< Ƙidaya 34 >

1 Ubangiji ya ce wa Musa,
ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
2 “Ka umarci Isra’ilawa, ka ce musu, ‘Sa’ad da kuka shiga Kan’ana, ƙasar da aka ba ku gādo za tă kasance da waɗannan iyakoki.
ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਪ੍ਰਵੇਸ਼ ਕਰੋ (ਉਹ ਦੇਸ ਜਿਹੜਾ ਤੁਹਾਡੀ ਵਿਰਾਸਤ ਹੋਣ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੱਕ)
3 “‘Gefenku na kudu zai haɗa da wani sashin Hamadan Zin ta iyakar Edom. A gabas, iyakarku ta kudu za tă fara daga ƙarshen Tekun Gishiri,
ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਨੇੜੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਪੂਰਬ ਵੱਲ ਹੋਵੇ।
4 tă ƙetare Mashigin Kunama a kudu, tă ci gaba zuwa Zin, sa’an nan tă nufi kudu da Kadesh Barneya. Sa’an nan za tă zarce zuwa Hazar Addar, tă nausa zuwa Azmon,
ਤੁਹਾਡੀ ਹੱਦ ਦੱਖਣ ਵਿੱਚ ਅਕਰਾਬੀਮ ਦੀ ਚੜ੍ਹਾਈ ਵੱਲ ਮੁੜੇ, ਫਿਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਓ ਦੱਖਣ ਤੋਂ ਕਾਦੇਸ਼-ਬਰਨੇਆ ਤੱਕ ਹੋਵੇ ਅਤੇ ਹਸਰ-ਅੱਦਾਰ ਤੱਕ ਜਾ ਕੇ ਅਸਮੋਨ ਨੂੰ ਪਹੁੰਚੇ।
5 inda za tă juya tă haɗu da Rafin Masar, tă kuma ƙarasa a Bahar Rum.
ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤੱਕ ਘੁੰਮੇ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਹੋਵੇ।
6 “‘Iyakarku a yammanci, za tă kasance bakin Bahar Rum. Wannan ce za tă zama iyakarku a yamma.
ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ। ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ।
7 “‘Iyakarku a arewanci kuwa za tă tashi daga Bahar Rum zuwa Dutsen Hor,
ਮਹਾਂ ਸਮੁੰਦਰ ਤੋਂ ਤੁਸੀਂ ਹੋਰ ਨਾਮ ਦੇ ਪਰਬਤ ਤੱਕ ਨਿਸ਼ਾਨ ਲਾਓ ਜੋ ਇਹ ਤੁਹਾਡੀ ਉੱਤਰ ਵੱਲ ਦੀ ਹੱਦ ਹੋਵੇ।
8 za tă kuma tashi daga Dutsen Hor, zuwa Lebo Hamat. Sa’an nan tă miƙe zuwa Zedad,
ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਗਾਉ ਤਾਂ ਇਹ ਹੱਦ ਸਦਾਦ ਤੱਕ ਪਹੁੰਚੇ।
9 tă ci gaba zuwa Zifron, sa’an nan tă ƙarasa a Hazar-Enan. Wannan ce za tă zama iyakarku a arewa.
ਫੇਰ ਹੱਦ ਜ਼ਿਫਰੋਨ ਤੱਕ ਜਾਵੇ ਅਤੇ ਉਹ ਦਾ ਫੈਲਾਓ ਹਸਰ-ਏਨਾਨ ਤੱਕ ਹੋਵੇ। ਇਹ ਤੁਹਾਡੀ ਉੱਤਰ ਦੀ ਹੱਦ ਹੋਵੇ।
10 “‘Iyakarku a gabashi, za tă tashi daga Hazar-Enan zuwa Shefam.
੧੦ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੱਕ ਨਿਸ਼ਾਨ ਲਾਓ।
11 Iyakar za tă gangara daga Shefam zuwa Ribla a gefen gabashin Ayin, sa’an nan tă ci gaba a gangaren gabashin Tekun Kinneret.
੧੧ਅਤੇ ਸ਼ਫਾਮ ਤੋਂ ਰਿਬਲਾਹ ਤੱਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ। ਅਤੇ ਪੂਰਬ ਵੱਲ ਕਿੰਨਰਥ ਦੀ ਝੀਲ ਦੇ ਕੰਢੇ ਤੱਕ ਪਹੁੰਚ ਕੇ ਤੁਹਾਡੀ ਹੱਦ ਪੱਛਮ ਨੂੰ ਜਾਵੇ।
12 Sa’an nan tă gangara ta Urdun, tă ƙarasa a Tekun Gishiri. “‘Wannan za tă zama ƙasarku, tare da iyakokinta a kowane gefe.’”
੧੨ਅਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ। ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।
13 Sai Musa ya umarci Isra’ilawa ya ce, “Ku raba wannan ƙasa da za ku gāda ta hanyar jefa ƙuri’a. Ubangiji ya umarta cewa a ba da ita ga kabilu tara da rabi,
੧੩ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਦੇਸ ਹੈ ਜਿਸ ਦਾ ਅਧਿਕਾਰ ਤੁਸੀਂ ਪਰਚੀਆਂ ਪਾ ਕੇ ਲਵੋਗੇ ਜਿਵੇਂ ਤੁਹਾਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ।
14 saboda iyalan kabilar Ruben, kabilar Gad da rabin kabilar Manasse sun riga sun sami gādonsu.
੧੪ਕਿਉਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਪਾ ਲਿਆ ਹੈ।
15 Waɗannan kabilu biyu da rabi, sun sami gādonsu a wancan hayin Urdun a gabashin Yeriko wajen fitowar rana.”
੧੫ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਯਰਦਨ ਪਾਰ ਯਰੀਹੋ ਕੋਲ, ਪੂਰਬ ਦਿਸ਼ਾ ਵੱਲ ਪਾ ਲਿਆ ਹੈ।
16 Ubangiji ya ce wa Musa,
੧੬ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
17 “Waɗannan su ne sunayen mutanen da za su raba muku ƙasar gādo. Eleyazar firist, da Yoshuwa ɗan Nun.
੧੭ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਦੇਸ ਦੀ ਜ਼ਮੀਨ ਵੰਡਣ। ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯਹੋਸ਼ੁਆ।
18 Ka kuma naɗa shugaba guda ɗaya daga kowace kabila domin yă taimaka a rabon ƙasar.
੧੮ਨਾਲੇ ਤੁਸੀਂ ਹਰ ਗੋਤ ਤੋਂ ਇੱਕ-ਇੱਕ ਪ੍ਰਧਾਨ ਦੇਸ ਦੀ ਜ਼ਮੀਨ ਵੰਡਣ ਲਈ ਲਿਓ।
19 “Ga sunayensu. “Kaleb ɗan Yefunne, daga kabilar Yahuda;
੧੯ਅਤੇ ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹੋਣ, ਯਹੂਦਾਹ ਦੇ ਗੋਤ ਲਈ ਯਫ਼ੁੰਨਹ ਦਾ ਪੁੱਤਰ ਕਾਲੇਬ
20 Shemuyel ɗan Ammihud, daga kabilar Simeyon
੨੦ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤਰ ਸ਼ਮੂਏਲ
21 Elidad ɗan Kislon, daga kabilar Benyamin;
੨੧ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤਰ ਅਲੀਦਾਦ
22 Bukki ɗan Yogli, shugaba daga kabilar Dan;
੨੨ਦਾਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਯਾਗਲੀ ਦਾ ਪੁੱਤਰ ਬੁੱਕੀ
23 Hanniyel ɗan Efod, shugaba daga kabilar Manasse ɗan Yusuf;
੨੩ਯੂਸੁਫ਼ ਦੇ ਪੁੱਤਰਾਂ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪ੍ਰਧਾਨ ਏਫ਼ੋਦ ਦਾ ਪੁੱਤਰ ਹੰਨੀਏਲ
24 Kemuwel ɗan Shiftan, shugaba daga kabilar Efraim ɗan Yusuf;
੨੪ਅਤੇ ਇਫ਼ਰਾਈਮੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਿਫ਼ਟਾਨ ਦਾ ਪੁੱਤਰ ਕਮੂਏਲ
25 Elizafan ɗan Farnak, shugaba daga kabilar Zebulun;
੨੫ਅਤੇ ਜ਼ਬੂਲੁਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਪਰਨਾਕ ਦਾ ਪੁੱਤਰ ਅਲੀਸਾਫ਼ਾਨ
26 Faltiyel ɗan Azzan, shugaba daga kabilar Issakar;
੨੬ਅਤੇ ਯਿੱਸਾਕਾਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੱਜ਼ਾਨ ਦਾ ਪੁੱਤਰ ਪਲਟੀਏਲ
27 Ahihud ɗan Shelomi, shugaba daga kabilar Asher;
੨੭ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਲੋਮੀ ਦਾ ਪੁੱਤਰ ਅਹੀਹੂਦ
28 Fedahel ɗan Ammihud, shugaba daga kabilar Naftali.”
੨੮ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੰਮੀਹੂਦ ਦਾ ਪੁੱਤਰ ਪਦਹੇਲ
29 Waɗannan su ne mutanen da Ubangiji ya umarta su raba gādo ga Isra’ilawa a ƙasar Kan’ana.
੨੯ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਜ਼ਮੀਨ ਵੰਡਣ।

< Ƙidaya 34 >