< Hohelied 7 >
1 Wie schön sind deine Schritte in den Schuhen, du Edelfräulein! Die Wölbungen deiner Hüften sind wie Halsgeschmeide, von Künstlerhand gemacht.
੧ਹੇ ਪਤਵੰਤ ਦੀ ਪੁੱਤਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿੰਨੇ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਾਈ ਕਾਰੀਗਰ ਦੇ ਹੱਥਾਂ ਨਾਲ ਬਣੇ ਹੋਏ ਗਹਿਣਿਆਂ ਦਾ ਕੰਮ ਹੈ।
2 Dein Schoß ist ein rundes Becken, welchem der gemischte Wein nicht fehlen darf; dein Leib ein Weizenhaufen, mit Lilien eingefaßt;
੨ਤੇਰੀ ਧੁੰਨੀ ਗੋਲ ਕਟੋਰਾ ਹੈ ਜਿਸ ਦੇ ਵਿੱਚ ਮਿਲੀ ਹੋਈ ਮਧ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਘਿਰਿਆ ਹੋਇਆ ਹੈ।
3 deine beiden Brüste wie zwei Rehkälbchen, Gazellenzwillinge;
੩ਤੇਰੀਆਂ ਦੋਵੇਂ ਛਾਤੀਆਂ ਹਿਰਨੀਆਂ ਦੇ ਜੁੜਵਾਂ ਬੱਚਿਆਂ ਵਾਂਗੂੰ ਹਨ।
4 dein Hals wie der elfenbeinerne Turm, deine Augen wie die Teiche zu Hesbon am Tore Batrabbim, deine Nase wie der Libanonturm, der gen Damaskus schaut.
੪ਤੇਰੀ ਗਰਦਨ ਹਾਥੀ ਦੰਦ ਦੇ ਬੁਰਜ਼ ਵਾਂਗੂੰ ਹੈ, ਤੇਰੀਆਂ ਅੱਖਾਂ ਹਸ਼ਬੋਨ ਦੇ ਸਰੋਵਰ ਹਨ, ਜੋ ਬਥ-ਰੱਬੀਮ ਦੇ ਫਾਟਕ ਉੱਤੇ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ਼ ਵਰਗਾ ਹੈ, ਜਿਸ ਦਾ ਮੁਖ ਦੰਮਿਸ਼ਕ ਵੱਲ ਹੈ।
5 Dein Haupt auf dir gleicht dem Karmel, und dein Haupthaar dem königlichen Purpur, in Falten gebunden.
੫ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਸ਼ੋਭਾਮਾਨ ਹੈ, ਤੇਰੇ ਸਿਰ ਦੇ ਵਾਲ਼ ਬੈਂਗਣੀ ਜਿਹੇ ਹਨ, ਰਾਜਾ ਤੇਰੀਆਂ ਜ਼ੁਲਫ਼ਾਂ ਵਿੱਚ ਬੰਧੂਆ ਹੈ।
6 Wie schön bist du und wie lieblich, o Liebe, unter den Wonnen!
੬ਹੇ ਪਿਆਰੀ, ਤੂੰ ਕਿੰਨੀ ਰੂਪਵੰਤ ਹੈਂ, ਤੂੰ ਪ੍ਰੇਮ ਕਰਨ ਵਿੱਚ ਕਿੰਨੀ ਮਨਮੋਹਣੀ ਹੈਂ!
7 Dieser dein Wuchs ist der Palme gleich, und deine Brüste den Trauben.
੭ਤੇਰਾ ਕੱਦ ਖਜ਼ੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਗੂੰ ਹਨ।
8 Ich denke, ich will die Palme besteigen und ihre Zweige erfassen, so werden deine Brüste den Weintrauben gleichen und der Duft deiner Nase den Äpfeln
੮ਮੈਂ ਆਖਿਆ, ਮੈਂ ਇਸ ਖਜ਼ੂਰ ਉੱਤੇ ਚੜ੍ਹਾਂਗਾ, ਮੈਂ ਇਸ ਦੀਆਂ ਟਹਿਣੀਆਂ ਨੂੰ ਫੜ੍ਹਾਂਗਾਂ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਗੂੰ ਹੋਣ ਅਤੇ ਤੇਰੇ ਸਾਹ ਦੀ ਸੁਗੰਧ ਸੇਬਾਂ ਵਰਗੀ ਹੋਵੇ।
9 und dein Gaumen dem besten Wein, der meinem Geliebten glatt eingeht, über die Lippen Einschlafender gleitet.
੯ਤੇਰਾ ਚੂੰਮਣ ਚੰਗੀ ਮਧ ਵਰਗਾ ਹੈ ਜਿਹੜੀ ਸਹਿਜ ਨਾਲ ਬੁੱਲ੍ਹਾਂ ਅਤੇ ਦੰਦਾਂ ਉੱਤੇ ਸਰਕ ਜਾਂਦੀ ਹੈ।
10 Ich gehöre meinem Geliebten, und sein Verlangen steht nach mir!
੧੦ਮੈਂ ਆਪਣੇ ਬਾਲਮ ਦੀ ਹਾਂ ਅਤੇ ਉਹ ਦੀ ਚਾਹ ਮੇਰੇ ਲਈ ਹੈ।
11 Komm, mein Lieber, wir wollen aufs Feld hinausgehen, in den Dörfern übernachten,
੧੧ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕੱਟੀਏ।
12 früh nach den Weinbergen aufbrechen, nachsehen, ob der Weinstock ausgeschlagen, ob die Blütezeit begonnen habe, ob die Granaten blühen; dort will ich dir meine Liebe schenken!
੧੨ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਵਿੱਚ ਚੱਲੀਏ, ਤਾਂ ਜੋ ਅਸੀਂ ਵੇਖੀਏ ਕਿ ਵੇਲ ਖਿੜੀ ਹੈ ਜਾਂ ਨਹੀਂ, ਅਤੇ ਉਸ ਦੇ ਫੁੱਲ ਖਿੜੇ ਹਨ ਜਾਂ ਨਹੀਂ, ਅਨਾਰ ਫੁੱਲੇ ਹਨ ਜਾਂ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।
13 Die Liebesäpfel verbreiten Duft, und über unsern Türen sind allerlei edle Früchte; neue und alte habe ich dir, mein Lieber, aufbewahrt!
੧੩ਦੂਦਾਂ ਫਲ ਸੁਗੰਧ ਦਿੰਦੇ ਹਨ ਅਤੇ ਸਾਡੇ ਦਰਵਾਜ਼ਿਆਂ ਉੱਤੇ ਸਾਰੇ ਮਿੱਠੇ ਫਲ ਹਨ, ਨਵੇਂ ਅਤੇ ਪੁਰਾਣੇ ਵੀ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।