< ירמיה 47 >
אֲשֶׁר הָיָה דְבַר־יְהֹוָה אֶל־יִרְמְיָהוּ הַנָּבִיא אֶל־פְּלִשְׁתִּים בְּטֶרֶם יַכֶּה פַרְעֹה אֶת־עַזָּֽה׃ | 1 |
੧ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫ਼ਲਿਸਤੀਆਂ ਦੇ ਬਾਰੇ ਆਇਆ, ਇਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ,
כֹּה ׀ אָמַר יְהֹוָה הִנֵּה־מַיִם עֹלִים מִצָּפוֹן וְהָיוּ לְנַחַל שׁוֹטֵף וְיִשְׁטְפוּ אֶרֶץ וּמְלוֹאָהּ עִיר וְיֹשְׁבֵי בָהּ וְזָעֲקוּ הָאָדָם וְהֵילִל כֹּל יוֹשֵׁב הָאָֽרֶץ׃ | 2 |
੨ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ, ਉਹ ਇੱਕ ਰੇੜ੍ਹਨ ਵਾਲਾ ਨਾਲਾ ਹੋਵੇਗਾ, ਉਹ ਧਰਤੀ ਨੂੰ ਅਤੇ ਜੋ ਉਹ ਦੇ ਵਿੱਚ ਭਰਿਆ ਹੈ ਰੇੜ੍ਹ ਲੈਣਗੇ, ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ, ਆਦਮੀ ਚਿੱਲਾਉਣਗੇ, ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ।
מִקּוֹל שַֽׁעֲטַת פַּרְסוֹת אַבִּירָיו מֵרַעַשׁ לְרִכְבּוֹ הֲמוֹן גַּלְגִּלָּיו לֹא־הִפְנוּ אָבוֹת אֶל־בָּנִים מֵרִפְיוֹן יָדָֽיִם׃ | 3 |
੩ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ ਅਵਾਜ਼ ਨਾਲ, ਉਹ ਦੇ ਰੱਥਾਂ ਦੇ ਸ਼ੋਰ ਨਾਲ, ਉਹ ਦੇ ਪਹਿਆਂ ਦੇ ਖੜਾਕ ਨਾਲ, ਪਿਉ ਆਪਣੇ ਪੁੱਤਰਾਂ ਵੱਲ ਮੁੜ ਕੇ ਨਾ ਵੇਖਦੇ, ਉਹਨਾਂ ਦੇ ਹੱਥ ਇੰਨ੍ਹੇ ਨਿਰਬਲ ਹੋ ਗਏ,
עַל־הַיּוֹם הַבָּא לִשְׁדוֹד אֶת־כׇּל־פְּלִשְׁתִּים לְהַכְרִית לְצֹר וּלְצִידוֹן כֹּל שָׂרִיד עֹזֵר כִּֽי־שֹׁדֵד יְהֹוָה אֶת־פְּלִשְׁתִּים שְׁאֵרִית אִי כַפְתּֽוֹר׃ | 4 |
੪ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ, ਭਈ ਸਾਰੇ ਫ਼ਲਿਸਤੀਆਂ ਦਾ ਨਾਸ ਕਰੇ, ਸੂਰ ਅਤੇ ਸੀਦੋਨ ਤੋਂ ਹਰੇਕ ਨੂੰ ਜੋ ਰਹਿੰਦਾ ਹੈ ਕੱਟ ਦੇਵੇ, ਕਿਉਂ ਜੋ ਯਹੋਵਾਹ ਫ਼ਲਿਸਤੀਆਂ ਦਾ ਨਾਸ ਕਰੇਗਾ, ਅਤੇ ਕਫ਼ਤੋਰ ਦੇ ਟਾਪੂ ਦੇ ਬਕੀਏ ਨੂੰ ਵੀ।
בָּאָה קׇרְחָה אֶל־עַזָּה נִדְמְתָה אַשְׁקְלוֹן שְׁאֵרִית עִמְקָם עַד־מָתַי תִּתְגּוֹדָֽדִי׃ | 5 |
੫ਅੱਜ਼ਾਹ ਉੱਤੇ ਗੰਜ ਆ ਗਿਆ ਹੈ, ਅਸ਼ਕਲੋਨ ਬਰਬਾਦ ਕੀਤਾ ਗਿਆ ਹੈ, ਆਪਣੀ ਵਾਦੀ ਦੇ ਬਕੀਏ ਸਣੇ ਤੂੰ ਕਦ ਤੱਕ ਆਪਣੇ ਆਪ ਨੂੰ ਘਾਇਲ ਕਰੇਂਗਾ?
הוֹי חֶרֶב לַיהֹוָה עַד־אָנָה לֹא תִשְׁקֹטִי הֵאָֽסְפִי אֶל־תַּעְרֵךְ הֵרָגְעִי וָדֹֽמִּי׃ | 6 |
੬ਹੇ ਯਹੋਵਾਹ ਦੀ ਤਲਵਾਰ, ਤੂੰ ਕਦ ਤੱਕ ਨਾ ਖਲੋਵੇਂਗੀ? ਆਪਣੇ ਆਪ ਨੂੰ ਮਿਆਨ ਵਿੱਚ ਪਾ, ਆਰਾਮ ਕਰ ਅਤੇ ਥੰਮੀ ਰਹਿ।
אֵיךְ תִּשְׁקֹטִי וַיהֹוָה צִוָּה־לָהּ אֶֽל־אַשְׁקְלוֹן וְאֶל־חוֹף הַיָּם שָׁם יְעָדָֽהּ׃ | 7 |
੭ਤੂੰ ਕਿਵੇਂ ਖਲੋ ਸਕਦੀ ਹੈਂ ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ? ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ, ਉੱਥੇ ਉਸ ਉਹ ਨੂੰ ਠਹਿਰਾਇਆ ਹੈ।