< תהילים 83 >
שיר מזמור לאסף ב אלהים אל-דמי-לך אל-תחרש ואל-תשקט אל | 1 |
੧ਗੀਤ। ਆਸਾਫ਼ ਦਾ ਭਜਨ ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹਿ ਅਤੇ ਚੈਨ ਨਾ ਲਈ, ਹੇ ਪਰਮੇਸ਼ੁਰ!
כי-הנה אויביך יהמיון ומשנאיך נשאו ראש | 2 |
੨ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, ਅਤੇ ਤੇਰੇ ਦੁਸ਼ਮਣ ਸਿਰ ਉਠਾਉਂਦੇ ਹਨ!
על-עמך יערימו סוד ויתיעצו על-צפוניך | 3 |
੩ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਮਤਾ ਮਤਾਉਂਦੇ ਹਨ, ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ।
אמרו--לכו ונכחידם מגוי ולא-יזכר שם-ישראל עוד | 4 |
੪ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਲੋਕਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, ਤਾਂ ਜੋ ਇਸਰਾਏਲ ਦਾ ਨਿਆਂ ਫੇਰ ਚੇਤੇ ਨਾ ਆਵੇ!
כי נועצו לב יחדו עליך ברית יכרתו | 5 |
੫ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ, ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨਿਆ ਹੈ,
אהלי אדום וישמעאלים מואב והגרים | 6 |
੬ਅਦੋਮ ਦੇ ਤੰਬੂ ਵਾਲੇ ਅਤੇ ਇਸਮਾਏਲੀ, ਮੋਆਬ ਅਤੇ ਹਗਰੀ,
גבל ועמון ועמלק פלשת עם-ישבי צור | 7 |
੭ਗਬਾਲ, ਅੰਮੋਨ ਅਤੇ ਅਮਾਲੇਕ, ਫ਼ਲਿਸਤ ਸੂਰ ਦੇ ਵਾਸੀਆਂ ਸਣੇ,
גם-אשור נלוה עמם היו זרוע לבני-לוט סלה | 8 |
੮ਅੱਸ਼ੂਰ ਵੀ ਉਨ੍ਹਾਂ ਨਾਲ ਰਲ ਗਿਆ, ਉਨ੍ਹਾਂ ਨੇ ਲੂਤ ਵੰਸ਼ੀਆਂ ਲਈ ਬਾਂਹ ਕੱਢੀ। ਸਲਹ।
עשה-להם כמדין כסיסרא כיבין בנחל קישון | 9 |
੯ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੂੰ ਮਿਦਯਾਨ ਦੇਸ, ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ!
נשמדו בעין-דאר היו דמן לאדמה | 10 |
੧੦ਏਨ-ਦੋਰ ਵਿੱਚ ਓਹ ਨਾਸ ਹੋਏ, ਓਹ ਰੂੜੀ ਬਣ ਗਏ।
שיתמו נדיבימו כערב וכזאב וכזבח וכצלמנע כל-נסיכימו | 11 |
੧੧ਉਨ੍ਹਾਂ ਦੇ ਪਤਵੰਤਿਆਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ ਉਨ੍ਹਾਂ ਦੇ ਸਾਰੇ ਸ਼ਹਿਜ਼ਾਦਿਆਂ ਨੂੰ ਜ਼ਬਾਹ ਅਤੇ ਸਲਮੁੰਨਾ ਵਾਂਗੂੰ ਕਰ,
אשר אמרו נירשה לנו-- את נאות אלהים | 12 |
੧੨ਜਿਨ੍ਹਾਂ ਨੇ ਆਖਿਆ, ਅਸੀਂ ਪਰਮੇਸ਼ੁਰ ਦੀਆਂ ਚਾਰਗਾਹਾਂ ਨੂੰ ਆਪਣੇ ਕਾਬੂ ਕਰ ਲਈਏ!
אלהי שיתמו כגלגל כקש לפני-רוח | 13 |
੧੩ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ, ਅਤੇ ਪੌਣ ਨਾਲ ਉਡਾਏ ਕੱਖ ਵਾਂਗੂੰ ਕਰ।
כאש תבער-יער וכלהבה תלהט הרים | 14 |
੧੪ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ,
כן תרדפם בסערך ובסופתך תבהלם | 15 |
੧੫ਤਿਵੇਂ ਤੂੰ ਆਪਣੇ ਤੂਫਾਨ ਨਾਲ ਉਨ੍ਹਾਂ ਦਾ ਪਿੱਛਾ ਕਰ, ਅਤੇ ਆਪਣੇ ਝੱਖੜ-ਝੋਲੇ ਨਾਲ ਉਨ੍ਹਾਂ ਦਾ ਸਾਹ ਸੁਕਾ!
מלא פניהם קלון ויבקשו שמך יהוה | 16 |
੧੬ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨੂੰ ਨਮੋਸ਼ੀ ਨਾਲ ਕਾਲੇ ਕਰ, ਤਾਂ ਓਹ ਤੇਰੇ ਨਾਮ ਨੂੰ ਭਾਲਣ।
יבשו ויבהלו עדי-עד ויחפרו ויאבדו | 17 |
੧੭ਓਹ ਸਦਾ ਤੱਕ ਲੱਜਿਆਵਾਨ ਅਤੇ ਭੈਮਾਨ ਹੋਣ, ਓਹ ਘਬਰਾ ਜਾਣ ਅਤੇ ਨਸ਼ਟ ਹੋਣ,
וידעו-- כי-אתה שמך יהוה לבדך עליון על-כל-הארץ | 18 |
੧੮ਕਿ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!