< હઝકિયેલ 34 >

1 ત્યારે યહોવાહનું વચન મારી પાસે આવ્યું અને કહ્યું,
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 “હે મનુષ્યપુત્ર, ઇઝરાયલના ઘેંટાપાળકોની વિરુદ્ધ ભવિષ્યવાણી કરીને તેમને કહે, ‘પ્રભુ યહોવાહ ઘેંટાપાળકોને કહે છે, “ઇઝરાયલના ઘેંટાપાળકોને અફસોસ, કેમ કે તેઓ પોતાનું પોષણ કરે છે. શું ઘેંટાપાળકોએ તેઓના ટોળાંઓનું પોષણ ન કરવું જોઈએ?
ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਪ੍ਰਭੂ ਯਹੋਵਾਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਅਫ਼ਸੋਸ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ?
3 તમે ચરબીવાળો ભાગ ખાઓ છો અને ઊનનાં વસ્ત્ર પહેરો છો. તમે ચરબીવાળા ટોળાંઓનો સંહાર કરો છો, પણ તમે તેને ચરાવતા નથી.
ਤੁਸੀਂ ਚਰਬੀ ਖਾਂਦੇ, ਉੱਨ ਪਹਿਨਦੇ ਹੋ ਅਤੇ ਮੋਟੀਆਂ ਨੂੰ ਕੱਟਦੇ ਹੋ, ਪਰ ਇੱਜੜ ਨਹੀਂ ਚਾਰਦੇ ਹੋ।
4 તમે રોગિષ્ઠને બળવાન કર્યાં નથી, તમે બીમારને સાજાં કર્યાં નથી. તમે ભાંગી ગયેલાને પાટો બાંધ્યો નથી, નસાડી મુકાયેલાને તમે પાછાં લાવ્યા નથી કે ખોવાઈ ગયેલાંની શોધ કરી નથી: પણ તેઓના પર બળજબરી તથા સખતાઈથી શાસન ચલાવ્યું છે.
ਤੁਸੀਂ ਲਿੱਸੀਆਂ ਨੂੰ ਤਕੜਾ ਨਹੀਂ ਕੀਤਾ, ਬਿਮਾਰਾਂ ਨੂੰ ਨਰੋਆ ਨਹੀਂ ਕੀਤਾ, ਟੁੱਟੇ ਹੋਏ ਨੂੰ ਨਹੀਂ ਬੰਨ੍ਹਿਆ ਅਤੇ ਜਿਹੜੀਆਂ ਕੱਢ ਦਿੱਤੀਆਂ ਗਈਆਂ, ਉਹਨਾਂ ਨੂੰ ਮੋੜ ਕੇ ਨਹੀਂ ਲਿਆਂਦਾ ਅਤੇ ਗਵਾਚੀਆਂ ਹੋਈਆਂ ਨੂੰ ਨਹੀਂ ਲੱਭਿਆ, ਸਗੋਂ ਜ਼ੋਰ ਅਤੇ ਧੱਕੇ ਨਾਲ ਉਹਨਾਂ ਤੇ ਰਾਜ ਕੀਤਾ।
5 તેઓ ઘેંટાપાળક વિના વિખેરાઈ ગયાં, તેઓ વિખેરાઈ ગયાથી તેઓ ખેતરનાં પશુઓનો ખોરાક બન્યાં છે.
ਉਹ ਖਿੱਲਰ ਗਏ, ਕਿਉਂ ਜੋ ਕੋਈ ਆਜੜੀ ਨਹੀਂ ਸੀ ਅਤੇ ਉਹ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ ਅਤੇ ਖਿੱਲਰ ਗਈਆਂ।
6 મારાં ટોળું દરેક પર્વતો પર તથા દરેક ટેકરીઓ પર રખડતાં ફરે છે, તે ઘેટાં આખી પૃથ્વીની સપાટી પર વેરવિખેર થઈ ગયાં છે. તેઓને શોધનાર કોઈ નથી.”
ਮੇਰੀਆਂ ਭੇਡਾਂ ਸਾਰੇ ਪਹਾੜਾਂ ਉੱਤੇ ਅਤੇ ਹਰੇਕ ਉੱਚੇ ਟਿੱਬੇ ਤੇ ਭਟਕਦੀਆਂ ਸਨ। ਹਾਂ, ਮੇਰੀਆਂ ਭੇਡਾਂ ਸਾਰੀ ਧਰਤੀ ਤੇ ਖਿੱਲਰ ਗਈਆਂ ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ, ਨਾ ਉਹਨਾਂ ਦੀ ਭਾਲ ਕੀਤੀ।
7 માટે હે ઘેંટાપાળકો, યહોવાહનું વચન સાંભળો:
ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ!
8 પ્રભુ યહોવાહ કહે છે, “મારા જીવના સમ” “મારાં ઘેટાં જંગલી પશુઓનો શિકાર બન્યાં છે, ખેતરનાં સર્વ પશુઓનો ખોરાક બન્યાં છે, કારણ, તેઓનો કોઈ ઘેંટાપાળક નહોતો અને મારા ઘેંટાપાળકોએ મારાં ઘેટાં માટે પોકાર કર્યો નથી, પણ ઘેંટાપાળકોએ પોતાનું રક્ષણ કર્યું છે, મારાં ટોળાંનું પોષણ કર્યું નથી.”
ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੀਆਂ ਭੇਡਾਂ ਸ਼ਿਕਾਰ ਬਣ ਗਈਆਂ, ਹਾਂ, ਮੇਰੀਆਂ ਭੇਡਾਂ ਹਰੇਕ ਖੇਤ ਦੇ ਸਾਰੇ ਦਰਿੰਦਿਆਂ ਦਾ ਖਾਣਾ ਬਣੀਆਂ, ਕਿਉਂ ਜੋ ਕੋਈ ਆਜੜੀ ਨਾ ਸੀ ਅਤੇ ਮੇਰੇ ਆਜੜੀਆਂ ਨੇ ਮੇਰੀਆਂ ਭੇਡਾਂ ਦੀ ਭਾਲ ਨਾ ਕੀਤੀ, ਸਗੋਂ ਆਜੜੀਆਂ ਨੇ ਆਪਣਾ ਢਿੱਡ ਭਰਿਆ ਅਤੇ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ।
9 તેથી હે ઘેંટાપાળકો, તમે યહોવાહનું વચન સાંભળો,
ਇਸ ਲਈ ਹੇ ਆਜੜੀਓ, ਯਹੋਵਾਹ ਦਾ ਬਚਨ ਸੁਣੋ!
10 ૧૦ પ્રભુ યહોવાહ કહે છે, જુઓ! હું ઘેંટાપાળકોની વિરુદ્ધ છું, હું મારા ટોળાંની જવાબદારી તેમના હાથમાંથી લઈ લઈશ. મારા ઘેટાંને પાળવાનું કામ તેમની પાસેથી લઈ લઈશ; જેથી ઘેંટાપાળકો પોતાનું પોષણ કરી શકે નહિ, હું મારા ઘેટાંઓને તેમના મુખમાંથી લઈ લઈશ, જેથી મારા ઘેટાં તેમનો ખોરાક બનશે નહિ.”
੧੦ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਜੜੀਆਂ ਦਾ ਵਿਰੋਧੀ ਹਾਂ, ਮੈਂ ਆਪਣਾ ਇੱਜੜ ਉਹਨਾਂ ਦੇ ਹੱਥੋਂ ਮੰਗਾਂਗਾ। ਉਹਨਾਂ ਨੂੰ ਇੱਜੜ ਚੁਰਾਉਣ ਤੋਂ ਹਟਾ ਦਿਆਂਗਾ ਅਤੇ ਆਜੜੀ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ।
11 ૧૧ કેમ કે પ્રભુ યહોવાહ કહે છે: “જુઓ, હું પોતે જ મારાં ટોળાંને શોધી કાઢીશ અને તેઓની સંભાળ રાખીશ.
੧੧ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਨੂੰ ਲੱਭ ਲਵਾਂਗਾ।
12 ૧૨ જેમ ભરવાડ તે દિવસે પોતાનાં વેરવિખેર થયેલાં ટોળું સાથે હોય તેમ દિવસે પોતાના ટોળાને શોધી કાઢશે. હું મારાં ઘેટાંને શોધીશ અને વાદળવાળા તથા અંધકારમય દિવસે તેઓ જ્યાં જ્યાં વિખેરાઈ ગયાં હશે તે સર્વ જગ્યાએથી તેઓને છોડાવીશ.
੧੨ਜਿਵੇਂ ਆਜੜੀ ਆਪਣੇ ਇੱਜੜ ਨੂੰ ਲੱਭਦਾ ਹੈ, ਜਿਸ ਦਿਨ ਕਿ ਉਹ ਆਪਣੇ ਇੱਜੜ ਦੇ ਵਿੱਚ ਹੋਵੇ ਅਤੇ ਉਹ ਦੀਆਂ ਭੇਡਾਂ ਖਿੱਲਰ ਗਈਆਂ ਹੋਣ। ਓਵੇਂ ਹੀ ਮੈਂ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਨੂੰ ਹਰ ਥਾਂ ਤੋਂ ਜਿੱਥੇ ਉਹ ਬੱਦਲ ਅਤੇ ਹਨੇਰੇ ਦੇ ਦਿਨ ਖਿੱਲਰ ਗਈਆਂ ਸਨ, ਛੁਡਾ ਲਿਆਵਾਂਗਾ।
13 ૧૩ ત્યારે હું તેઓને લોકો મધ્યેથી બહાર લાવીશ; હું તેમને અન્ય દેશોમાંથી ભેગાં કરીને પોતાના દેશમાં લાવીશ. હું તેમને ઇઝરાયલના પર્વતો પર, ઝરણાં પાસે તથા દેશની દરેક વસતિવાળી જગ્યાઓમાં ચરાવીશ.
੧੩ਮੈਂ ਉਹਨਾਂ ਨੂੰ ਲੋਕਾਂ ਵਿੱਚੋਂ ਮੋੜ ਲਿਆਵਾਂਗਾ ਅਤੇ ਸਾਰੇ ਦੇਸ ਵਿੱਚੋਂ ਇਕੱਠਾ ਕਰਾਂਗਾ। ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ।
14 ૧૪ હું તેઓને સારી જગ્યાઓમાં ચરાવીશ; ઇઝરાયલના ઊંચા પર્વતો તેઓની ચરવાની જગ્યાઓ થશે. ત્યાં તેઓ સારી ચરવાની જગ્યાઓમાં સૂઈ જશે, તેઓ ઇઝરાયલના પર્વતો પર ચરશે.
੧੪ਮੈਂ ਉਹਨਾਂ ਨੂੰ ਚੰਗੀ ਜੂਹ ਵਿੱਚ ਚਰਾਵਾਂਗਾ ਅਤੇ ਉਹਨਾਂ ਦੇ ਵਾੜੇ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਣਗੇ, ਉੱਥੇ ਉਹ ਚੰਗੇ ਵਾੜਿਆਂ ਵਿੱਚ ਲੇਟਣਗੀਆਂ ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ।
15 ૧૫ હું પોતે મારાં ટોળાંને ચારીશ, હું તેઓને સુવાડીશ.” આમ પ્રભુ યહોવાહ કહે છે.
੧੫ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ ਅਤੇ ਮੈਂ ਹੀ ਉਹਨਾਂ ਨੂੰ ਲੇਟਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।
16 ૧૬ હું ખોવાયેલાની શોધ કરીશ, કાઢી મૂકેલાંને હું પાછું લાવીશ. હું ઈજા પામેલાં ઘેટાંને પાટો બાંધીશ, માંદાંને સાજાં કરીશ. અને પુષ્ટ તથા બળવાનનો નાશ કરીશ. હું તેઓનું ન્યાયથી પોષણ કરીશ.
੧੬ਮੈਂ ਗਵਾਚੀਆਂ ਹੋਈਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਕੱਢੀਆਂ ਹੋਈਆਂ ਨੂੰ ਮੋੜ ਲਿਆਵਾਂਗਾ। ਟੁੱਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਾ ਕਰਾਂਗਾ, ਪਰ ਮੋਟੀਆਂ ਅਤੇ ਜ਼ੋਰਾਵਰਾਂ ਨੂੰ ਮਾਰਾਂਗਾ, ਮੈਂ ਉਹਨਾਂ ਨੂੰ ਨਿਆਂ ਨਾਲ ਚਾਰਾਂਗਾ।
17 ૧૭ હે મારાં ટોળું,” પ્રભુ યહોવાહ આમ કહે છે” જુઓ, “હું ઘેટાં, તથા બકરાંઓ વચ્ચે ન્યાય કરીશ.
੧੭ਹੇ ਮੇਰੀਓ ਭੇਡੋ, ਤੁਹਾਡੇ ਵਿਖੇ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ।
18 ૧૮ સારો ચારો ચરીને બાકીનો બચેલો ચારાવાળો ભાગ પગ નીચે ખૂંદવો, અથવા સ્વચ્છ પાણી પીને બાકીનું પાણી પગથી ડહોળી નાખવું એ શું નાની બાબત છે?
੧੮ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਜਾਪੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ?
19 ૧૯ પણ મારાં ટોળું તમારા પગનો કચડેલો ચારો ખાય છે અને તમારા પગથી ડહોળેલું પાણી પીવે છે.”
੧੯ਮੇਰੀਆਂ ਭੇਡਾਂ ਨੂੰ ਤੁਹਾਡੇ ਪੈਰਾਂ ਹੇਠਾਂ ਮਿੱਧੇ ਹੋਏ ਨੂੰ ਚਰਨਾਂ ਅਤੇ ਤੁਹਾਡੇ ਪੈਰਾਂ ਨਾਲ ਘਚੋਲੇ ਹੋਏ ਪਾਣੀ ਨੂੰ ਪੀਣਾ ਪੈਂਦਾ ਹੈ!
20 ૨૦ તેથી પ્રભુ યહોવાહ તેઓને કહે છે: “જો, હું પોતે આ પુષ્ટ તથા પાતળાં ઘેટાં વચ્ચે ન્યાય કરીશ,
੨੦ਇਸ ਲਈ ਪ੍ਰਭੂ ਯਹੋਵਾਹ ਉਹਨਾਂ ਨੂੰ ਇਹ ਆਖਦਾ ਹੈ, ਵੇਖੋ, ਮੈਂ, ਹਾਂ, ਮੈਂ ਹੀ ਮੋਟੀਆਂ ਅਤੇ ਲਿੱਸੀਆਂ ਭੇਡਾਂ ਵਿਚਕਾਰ ਨਿਆਂ ਕਰਾਂਗਾ।
21 ૨૧ કેમ કે તમે પાસાથી તથા ખભાથી ધક્કો મારીને તથા માંદાંને શિંગડાં મારીને દૂર સુધી નસાડી મૂક્યાં છે.
੨੧ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ।
22 ૨૨ તેથી હું મારાં ટોળાંને બચાવીશ; હવે પછી તેઓને કોઈ લૂંટશે નહિ. અને ઘેટાં વચ્ચે ન્યાય કરીશ.
੨੨ਇਸ ਲਈ ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਉਹ ਫੇਰ ਕਦੇ ਸ਼ਿਕਾਰ ਨਾ ਬਣਨਗੀਆਂ ਅਤੇ ਮੈਂ ਭੇਡਾਂ ਵਿੱਚ ਨਿਆਂ ਕਰਾਂਗਾ।
23 ૨૩ હું તેઓના પર એક ઘેંટાપાળક ઊભો કરીશ, મારો સેવક દાઉદ તેઓનું પોષણ કરશે. તે તેઓનું પોષણ કરશે; તે તેઓનો ઘેંટાપાળક બનશે.
੨੩ਮੈਂ ਉਹਨਾਂ ਲਈ ਇੱਕ ਆਜੜੀ ਕਾਇਮ ਕਰਾਂਗਾ ਅਤੇ ਉਹ ਉਹਨਾਂ ਨੂੰ ਚਾਰੇਗਾ ਅਰਥਾਤ ਮੇਰਾ ਦਾਸ ਦਾਊਦ, ਉਹ ਹੀ ਉਹਨਾਂ ਨੂੰ ਚਾਰੇਗਾ ਅਤੇ ਉਹੀ ਉਹਨਾਂ ਦਾ ਆਜੜੀ ਹੋਵੇਗਾ।
24 ૨૪ કેમ કે હું, યહોવાહ, તેઓનો ઈશ્વર થઈશ અને મારો સેવક દાઉદ તેઓની મધ્યે સરદાર થશે. હું યહોવાહ આમ બોલ્યો છું.
੨੪ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਮੇਰਾ ਦਾਸ ਦਾਊਦ ਉਹਨਾਂ ਦੇ ਵਿਚਕਾਰ ਰਾਜਕੁਮਾਰ ਹੋਵੇਗਾ। ਮੈਂ ਯਹੋਵਾਹ ਨੇ ਆਖਿਆ ਹੈ।
25 ૨૫ હું તેઓની સાથે શાંતિનો કરાર કરીશ અને દેશમાંથી જંગલી પશુઓને હાંકી કાઢીશ, જેથી મારાં ઘેટાં ખુલ્લા અરણ્યમાં સુરક્ષિત રહેશે અને શાંતિથી જંગલમાં સૂઈ જશે.
੨੫ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ ਅਤੇ ਬੁਰੇ ਦਰਿੰਦਿਆਂ ਨੂੰ ਦੇਸ ਵਿੱਚੋਂ ਮੁਕਾ ਦਿਆਂਗਾ। ਉਹ ਉਜਾੜ ਵਿੱਚ ਸੁੱਖ ਨਾਲ ਵੱਸਣਗੇ ਅਤੇ ਜੰਗਲਾਂ ਵਿੱਚ ਸੌਣਗੇ।
26 ૨૬ હું તેઓની તથા મારી આસપાસની ટેકરી પર આશીર્વાદ લાવીશ, વળી હું ઋતુ પ્રમાણે વરસાદ મોકલીશ. આ આશીર્વાદનો વરસાદ થશે.
੨੬ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ।
27 ૨૭ પછી ખેતરનાં વૃક્ષોને ફળ આવશે અને પૃથ્વી પોતાની ઊપજ આપશે. મારાં ઘેટાં પોતાના દેશમાં સુરક્ષિત રહેશે; જ્યારે હું તેઓની ઝૂંસરી ભાંગી નાખીશ અને તેઓને ગુલામોના હાથમાંથી છોડાવીશ ત્યારે તેઓ જાણશે કે હું યહોવાહ છું.
੨੭ਖੇਤ ਦੇ ਰੁੱਖ ਆਪਣਾ ਫ਼ਲ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ। ਉਹ ਸੁੱਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ ਅਤੇ ਜਦੋਂ ਮੈਂ ਉਹਨਾਂ ਦੀ ਪੰਜਾਲੀ ਦੀ ਰੱਸੀ ਖੋਲ੍ਹਾਂਗਾ। ਉਹਨਾਂ ਦੇ ਹੱਥੋਂ ਜਿਹੜੇ ਉਹਨਾਂ ਨੂੰ ਗ਼ੁਲਾਮ ਬਣਾਉਂਦੇ ਸਨ, ਛੁਡਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
28 ૨૮ હવે પછી કદી તેઓ પ્રજાઓની લૂંટ કરશે નહિ, હવે પછી પૃથ્વીનાં જંગલી પશુઓ તેઓને ખાઈ જશે નહિ, કેમ કે તેઓ નિશ્ચિંત રહેશે અને બીશે નહિ.
੨੮ਉਹ ਅੱਗੇ ਲਈ ਕੌਮਾਂ ਦਾ ਸ਼ਿਕਾਰ ਨਾ ਬਣਨਗੇ ਅਤੇ ਧਰਤੀ ਦੇ ਦਰਿੰਦੇ ਉਹਨਾਂ ਨੂੰ ਹੜੱਪ ਨਾ ਸਕਣਗੇ, ਸਗੋਂ ਉਹ ਸੁੱਖ ਨਾਲ ਵੱਸਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ।
29 ૨૯ હું તેઓને ફળદ્રુપ જગ્યામાં સ્થાપીશ કે તેઓ ફરી ભૂખથી ભૂખે મરશે નહિ, કે કોઈ વિદેશી પ્રજા તેઓનું અપમાન કરશે નહિ.
੨੯ਮੈਂ ਉਹਨਾਂ ਦੇ ਲਈ ਇੱਕ ਚਾਰਗਾਹ ਉਗਾਵਾਂਗਾ ਅਤੇ ਉਹ ਫੇਰ ਕਦੇ ਆਪਣੇ ਦੇਸ ਵਿੱਚ ਭੁੱਖ ਨਾਲ ਨਹੀਂ ਮਰਨਗੇ ਅਤੇ ਅੱਗੇ ਨੂੰ ਕੌਮਾਂ ਦੀ ਸ਼ਰਮਿੰਦਗੀ ਨਾ ਸਹਿਣਗੇ।
30 ૩૦ ત્યારે તેઓ જાણશે કે, હું, યહોવાહ તેઓનો ઈશ્વર છું, હું તેઓની સાથે છું. ઇઝરાયલી લોકો મારા લોકો છે.” આમ પ્રભુ યહોવાહ બોલ્યા છે.
੩੦ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਨਾਲ ਹਾਂ ਅਤੇ ਉਹ ਅਰਥਾਤ ਇਸਰਾਏਲ ਦਾ ਘਰਾਣਾ ਮੇਰੀ ਪਰਜਾ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ।
31 ૩૧ “કેમ કે તમે મારાં ઘેટાં છો, મારા ચારાના ટોળું અને મારા લોકો છો, હું તમારો ઈશ્વર છું.” આમ પ્રભુ યહોવાહ બોલ્યા છે.’”
੩੧ਤੁਸੀਂ, ਹੇ ਮੇਰੀ ਭੇਡੋ, ਮੇਰੀ ਜੂਹ ਦੀਓ ਭੇਡੋ, ਤੁਸੀਂ ਮਨੁੱਖ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ।

< હઝકિયેલ 34 >