< Amos 5 >
1 Ecoutez cette parole, chant lugubre que j’entonne sur vous: La maison d’Israël est tombée, elle ne se relèvera plus.
੧ਹੇ ਇਸਰਾਏਲ ਦੇ ਘਰਾਣੇ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ,
2 La vierge d’Israël a été jetée par terre, et il n’y a personne qui la rétablisse.
੨“ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠ ਸਕੇਗੀ, ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ, ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।”
3 Parce que voici ce que dit le Seigneur Dieu: Dans la ville de laquelle sortaient mille hommes, il en restera cent; et dans celle de laquelle sortaient cent, il en restera dix, dans la maison d’Israël.
੩ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ, ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ, ਉੱਥੇ ਦਸ ਹੀ ਰਹਿ ਜਾਣਗੇ।”
4 Parce que voici ce que dit le Seigneur à la maison d’Israël: Cherchez-moi et vous vivrez.
੪ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਹ ਆਖਦਾ ਹੈ, ਮੇਰੀ ਖੋਜ ਕਰੋ ਤਾਂ ਜੀਉਂਦੇ ਰਹੋਗੇ!
5 Et ne cherchez point Béthel, et n’allez point à Galgala, et vous ne passerez point à Bersabée, parce que Galgala sera emmenée captive, et Béthel sera réduite à rien.
੫ਪਰ ਬੈਤਏਲ ਦੀ ਖੋਜ਼ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ ਅਤੇ ਬੈਤਏਲ ਮੁੱਕ ਜਾਵੇਗਾ।
6 Cherchez le Seigneur, et vivez; de peur que la maison de Joseph ne s’embrase comme un feu; et le feu la dévorera, et il n’y aura personne qui éteigne Béthel.
੬ਯਹੋਵਾਹ ਦੀ ਖੋਜ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ! ਕਿਤੇ ਉਹ ਅੱਗ ਵਾਂਗੂੰ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ ਅਤੇ ਉਸ ਨੂੰ ਭਸਮ ਕਰੇ ਅਤੇ ਬੈਤਏਲ ਵਿੱਚ ਕੋਈ ਉਸ ਨੂੰ ਬੁਝਾਉਣ ਵਾਲਾ ਨਾ ਹੋਵੇਗਾ।
7 C’est vous qui changez en absinthe le jugement, et qui abandonnez la justice sur la terre.
੭ਤੁਸੀਂ ਜਿਹੜੇ ਨਿਆਂ ਨੂੰ ਕੁੜੱਤਣ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਮਿੱਟੀ ਵਿੱਚ ਮਿਲਾਉਂਦੇ ਹੋ!
8 Cherchez qui a fait Arcturus et Orion, qui convertit les ténèbres en lumière du matin, et qui change le jour en nuit, qui appelle les eaux de la mer et la répand sur la face de la terre; le Seigneur est son nom.
੮ਉਹ ਜੋ ਕੱਚ ਪਚਿਆ ਅਤੇ ਤਾਰਾ-ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਣਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾਹ ਹੈ!
9 Il sourit en amenant la ruine sur le fort, et il porte le ravage sur le puissant.
੯ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ!
10 Ils ont eu en haine celui qui les reprenait à la porte; celui qui parlait à bon droit, ils l’ont abominé.
੧੦ਜੋ ਫਾਟਕ ਵਿੱਚ ਤਾੜਨਾ ਦਿੰਦਾ ਹੈ, ਉਸ ਨਾਲ ਉਹ ਵੈਰ ਰੱਖਦੇ ਹਨ ਅਤੇ ਜੋ ਸੱਚ ਬੋਲਦਾ ਹੈ, ਉਸ ਤੋਂ ਉਹ ਘਿਰਣਾ ਕਰਦੇ ਹਨ।
11 C’est pourquoi, parce que vous dépouilliez le pauvre, que vous lui enleviez un butin précieux, vous bâtirez des maisons en pierre de taille, et vous n’y habiterez pas; vous planterez des vignes délicieuses, et vous n’en boirez pas le vin.
੧੧ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜ੍ਹੇ ਹੋਏ ਪੱਥਰਾਂ ਨਾਲ ਬਣਾਏ ਹਨ, ਉਨ੍ਹਾਂ ਵਿੱਚ ਵੱਸ ਨਾ ਸਕੋਗੇ! ਅਤੇ ਜੋ ਸੁਹਾਵਣੇ ਅੰਗੂਰੀ ਬਾਗ਼ ਤੁਸੀਂ ਲਾਏ ਹਨ, ਉਨ੍ਹਾਂ ਦੀ ਮਧ ਨਾ ਪੀ ਸਕੋਗੇ!
12 Parce que j’ai connu vos nombreux crimes, et vos graves péchés; ennemis du juste, vous recevez des présents, et vous déprimez les pauvres à la porte.
੧੨ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ!
13 C’est pour cela que l’homme prudent en ce temps-là se tiendra en silence, parce que le temps est mauvais.
੧੩ਇਸ ਲਈ ਜੋ ਸਮਝਦਾਰ ਹੈ, ਉਹ ਅਜਿਹੇ ਸਮੇਂ ਵਿੱਚ ਚੁੱਪ-ਚਾਪ ਰਹੇ, ਕਿਉਂ ਜੋ ਇਹ ਸਮਾਂ ਬੁਰਾ ਹੈ!
14 Cherchez le bien et non le mal, afin que vous viviez, et le Seigneur Dieu des armées sera avec vous, comme vous avez dit.
੧੪ਹੇ ਲੋਕੋ, ਭਲਿਆਈ ਦੀ ਖੋਜ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ, ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ।
15 Haïssez le mal, et aimez le bien, et établissez à la porte de la ville le jugement; peut-être que le Seigneur Dieu des armées aura pitié des restes de Joseph.
੧੫ਬੁਰਿਆਈ ਤੋਂ ਘਿਰਣਾ ਕਰੋ ਅਤੇ ਭਲਿਆਈ ਨੂੰ ਪਿਆਰ ਕਰੋ, ਫਾਟਕ ਵਿੱਚ ਨਿਆਂ ਨੂੰ ਸਥਾਪਤ ਕਰੋ, ਕੀ ਜਾਣੀਏ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਯੂਸੁਫ਼ ਦੇ ਬਚੇ ਹੋਇਆਂ ਉੱਤੇ ਕਿਰਪਾ ਕਰੇ।
16 À cause de ceci, voici ce que dit le Seigneur Dieu des armées, le dominateur: Sur toutes les places publiques, lamentations, et dans tous les lieux qui sont hors de la ville, on dira: Malheur! malheur! et on appellera le laboureur au deuil, et aux lamentations ceux qui savent se lamenter.
੧੬ਇਸ ਲਈ ਸੈਨਾਂ ਦਾ ਪਰਮੇਸ਼ੁਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਸਾਰੇ ਚੌਕਾਂ ਵਿੱਚ ਰੋਣਾ-ਪਿੱਟਣਾ ਹੋਵੇਗਾ ਅਤੇ ਸਾਰੀਆਂ ਗਲੀਆਂ ਵਿੱਚ ਲੋਕ ਹਾਏ ਹਾਏ! ਕਰਨਗੇ, ਉਹ ਕਿਸਾਨ ਨੂੰ ਸੋਗ ਕਰਨ ਲਈ ਅਤੇ ਵਿਰਲਾਪ ਕਰਨ ਦੇ ਮਾਹਰਾਂ ਨੂੰ ਰੋਣ-ਪਿੱਟਣ ਲਈ ਸੱਦਣਗੇ।
17 Et dans toutes les vignes il y aura des lamentations, parce que je passerai au milieu de toi, dit le Seigneur.
੧੭ਸਾਰੇ ਅੰਗੂਰੀ ਬਾਗ਼ਾਂ ਵਿੱਚ ਰੋਣਾ-ਪਿੱਟਣਾ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,” ਯਹੋਵਾਹ ਦਾ ਇਹੋ ਬਚਨ ਹੈ।
18 Malheur à ceux qui désirent le jour du Seigneur! pourquoi le désirer pour vous? Ce jour du Seigneur sera pour vous ténèbres et non lumière.
੧੮ਹਾਏ ਤੁਹਾਡੇ ਉੱਤੇ ਜੋ ਯਹੋਵਾਹ ਦੇ ਨਿਆਂ ਦੇ ਦਿਨ ਨੂੰ ਲੋਚਦੇ ਹੋ! ਤੁਸੀਂ ਯਹੋਵਾਹ ਦਾ ਨਿਆਂ ਦਾ ਦਿਨ ਕਿਉਂ ਚਾਹੁੰਦੇ ਹੋ? ਉਹ ਹਨੇਰੇ ਦਾ ਦਿਨ ਹੈ, ਚਾਨਣ ਦਾ ਨਹੀਂ!
19 Comme si un homme fuit à la face du lion, et qu’il rencontre l’ours; et qu’il entre dans la maison, et appuie de sa main sur la muraille, et que le serpent le morde.
੧੯ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਦੇ ਅੱਗਿਓਂ ਭੱਜੇ ਅਤੇ ਰਿੱਛ ਉਸ ਨੂੰ ਟੱਕਰੇ, ਜਾਂ ਉਹ ਘਰ ਵਿੱਚ ਆ ਕੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਸੱਪ ਉਸ ਨੂੰ ਡੱਸ ਲਵੇ!
20 Est-ce que le jour du Seigneur ne sera pas ténèbres et non lumière; obscurité et non splendeur?
੨੦ਕੀ ਇਹ ਸੱਚ ਨਹੀਂ ਕਿ ਯਹੋਵਾਹ ਦਾ ਦਿਨ ਹਨ੍ਹੇਰਾ ਹੋਵੇਗਾ, ਨਾ ਕਿ ਚਾਨਣ? ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?
21 Je hais, et j’ai rejeté vos fêtes; je ne respirerai pas l’odeur de vos assemblées.
੨੧ਮੈਂ ਤੁਹਾਡੇ ਪਰਬਾਂ ਤੋਂ ਵੈਰ ਰੱਖਦਾ ਅਤੇ ਘਿਰਣਾ ਕਰਦਾ ਹਾਂ ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ!
22 Que si vous m’offrez des holocaustes et des présents, je ne les recevrai pas; et les grasses victimes qui accompagneront vos vœux, je ne les regarderai pas.
੨੨ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਤਾਂ ਵੀ ਮੈਂ ਉਹਨਾਂ ਨੂੰ ਕਬੂਲ ਨਹੀਂ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਮੈਂ ਧਿਆਨ ਨਹੀਂ ਦੇਵਾਂਗਾ।
23 Eloigne de moi le tumulte de tes cantiques; et les airs de ta lyre, je ne les écouterai pas.
੨੩ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ।
24 Et le jugement se découvrira comme l’eau, et la justice comme un torrent violent.
੨੪ਪਰ ਨਿਆਂ ਨੂੰ ਨਦੀ ਦੀ ਤਰ੍ਹਾਂ ਅਤੇ ਧਰਮ ਨੂੰ ਬਾਰ੍ਹਾਂ-ਮਾਸੀ ਨਦੀ ਦੀ ਤਰ੍ਹਾਂ ਵਗਣ ਦਿਓ!
25 Est-ce que vous m’avez offert des hosties et des sacrifices dans le désert pendant quarante ans, maison d’Israël?
੨੫“ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਬਲੀਆਂ ਅਤੇ ਭੇਟਾਂ ਮੈਨੂੰ ਹੀ ਚੜ੍ਹਾਉਂਦੇ ਰਹੇ ਹੋ?
26 Et vous avez porté le tabernacle de votre Moloch, et l’image de vos idoles, l’étoile de votre dieu, que vous vous êtes fait.
੨੬ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਕੀਯੂਨ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ!
27 Aussi je vous ferai émigrer au-delà de Damas, dit le Seigneur; car le Dieu des armées est son nom.
੨੭ਇਸ ਲਈ ਮੈਂ ਤੁਹਾਨੂੰ ਦੰਮਿਸ਼ਕ ਸ਼ਹਿਰ ਤੋਂ ਪਰੇ ਗ਼ੁਲਾਮੀ ਵਿੱਚ ਲੈ ਜਾਂਵਾਂਗਾ,” ਯਹੋਵਾਹ ਦਾ ਇਹੋ ਬਚਨ ਹੈ, ਜਿਸ ਦਾ ਨਾਮ ਸੈਨਾਂ ਦਾ ਪਰਮੇਸ਼ੁਰ ਹੈ!