< Atiirĩrĩri 18 >

1 Na rĩrĩ, matukũ-inĩ macio Isiraeli gũtiarĩ na mũthamaki. Na matukũ-inĩ macio mũhĩrĩga wa Dani nĩwacaragia kũndũ kwao gwa gũtũũra, tondũ matiegwatĩire igai rĩao gatagatĩ-inĩ ka mĩhĩrĩga ya Isiraeli.
ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੇ ਵੱਸਣ ਲਈ ਕੋਈ ਸਥਾਨ ਲੱਭਦਾ ਸੀ, ਕਿਉਂਕਿ ਉਨ੍ਹਾਂ ਨੂੰ ਉਸ ਸਮੇਂ ਤੱਕ ਇਸਰਾਏਲ ਦੇ ਗੋਤਾਂ ਵਿੱਚ ਪੂਰਾ ਹਿੱਸਾ ਨਹੀਂ ਮਿਲਿਆ ਸੀ।
2 Nĩ ũndũ ũcio andũ a Dani magĩthuura njamba cia ita ithano kuuma Zora na Eshitaoli ithiĩ igathigaane bũrũri ũcio na ituĩrie ũhoro. Andũ a mũhĩrĩga wa Dani makĩmeera atĩrĩ, “Thiĩi, mũgatuĩrie ũhoro wa bũrũri ũcio.” Andũ acio magĩtoonya bũrũri ũrĩa ũrĩ irĩma wa Efiraimu na magĩkinya mũciĩ wa Mika kũrĩa maararĩrĩire ũtukũ ũcio.
ਇਸ ਲਈ ਦਾਨੀਆਂ ਨੇ ਆਪਣੇ ਟੱਬਰ ਦੇ ਪੰਜ ਸੂਰਬੀਰਾਂ ਨੂੰ ਸਾਰਾਹ ਅਤੇ ਅਸ਼ਤਾਓਲ ਵਿੱਚ ਦੇਸ਼ ਦਾ ਭੇਤ ਲੈਣ ਅਤੇ ਉਸ ਦੀ ਛਾਣਬੀਣ ਕਰਨ ਲਈ ਇਹ ਕਹਿ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।” ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਤੱਕ ਆਏ ਤਾਂ ਉੱਥੇ ਰੁੱਕ ਗਏ।
3 Na rĩrĩa maakuhĩrĩirie nyũmba ya Mika, magĩkũũrana mũgambo wa mwanake ũcio Mũlawii; nĩ ũndũ ũcio magĩtoonya kuo makĩmũũria atĩrĩ, “Nũũ wakũrehire gũkũ? Nĩ kĩĩ ũreka kũndũ gũkũ? Nĩ kĩĩ gĩtũmĩte ũkorwo ũrĩ gũkũ?”
ਜਦ ਉਹ ਮੀਕਾਹ ਦੇ ਘਰ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਉਸ ਲੇਵੀ ਜੁਆਨ ਦੀ ਅਵਾਜ਼ ਪਹਿਚਾਣ ਲਈ ਅਤੇ ਉੱਥੇ ਜਾ ਕੇ ਉਸ ਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ? ਤੂੰ ਇੱਥੇ ਕੀ ਕਰਦਾ ਹੈਂ ਅਤੇ ਤੂੰ ਇੱਥੇ ਕਿਉਂ ਆਇਆ ਹੈਂ?”
4 Nake akĩmeera ũrĩa Mika aamwĩkĩire, akĩmeera atĩrĩ, “We nĩanyandĩkĩte na niĩ ndĩ mũthĩnjĩri-Ngai wake.”
ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਮੀਕਾਹ ਨੇ ਉਸ ਲਈ ਕੀ-ਕੀ ਕੀਤਾ ਹੈ ਅਤੇ ਕਿਹਾ, “ਉਸਨੇ ਮੈਨੂੰ ਤਨਖਾਹ ਉੱਤੇ ਰੱਖਿਆ ਅਤੇ ਮੈਂ ਉਸ ਦਾ ਪੁਰੋਹਿਤ ਬਣ ਗਿਆ ਹਾਂ।”
5 Nao magĩcooka makĩmwĩra atĩrĩ, “Twagũthaitha ũtũtuĩrĩrie ũhoro kũrĩ Ngai tũmenye kana rũgendo rwitũ nĩrũkũgaacĩra.”
ਉਨ੍ਹਾਂ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਕੋਲੋਂ ਸਲਾਹ ਲੈ, ਤਾਂ ਜੋ ਅਸੀਂ ਜਾਣੀਏ ਕਿ ਜੋ ਯਾਤਰਾ ਅਸੀਂ ਕਰਦੇ ਹਾਂ ਉਹ ਸਾਡੇ ਲਈ ਸਫ਼ਲ ਹੋਵੇਗੀ ਜਾਂ ਨਹੀਂ।”
6 Nake mũthĩnjĩri-Ngai ũcio akĩmacookeria atĩrĩ, “Thiĩi na thayũ. Rũgendo rwanyu nĩ rwĩtĩkĩrĩku nĩ Jehova.”
ਉਸ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਸੁੱਖ-ਸਾਂਦ ਨਾਲ ਜਾਓ ਕਿਉਂਕਿ ਜੋ ਯਾਤਰਾ ਤੁਸੀਂ ਕਰ ਰਹੇ ਹੋ, ਉਸ ਉੱਤੇ ਯਹੋਵਾਹ ਦੀ ਕਿਰਪਾ ਹੈ।”
7 Nĩ ũndũ ũcio andũ acio atano makiuma kuo na magĩkinya Laishi, kũrĩa maakorire atĩ andũ maatũũraga na thayũ matarĩ na ũgwati, o ta andũ a Sidoni, mategwĩkũũa na mategwĩtigĩra. Na tondũ bũrũri wao ndwarĩ kĩndũ waagaga, maarĩ atongu. Ningĩ maatũũraga kũraya na andũ a Sidoni, na matiatarainie na mũndũ o na ũrĩkũ.
ਤਦ ਉਹ ਪੰਜੇ ਮਨੁੱਖ ਨਿੱਕਲੇ ਅਤੇ ਲਾਇਸ਼ ਵਿੱਚ ਆਏ। ਉਨ੍ਹਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਸੀਦੋਨੀਆਂ ਦੀ ਤਰ੍ਹਾਂ ਨਿਡਰ, ਬੇਫ਼ਿਕਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ, ਅਤੇ ਉਸ ਦੇਸ਼ ਦਾ ਕੋਈ ਹਾਕਮ ਨਹੀਂ ਸੀ ਜੋ ਉਨ੍ਹਾਂ ਨੂੰ ਕਿਸੇ ਗੱਲ ਵਿੱਚ ਰੋਕੇ ਅਤੇ ਉਹ ਸੀਦੋਨੀਆਂ ਤੋਂ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਸੀ।
8 Na rĩrĩa maacookire Zora na Eshitaoli, ariũ a ithe makĩmooria atĩrĩ, “Mũronire atĩa?”
ਤਦ ਉਹ ਸਾਰਾਹ ਤੇ ਅਸ਼ਤਾਓਲ ਵਿੱਚ ਆਪਣੇ ਭਰਾਵਾਂ ਕੋਲ ਮੁੜ ਆਏ ਅਤੇ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਖ਼ਬਰ ਲੈ ਕੇ ਆਏ ਹੋ?”
9 Magĩcookia atĩrĩ, “Ũkĩrai tũthiĩ tũkamatharĩkĩre! Nĩtuonete atĩ bũrũri ũcio nĩ mwega mũno. Anga gũtirĩ ũndũ mũgwĩka? Mũtigatithie gũthiĩ mũkaũtunyane.
ਉਨ੍ਹਾਂ ਨੇ ਕਿਹਾ, “ਉੱਠੋ ਤਾਂ ਜੋ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰੀਏ ਕਿਉਂਕਿ ਅਸੀਂ ਉਸ ਦੇਸ਼ ਨੂੰ ਵੇਖਿਆ ਹੈ ਅਤੇ ਉਹ ਬਹੁਤ ਚੰਗਾ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚੱਲ ਕੇ ਉਸ ਦੇਸ਼ ਨੂੰ ਜਿੱਤਣ ਵਿੱਚ ਢਿੱਲ ਨਾ ਕਰੋ।
10 Mwakinya kuo, nĩmũgũkorerera andũ mategwĩkũũa ũgwati o na ũrĩkũ. Bũrũri ũcio nĩ mũnene ũrĩa Ngai aneanĩte moko-inĩ manyu, bũrũri ũtagaga kĩndũ o na kĩrĩkũ.”
੧੦ਜਦੋਂ ਤੁਸੀਂ ਉੱਥੇ ਪਹੁੰਚੋਗੇ ਤਾਂ ਬੇਫ਼ਿਕਰ ਰਹਿਣ ਵਾਲੇ ਲੋਕਾਂ ਨੂੰ ਅਤੇ ਇੱਕ ਵੱਡੇ ਦੇਸ਼ ਨੂੰ ਵੇਖੋਗੇ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਹ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਧਰਤੀ ਦੀਆਂ ਸਾਰੀਆਂ ਵਸਤੂਆਂ ਵਿੱਚੋਂ ਕਿਸੇ ਦੀ ਘਾਟ ਨਹੀਂ ਹੈ।”
11 Hĩndĩ ĩyo andũ magana matandatũ a kuuma mũhĩrĩga wa Dani, meeohete indo cia mbaara, makiumagara kuuma Zora na Eshitaoli.
੧੧ਤਦ ਦਾਨੀਆਂ ਦੇ ਟੱਬਰ ਵਿੱਚੋਂ ਸਾਰਾਹ ਅਤੇ ਅਸ਼ਤਾਓਲ ਦੇ ਛੇ ਸੌ ਪੁਰਖ ਹਥਿਆਰ ਬੰਨ੍ਹ ਕੇ ਉੱਥੋਂ ਚੱਲ ਪਏ।
12 Marĩ njĩra-inĩ, makĩamba hema ciao gũkuhĩ na Kiriathu-Jearimu kũu Juda. Nĩkĩo gĩtũmaga handũ hau he mwena wa ithũĩro rĩa Kiriathu-Jearimu heetwo Mahane-Dani nginya ũmũthĩ.
੧੨ਉਨ੍ਹਾਂ ਨੇ ਜਾ ਕੇ ਯਹੂਦਾਹ ਦੇਸ਼ ਦੇ ਕਿਰਯਥ-ਯਾਰੀਮ ਸ਼ਹਿਰ ਵਿੱਚ ਤੰਬੂ ਲਾਏ। ਇਸ ਲਈ ਅੱਜ ਦੇ ਦਿਨ ਤੱਕ ਉਸ ਸਥਾਨ ਨੂੰ ਮਹਾਨੇਹ ਦਾਨ ਆਖਦੇ ਹਨ। ਇਹ ਕਿਰਯਥ-ਯਾਰੀਮ ਦੇ ਪੱਛਮ ਵੱਲ ਹੈ।
13 Kuuma kũu magĩthiĩ na mbere nginya bũrũri ũrĩa ũrĩ irĩma wa Efiraimu na magĩkinya mũciĩ wa Mika.
੧੩ਉੱਥੋਂ ਲੰਘ ਕੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਦੇ ਕੋਲ ਆਏ।
14 Ningĩ andũ acio atano arĩa maathigaanĩte bũrũri ũcio wa Laishi makĩĩra ariũ a ithe atĩrĩ, “Inyuĩ nĩmũũĩ atĩ nyũmba ĩmwe ya ici ĩrĩ na ebodi, na ngai ingĩ cia nyũmba, na mũhianano mũicũhie, na mũhianano wa gũtwekio? Rĩu nĩmwamenya ũrĩa mũgwĩka.”
੧੪ਤਦ ਉਹ ਪੰਜ ਮਨੁੱਖ ਜਿਹੜੇ ਲਾਇਸ਼ ਦੇ ਦੇਸ਼ ਦੀ ਛਾਣਬੀਣ ਕਰਨ ਲਈ ਗਏ ਸਨ ਆਪਣੇ ਭਰਾਵਾਂ ਨੂੰ ਕਹਿਣ ਲੱਗੇ, “ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਘਰਾਂ ਵਿੱਚ ਇੱਕ ਏਫ਼ੋਦ ਅਤੇ ਤਰਾਫ਼ੀਮ (ਘਰੇਲੂ ਦੇਵਤਾ) ਅਤੇ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤੀ ਹੈ? ਇਸ ਲਈ ਹੁਣ ਵਿਚਾਰ ਕਰੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।”
15 Nĩ ũndũ ũcio magĩtoonya nyũmba ya mwanake ũcio Mũlawii o kũu mũciĩ kwa Mika na makĩmũgeithia.
੧੫ਤਦ ਉਹ ਮੁੜ ਕੇ ਉਸ ਵੱਲ ਗਏ ਅਤੇ ਮੀਕਾਹ ਦੇ ਘਰ ਜਾ ਕੇ ਉਸ ਲੇਵੀ ਜੁਆਨ ਦੀ ਸੁੱਖ-ਸਾਂਦ ਪੁੱਛੀ,
16 Nao andũ acio a Dani magana matandatũ meeohete indo cia mbaara makĩrũgama hau kĩhingo-inĩ.
੧੬ਅਤੇ ਉਹ ਛੇ ਸੌ ਦਾਨੀ ਪੁਰਖ ਹਥਿਆਰ ਬੰਨ੍ਹ ਕੇ ਸ਼ਹਿਰ ਦੇ ਫਾਟਕ ਵਿੱਚ ਖੜ੍ਹੇ ਰਹੇ
17 Andũ acio atano arĩa maathigaanĩte bũrũri ũcio magĩtoonya thĩinĩ, makĩoya mũhianano ũrĩa mũicũhie, na ebodi, na ngai icio ingĩ cia nyũmba na mũhianano wa gũtwekio, nake mũthĩnjĩri-Ngai o na andũ acio magana matandatũ meeohete indo cia mbaara maarũgamĩte hau kĩhingo-inĩ.
੧੭ਅਤੇ ਉਨ੍ਹਾਂ ਪੰਜ ਮਨੁੱਖਾਂ ਨੇ ਜੋ ਦੇਸ਼ ਦਾ ਭੇਤ ਲੈਣ ਲਈ ਗਏ ਸਨ, ਉਸ ਘਰ ਦੇ ਵਿੱਚ ਜਾ ਕੇ ਘੜ੍ਹੀ ਹੋਈ ਅਤੇ ਢਾਲੀ ਹੋਈ ਮੂਰਤ ਅਤੇ ਏਫ਼ੋਦ ਅਤੇ ਤਰਾਫ਼ੀਮ ਨੂੰ ਲੈ ਲਿਆ ਅਤੇ ਉਹ ਪੁਰੋਹਿਤ ਉਨ੍ਹਾਂ ਛੇ ਸੌ ਹਥਿਆਰ ਬੰਦ ਮਨੁੱਖਾਂ ਨਾਲ ਫਾਟਕ ਵਿੱਚ ਖੜ੍ਹਾ ਸੀ।
18 Rĩrĩa andũ acio maatoonyire nyũmba ya Mika na makĩoya mũhianano wa gwacũhio, na ebodi, na ngai icio ingĩ cia nyũmba, na mũhianano wa gũtwekio-rĩ, mũthĩnjĩri-ngai ũcio akĩmooria atĩrĩ, “Nĩ atĩa mũreka?”
੧੮ਜਦ ਉਨ੍ਹਾਂ ਪੰਜ ਮਨੁੱਖਾਂ ਨੇ ਮੀਕਾਹ ਦੇ ਘਰ ਵਿੱਚ ਵੜ ਕੇ ਘੜ੍ਹੀ ਹੋਈ ਮੂਰਤ, ਏਫ਼ੋਦ, ਤਰਾਫ਼ੀਮ ਅਤੇ ਢਾਲੀ ਹੋਈ ਮੂਰਤ ਚੁੱਕ ਲਈ ਤਾਂ ਪੁਰੋਹਿਤ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਹ ਕੀ ਕਰਦੇ ਹੋ?”
19 Nao makĩmũcookeria atĩrĩ, “Kira ki! Ndũkoige ũndũ. Ũka ũtwarane na ithuĩ, ũtuĩke ithe witũ na mũthĩnjĩri-Ngai witũ. Githĩ ti wega ũgĩtungatĩra rũrĩrĩ na mũhĩrĩga thĩinĩ wa Isiraeli ũrĩ mũthĩnjĩri-Ngai, handũ ha gũtungatĩra nyũmba ya mũndũ ũmwe?”
੧੯ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਚੁੱਪ ਕਰ! ਆਪਣੇ ਮੂੰਹ ਉੱਤੇ ਹੱਥ ਰੱਖ ਅਤੇ ਸਾਡੇ ਨਾਲ ਚੱਲ ਕੇ ਸਾਡਾ ਪਿਤਾ ਅਤੇ ਪੁਰੋਹਿਤ ਬਣ। ਭਲਾ, ਤੇਰੇ ਲਈ ਕੀ ਚੰਗਾ ਹੈ? ਇੱਕ ਮਨੁੱਖ ਦੇ ਘਰ ਦਾ ਪੁਰੋਹਿਤ ਹੋਣਾ ਜਾਂ ਇਸਰਾਏਲੀਆਂ ਦੇ ਇੱਕ ਗੋਤ ਅਤੇ ਟੱਬਰ ਦਾ ਪੁਰੋਹਿਤ ਹੋਣਾ?”
20 Nake mũthĩnjĩri-Ngai ũcio agĩkena. Akĩoya ebodi, na ngai iria ingĩ cia nyũmba, na mũhianano ũrĩa mũicũhie, nake agĩthiĩ na andũ acio.
੨੦ਤਦ ਪੁਰੋਹਿਤ ਦਾ ਮਨ ਅਨੰਦ ਹੋ ਗਿਆ ਅਤੇ ਉਹ ਏਫ਼ੋਦ, ਤਰਾਫ਼ੀਮ ਅਤੇ ਘੜ੍ਹੀ ਹੋਈ ਮੂਰਤ ਨੂੰ ਲੈ ਕੇ ਉਨ੍ਹਾਂ ਲੋਕਾਂ ਦੇ ਨਾਲ ਚੱਲ ਪਿਆ।
21 Nao makĩhũndũka magĩthiĩ matongoretio nĩ ciana ciao iria nini na mahiũ mao, na indo ciao.
੨੧ਤਦ ਉਹ ਮੁੜੇ ਅਤੇ ਬਾਲਕਾਂ, ਪਸ਼ੂਆਂ ਅਤੇ ਆਪਣੇ ਸਾਰੇ ਸਮਾਨ ਨੂੰ ਆਪਣੇ ਅੱਗੇ ਕਰਕੇ ਚੱਲ ਪਏ।
22 Rĩrĩa maakorirwo mathiĩte handũ haraaya kuuma nyũmba ya Mika-rĩ, andũ arĩa maatũũraga hakuhĩ na Mika makĩũngana hamwe na magĩkinyĩra andũ acio a Dani.
੨੨ਜਦ ਉਹ ਮੀਕਾਹ ਦੇ ਘਰ ਤੋਂ ਥੋੜੀ ਹੀ ਦੂਰ ਗਏ ਸਨ ਤਾਂ ਮੀਕਾਹ ਦੇ ਘਰ ਦੇ ਆਲੇ-ਦੁਆਲੇ ਦੇ ਵਾਸੀ ਇਕੱਠੇ ਹੋ ਕੇ ਦਾਨੀਆਂ ਕੋਲ ਜਾ ਪਹੁੰਚੇ।
23 O andũ acio makĩmoigagĩrĩria-rĩ, andũ a Dani makĩĩhũgũra makĩũria Mika atĩrĩ, “Kaĩ wona atĩa tondũ weta andũ aku othe marũe?”
੨੩ਅਤੇ ਉਨ੍ਹਾਂ ਨੇ ਜਾ ਕੇ ਦਾਨੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਹੋਇਆ ਹੈ ਜੋ ਐਨੇ ਵੱਡੇ ਦਲ ਨਾਲ ਆਉਂਦਾ ਹੈ?”
24 Akĩmacookeria atĩrĩ, “Muoire ngai iria ndethondekeire, o na mũthĩnjĩri-ngai wakwa, na mwathiĩ. Nĩ kĩĩ kĩngĩ ngĩrĩ nakĩo? Mwakĩhota atĩa kũũria atĩrĩ, ‘Kaĩ wona atĩa?’”
੨੪ਉਸ ਨੇ ਕਿਹਾ, “ਤੁਸੀਂ ਮੇਰੇ ਦੇਵਤਿਆਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਸੀ ਅਤੇ ਮੇਰੇ ਪੁਰੋਹਿਤ ਨੂੰ ਲੈ ਕੇ ਚੱਲ ਪਏ ਹੋ ਤਾਂ ਹੁਣ ਮੇਰੇ ਕੋਲ ਕੀ ਰਹਿ ਗਿਆ ਹੈ? ਅਤੇ ਫਿਰ ਵੀ ਤੁਸੀਂ ਮੈਨੂੰ ਪੁੱਛਦੇ ਹੋ ਕਿ ਤੈਨੂੰ ਕੀ ਹੋਇਆ?”
25 Andũ acio a Dani magĩcookia atĩrĩ, “Tiga gũkararania na ithuĩ, kana ũtharĩkĩrwo nĩ andũ amwe arĩa me marakara, nawe hamwe na nyũmba yaku mũũrwo nĩ mĩoyo yanyu.”
੨੫ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਅਵਾਜ਼ ਸਾਡੇ ਲੋਕਾਂ ਵਿੱਚ ਸੁਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇਂ!”
26 Nĩ ũndũ ũcio andũ acio a Dani magĩĩthiĩra, nake Mika, ona atĩ maarĩ na hinya mũnene mũno kũmũkĩra, akĩhũndũka agĩcooka mũciĩ.
੨੬ਤਦ ਦਾਨੀ ਆਪਣੇ ਰਾਹ ਤੁਰ ਪਏ ਅਤੇ ਜਦ ਮੀਕਾਹ ਨੇ ਵੇਖਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਤਕੜੇ ਹਨ ਤਾਂ ਮੁੜ ਕੇ ਆਪਣੇ ਘਰ ਨੂੰ ਵਾਪਿਸ ਚਲਾ ਗਿਆ।
27 Ningĩ makĩoya kĩrĩa Mika aathondekete, na mũthĩnjĩri-Ngai wake, magĩthiĩ nginya Laishi, magĩũkĩrĩra andũ maarĩ na thayũ na matekũũaga ũndũ. Makĩmatharĩkĩra na rũhiũ rwa njora na magĩcina itũũra rĩao inene.
੨੭ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਪੁਰੋਹਿਤ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਲੋਕਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫ਼ਿਕਰ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।
28 Gũtiarĩ na mũndũ wa kũmahonokia tondũ maatũũraga kũraihu na Sidoni na matiatarainie na mũndũ o na ũrĩkũ. Itũũra rĩu inene rĩarĩ gĩtuamba-inĩ kĩrĩa kĩarĩ hakuhĩ na Bethi-Rehobu. Andũ acio a Dani magĩaka itũũra rĩu inene rĩngĩ na magĩthaamĩra kuo.
੨੮ਅਤੇ ਉਨ੍ਹਾਂ ਦਾ ਕੋਈ ਸਹਾਇਕ ਨਹੀਂ ਸੀ, ਕਿਉਂ ਜੋ ਉਹ ਸੀਦੋਨ ਤੋਂ ਦੂਰ ਸਨ ਅਤੇ ਉਹ ਕਿਸੇ ਨਾਲ ਲੈਣਾ ਦੇਣਾ ਨਹੀਂ ਰੱਖਦੇ ਸਨ ਅਤੇ ਉਹ ਬੈਤ ਰਹੋਬ ਦੀ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਫਿਰ ਬਣਾਇਆ ਅਤੇ ਉਸ ਵਿੱਚ ਵੱਸ ਗਏ।
29 Makĩrĩĩta Dani o ta ithe wao Dani ũrĩa waciarĩtwo nĩ Isiraeli o na gũtuĩka itũũra rĩu inene rĩetagwo Laishi mbere ĩyo.
੨੯ਅਤੇ ਉਨ੍ਹਾਂ ਨੇ ਇਸਰਾਏਲ ਦੇ ਇੱਕ ਪੁੱਤਰ ਅਤੇ ਆਪਣੇ ਪਿਤਾ ਦਾਨ ਦੇ ਨਾਮ ਤੇ ਉਸ ਸ਼ਹਿਰ ਦਾ ਨਾਮ ਦਾਨ ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਮ ਲਾਇਸ਼ ਸੀ।
30 Andũ a Dani makĩĩhaandĩra mĩhianano kũu, nake Jonathani mũrũ wa Gerishomu, mũrũ wa Musa, na ariũ ake magĩtuĩka athĩnjĩri-Ngai mũhĩrĩga-inĩ wa Dani nginya hĩndĩ ĩrĩa andũ acio maatahirwo makĩrutwo bũrũri ũcio.
੩੦ਦਾਨੀਆਂ ਨੇ ਉਸ ਘੜ੍ਹੀ ਹੋਈ ਮੂਰਤ ਨੂੰ ਟਿਕਾ ਲਿਆ ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ ਅਤੇ ਮਨੱਸ਼ਹ ਦਾ ਪੋਤਰਾ ਸੀ, ਉਹ ਅਤੇ ਉਸ ਦੇ ਪੁੱਤਰ, ਉਸ ਦੇਸ਼ ਦੇ ਗ਼ੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਦੇ ਪੁਰੋਹਿਤ ਬਣੇ ਰਹੇ।
31 Magĩthiĩ na mbere kũhũthĩra mĩhianano ĩrĩa Mika aathondekete, ihinda rĩrĩa rĩothe nyũmba ya Ngai yarĩ Shilo.
੩੧ਅਤੇ ਜਦ ਤੱਕ ਪਰਮੇਸ਼ੁਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਘੜ੍ਹੀ ਹੋਈ ਮੂਰਤ ਆਪਣੇ ਲਈ ਖੜੀ ਕਰਕੇ ਰੱਖੀ।

< Atiirĩrĩri 18 >