< Irmiya 8 >
1 “‘A wancan lokaci, in ji Ubangiji, za a fitar da ƙasusuwan sarakuna da na shugabannin Yahuda, ƙasusuwan firistoci da na annabawa, da kuma ƙasusuwan mutanen Urushalima daga kaburbura.
੧ਯਹੋਵਾਹ ਦਾ ਵਾਕ ਹੈ ਕਿ ਉਸ ਵੇਲੇ ਓਹ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਸਰਦਾਰਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਹੱਡੀਆਂ, ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਵਸਨੀਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢ ਲਿਆਉਣਗੇ।
2 Za a shimfiɗa su a rana da wata da kuma dukan taurarin sammai, waɗanda suka ƙaunata suka kuma bauta wa, waɗanda suka bi suka nemi shawarar suka kuma yi wa sujada. Ba za a tattara su ko a binne su ba, amma za su zama kamar juji a jibge a ƙasa.
੨ਉਹ ਉਹਨਾਂ ਨੂੰ ਸੂਰਜ ਅੱਗੇ, ਚੰਦ ਅੱਗੇ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ। ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਭੋਂ ਦੇ ਉੱਤੇ ਰੂੜੀ ਲਈ ਹੋਣਗੀਆਂ
3 Duk inda na kore su zuwa, dukan waɗanda suka ragu na wannan muguwar al’umma za su gwammaci mutuwa da rai, in ji Ubangiji Maɗaukaki.’
੩ਉਹ ਸਾਰੇ ਜਿਹੜੇ ਇਸ ਬੁਰੀ ਕੁੱਲ ਦੇ ਬਚਿਆਂ ਹੋਇਆਂ ਵਿੱਚ ਬਚ ਰਹਿਣਗੇ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਮੌਤ ਨੂੰ ਜੀਉਣ ਨਾਲੋਂ ਵੱਧ ਚਾਹੁੰਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ!।
4 “Fada musu cewa, ‘Ga abin da Ubangiji yana cewa, “‘Sa’ad da mutane suka fāɗi, ba sa tashi ne? Sa’ad da mutum ya kauce, ba ya dawowa?
੪ਤਦ ਤੂੰ ਉਹਨਾਂ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਦ ਉਹ ਡਿੱਗਦੇ ਹਨ ਤਾਂ ਕੀ ਉਹ ਫਿਰ ਨਹੀਂ ਉੱਠਦੇ? ਜਦ ਉਹ ਫਿਰ ਜਾਂਦਾ ਹੈ ਤਾਂ ਕੀ ਉਹ ਫਿਰ ਨਹੀਂ ਮੁੜਦਾ?
5 To, me ya sa waɗannan mutane suka kauce? Me ya sa Urushalima kullum take kaucewa? Sun manne wa ƙarya; suka ƙi su dawo.
੫ਫਿਰ ਯਰੂਸ਼ਲਮ ਦੀ ਇਹ ਪਰਜਾ ਕਿਉਂ ਸਦਾ ਦੀ ਫਿਰਤ ਨਾਲ ਫਿਰ ਗਈ? ਉਹਨਾਂ ਨੇ ਮੱਕਾਰੀ ਨੂੰ ਫੜਿਆ ਹੋਇਆ ਹੈ, ਉਹ ਮੁੜਨ ਤੋਂ ਇਨਕਾਰੀ ਹਨ।
6 Na saurara sosai, amma ba su faɗi wata maganar kirki ba. Ba wanda ya tuba daga muguntarsa, sai ma cewa yake, “Me na yi?” Kowa ta kai-ta-kai yake kamar dokin da ya kutsa kai a fagen fama.
੬ਮੈਂ ਧਿਆਨ ਲਾਇਆ ਅਤੇ ਸੁਣਿਆ, ਪਰ ਉਹ ਤਾਂ ਚੰਗੀਆਂ ਗੱਲਾਂ ਨਹੀਂ ਬੋਲਦੇ, ਕੋਈ ਮਨੁੱਖ ਆਪਣੀ ਬੁਰਿਆਈ ਤੋਂ ਇਹ ਆਖ ਕੇ ਤੋਬਾ ਨਹੀਂ ਕਰਦਾ, ਕਿ ਮੈਂ ਕੀ ਕੀਤਾ ਹੈ? ਹਰੇਕ ਆਪਣੇ ਰਾਹ ਨੂੰ ਮੁੜਦਾ ਹੈ, ਜਿਵੇਂ ਘੋੜਾ ਲੜਾਈ ਵਿੱਚ ਸਰਪੱਟ ਦੌੜਦਾ ਹੈ।
7 Ko shamuwa ta sararin sama ma takan san lokutan da aka tsara mata, kurciya, mashirare da kuma zalɓe sukan lura da lokacin ƙauransu. Amma mutanena ba su san abubuwan da Ubangiji yake bukata ba.
੭ਨਾਲੇ ਹਵਾਈ ਲਮਢੀਂਗ ਆਪਣਾ ਸਮਾਂ ਜਾਣਦੀ ਹੈ, ਘੁੱਗੀ, ਅਬਾਬੀਲ ਅਤੇ ਸਾਰਸ, ਆਪਣੇ ਆਉਣ ਦੇ ਵੇਲੇ ਦੀ ਸਾਂਭ ਕਰਦੇ ਹਨ, ਪਰ ਮੇਰੀ ਪਰਜਾ ਯਹੋਵਾਹ ਦੇ ਨਿਆਂ ਨੂੰ ਨਹੀਂ ਜਾਣਦੀ।
8 “‘Yaya za ku ce, “Muna da hikima, gama muna da dokar Ubangiji,” alhali alƙalamin ƙarya na magatakarda ya yi ƙarya?
੮ਤੁਸੀਂ ਕਿਵੇਂ ਆਖਦੇ ਹੋ, ਕਿ ਅਸੀਂ ਬੁੱਧਵਾਨ ਹਾਂ, ਅਤੇ ਯਹੋਵਾਹ ਦੀ ਬਿਵਸਥਾ ਸਾਡੇ ਕੋਲ ਹੈ? ਪਰ ਵੇਖੋ, ਲਿਖਾਰੀਆਂ ਦੀ ਝੂਠੀ ਲਿਖਤ ਨੇ ਉਸ ਨੂੰ ਝੂਠਾ ਹੀ ਬਣਾ ਦਿੱਤਾ।
9 Za a kunyatar da masu hikima; za su yi fargaba a kuma kama su. Da yake sun ƙi maganar Ubangiji, wace irin hikima kuka ce kuke da ita?
੯ਬੁੱਧਵਾਨ ਲੱਜਿਆਵਾਨ ਹੋਣਗੇ, ਉਹ ਘਬਰਾ ਜਾਣਗੇ ਅਤੇ ਫੜੇ ਜਾਣਗੇ। ਵੇਖੋ, ਉਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ, - ਉਹਨਾਂ ਦੀ ਇਹ ਕੀ ਬੁੱਧ ਹੋਈ?
10 Saboda haka zan ba da matansu ga waɗansu gonakinsu kuma ga waɗansu da suka ci da yaƙi. Tun daga ƙarami har zuwa babba, kowannensu yana haɗamar cin muguwar riba; har da annabawa da firistoci ma, kowannensu yana ƙarya.
੧੦ਇਸ ਲਈ ਮੈਂ ਉਹਨਾਂ ਦੀਆਂ ਔਰਤਾਂ ਹੋਰਨਾਂ ਨੂੰ ਦਿਆਂਗਾ, ਉਹਨਾਂ ਦੇ ਖੇਤ ਉਹਨਾਂ ਨੂੰ ਜਿਹੜੇ ਉਹਨਾਂ ਉੱਤੇ ਕਬਜ਼ਾ ਕਰਨਗੇ, ਕਿਉਂ ਜੋ ਉਹ ਛੋਟੇ ਤੋਂ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਨਬੀ ਤੋਂ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।
11 Sukan ɗaura mikin mutanena sai ka ce mikin ba shi da matsala. Suna cewa, “Lafiya, Lafiya,” alhali kuwa ba lafiya.
੧੧ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ, ਉਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।
12 Sukan ji kunyar halin banƙyamarsu kuwa? Sam, ba su da kunya ko kaɗan; ba su ma san yadda za su ji kunya ba. Saboda haka sukan fāɗi tare da fāɗaɗɗu; za su fāɗi sa’ad da aka hukunta su, in ji Ubangiji.
੧੨ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਉਹ ਮੂਲੋਂ ਹੀ ਲੱਜਿਆਵਾਨ ਨਾ ਹੋਏ। ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਇਸ ਲਈ ਉਹ ਡਿੱਗਿਆਂ ਹੋਇਆਂ ਦੇ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ। ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ।
13 “‘Zan ƙwace girbinsu, in ji Ubangiji. Ba a za sami inabi a kuringa ba. Ba za a sami’ya’ya a itacen ɓaure ba, ganyayensu kuwa za su bushe. Abin da na ba su za a ƙwace.’”
੧੩ਮੈਂ ਉਹਨਾਂ ਨੂੰ ਮੂਲੋਂ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ, ਨਾ ਬੇਲ ਵਿੱਚ ਅੰਗੂਰ ਹੋਣਗੇ, ਨਾ ਹੰਜ਼ੀਰ ਵਿੱਚ ਹੰਜ਼ੀਰਾਂ, ਪੱਤੇ ਵੀ ਕੁਮਲਾ ਜਾਣਗੇ, ਅਤੇ ਜੋ ਮੈਂ ਉਹਨਾਂ ਨੂੰ ਦਿੱਤਾ ਉਹ ਜਾਂਦਾ ਰਹੇਗਾ।
14 Me ya sa muke zama a nan? Mu tattaru! Mu gudu zuwa birane masu katanga mu mutu a can! Gama Ubangiji Allahnmu ya ƙaddara mana mutuwa ya kuma ba mu ruwan dafi mu sha, domin mun yi masa zunubi.
੧੪ਅਸੀਂ ਕਿਉਂ ਬੈਠੇ ਹਾਂ? ਇਕੱਠੇ ਹੋ ਜਾਓ ਅਤੇ ਆਓ, ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਜਾਈਏ, ਉੱਥੇ ਅਸੀਂ ਮੁੱਕ ਜਾਈਏ, ਕਿਉਂ ਜੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮੁਕਾ ਦਿੱਤਾ, ਅਤੇ ਸਾਨੂੰ ਵਿਹੁ ਵਾਲਾ ਪਾਣੀ ਪਿਲਾ ਦਿੱਤਾ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਜੋ ਕੀਤਾ ਸੀ।
15 Mun sa zuciya ga salama amma ba lafiya, mun sa zuciya ga lokacin warkarwa amma sai ga razana.
੧੫ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਕੋਈ ਚੰਗੀ ਚੀਜ਼ ਨਾ ਆਈ, ਅਤੇ ਤੰਦਰੁਸਤੀ ਦੇ ਮੌਕੇ ਨੂੰ ਵੀ, ਪਰ ਵੇਖੋ, ਭੈਅ ਸੀ।
16 Daga Dan ana jin tirjin dawakan abokin gāba; da jin haniniyar ingarmunsu dukan ƙasar ta girgiza. Sun zo su cinye ƙasar da kome da yake cikinta, birni da dukan mazaunanta.
੧੬ਉਸ ਦੇ ਘੋੜਿਆਂ ਦੇ ਖਰਾਟਿਆਂ ਦੀ ਅਵਾਜ਼ ਦਾਨ ਤੋਂ ਸੁਣਾਈ ਦਿੰਦੀ ਹੈ, ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਅਵਾਜ਼ ਨਾਲ ਸਾਰੀ ਧਰਤੀ ਕੰਬ ਜਾਂਦੀ ਹੈ! ਉਹ ਆਉਂਦੇ ਹਨ, ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ, ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ।
17 “Duba, zan aika macizai masu dafi a cikinku, kāsā, waɗanda ba su da maƙari, za su kuwa sassare ku,” in ji Ubangiji.
੧੭ਵੇਖੋ ਤਾਂ, ਮੈਂ ਤੁਹਾਡੇ ਵਿੱਚ ਸੱਪਾਂ ਨੂੰ ਘੱਲਾਂਗਾ, ਨਾਲੇ ਨਾਗ ਜਿਹੜੇ ਮੰਤਰੇ ਨਹੀਂ ਜਾਂਦੇ। ਉਹ ਤੁਹਾਨੂੰ ਡੰਗ ਮਾਰਨਗੇ, ਯਹੋਵਾਹ ਦਾ ਵਾਕ ਹੈ।
18 Ya mai ta’aziyyata a cikin baƙin ciki, zuciyata ta ɓaci ƙwarai.
੧੮ਮੈਂ ਕਦ ਗ਼ਮ ਤੋਂ ਦਿਲਾਸਾ ਪਾਵਾਂਗਾ? ਮੇਰਾ ਦਿਲ ਮੇਰੇ ਵਿੱਚ ਖੁੱਸਦਾ ਹੈ।
19 Ka saurari kukan mutanena daga ƙasa mai nisa suna cewa, “Ubangiji ba ya a Sihiyona ne? Sarkinta ba ya can ne kuma?” “Me ya sa suka tsokane ni da gumakansu har na yi fushi, da baƙin gumakansu marasa amfani?”
੧੯ਵੇਖੋ, ਮੇਰੀ ਪਰਜਾ ਦੀ ਧੀ ਦੀ ਅਵਾਜ਼ ਦੂਰ ਦੇਸ ਤੋਂ ਆਉਂਦੀ ਹੈ। ਕੀ ਯਹੋਵਾਹ ਸੀਯੋਨ ਵਿੱਚ ਨਹੀਂ? ਕੀ ਉਸ ਦਾ ਰਾਜਾ ਉਸ ਵਿੱਚ ਨਹੀਂ? ਉਹਨਾਂ ਕਿਉਂ ਆਪਣੀਆਂ ਘੜ੍ਹੀਆਂ ਹੋਈਆਂ ਮੂਰਤਾਂ ਨਾਲ ਮੈਨੂੰ ਕ੍ਰੋਧਵਾਨ ਕੀਤਾ, ਅਤੇ ਓਪਰੀਆਂ ਫੋਕੀਆਂ ਨਾਲ?
20 “Girbi ya wuce, damuna ta ƙare, ba a kuwa cece mu ba.”
੨੦ਫਸਲ ਲੰਘ ਗਈ ਅਤੇ ਗਰਮੀ ਮੁੱਕ ਗਈ, ਪਰ ਅਸੀਂ ਬਚਾਏ ਨਾ ਗਏ।
21 Da yake an ragargazar da mutanena, an ragargaza ni ke nan; na yi kuka, tsoro ya kama ni.
੨੧ਮੇਰੀ ਪਰਜਾ ਦੀ ਧੀ ਦੇ ਫੱਟਾਂ ਦੇ ਕਾਰਨ ਮੈਂ ਫੱਟੜ ਹਾਂ, ਮੈਂ ਉਦਾਸ ਹਾਂ, ਘਬਰਾਹਟ ਨੇ ਮੈਨੂੰ ਆ ਫੜਿਆ ਹੈ।
22 Ba magani ne a Gileyad? Ba likita ne a can? To, me ya sa ba warkarwa wa raunin mutanena?
੨੨ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ? ਕੀ ਉੱਥੇ ਕੋਈ ਤਬੀਬ ਨਹੀਂ? ਫਿਰ ਕਿਉਂ ਮੇਰੀ ਪਰਜਾ ਦੀ ਧੀ ਤਕੜੀ ਨਹੀਂ ਹੁੰਦੀ?।