਹ ਬਹੁਤ ਧਨਵਾਨ ਮਨੁੱਖ ਸੀ।
וַיֹּ֥אמֶר הַמֶּ֖לֶךְ אֶל־בַּרְזִלָּ֑י אַתָּה֙ עֲבֹ֣ר אִתִּ֔י וְכִלְכַּלְתִּ֥י אֹתְךָ֛ עִמָּדִ֖י בִּירוּשָׁלָֽ͏ִם׃ 33
੩੩ਸੋ ਰਾਜਾ ਨੇ ਬਰਜ਼ਿੱਲਈ ਨੂੰ ਆਖਿਆ ਤੂੰ ਮੇਰੇ ਨਾਲ ਪਾਰ ਚੱਲ ਕਿਉਂ ਜੋ ਯਰੂਸ਼ਲਮ ਵਿੱਚ ਮੈਂ ਆਪਣੇ ਨਾਲ ਤੇਰੀ ਪਾਲਣਾ ਕਰਾਂਗਾ।
וַיֹּ֥אמֶר בַּרְזִלַּ֖י אֶל־הַמֶּ֑לֶךְ כַּמָּ֗ה יְמֵי֙ שְׁנֵ֣י חַיַּ֔י כִּי־אֶעֱלֶ֥ה אֶת־הַמֶּ֖לֶךְ יְרוּשָׁלָֽ͏ִם׃ 34
੩੪ਬਰਜ਼ਿੱਲਈ ਨੇ ਰਾਜਾ ਨੂੰ ਉੱਤਰ ਦਿੱਤਾ, ਹੁਣ ਮੈਂ ਹੋਰ ਕਿੰਨ੍ਹੇ ਦਿਨ ਜੀਉਂਦਾ ਰਹਾਂਗਾ ਜੋ ਰਾਜਾ ਨਾਲ ਯਰੂਸ਼ਲਮ ਨੂੰ ਜਾਂਵਾਂ?
בֶּן־שְׁמֹנִ֣ים שָׁנָה֩ אָנֹכִ֨י הַיֹּ֜ום הַאֵדַ֣ע ׀ בֵּין־טֹ֣וב לְרָ֗ע אִם־יִטְעַ֤ם עַבְדְּךָ֙ אֶת־אֲשֶׁ֤ר אֹכַל֙ וְאֶת־אֲשֶׁ֣ר אֶשְׁתֶּ֔ה אִם־אֶשְׁמַ֣ע עֹ֔וד בְּקֹ֖ול שָׁרִ֣ים וְשָׁרֹ֑ות וְלָמָּה֩ יִֽהְיֶ֨ה עַבְדְּךָ֥ עֹוד֙ לְמַשָּׂ֔א אֶל־אֲדֹנִ֖י הַמֶּֽלֶךְ׃ 35
੩੫ਕਿਉਂ ਜੋ ਅੱਜ ਦੇ ਦਿਨ ਮੈਂ ਅੱਸੀ ਸਾਲਾਂ ਦਾ ਹੋ ਚੁੱਕਾ ਹਾਂ। ਭਲਾ, ਮੈਂ ਚੰਗਾ ਮੰਦਾ ਸਿਆਣ ਸਕਦਾ ਹਾਂ? ਭਲਾ, ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸੁਆਦ ਵੀ ਚੱਖ ਸਕਦਾ ਹੈ? ਅਤੇ ਭਲਾ, ਮੈਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਦਾ ਗਾਉਣਾ ਸੁਣ ਸਕਦਾ ਹਾਂ? ਫਿਰ ਤੁਹਾਡਾ ਸੇਵਕ ਆਪਣੇ ਮਹਾਰਾਜ ਉੱਤੇ ਕਿਉਂ ਭਾਰ ਪਾਵੇ?
כִּמְעַ֞ט יַעֲבֹ֧ר עַבְדְּךָ֛ אֶת־הַיַּרְדֵּ֖ן אֶת־הַמֶּ֑לֶךְ וְלָ֙מָּה֙ יִגְמְלֵ֣נִי הַמֶּ֔לֶךְ הַגְּמוּלָ֖ה הַזֹּֽאת׃ 36
੩੬ਤੁਹਾਡਾ ਸੇਵਕ ਥੋੜੀ ਦੂਰ ਯਰਦਨ ਦੇ ਪਾਰ ਰਾਜਾ ਨਾਲ ਜਾਂਵਾਂਗਾ ਰਾਜਾ ਇਸ ਦਾ ਮੈਨੂੰ ਵੱਡਾ ਬਦਲਾ ਦੇਵੇਂ।
יָֽשָׁב־נָ֤א עַבְדְּךָ֙ וְאָמֻ֣ת בְּעִירִ֔י עִ֛ם קֶ֥בֶר אָבִ֖י וְאִמִּ֑י וְהִנֵּ֣ה ׀ עַבְדְּךָ֣ כִמְהָ֗ם יַֽעֲבֹר֙ עִם־אֲדֹנִ֣י הַמֶּ֔לֶךְ וַעֲשֵׂה־לֹ֕ו אֵ֥ת אֲשֶׁר־טֹ֖וב בְּעֵינֶֽיךָ׃ ס 37
੩੭ਆਪਣੇ ਸੇਵਕ ਨੂੰ ਮੁੜਨ ਦੀ ਆਗਿਆ ਦਿਓ ਜੋ ਮੈਂ ਆਪਣੇ ਸ਼ਹਿਰ ਵਿੱਚ ਆਪਣੇ ਪਿਤਾ ਅਤੇ ਆਪਣੇ ਮਾਂ ਦੀ ਕਬਰ ਦੇ ਕੋਲ ਮਰ ਜਾਂਵਾਂ ਪਰ ਵੇਖੋ, ਤੁਹਾਡਾ ਸੇਵਕ ਕਿਮਹਾਮ ਹੈ, ਉਹ ਮੇਰੇ ਮਹਾਰਾਜ ਰਾਜਾ ਦੇ ਨਾਲ ਪਾਰ ਜਾਵੇ ਅਤੇ ਜੋ ਕੁਝ ਤੁਹਾਨੂੰ ਚੰਗਾ ਦਿੱਸੇ ਸੋ ਉਹ ਦੇ ਨਾਲ ਕਰੋ।
וַיֹּ֣אמֶר הַמֶּ֗לֶךְ אִתִּי֙ יַעֲבֹ֣ר כִּמְהָ֔ם וַאֲנִי֙ אֶעֱשֶׂה־לֹּ֔ו אֶת־הַטֹּ֖וב בְּעֵינֶ֑יךָ וְכֹ֛ל אֲשֶׁר־תִּבְחַ֥ר עָלַ֖י אֶֽעֱשֶׂה־לָּֽךְ׃ 38
੩੮ਤਦ ਰਾਜਾ ਨੇ ਉੱਤਰ ਦਿੱਤਾ ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਸੋ ਮੈਂ ਉਸ ਦੇ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੈਥੋਂ ਮੰਗੇਗਾ ਸੋ ਮੈਂ ਤੇਰੇ ਲਈ ਕਰਾਂਗਾ।
וַיַּעֲבֹ֧ר כָּל־הָעָ֛ם אֶת־הַיַּרְדֵּ֖ן וְהַמֶּ֣לֶךְ עָבָ֑ר וַיִּשַּׁ֨ק הַמֶּ֤לֶךְ לְבַרְזִלַּי֙ וַיְבָ֣רֲכֵ֔הוּ וַיָּ֖שָׁב לִמְקֹמֹֽו׃ ס 39
੩੯ਫਿਰ ਸਾਰੇ ਲੋਕ ਯਰਦਨ ਦੇ ਪਾਰ ਲੰਘ ਗਏ ਅਤੇ ਜਦ ਰਾਜਾ ਪਾਰ ਆਇਆ ਤਾਂ ਰਾਜਾ ਨੇ ਬਰਜ਼ਿੱਲਈ ਨੂੰ ਚੁੰਮਿਆ ਅਤੇ ਉਹ ਨੂੰ ਅਸੀਸ ਦਿੱਤੀ ਅਤੇ ਉਹ ਆਪਣੇ ਥਾਂ ਨੂੰ ਮੁੜ ਗਿਆ।
וַיַּעֲבֹ֤ר הַמֶּ֙לֶךְ֙ הַגִּלְגָּ֔לָה וְכִמְהָ֖ן עָבַ֣ר עִמֹּ֑ו וְכָל־עַ֤ם יְהוּדָה֙ וַיְעֱבִרוּ (הֶעֱבִ֣ירוּ) אֶת־הַמֶּ֔לֶךְ וְגַ֕ם חֲצִ֖י עַ֥ם יִשְׂרָאֵֽל׃ 40
੪੦ਤਦ ਰਾਜਾ ਗਿਲਗਾਲ ਨੂੰ ਤੁਰਿਆ ਅਤੇ ਉਸ ਦੇ ਨਾਲ ਕਿਮਹਾਮ ਵੀ ਪਾਰ ਗਿਆ । ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਵੀ ਅੱਧੇ ਰਾਜਾ ਦੇ ਨਾਲ ਗਏ।
וְהִנֵּ֛ה כָּל־אִ֥ישׁ יִשְׂרָאֵ֖ל בָּאִ֣ים אֶל־הַמֶּ֑לֶךְ וַיֹּאמְר֣וּ אֶל־הַמֶּ֡לֶךְ מַדּוּעַ֩ גְּנָב֨וּךָ אַחֵ֜ינוּ אִ֣ישׁ יְהוּדָ֗ה וַיַּעֲבִ֨רוּ אֶת־הַמֶּ֤לֶךְ וְאֶת־בֵּיתֹו֙ אֶת־הַיַּרְדֵּ֔ן וְכָל־אַנְשֵׁ֥י דָוִ֖ד עִמֹּֽו׃ ס 41
੪੧ਅਤੇ ਵੇਖੋ, ਇਸਰਾਏਲ ਦੇ ਸਭ ਰਾਜਾ ਕੋਲ ਆਏ ਅਤੇ ਰਾਜਾ ਨੂੰ ਆਖਿਆ, ਸਾਡੇ ਹੀ ਭਰਾ ਯਹੂਦਾਹ ਦੇ ਮਨੁੱਖ ਤੁਹਾਨੂੰ ਕਿਉਂ ਚੋਰੀ ਲੈ ਆਏ ਹਨ, ਲਿਆਏ? ਅਤੇ ਜਾ ਕੇ ਰਾਜਾ ਨੂੰ ਅਤੇ ਉਹ ਦੇ ਘਰਾਣੇ ਨੂੰ ਅਤੇ ਦਾਊਦ ਦੇ ਨਾਲ ਦੇ ਸਾਰੇ ਲੋਕਾਂ ਯਰਦਨੋਂ ਪਾਰ ਲੈ ਆਏ?
וַיַּעַן֩ כָּל־אִ֨ישׁ יְהוּדָ֜ה עַל־אִ֣ישׁ יִשְׂרָאֵ֗ל כִּֽי־קָרֹ֤וב הַמֶּ֙לֶךְ֙ אֵלַ֔י וְלָ֤מָּה זֶּה֙ חָרָ֣ה לְךָ֔ עַל־הַדָּבָ֖ר הַזֶּ֑ה הֶאָכֹ֤ול אָכַ֙לְנוּ֙ מִן־הַמֶּ֔לֶךְ אִם־נִשֵּׂ֥את נִשָּׂ֖א לָֽנוּ׃ ס 42
੪੨ਤਦ ਸਾਰੇ ਯਹੂਦਾਹ ਦੇ ਮਨੁੱਖਾਂ ਨੇ ਇਸਰਾਏਲ ਦੇ ਮਨੁੱਖਾਂ ਨੂੰ ਉੱਤਰ ਦਿੱਤਾ, ਇਸ ਲਈ ਜੋ ਰਾਜਾ ਸਾਡੇ ਨੇੜੇ ਦਾ ਸਾਕ ਹੈ ਸੋ ਇਸ ਗੱਲ ਵਿੱਚ ਤੁਸੀਂ ਕਿਉਂ ਗੁੱਸੇ ਹੁੰਦੇ ਹੋ? ਭਲਾ, ਅਸੀਂ ਰਾਜਾ ਦਾ ਕੁਝ ਖਾ ਲਿਆ ਹੈ? ਜਾਂ ਰਾਜਾ ਨੇ ਸਾਨੂੰ ਕੁਝ ਬਖਸ਼ ਦਿੱਤਾ ਹੈ?
וַיַּ֣עַן אִֽישׁ־יִשְׂרָאֵל֩ אֶת־אִ֨ישׁ יְהוּדָ֜ה וַיֹּ֗אמֶר עֶֽשֶׂר־יָדֹ֨ות לִ֣י בַמֶּלֶךְ֮ וְגַם־בְּדָוִד֮ אֲנִ֣י מִמְּךָ֒ וּמַדּ֙וּעַ֙ הֱקִלֹּתַ֔נִי וְלֹא־הָיָ֨ה דְבָרִ֥י רִאשֹׁ֛ון לִ֖י לְהָשִׁ֣יב אֶת־מַלְכִּ֑י וַיִּ֙קֶשׁ֙ דְּבַר־אִ֣ישׁ יְהוּדָ֔ה מִדְּבַ֖ר אִ֥ישׁ יִשְׂרָאֵֽל׃ ס 43
੪੩ਫਿਰ ਯਹੂਦਾਹ ਦੇ ਮਨੁੱਖਾਂ ਨੇ ਇਸਰਾਏਲ ਦੇ ਮਨੁੱਖਾਂ ਨੂੰ ਉੱਤਰ ਦੇ ਕੇ ਆਖਿਆ, ਰਾਜਾ ਵਿੱਚ ਸਾਡੀਆਂ ਦਸ ਵੰਸ਼ ਹਨ ਇਸ ਲਈ ਤੁਹਾਡੇ ਨਾਲੋਂ ਸਾਡਾ ਅਧਿਕਾਰ ਦਾਊਦ ਉੱਤੇ ਵੱਧ ਹੈ। ਫਿਰ ਤੁਸੀਂ ਸਾਨੂੰ ਕਿਉਂ ਤੁੱਛ ਜਾਣਦੇ ਹੋ ਜੇ ਤੁਸੀਂ ਰਾਜਾ ਨੂੰ ਮੋੜ ਲਿਆਉਣ ਵਿੱਚ ਪਹਿਲਾਂ ਸਾਡੇ ਨਾਲ ਸਲਾਹ ਨਾ ਕੀਤੀ? ਅਤੇ ਯਹੂਦਾਹ ਦੇ ਮਨੁੱਖਾਂ ਦੀਆਂ ਗੱਲਾਂ ਇਸਰਾਏਲ ਦੇ ਮਨੁੱਖਾਂ ਦੀਆਂ ਗੱਲਾਂ ਨਾਲੋਂ ਤੱਤੀਆਂ ਸਨ।

< 2 שְׁמוּאֵל 19 >