< Ψαλμοί 129 >

1 ᾠδὴ τῶν ἀναβαθμῶν πλεονάκις ἐπολέμησάν με ἐκ νεότητός μου εἰπάτω δὴ Ισραηλ
ਯਾਤਰਾ ਦਾ ਗੀਤ ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, ਇਸਰਾਏਲ ਇਹ ਆਖੇ,
2 πλεονάκις ἐπολέμησάν με ἐκ νεότητός μου καὶ γὰρ οὐκ ἠδυνήθησάν μοι
ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, ਪਰ ਉਹ ਮੇਰੇ ਉੱਤੇ ਪਰਬਲ ਨਾ ਹੋ ਸਕੇ!
3 ἐπὶ τοῦ νώτου μου ἐτέκταινον οἱ ἁμαρτωλοί ἐμάκρυναν τὴν ἀνομίαν αὐτῶν
ਹਾਲ੍ਹੀ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਨ੍ਹਾਂ ਨੇ ਲੰਮੇ-ਲੰਮੇ ਸਿਆੜ ਕੱਢੇ!
4 κύριος δίκαιος συνέκοψεν αὐχένας ἁμαρτωλῶν
ਯਹੋਵਾਹ ਧਰਮੀ ਹੈ, ਉਹ ਨੇ ਦੁਸ਼ਟਾਂ ਦੀ ਗੁਲਾਮੀ ਤੋਂ ਅਜ਼ਾਦ ਕੀਤਾ ।
5 αἰσχυνθήτωσαν καὶ ἀποστραφήτωσαν εἰς τὰ ὀπίσω πάντες οἱ μισοῦντες Σιων
ਜਿੰਨੇ ਸੀਯੋਨ ਨਾਲ ਵੈਰ ਰੱਖਦੇ ਹਨ, ਉਹ ਸ਼ਰਮਿੰਦੇ ਹੋ ਕੇ ਪਛਾੜੇ ਜਾਣ!
6 γενηθήτωσαν ὡς χόρτος δωμάτων ὃς πρὸ τοῦ ἐκσπασθῆναι ἐξηράνθη
ਉਹ ਛੱਤਾਂ ਦੇ ਘਾਹ ਵਰਗੇ ਹੋਣ, ਜਿਹੜਾ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ,
7 οὗ οὐκ ἐπλήρωσεν τὴν χεῖρα αὐτοῦ ὁ θερίζων καὶ τὸν κόλπον αὐτοῦ ὁ τὰ δράγματα συλλέγων
ਜਿਸ ਦੇ ਨਾਲ ਵਾਢਾ ਆਪਣੀ ਮੁੱਠ ਨਹੀਂ ਭਰਦਾ, ਨਾ ਪੂਲੇ ਬੰਨ੍ਹਣ ਵਾਲਾ ਆਪਣਾ ਪੱਲਾ,
8 καὶ οὐκ εἶπαν οἱ παράγοντες εὐλογία κυρίου ἐφ’ ὑμᾶς εὐλογήκαμεν ὑμᾶς ἐν ὀνόματι κυρίου
ਅਤੇ ਲੰਘਣ ਵਾਲੇ ਨਹੀਂ ਆਖਦੇ, “ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ, ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਤੋਂ ਬਰਕਤ ਦਿੰਦੇ ਹਾਂ।”

< Ψαλμοί 129 >