< הושע 9 >
אל תשמח ישראל אל גיל כעמים כי זנית מעל אלהיך אהבת אתנן על כל גרנות דגן | 1 |
੧ਹੇ ਇਸਰਾਏਲ, ਅਨੰਦ ਨਾ ਹੋ, ਉੱਮਤਾਂ ਵਾਂਗੂੰ ਖੁਸ਼ੀ ਨਾ ਮਨਾ! ਤੂੰ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਵਿਭਚਾਰ ਕੀਤਾ, ਅੰਨ ਦੇ ਹਰ ਇੱਕ ਪਿੜ ਉੱਤੇ ਤੂੰ ਆਪਣੀ ਵੇਸਵਾਗਿਰੀ ਦੀ ਕਮਾਈ ਨੂੰ ਪਿਆਰ ਕੀਤਾ ਹੈ!
גרן ויקב לא ירעם ותירוש יכחש בה | 2 |
੨ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ, ਅਤੇ ਨਵੀਂ ਮੈਅ ਉਸ ਤੋਂ ਥੁੜ ਜਾਵੇਗੀ।
לא ישבו בארץ יהוה ושב אפרים מצרים ובאשור טמא יאכלו | 3 |
੩ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ, ਪਰ ਇਫ਼ਰਾਈਮ ਮਿਸਰ ਨੂੰ ਮੁੜੇਗਾ, ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ।
לא יסכו ליהוה יין ולא יערבו לו--זבחיהם כלחם אונים להם כל אכליו יטמאו כי לחמם לנפשם לא יבוא בית יהוה | 4 |
੪ਉਹ ਯਹੋਵਾਹ ਲਈ ਮੈਅ ਨਾ ਡੋਲ੍ਹਣਗੇ, ਉਹ ਉਸ ਨੂੰ ਪਸੰਦ ਨਾ ਆਉਣਗੇ, ਉਹਨਾਂ ਦੇ ਚੜ੍ਹਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂੰ ਹੋਣਗੇ, ਸਾਰੇ ਉਹ ਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ, ਉਹ ਯਹੋਵਾਹ ਦੇ ਭਵਨ ਵਿੱਚ ਨਾ ਆਵੇਗੀ।
מה תעשו ליום מועד וליום חג יהוה | 5 |
੫ਤੁਸੀਂ ਪਰਬਾਂ ਦੇ ਦਿਨ ਲਈ, ਅਤੇ ਯਹੋਵਾਹ ਦੇ ਪਰਬ ਦੇ ਦਿਨ ਲਈ ਕੀ ਕਰੋਗੇ?
כי הנה הלכו משד מצרים תקבצם מף תקברם מחמד לכספם קמוש יירשם חוח באהליהם | 6 |
੬ਵੇਖੋ ਤਾਂ, ਉਹ ਬਰਬਾਦੀ ਤੋਂ ਚੱਲੇ ਗਏ, ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ, ਮੋਫ਼ ਉਹਨਾਂ ਨੂੰ ਦਫ਼ਨ ਕਰੇਗਾ, ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ, ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ।
באו ימי הפקדה באו ימי השלם--ידעו ישראל אויל הנביא משגע איש הרוח--על רב עונך ורבה משטמה | 7 |
੭ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ, ਇਸਰਾਏਲ ਇਹ ਨੂੰ ਜਾਣੇਗਾ, ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ, ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ, ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ।
צפה אפרים עם אלהי נביא פח יקוש על כל דרכיו--משטמה בבית אלהיו | 8 |
੮ਇਫ਼ਰਾਈਮ ਮੇਰੇ ਪਰਮੇਸ਼ੁਰ ਨਾਲ ਪਹਿਰੇਦਾਰ ਹੈ, ਹੁਣ ਰਿਹਾ ਨਬੀ, - ਉਹ ਦੇ ਸਾਰੇ ਰਾਹਾਂ ਉੱਤੇ ਚਿੜ੍ਹੀਮਾਰ ਦਾ ਜਾਲ਼ ਹੈ, ਅਤੇ ਉਹ ਦੇ ਪਰਮੇਸ਼ੁਰ ਦੇ ਘਰ ਵਿੱਚ ਦੁਸ਼ਮਣੀ ਹੈ।
העמיקו שחתו כימי הגבעה יזכור עונם יפקוד חטאותם | 9 |
੯ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖ਼ਰਾਬ ਕਰ ਲਿਆ, ਜਿਵੇਂ ਗਿਬਆਹ ਦੇ ਦਿਨਾਂ ਵਿੱਚ, ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ ਉਹ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ।
כענבים במדבר מצאתי ישראל--כבכורה בתאנה בראשיתה ראיתי אבותיכם המה באו בעל פעור וינזרו לבשת ויהיו שקוצים כאהבם | 10 |
੧੦ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂੰ ਪਾਇਆ, ਮੈਂ ਤੁਹਾਡੇ ਪੁਰਖਿਆਂ ਨੂੰ ਹੰਜ਼ੀਰ ਦੇ ਪਹਿਲੇ ਫਲ ਵਾਂਗੂੰ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ, ਉਹ ਬਆਲ ਪਓਰ ਨੂੰ ਗਏ, ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ, ਅਤੇ ਆਪਣੇ ਮਨਮੋਹਣੇ ਵਾਂਗੂੰ ਘਿਣਾਉਣੇ ਹੋ ਗਏ।
אפרים כעוף יתעופף כבודם מלדה ומבטן ומהריון | 11 |
੧੧ਇਫ਼ਰਾਈਮ ਦਾ ਪਰਤਾਪ ਪੰਛੀ ਵਾਂਗੂੰ ਉੱਡ ਜਾਵੇਗਾ, - ਨਾ ਜਣਨ, ਨਾ ਹਮਲ, ਨਾ ਗਰਭ!
כי אם יגדלו את בניהם ושכלתים מאדם כי גם אוי להם בשורי מהם | 12 |
੧੨ਭਾਵੇਂ ਉਹ ਬੱਚੇ ਪਾਲਣ, ਮੈਂ ਉਹਨਾਂ ਨੂੰ ਔਂਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ, ਅਤੇ ਹਾਏ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਂਵਾਂਗਾ!
אפרים כאשר ראיתי לצור שתולה בנוה ואפרים להוציא אל הרג בניו | 13 |
੧੩ਇਫ਼ਰਾਈਮ, ਜਿਵੇਂ ਮੈਂ ਸੂਰ ਨੂੰ ਵੇਖਿਆ, ਚੰਗੇ ਥਾਂ ਲਾਇਆ ਗਿਆ ਹੈ, ਪਰ ਇਫ਼ਰਾਈਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ!
תן להם יהוה מה תתן תן להם רחם משכיל ושדים צמקים | 14 |
੧੪ਹੇ ਯਹੋਵਾਹ, ਉਹਨਾਂ ਨੂੰ ਦੇ! ਤੂੰ ਕੀ ਦੇਵੇਂਗਾ? ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ!
כל רעתם בגלגל כי שם שנאתים על רע מעלליהם מביתי אגרשם לא אוסף אהבתם כל שריהם סררים | 15 |
੧੫ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ, ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ, ਉਹਨਾਂ ਦੇ ਸਾਰੇ ਹਾਕਮ ਬਾਗੀ ਹਨ।
הכה אפרים--שרשם יבש פרי בלי (בל) יעשון גם כי ילדון והמתי מחמדי בטנם | 16 |
੧੬ਇਫ਼ਰਾਈਮ ਮਾਰਿਆ ਗਿਆ, ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ, ਜੇ ਉਹ ਜਣਨ ਵੀ, ਮੈਂ ਉਹਨਾਂ ਦੀਆਂ ਕੁੱਖਾਂ ਦੇ ਲਾਡਲਿਆਂ ਨੂੰ ਮਾਰ ਦਿਆਂਗਾ।
ימאסם אלהי כי לא שמעו לו ויהיו נדדים בגוים | 17 |
੧੭ਮੇਰਾ ਪਰਮੇਸ਼ੁਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ, ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ।