< שיר השירים 8 >
מִי יִתֶּנְךָ כְּאָח לִי יוֹנֵק שְׁדֵי אִמִּי אֶֽמְצָאֲךָ בַחוּץ אֶשָּׁקְךָ גַּם לֹא־יָבֻזוּ לִֽי׃ | 1 |
੧ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ, ਜਿਸ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ! ਜਦ ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ, ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ!
אֶנְהָֽגְךָ אֲבִֽיאֲךָ אֶל־בֵּית אִמִּי תְּלַמְּדֵנִי אַשְׁקְךָ מִיַּיִן הָרֶקַח מֵעֲסִיס רִמֹּנִֽי׃ | 2 |
੨ਮੈਂ ਤੇਰੀ ਅਗਵਾਈ ਕਰ ਕੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ, ਉਹ ਮੈਨੂੰ ਸਿਖਾਉਂਦੀ, ਮੈਂ ਤੈਨੂੰ ਮਸਾਲੇ ਵਾਲੀ ਮਧ, ਆਪਣੇ ਅਨਾਰ ਦਾ ਰਸ ਪਿਲਾਉਂਦੀ।
שְׂמֹאלוֹ תַּחַת רֹאשִׁי וִֽימִינוֹ תְּחַבְּקֵֽנִי׃ | 3 |
੩ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ, ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ!
הִשְׁבַּעְתִּי אֶתְכֶם בְּנוֹת יְרוּשָׁלָ͏ִם מַה־תָּעִירוּ ׀ וּֽמַה־תְּעֹרְרוּ אֶת־הָאַהֲבָה עַד שֶׁתֶּחְפָּֽץ׃ | 4 |
੪ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ ਜਦ ਤੱਕ ਉਸ ਨੂੰ ਆਪ ਨਾ ਭਾਵੇ?
מִי זֹאת עֹלָה מִן־הַמִּדְבָּר מִתְרַפֶּקֶת עַל־דּוֹדָהּ תַּחַת הַתַּפּוּחַ עֽוֹרַרְתִּיךָ שָׁמָּה חִבְּלַתְךָ אִמֶּךָ שָׁמָּה חִבְּלָה יְלָדַֽתְךָ׃ | 5 |
੫ਇਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ ਹੈ, ਜਿਹੜੀ ਆਪਣੇ ਬਾਲਮ ਦਾ ਸਹਾਰਾ ਲੈਂਦੀ ਹੈ? ਵਧੂ ਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆ, ਉੱਥੇ ਤੇਰੀ ਮਾਂ ਨੇ ਗਰਭ ਧਾਰਣ ਕੀਤਾ, ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ ਅਤੇ ਤੈਨੂੰ ਜਣਿਆ।
שִׂימֵנִי כַֽחוֹתָם עַל־לִבֶּךָ כַּֽחוֹתָם עַל־זְרוֹעֶךָ כִּֽי־עַזָּה כַמָּוֶת אַהֲבָה קָשָׁה כִשְׁאוֹל קִנְאָה רְשָׁפֶיהָ רִשְׁפֵּי אֵשׁ שַׁלְהֶבֶתְיָֽה׃ (Sheol ) | 6 |
੬ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗੂੰ ਰੱਖ, ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ, ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ, ਈਰਖਾ ਪਤਾਲ ਵਾਂਗੂੰ ਕਠੋਰ ਹੈ, ਉਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ, ਸਗੋਂ ਪਰਮੇਸ਼ੁਰ ਦੀ ਅੱਗ ਦੀਆਂ ਲਾਟਾਂ ਹਨ। (Sheol )
מַיִם רַבִּים לֹא יֽוּכְלוּ לְכַבּוֹת אֶת־הָֽאַהֲבָה וּנְהָרוֹת לֹא יִשְׁטְפוּהָ אִם־יִתֵּן אִישׁ אֶת־כׇּל־הוֹן בֵּיתוֹ בָּאַהֲבָה בּוֹז יָבוּזוּ לֽוֹ׃ | 7 |
੭ਬਹੁਤੇ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸਕਦੇ, ਨਾ ਹੜ੍ਹ ਉਹ ਨੂੰ ਦੱਬ ਸਕਦੇ ਹਨ। ਜੇ ਕੋਈ ਆਪਣੇ ਘਰ ਦਾ ਸਾਰਾ ਧਨ ਪ੍ਰੇਮ ਦੇ ਬਦਲੇ ਦੇ ਦਿੰਦਾ, ਤਾਂ ਉਹ ਉਸ ਨੂੰ ਅੱਤ ਤੁੱਛ ਜਾਣਦਾ।
אָחוֹת לָנוּ קְטַנָּה וְשָׁדַיִם אֵין לָהּ מַֽה־נַּעֲשֶׂה לַאֲחֹתֵנוּ בַּיּוֹם שֶׁיְּדֻבַּר־בָּֽהּ׃ | 8 |
੮ਸਾਡੀ ਇੱਕ ਛੋਟੀ ਭੈਣ ਹੈ, ਉਸ ਦੀਆਂ ਛਾਤੀਆਂ ਅਜੇ ਨਹੀਂ ਉਭਰੀਆਂ। ਅਸੀਂ ਆਪਣੀ ਭੈਣ ਲਈ ਕੀ ਕਰੀਏ ਜਿਸ ਵੇਲੇ ਉਸ ਦੇ ਵਿਆਹ ਦੀ ਗੱਲ ਚੱਲੇ?
אִם־חוֹמָה הִיא נִבְנֶה עָלֶיהָ טִירַת כָּסֶף וְאִם־דֶּלֶת הִיא נָצוּר עָלֶיהָ לוּחַ אָֽרֶז׃ | 9 |
੯ਜੇ ਉਹ ਕੰਧ ਹੋਵੇ, ਤਾਂ ਅਸੀਂ ਉਹ ਦੇ ਉੱਤੇ ਚਾਂਦੀ ਦਾ ਮੁਨਾਰਾ ਬਣਾਵਾਂਗੇ ਜੇ ਉਹ ਦਰਵਾਜ਼ਾ ਹੋਵੇ, ਤਾਂ ਅਸੀਂ ਉਹ ਨੂੰ ਦਿਆਰ ਦੀਆਂ ਫੱਟੀਆਂ ਨਾਲ ਘੇਰਾਂਗੇ।
אֲנִי חוֹמָה וְשָׁדַי כַּמִּגְדָּלוֹת אָז הָיִיתִי בְעֵינָיו כְּמוֹצְאֵת שָׁלֽוֹם׃ | 10 |
੧੦ਮੈਂ ਕੰਧ ਸੀ ਅਤੇ ਮੇਰੀਆਂ ਛਾਤੀਆਂ ਬੁਰਜ਼ਾਂ ਵਾਂਗੂੰ ਸਨ, ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।
כֶּרֶם הָיָה לִשְׁלֹמֹה בְּבַעַל הָמוֹן נָתַן אֶת־הַכֶּרֶם לַנֹּטְרִים אִישׁ יָבִא בְּפִרְיוֹ אֶלֶף כָּֽסֶף׃ | 11 |
੧੧ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼ ਸੀ, ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ। ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ।
כַּרְמִי שֶׁלִּי לְפָנָי הָאֶלֶף לְךָ שְׁלֹמֹה וּמָאתַיִם לְנֹטְרִים אֶת־פִּרְיֽוֹ׃ | 12 |
੧੨ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਮੇਰੇ ਸਾਹਮਣੇ ਹੈ, ਹੇ ਸੁਲੇਮਾਨ, ਹਜ਼ਾਰ ਮੈਨੂੰ ਮਿਲਣ, ਅਤੇ ਉਹ ਦੇ ਫਲ ਦੇ ਰਾਖਿਆਂ ਨੂੰ ਦੋ-ਦੋ ਸੌ ਮਿਲਣ।
הַיּוֹשֶׁבֶת בַּגַּנִּים חֲבֵרִים מַקְשִׁיבִים לְקוֹלֵךְ הַשְׁמִיעִֽנִי׃ | 13 |
੧੩ਤੂੰ ਜੋ ਬਗੀਚਿਆਂ ਵਿੱਚ ਵੱਸਦੀ ਹੈਂ, ਸਾਥੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ, ਮੈਨੂੰ ਵੀ ਆਪਣੀ ਅਵਾਜ਼ ਸੁਣਾ!
בְּרַח ׀ דּוֹדִי וּֽדְמֵה־לְךָ לִצְבִי אוֹ לְעֹפֶר הָֽאַיָּלִים עַל הָרֵי בְשָׂמִֽים׃ | 14 |
੧੪ਹੇ ਮੇਰੇ ਬਾਲਮ, ਛੇਤੀ ਕਰ, ਮਸਾਲਿਆਂ ਦੇ ਪਹਾੜਾਂ ਉੱਤੇ ਚਿਕਾਰੇ ਜਾਂ ਜੁਆਨ ਹਿਰਨਾਂ ਵਾਂਗੂੰ ਬਣ ਜਾ!