< Zacharie 10 >

1 Demandez au Seigneur la pluie dans l’arrière-saison, et le Seigneur fera tomber la neige; il leur donnera une pluie abondante, à chacun l’herbe dans son champ.
ਯਹੋਵਾਹ ਤੋਂ ਮੀਂਹ ਮੰਗੋ, ਬਹਾਰ ਦੀ ਰੁੱਤ ਦਾ ਮੀਂਹ, ਯਹੋਵਾਹ ਬਿਜਲੀ ਚਮਕਾਉਂਦਾ ਹੈ, ਉਹ ਉਹਨਾਂ ਨੂੰ ਵਾਛੜ ਵਾਲਾ ਮੀਂਹ ਅਤੇ ਹਰੇਕ ਨੂੰ ਖੇਤ ਵਿੱਚ ਸਾਗ ਪੱਤ ਦੇਵੇਗਾ।
2 Parce que les idoles ont dit des choses vaines, et que les devins ont vu le mensonge, et que les interprètes des songes ont parlé inutilement; ils donnaient de vaines consolations; c’est pour cela qu’ils ont été emmenés comme un troupeau; ils seront affligés, parce qu’ils n’ont pas de pasteur.
ਤਰਾਫ਼ੀਮ ਤਾਂ ਖੋਖਲੀਆਂ ਗੱਲਾਂ ਕਰਦੇ ਹਨ, ਪੁੱਛਾਂ ਦੇਣ ਵਾਲੇ ਝੂਠ ਵੇਖਦੇ ਹਨ, ਸੁਫ਼ਨੇ ਦੇਖਣ ਵਾਲੇ ਵਿਅਰਥ ਗੱਲਾਂ ਕਰਦੇ ਹਨ ਅਤੇ ਖਾਲੀ ਤਸੱਲੀ ਦਿੰਦੇ ਹਨ, ਇਸ ਲਈ ਉਹ ਭੇਡਾਂ ਵਾਂਗੂੰ ਭਟਕਦੇ ਫਿਰਦੇ ਹਨ ਅਤੇ ਉਹ ਦੁੱਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ ਨਹੀਂ ਹੈ।
3 Contre les pasteurs, ma fureur s’est irritée, et je visiterai les boucs; parce que le Seigneur des armées a visité son troupeau, la maison de Juda, et il en a fait comme son cheval de gloire à la guerre.
ਅਯਾਲੀਆਂ ਉੱਤੇ ਮੇਰਾ ਕ੍ਰੋਧ ਭੜਕਿਆ ਹੈ ਅਤੇ ਮੈਂ ਆਗੂਆਂ ਨੂੰ ਸਜ਼ਾ ਦੇਵਾਂਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦੇ ਇੱਜੜ ਵੱਲ ਅਰਥਾਤ ਯਹੂਦਾਹ ਦੇ ਘਰਾਣੇ ਵੱਲ ਧਿਆਨ ਕੀਤਾ ਹੈ ਅਤੇ ਉਹ ਉਹਨਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਗੂੰ ਬਣਾਵੇਗਾ।
4 De lui sortira l’angle, de lui le pieu, de lui l’arc du combat, de lui tout exacteur en même temps.
ਉਹਨਾਂ ਵਿੱਚੋਂ ਖੂੰਜੇ ਦਾ ਪੱਥਰ, ਉਹਨਾਂ ਵਿੱਚੋਂ ਹੀ ਕੀਲੇ, ਉਹਨਾਂ ਵਿੱਚੋਂ ਜੰਗੀ ਧਣੁੱਖ ਅਤੇ ਉਹਨਾਂ ਵਿੱਚੋਂ ਹੀ ਸਾਰੇ ਹਾਕਮ ਨਿੱਕਲਣਗੇ।
5 Et ils seront comme les forts qui dans le combat foulent l’ennemi comme la boue des rues; et ils combattront, parce que le Seigneur est avec eux; et ceux qui montent sur des chevaux seront confondus.
ਉਹ ਸੂਰਬੀਰਾਂ ਵਾਂਗੂੰ ਹੋਣਗੇ, ਉਹ ਲੜਾਈ ਦੇ ਦੌਰਾਨ ਆਪਣੇ ਵੈਰੀਆਂ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ, ਉਹ ਲੜਨਗੇ ਕਿਉਂ ਜੋ ਯਹੋਵਾਹ ਉਹਨਾਂ ਦੇ ਨਾਲ ਹੋਵੇਗਾ ਅਤੇ ਉਹ ਘੋੜ ਸਵਾਰਾਂ ਨੂੰ ਸ਼ਰਮਿੰਦਾ ਕਰਨਗੇ।
6 Et je fortifierai la maison de Juda, et je sauverai la maison de Joseph; et je les convertirai, parce que j’aurai pitié d’eux; et ils seront comme ils ont été quand je ne les avais pas rejetés; car je suis le Seigneur leur Dieu, et je les exaucerai.
ਮੈਂ ਯਹੂਦਾਹ ਦੇ ਘਰਾਣੇ ਨੂੰ ਬਲਵੰਤ ਬਣਾਵਾਂਗਾ, ਮੈਂ ਯੂਸੁਫ਼ ਦੇ ਘਰਾਣੇ ਨੂੰ ਬਚਾਵਾਂਗਾ, ਮੈਂ ਉਹਨਾਂ ਨੂੰ ਮੋੜ ਲਿਆਵਾਂਗਾ ਕਿਉਂ ਜੋ ਮੈਂ ਉਹਨਾਂ ਉੱਤੇ ਰਹਮ ਕੀਤਾ ਹੈ, ਉਹ ਇਸ ਤਰ੍ਹਾਂ ਹੋਣਗੇ ਜਿਵੇਂ ਮੈਂ ਉਹਨਾਂ ਨੂੰ ਕਦੇ ਛੱਡਿਆ ਹੀ ਨਹੀਂ, ਕਿਉਂ ਜੋ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ।
7 Et ils seront comme les braves d’Ephraïm, et leur cœur sera réjoui comme par le vin; et leurs fils verront, et ils se réjouiront, et leur cœur exultera dans le Seigneur.
ਇਫ਼ਰਾਈਮ ਸੂਰਬੀਰ ਵਾਂਗੂੰ ਹੋਵੇਗਾ, ਉਹਨਾਂ ਦੇ ਦਿਲ ਅਨੰਦ ਹੋਣਗੇ ਜਿਵੇਂ ਮੈਅ ਦੇ ਨਾਲ, ਉਹਨਾਂ ਦੇ ਪੁੱਤਰ ਵੇਖਣਗੇ ਅਤੇ ਅਨੰਦ ਹੋਣਗੇ ਅਤੇ ਉਹਨਾਂ ਦੇ ਦਿਲ ਯਹੋਵਾਹ ਵਿੱਚ ਖੁਸ਼ ਹੋਣਗੇ।
8 Je sifflerai, et je les rassemblerai, parce que je les ai rachetés; et je les multiplierai comme auparavant ils se multipliaient.
ਮੈਂ ਸੀਟੀ ਵਜਾਵਾਂਗਾ ਅਤੇ ਮੈਂ ਉਹਨਾਂ ਨੂੰ ਇਕੱਠਾ ਕਰਾਂਗਾ, ਕਿਉਂਕਿ ਮੈਂ ਉਹਨਾਂ ਨੂੰ ਛੁਟਕਾਰਾ ਦਿੱਤਾ ਹੈ, ਉਹ ਵਧ ਜਾਣਗੇ ਜਿਵੇਂ ਪਹਿਲਾਂ ਵਧੇ ਹੋਏ ਸਨ।
9 Et je les répandrai parmi les peuples, et au loin ils se souviendront de moi; et ils vivront avec leurs fils, et ils reviendront.
ਭਾਵੇਂ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਪਰ ਉਹ ਦੂਰ ਦੇ ਦੇਸਾਂ ਵਿੱਚ ਮੈਨੂੰ ਚੇਤੇ ਕਰਨਗੇ, ਉਹ ਆਪਣੇ ਬੱਚਿਆਂ ਸਮੇਤ ਜੀਉਂਦੇ ਰਹਿਣਗੇ ਅਤੇ ਵਾਪਸ ਆ ਜਾਣਗੇ।
10 Et je les ramènerai de la terre d’Egypte, et je les rassemblerai de l’Assyrie, et je les conduirai dans la terre de Galaad et du Liban; et il ne se trouvera pas assez de place pour eux.
੧੦ਮੈਂ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਮੋੜ ਲਿਆਵਾਂਗਾ, ਮੈਂ ਅੱਸ਼ੂਰ ਵਿੱਚੋਂ ਉਹਨਾਂ ਨੂੰ ਇਕੱਠੇ ਕਰਾਂਗਾ, ਮੈਂ ਉਹਨਾਂ ਨੂੰ ਗਿਲਆਦ ਦੇ ਦੇਸ ਅਤੇ ਲਬਾਨੋਨ ਵਿੱਚ ਲਿਆਵਾਂਗਾ, - ਉਹ ਸਮਾ ਨਾ ਸਕਣਗੇ।
11 Et Israël passera par le détroit de la mer, et le Seigneur frappera les flots dans la mer, et toutes les profondeurs du fleuve seront confondues, et l’orgueil d’Assur sera humilié, et le sceptre d’Egypte sera écarté.
੧੧ਉਹ ਬਿਪਤਾ ਦੇ ਸਮੁੰਦਰ ਵਿੱਚੋਂ ਲੰਘ ਜਾਵੇਗਾ, ਉਹ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ, ਨੀਲ ਦਰਿਆ ਸਾਰੇ ਦਾ ਸਾਰਾ ਸੁੱਕ ਜਾਵੇਗਾ, ਅੱਸ਼ੂਰ ਦਾ ਘਮੰਡ ਨੀਵਾਂ ਕੀਤਾ ਜਾਵੇਗਾ ਅਤੇ ਮਿਸਰ ਦਾ ਰਾਜ ਡੰਡਾ ਜਾਂਦਾ ਰਹੇਗਾ।
12 Je les fortifierai dans le Seigneur, et ils marcheront en son nom, dit le Seigneur.
੧੨ਮੈਂ ਉਹਨਾਂ ਨੂੰ ਯਹੋਵਾਹ ਵਿੱਚ ਬਲਵੰਤ ਕਰਾਂਗਾ, ਉਹ ਉਸ ਦੇ ਨਾਮ ਵਿੱਚ ਤੁਰਨ ਫਿਰਨਗੇ, ਯਹੋਵਾਹ ਦਾ ਵਾਕ ਹੈ।

< Zacharie 10 >