< Richter 20 >
1 Da zogen alle Kinder Israel aus, und die ganze Gemeinde, von Dan bis Beer-Seba und vom ganzen Lande Gilead, ward versammelt wie ein Mann, vor dem HERRN zu Mizpa.
੧ਤਦ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਦੇ ਸਾਰੇ ਇਸਰਾਏਲੀ ਅਤੇ ਗਿਲਆਦ ਦੇ ਲੋਕ ਵੀ ਨਿੱਕਲੇ, ਅਤੇ ਸਾਰੀ ਮੰਡਲੀ ਇੱਕ ਮਨੁੱਖ ਵਾਂਗੂੰ ਯਹੋਵਾਹ ਦੇ ਸਨਮੁਖ ਮਿਸਪਾਹ ਵਿੱਚ ਇਕੱਠੀ ਹੋਈ।
2 Und die Häupter des ganzen Volkes aus allen Stämmen Israels traten zusammen in der Versammlung des Volkes Gottes: vierhunderttausend Mann Fußvolk, die das Schwert zogen.
੨ਅਤੇ ਸਾਰੇ ਲੋਕਾਂ ਦੇ ਸਰਦਾਰ ਸਗੋਂ ਇਸਰਾਏਲ ਦੇ ਸਾਰੇ ਗੋਤਾਂ ਦੇ ਲੋਕ, ਜੋ ਪਰਮੇਸ਼ੁਰ ਦੇ ਲੋਕਾਂ ਦੀ ਸਭਾ ਵਿੱਚ ਆਏ, ਚਾਰ ਲੱਖ ਤਲਵਾਰ ਧਾਰੀ ਪਿਆਦੇ ਸਨ।
3 Aber die Kinder Benjamin hörten, daß die Kinder Israel gen Mizpa hinaufgezogen seien. Und die Kinder Israel sprachen: Sagt, wie ist diese Bosheit geschehen?
੩ਬਿਨਯਾਮੀਨੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਪਾਹ ਵਿੱਚ ਇਕੱਠੇ ਹੋਏ ਹਨ ਅਤੇ ਇਸਰਾਏਲੀ ਪੁੱਛਣ ਲੱਗੇ, “ਸਾਨੂੰ ਦੱਸੋ ਕਿ ਇਹ ਬੁਰਿਆਈ ਕਿਸ ਤਰ੍ਹਾਂ ਹੋਈ?”
4 Da antwortete der Levit, der Mann des Weibes, das getötet worden war, und sprach: Ich kam mit meinem Kebsweibe gen Gibea in Benjamin, um daselbst über Nacht zu bleiben.
੪ਤਦ ਉਸ ਲੇਵੀ ਨੇ ਜੋ ਉਸ ਮਾਰੀ ਗਈ ਇਸਤਰੀ ਦਾ ਪਤੀ ਸੀ, ਉੱਤਰ ਦੇ ਕੇ ਕਿਹਾ, “ਮੈਂ ਆਪਣੀ ਰਖ਼ੈਲ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਾਤ ਕੱਟਣ ਲਈ ਗਿਆ ਸੀ।
5 Da machten sich die Bürger von Gibea wider mich auf und umzingelten meinetwegen bei Nacht das Haus; mich gedachten sie zu töten, und mein Kebsweib haben sie geschändet, daß sie gestorben ist.
੫ਤਦ ਗਿਬਆਹ ਦੇ ਲੋਕ ਮੇਰੇ ਉੱਤੇ ਆ ਪਏ ਅਤੇ ਰਾਤ ਨੂੰ ਘਰ ਦੇ ਦੁਆਲੇ ਘਾਤ ਲਾ ਕੇ ਬੈਠੇ ਅਤੇ ਮੈਨੂੰ ਮਾਰਨਾ ਚਾਹੁੰਦੇ ਸਨ ਅਤੇ ਮੇਰੀ ਰਖ਼ੈਲ ਨਾਲ ਅਜਿਹਾ ਕੁਕਰਮ ਕੀਤਾ ਕਿ ਉਹ ਮਰ ਗਈ।
6 Da nahm ich mein Kebsweib und zerstückelte es und sandte die Stücke in das ganze Land des Erbes Israels, denn sie haben eine Schandtat und ein Verbrechen in Israel begangen.
੬ਤਦ ਮੈਂ ਆਪਣੀ ਰਖ਼ੈਲ ਨੂੰ ਲੈ ਕੇ ਟੁੱਕੜੇ-ਟੁੱਕੜੇ ਕੀਤਾ ਅਤੇ ਉਸ ਨੂੰ ਇਸਰਾਏਲ ਦੇ ਹਿੱਸੇ ਦੇ ਸਾਰੇ ਦੇਸ਼ ਵਿੱਚ ਭੇਜਿਆ ਕਿਉਂ ਜੋ ਉਨ੍ਹਾਂ ਨੇ ਇਸਰਾਏਲ ਵਿੱਚ ਅਜਿਹਾ ਲੁੱਚਪੁਣਾ ਅਤੇ ਦੁਸ਼ਟਤਾ ਕੀਤੀ ਹੈ।
7 Seht, ihr alle, Kinder Israel, sprecht euch aus und beratet hier!
੭ਵੇਖੋ, ਹੇ ਇਸਰਾਏਲੀਓ, ਅਤੇ ਇੱਥੇ ਹੀ ਤੁਸੀਂ ਆਪਣਾ ਮੱਤ ਦੱਸੋ।”
8 Da stand alles Volk auf wie ein Mann und sprach: Niemand von uns soll in seine Hütte gehen, noch in sein Haus heimkehren;
੮ਤਦ ਸਾਰੇ ਲੋਕ ਇੱਕ ਮਨੁੱਖ ਵਾਂਗੂੰ ਉੱਠੇ ਅਤੇ ਕਹਿਣ ਲੱਗੇ, “ਨਾ ਤਾਂ ਸਾਡੇ ਵਿੱਚੋਂ ਕੋਈ ਆਪਣੇ ਤੰਬੂ ਵੱਲ ਜਾਵੇਗਾ ਅਤੇ ਨਾ ਹੀ ਕੋਈ ਆਪਣੇ ਘਰ ਵੱਲ ਮੁੜੇਗਾ।
9 sondern das wollen wir jetzt wider Gibea tun: gegen sie [ausziehen] nach dem Los!
੯ਪਰ ਹੁਣ ਅਸੀਂ ਗਿਬਆਹ ਨਾਲ ਇਹ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਉਹ ਦੇ ਉੱਤੇ ਚੜ੍ਹਾਈ ਕਰਾਂਗੇ,
10 Wir wollen zehn Männer von hundert, und hundert von tausend, und tausend von zehntausend aus allen Stämmen Israels nehmen; die sollen Zehrung holen für das Volk, damit es komme und mit Gibea-Benjamin verfahre nach aller seiner Schandtat, die es in Israel verübt hat.
੧੦ਅਤੇ ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਹਜ਼ਾਰ ਵਿੱਚੋਂ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ ਮਨੁੱਖ ਵੱਖਰੇ ਕਰਾਂਗੇ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗਿਬਆਹ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ।”
11 Also versammelten sich alle Männer von Israel bei der Stadt, verbündet wie ein Mann.
੧੧ਤਦ ਸਾਰੇ ਇਸਰਾਏਲੀ ਇੱਕ ਮਨੁੱਖ ਵਾਂਗੂੰ ਜੁੜ ਕੇ ਉਸ ਸ਼ਹਿਰ ਦੇ ਵਿਰੁੱਧ ਇਕੱਠੇ ਹੋਏ।
12 Und die Stämme von Israel sandten Männer zu allen Geschlechtern von Benjamin und ließen ihnen sagen: Was ist das für eine Schandtat, die bei euch verübt worden ist?
੧੨ਇਸਰਾਏਲ ਦੇ ਗੋਤਾਂ ਨੇ ਬਿਨਯਾਮੀਨ ਦੇ ਸਾਰੇ ਗੋਤ ਵਿੱਚ ਇਹ ਪੁੱਛਣ ਲਈ ਮਨੁੱਖ ਭੇਜੇ, “ਭਈ ਇਹ ਕੀ ਬੁਰਿਆਈ ਹੈ ਜੋ ਤੁਹਾਡੇ ਵਿਚਕਾਰ ਹੋਈ ਹੈ?
13 So gebt nun die Männer heraus, die Kinder Belials zu Gibea, daß wir sie töten und das Böse aus Israel ausrotten! Aber die Kinder Benjamin wollten der Stimme ihrer Brüder, der Kinder Israel, nicht gehorchen;
੧੩ਹੁਣ ਉਨ੍ਹਾਂ ਮਨੁੱਖਾਂ ਨੂੰ ਅਰਥਾਤ ਬਲਿਆਲ ਵੰਸ਼ੀਆਂ ਨੂੰ ਜੋ ਗਿਬਆਹ ਵਿੱਚ ਹਨ, ਸਾਡੇ ਹੱਥ ਵਿੱਚ ਸੌਂਪ ਦਿਉ ਤਾਂ ਜੋ ਅਸੀਂ ਉਨ੍ਹਾਂ ਨੂੰ ਮਾਰ ਕੇ ਇਸਰਾਏਲ ਵਿੱਚੋਂ ਬੁਰਿਆਈ ਦਾ ਨਾਸ ਕਰ ਦੇਈਏ।” ਪਰ ਬਿਨਯਾਮੀਨੀਆਂ ਨੇ ਆਪਣੇ ਇਸਰਾਏਲੀ ਭਰਾਵਾਂ ਦੀ ਗੱਲ ਨਾ ਮੰਨੀ
14 sondern sie versammelten sich aus den Städten in Gibea, um zum Streit wider die Kinder Israel auszuziehen.
੧੪ਸਗੋਂ ਬਿਨਯਾਮੀਨੀ ਆਪੋ ਆਪਣੇ ਸ਼ਹਿਰਾਂ ਵਿੱਚੋਂ ਆ ਕੇ ਗਿਬਆਹ ਵਿੱਚ ਇਸ ਲਈ ਇਕੱਠੇ ਹੋਏ ਤਾਂ ਜੋ ਇਸਰਾਏਲੀਆਂ ਨਾਲ ਲੜਨ ਨੂੰ ਨਿੱਕਲਣ।
15 Und es wurden an jenem Tag die Kinder Benjamin aus den Städten gemustert: 26000 Mann, die das Schwert zogen, ohne die Bürger von Gibea; derer wurden 700 gezählt, auserlesene Männer.
੧੫ਅਤੇ ਉਸੇ ਦਿਨ ਗਿਬਆਹ ਦੇ ਵਾਸੀਆਂ ਤੋਂ ਬਿਨਾਂ ਜੋ ਸੱਤ ਸੌ ਚੁਣੇ ਹੋਏ ਜੁਆਨ ਸਨ, ਦੂਸਰੇ ਸ਼ਹਿਰਾਂ ਤੋਂ ਆਏ ਹੋਏ ਬਿਨਯਾਮੀਨੀ ਤਲਵਾਰ ਧਾਰੀ ਸੂਰਮਿਆਂ ਦੀ ਗਿਣਤੀ ਛੱਬੀ ਹਜ਼ਾਰ ਸੀ।
16 Und unter all diesem Volk waren 700 auserlesene Männer, die linkshändig waren; die schleuderten alle einen Stein haargenau, ohne zu fehlen.
੧੬ਇਨ੍ਹਾਂ ਸਾਰੇ ਲੋਕਾਂ ਵਿੱਚੋਂ ਸੱਤ ਸੌ ਚੁਣੇ ਹੋਏ ਜੁਆਨ ਖੱਬੇ ਸਨ, ਇਹ ਸਾਰੇ ਦੇ ਸਾਰੇ ਅਜਿਹੇ ਸਨ ਜੋ ਗੁਲੇਲ ਨਾਲ ਪੱਥਰ ਦਾ ਨਿਸ਼ਾਨਾ ਲਗਾਉਂਦੇ ਸਨ ਅਤੇ ਕਦੀ ਚੂਕਦੇ ਨਹੀਂ ਸਨ।
17 Aber der Männer von Israel, ausgenommen Benjamin, wurden 400000 gezählt, die das Schwert zogen, alles streitbare Männer.
੧੭ਬਿਨਯਾਮੀਨ ਤੋਂ ਬਿਨ੍ਹਾਂ ਇਸਰਾਏਲ ਦੇ ਲੋਕ ਚਾਰ ਲੱਖ ਤਲਵਾਰ ਧਾਰੀ ਸਨ ਅਤੇ ਇਹ ਸਭ ਯੋਧਾ ਸਨ।
18 Und die Kinder Israel machten sich auf und zogen hinauf nach Bethel und fragten Gott und sprachen: Wer von uns soll zuerst hinaufziehen zum Streit mit den Kindern Benjamin? Der HERR sprach: Juda zuerst!
੧੮ਸਾਰੇ ਇਸਰਾਏਲੀ ਉੱਠ ਕੇ ਬੈਤਏਲ ਨੂੰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਤੋਂ ਸਲਾਹ ਮੰਗੀ, “ਸਾਡੇ ਵਿੱਚੋਂ ਬਿਨਯਾਮੀਨੀਆਂ ਨਾਲ ਲੜਾਈ ਕਰਨ ਨੂੰ ਪਹਿਲਾਂ ਕੌਣ ਜਾਵੇ?” ਯਹੋਵਾਹ ਨੇ ਕਿਹਾ, “ਪਹਿਲਾਂ ਯਹੂਦਾਹ ਜਾਵੇਗਾ।”
19 Also machten sich die Kinder Israel am Morgen auf und lagerten sich vor Gibea.
੧੯ਤਦ ਇਸਰਾਏਲੀਆਂ ਨੇ ਸਵੇਰੇ ਉੱਠ ਕੇ ਗਿਬਆਹ ਦੇ ਸਾਹਮਣੇ ਤੰਬੂ ਲਾਏ,
20 Und die Männer von Israel zogen aus, mit Benjamin zu streiten, und stellten sich in Schlachtordnung auf zum Streit wider Gibea.
੨੦ਅਤੇ ਇਸਰਾਏਲੀ ਪੁਰਖ ਬਿਨਯਾਮੀਨ ਨਾਲ ਲੜਨ ਨੂੰ ਨਿੱਕਲੇ ਅਤੇ ਇਸਰਾਏਲੀ ਪੁਰਖ ਗਿਬਆਹ ਵਿੱਚ ਉਨ੍ਹਾਂ ਦੇ ਸਾਹਮਣੇ ਕਤਾਰ ਬੰਨ ਕੇ ਲੜਾਈ ਦੇ ਲਈ ਆ ਕੇ ਖੜ੍ਹੇ ਹੋਏ।
21 Da fielen die Kinder Benjamin aus Gibea heraus und streckten an jenem Tag unter Israel 22000 Mann zu Boden.
੨੧ਤਦ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲ ਕੇ ਉਸੇ ਦਿਨ ਬਾਈ ਹਜ਼ਾਰ ਇਸਰਾਏਲੀਆਂ ਨੂੰ ਮਾਰ ਕੇ ਮਿੱਟੀ ਵਿੱਚ ਰਲਾ ਦਿੱਤਾ।
22 Aber das Volk, die Männer von Israel, stärkten sich und stellten sich wieder in Schlachtordnung auf, am gleichen Orte, wo sie sich am Tage zuvor gestellt hatten.
੨੨ਫਿਰ ਵੀ ਇਸਰਾਏਲੀ ਮਨੁੱਖਾਂ ਨੇ ਆਪਣੇ ਆਪ ਨੂੰ ਤਕੜਾ ਕਰ ਕੇ ਅਗਲੇ ਦਿਨ ਉਸੇ ਥਾਂ ਵਿੱਚ ਜਿੱਥੇ ਪਹਿਲੇ ਦਿਨ ਕਤਾਰ ਬੰਨ੍ਹੀ ਸੀ, ਫਿਰ ਕਤਾਰ ਬੰਨ੍ਹੀ।
23 Und sie gingen hinauf und weinten vor dem HERRN und sprachen: Sollen wir wieder hinziehen, um mit unsern Brüdern, den Kindern Benjamin, zu streiten? Der HERR sprach: Zieht hinauf gegen sie!
੨੩ਅਤੇ ਇਸਰਾਏਲੀ ਜਾ ਕੇ ਸ਼ਾਮ ਤੱਕ ਯਹੋਵਾਹ ਦੇ ਅੱਗੇ ਰੋਂਦੇ ਰਹੇ ਅਤੇ ਇਹ ਕਹਿ ਕੇ ਯਹੋਵਾਹ ਤੋਂ ਸਲਾਹ ਮੰਗੀ, “ਕੀ ਅਸੀਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਨ ਨੂੰ ਫੇਰ ਜਾਈਏ ਕਿ ਨਾ?” ਯਹੋਵਾਹ ਨੇ ਕਿਹਾ, “ਉਨ੍ਹਾਂ ਦੇ ਉੱਤੇ ਚੜ੍ਹਾਈ ਕਰੋ।”
24 Als nun tags darauf die Kinder Israel sich an die Kinder Benjamin heranmachten,
੨੪ਅਗਲੇ ਦਿਨ ਇਸਰਾਏਲੀ ਬਿਨਯਾਮੀਨੀਆਂ ਨਾਲ ਲੜਨ ਲਈ ਨੇੜੇ ਗਏ।
25 fielen die Benjaminiten wieder aus Gibea heraus, ihnen entgegen, an demselben Tag, und streckten von den Kindern Israel weitere 18000 Mann zu Boden, die alle das Schwert gezogen.
੨੫ਤਦ ਅਗਲੇ ਦਿਨ ਫਿਰ ਬਿਨਯਾਮੀਨੀਆਂ ਨੇ ਗਿਬਆਹ ਤੋਂ ਨਿੱਕਲਦੇ ਇਸਰਾਏਲੀਆਂ ਦੇ ਅਠਾਰਾਂ ਹਜ਼ਾਰ ਪੁਰਖਾਂ ਨੂੰ ਮਾਰ ਮਿੱਟੀ ਵਿੱਚ ਰਲਾ ਦਿੱਤਾ, ਇਹ ਸਭ ਤਲਵਾਰ ਧਾਰੀ ਮਨੁੱਖ ਸਨ।
26 Da zogen alle Kinder Israel und alles Volk hinauf und kamen gen Bethel und weinten und blieben daselbst vor dem HERRN und fasteten an jenem Tag bis zum Abend und opferten Brandopfer und Dankopfer vor dem HERRN.
੨੬ਤਦ ਇਸਰਾਏਲੀ ਅਤੇ ਸਾਰੇ ਲੋਕ ਉੱਠ ਕੇ ਬੈਤਏਲ ਵਿੱਚ ਆਏ ਅਤੇ ਉੱਥੇ ਯਹੋਵਾਹ ਦੇ ਸਨਮੁਖ ਬੈਠ ਕੇ ਰੋਂਦੇ ਰਹੇ, ਅਤੇ ਉਸ ਦਿਨ ਸਾਰਿਆਂ ਨੇ ਸ਼ਾਮ ਤੱਕ ਵਰਤ ਰੱਖਿਆ ਅਤੇ ਹੋਮ ਦੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ।
27 Und die Kinder Israel fragten den HERRN; denn zu jener Zeit war daselbst die Bundeslade Gottes.
੨੭ਅਤੇ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁੱਛਿਆ ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ।
28 Und Pinehas, der Sohn Eleasars, des Sohnes Aarons, stand vor Ihm zu jener Zeit und fragte: Soll ich nochmals ausziehen, um mit unsern Brüdern, den Kindern Benjamin, zu streiten, oder soll ich es lassen? Der HERR sprach: Zieht hinauf, denn morgen will ich sie in eure Hand geben!
੨੮ਅਤੇ ਹਾਰੂਨ ਦੇ ਪੁੱਤਰ ਅਲਆਜ਼ਾਰ ਦਾ ਪੁੱਤਰ ਫ਼ੀਨਹਾਸ ਉਨ੍ਹਾਂ ਦਿਨਾਂ ਵਿੱਚ ਉਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ। ਉਨ੍ਹਾਂ ਨੇ ਪੁੱਛਿਆ, “ਕੀ ਅਸੀਂ ਫਿਰ ਆਪਣੇ ਭਰਾ ਬਿਨਯਾਮੀਨ ਦੇ ਨਾਲ ਲੜਾਈ ਕਰਨ ਨੂੰ ਜਾਈਏ ਜਾਂ ਪਿੱਛੇ ਹਟ ਜਾਈਏ?” ਯਹੋਵਾਹ ਨੇ ਕਿਹਾ, “ਜਾਓ, ਕਿਉਂ ਜੋ ਕੱਲ ਮੈਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿਆਂਗਾ।”
29 Da legten die Kinder Israel einen Hinterhalt rings um Gibea her.
੨੯ਤਦ ਇਸਰਾਏਲੀਆਂ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਾਉਣ ਵਾਲਿਆਂ ਨੂੰ ਬਿਠਾਇਆ।
30 Darnach zogen die Kinder Israel am dritten Tage gegen die Kinder Benjamin hinauf und stellten sich in Schlachtordnung wider Gibea auf, wie zweimal zuvor.
੩੦ਇਸਰਾਏਲੀਆਂ ਨੇ ਤੀਜੇ ਦਿਨ ਫਿਰ ਬਿਨਯਾਮੀਨੀਆਂ ਉੱਤੇ ਚੜ੍ਹਾਈ ਕੀਤੀ ਅਤੇ ਪਹਿਲਾਂ ਦੀ ਤਰ੍ਹਾਂ ਗਿਬਆਹ ਦੇ ਸਾਹਮਣੇ ਫਿਰ ਕਤਾਰ ਬੰਨ੍ਹੀ।
31 Da zogen die Kinder Benjamin heraus, dem Volke entgegen, und nachdem sie von der Stadt abgeschnitten worden, fingen sie an, etliche vom Volk zu erschlagen und zu töten, etwa dreißig Mann von Israel, wie zweimal zuvor, auf den Landstraßen, deren eine nach Bethel, die andere auf dem Felde nach Gibea führt.
੩੧ਤਦ ਬਿਨਯਾਮੀਨੀ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨ ਲਈ ਨਿੱਕਲੇ ਅਤੇ ਸ਼ਹਿਰ ਤੋਂ ਦੂਰ ਨਿੱਕਲ ਗਏ ਅਤੇ ਉਨ੍ਹਾਂ ਸੜਕਾਂ ਉੱਤੇ ਜਿਨ੍ਹਾਂ ਵਿੱਚੋਂ ਇੱਕ ਸੜਕ ਬੈਤਏਲ ਵੱਲ ਅਤੇ ਦੂਜੀ ਗਿਬਆਹ ਵੱਲ ਜਾਂਦੀ ਸੀ, ਪਹਿਲਾਂ ਦੀ ਤਰ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮੈਦਾਨ ਵਿੱਚ ਇਸਰਾਏਲ ਦੇ ਕੋਈ ਤੀਹ ਮਨੁੱਖ ਮਾਰੇ ਗਏ।
32 Da sprachen die Kinder Benjamin: Sie sind vor uns geschlagen wie zuvor! Aber die Kinder Israel sprachen: Laßt uns fliehen, damit wir sie von der Stadt abschneiden gegen die Landstraßen hin!
੩੨ਤਾਂ ਬਿਨਯਾਮੀਨੀਆਂ ਕਹਿਣ ਲੱਗੇ, “ਪਹਿਲਾਂ ਦੀ ਤਰ੍ਹਾਂ ਹੀ ਉਹ ਸਾਡੇ ਕੋਲੋਂ ਹਾਰ ਗਏ ਹਨ,” ਪਰ ਇਸਰਾਏਲੀਆਂ ਨੇ ਕਿਹਾ, “ਆਉ ਭੱਜੀਏ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਸੜਕਾਂ ਉੱਤੇ ਖਿੱਚ ਲਿਆਈਏ।”
33 Da machten sich alle Männer Israels auf von ihrem Ort und stellten sich in Schlachtordnung auf bei Baal-Tamar; aber der Hinterhalt Israels brach von seinem Standort, aus der Höhle von Gibea, hervor.
੩੩ਤਦ ਸਾਰੇ ਇਸਰਾਏਲੀ ਆਪੋ-ਆਪਣੀ ਥਾਂ ਤੋਂ ਉੱਠ ਕੇ ਖੜ੍ਹੇ ਹੋ ਗਏ ਅਤੇ ਬਆਲ-ਤਾਮਾਰ ਵਿੱਚ ਕਤਾਰ ਬੰਨ੍ਹੀ। ਉਸ ਸਮੇਂ ਉਹ ਇਸਰਾਏਲੀ ਜੋ ਘਾਤ ਵਿੱਚ ਬੈਠੇ ਹੋਏ ਸਨ, ਆਪਣੀਆਂ ਥਾਵਾਂ ਤੋਂ ਮਾਰੇ ਗਿਬਆਹ ਦੇ ਮੈਦਾਨ ਵਿੱਚ ਅਚਾਨਕ ਨਿੱਕਲ ਆਏ।
34 Und zehntausend auserlesene Männer aus ganz Israel kamen gegen Gibea, als der Streit hart war; die Kinder Benjamin aber merkten nicht, daß ihnen das Unglück nahte.
੩੪ਤਦ ਸਾਰੇ ਇਸਰਾਏਲ ਵਿੱਚੋਂ ਚੁਣੇ ਹੋਏ ਦਸ ਹਜ਼ਾਰ ਜੁਆਨ ਗਿਬਆਹ ਉੱਤੇ ਆ ਪਏ ਅਤੇ ਭਿਆਨਕ ਲੜਾਈ ਹੋਣ ਲੱਗੀ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਬਿਪਤਾ ਸਾਡੇ ਉੱਤੇ ਪੈਣ ਵਾਲੀ ਹੈ।
35 Und der HERR schlug Benjamin vor den Kindern Israel, so daß die Kinder Israel an jenem Tag 25100 Mann von Benjamin, die das Schwert zogen, zu Boden streckten.
੩੫ਤਦ ਯਹੋਵਾਹ ਨੇ ਬਿਨਯਾਮੀਨ ਨੂੰ ਇਸਰਾਏਲ ਦੇ ਅੱਗੇ ਮਾਰਿਆ ਅਤੇ ਉਸ ਦਿਨ ਇਸਰਾਏਲੀਆਂ ਨੇ ਪੱਚੀ ਹਜ਼ਾਰ ਇੱਕ ਸੌ ਬਿਨਯਾਮੀਨੀਆਂ ਨੂੰ ਮਾਰ ਦਿੱਤਾ ਜੋ ਸਭ ਤਲਵਾਰ ਧਾਰੀ ਸਨ।
36 Und die Kinder Benjamin sahen, daß sie geschlagen waren. Die Männer von Israel aber hatten Benjamin Raum gegeben; denn sie verließen sich auf den Hinterhalt, den sie bei Gibea bestellt hatten.
੩੬ਤਦ ਬਿਨਯਾਮੀਨੀਆਂ ਨੇ ਵੇਖਿਆ ਕਿ ਅਸੀਂ ਹਾਰ ਗਏ ਹਾਂ ਇਸ ਲਈ ਕਿ ਇਸਰਾਏਲ ਦੇ ਮਨੁੱਖ ਬਿਨਯਾਮੀਨੀਆਂ ਦੇ ਅੱਗਿਓਂ ਭੱਜੇ ਕਿਉਂਕਿ ਉਨ੍ਹਾਂ ਨੇ ਘਾਤ ਵਿੱਚ ਬੈਠਣ ਵਾਲਿਆਂ ਉੱਤੇ ਭਰੋਸਾ ਰੱਖਿਆ ਜਿਨ੍ਹਾਂ ਨੂੰ ਉਨ੍ਹਾਂ ਨੇ ਗਿਬਆਹ ਦੇ ਦੁਆਲੇ ਬਿਠਾਇਆ ਸੀ।
37 Und der Hinterhalt eilte und überfiel Gibea und zog aus und schlug die ganze Stadt mit der Schärfe des Schwertes.
੩੭ਤਦ ਘਾਤ ਵਿੱਚ ਬੈਠਣ ਵਾਲੇ ਛੇਤੀ ਨਾਲ ਗਿਬਆਹ ਉੱਤੇ ਆਣ ਪਏ ਅਤੇ ਅੱਗੇ ਵੱਧ ਕੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
38 Aber die Männer von Israel hatten mit dem Hinterhalt die Abrede getroffen, daß dieser einen starken Rauch aus der Stadt solle aufsteigen lassen.
੩੮ਇਸਰਾਏਲ ਦੇ ਲੋਕਾਂ ਅਤੇ ਘਾਤ ਵਿੱਚ ਬੈਠਣ ਵਾਲਿਆਂ ਦੇ ਵਿਚਕਾਰ ਇਹ ਨਿਸ਼ਾਨੀ ਠਹਿਰਾਈ ਗਈ ਸੀ ਕਿ ਉਹ ਧੂੰਏਂ ਦਾ ਇੱਕ ਵੱਡਾ ਬੱਦਲ ਸ਼ਹਿਰ ਤੋਂ ਉੱਪਰ ਨੂੰ ਉਡਾਉਣ।
39 Darum wandten sich die Männer von Israel im Streit, und Benjamin fing an zu schlagen und zu töten von Israel etwa dreißig Mann; denn sie dachten: Sie sind wieder vor uns geschlagen wie im vorigen Streit.
੩੯ਜਦ ਇਸਰਾਏਲ ਦੇ ਲੋਕ ਲੜਨ ਤੋਂ ਹਟ ਗਏ ਤਾਂ ਬਿਨਯਾਮੀਨੀ ਮਾਰਨ ਲੱਗੇ ਅਤੇ ਉਨ੍ਹਾਂ ਵਿੱਚੋਂ ਕੋਈ ਤੀਹ ਮਨੁੱਖਾਂ ਨੂੰ ਮਾਰ ਦਿੱਤਾ ਕਿਉਂ ਜੋ ਉਹ ਕਹਿੰਦੇ ਸਨ ਕਿ ਪਹਿਲੀ ਲੜਾਈ ਵਾਂਗੂੰ ਉਹ ਸਾਡੇ ਤੋਂ ਹਾਰੇ ਜਾਂਦੇ ਹਨ।
40 Als aber von der Stadt der Rauch wie eine Säule aufzusteigen begann, sah Benjamin hinter sich, und siehe, da flammte von der ganzen Stadt Feuer auf gen Himmel!
੪੦ਪਰ ਜਦੋਂ ਧੂੰਏਂ ਦਾ ਬੱਦਲ ਇੱਕਦਮ ਸ਼ਹਿਰ ਤੋਂ ਉੱਠਿਆ ਤਾਂ ਬਿਨਯਾਮੀਨੀਆਂ ਨੇ ਆਪਣੇ ਪਿੱਛੇ ਮੁੜ ਕੇ ਵੇਖਿਆ ਤਾਂ ਵੇਖੋ, ਸ਼ਹਿਰ ਤੋਂ ਅਕਾਸ਼ ਤੱਕ ਧੂੰਏਂ ਦਾ ਬੱਦਲ ਉੱਠ ਰਿਹਾ ਸੀ।
41 Nun wandten sich die Männer von Israel um; die Männer von Benjamin aber waren bestürzt; denn sie sahen, daß das Unglück sie getroffen hatte.
੪੧ਤਦ ਇਸਰਾਏਲ ਦੇ ਮਨੁੱਖ ਮੁੜੇ ਅਤੇ ਬਿਨਯਾਮੀਨ ਦੇ ਲੋਕ ਇਹ ਵੇਖ ਕੇ ਘਬਰਾ ਗਏ ਕਿ ਬਿਪਤਾ ਉਨ੍ਹਾਂ ਦੇ ਉੱਤੇ ਆਣ ਪਈ ਹੈ!
42 Sie wandten sich zwar vor den Männern Israels auf den Weg zur Wüste, aber der Streit folgte ihnen; und die, welche aus den Städten kamen, nahmen sie in die Mitte und machten sie nieder.
੪੨ਇਸ ਲਈ ਉਹ ਇਸਰਾਏਲ ਦੇ ਮਨੁੱਖਾਂ ਨੂੰ ਆਪਣੀ ਪਿੱਠ ਵਿਖਾ ਕੇ ਉਜਾੜ ਵੱਲ ਭੱਜ ਗਏ ਪਰ ਉਨ੍ਹਾਂ ਨਾਲ ਲੜਾਈ ਹੁੰਦੀ ਹੀ ਰਹੀ ਅਤੇ ਉਹ ਲੋਕ ਜਿਹੜੇ ਦੂਸਰੇ ਸ਼ਹਿਰਾਂ ਤੋਂ ਆਏ ਸਨ, ਉਨ੍ਹਾਂ ਨੂੰ ਇਸਰਾਏਲੀ ਰਸਤੇ ਵਿੱਚ ਮਾਰਦੇ ਗਏ।
43 Und sie umzingelten Benjamin, verfolgten sie bis Menucha und zertraten sie bis vor Gibea, gegen Sonnenaufgang.
੪੩ਉਨ੍ਹਾਂ ਨੇ ਬਿਨਯਾਮੀਨੀਆਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਪਿੱਛਾ ਨੁਹਾਹ ਤੋਂ ਕੀਤਾ ਅਤੇ ਗਿਬਆਹ ਦੇ ਪੂਰਬ ਵੱਲ ਦੀ ਛਾਉਣੀ ਤੱਕ ਉਨ੍ਹਾਂ ਨੂੰ ਖਦੇੜਦੇ ਗਏ।
44 Und von Benjamin fielen 18000 Mann, alles streitbare Männer.
੪੪ਬਿਨਯਾਮੀਨੀਆਂ ਦੇ ਅਠਾਰਾਂ ਹਜ਼ਾਰ ਪੁਰਖ ਮਾਰੇ ਗਏ। ਉਹ ਸਾਰੇ ਸੂਰਬੀਰ ਮਨੁੱਖ ਸਨ।
45 Da wandten sie sich und flohen gegen die Wüste an den Felsen Rimmon. Aber jene schlugen auf den Straßen 5000 Mann und setzten ihnen nach bis Gideom und schlugen von ihnen [noch] 2000 Mann.
੪੫ਤਦ ਉਹ ਘੁੰਮ ਕੇ ਉਜਾੜ ਵਿੱਚ ਰਿੰਮੋਨ ਦੀ ਪਹਾੜੀ ਵੱਲ ਭੱਜ ਗਏ ਪਰ ਇਸਰਾਏਲੀਆਂ ਨੇ ਉਨ੍ਹਾਂ ਵਿੱਚੋਂ ਪੰਜ ਹਜ਼ਾਰ ਨੂੰ ਚੁਣ-ਚੁਣ ਕੇ ਸੜਕਾਂ ਉੱਤੇ ਮਾਰ ਦਿੱਤਾ ਅਤੇ ਫਿਰ ਗਿਦੋਮ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਵਿੱਚੋਂ ਦੋ ਹਜ਼ਾਰ ਪੁਰਖ ਹੋਰ ਮਾਰ ਦਿੱਤੇ।
46 Also fielen an jenem Tage von Benjamin im ganzen 25000 Mann, die das Schwert gezogen hatten, lauter streitbare Männer.
੪੬ਸਭ ਬਿਨਯਾਮੀਨੀ ਜੋ ਉਸ ਦਿਨ ਮਾਰੇ ਗਏ ਉਹ ਪੱਚੀ ਹਜ਼ਾਰ ਤਲਵਾਰ ਧਾਰੀ ਜੁਆਨ ਸਨ ਅਤੇ ਇਹ ਸਾਰੇ ਸੂਰਬੀਰ ਸਨ।
47 Nur 600 Mann wandten sich und entflohen zur Wüste, zum Felsen Rimmon, und verblieben auf dem Felsen Rimmon vier Monate lang.
੪੭ਪਰ ਛੇ ਸੌ ਪੁਰਖ ਘੁੰਮ ਕੇ ਉਜਾੜ ਵੱਲ ਭੱਜੇ ਅਤੇ ਰਿੰਮੋਨ ਦੀ ਪਹਾੜੀ ਵੱਲ ਚਲੇ ਗਏ ਅਤੇ ਚਾਰ ਮਹੀਨੇ ਤੱਕ ਉੱਥੇ ਹੀ ਰਹੇ।
48 Und die Männer Israels kehrten zurück zu den Kindern Benjamin und schlugen mit der Schärfe des Schwertes alles, was in der Stadt war, vom Menschen bis zum Vieh, alles, was man fand; auch alle vorhandenen Städte verbrannten sie mit Feuer.
੪੮ਤਦ ਇਸਰਾਏਲ ਦੇ ਮਨੁੱਖਾਂ ਨੇ ਮੁੜ ਕੇ ਬਿਨਯਾਮੀਨੀਆਂ ਉੱਤੇ ਫੇਰ ਹਮਲਾ ਕੀਤਾ, ਅਤੇ ਸਾਰੇ ਸ਼ਹਿਰਾਂ ਵਿੱਚ ਮਨੁੱਖਾਂ ਨੂੰ, ਪਸ਼ੂਆਂ ਨੂੰ ਅਤੇ ਉਹ ਸਭ ਕੁਝ ਜੋ ਉਨ੍ਹਾਂ ਨੂੰ ਲੱਭਿਆ, ਤਲਵਾਰ ਦੀ ਧਾਰ ਨਾਲ ਨਾਸ ਕਰ ਦਿੱਤਾ ਅਤੇ ਜਿੰਨੇ ਸ਼ਹਿਰ ਉਨ੍ਹਾਂ ਨੂੰ ਲੱਭੇ ਉਹ ਸਾਰੇ ਅੱਗ ਨਾਲ ਸਾੜ ਦਿੱਤੇ।