< Psaumes 49 >
1 Écoutez ceci, vous tous les peuples; prêtez l'oreille, vous tous les habitants du monde!
੧ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ। ਹੇ ਸਾਰੇ ਲੋਕੋ, ਇਹ ਸੁਣੋ, ਹੇ ਜਗਤ ਦੇ ਸਾਰੇ ਵਾਸੀਓ ਕੰਨ ਲਾਓ!
2 Enfants du peuple et enfants des grands, le riche aussi bien que le pauvre.
੨ਕੀ ਊਚ, ਕੀ ਨੀਚ, ਧਨੀ ਅਤੇ ਕੰਗਾਲ ਇਕੱਠੇ।
3 Ma bouche prononcera des paroles sages, et les pensées de mon cœur sont pleines de sens.
੩ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ, ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।
4 Je vais prêter l'oreille aux discours sentencieux; j'expose mon énigme au son de la harpe.
੪ਮੈਂ ਆਪਣੇ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ, ਮੈਂ ਬਰਬਤ ਨਾਲ ਆਪਣਾ ਭੇਤ ਖੋਲ੍ਹਾਂਗਾ।
5 Pourquoi craindrais-je aux jours du malheur, quand l'iniquité de mes adversaires m'environne?
੫ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ, ਜਦ ਧੋਖੇਬਾਜ਼ਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ?
6 Ils se confient en leurs biens, ils se glorifient de l'abondance de leurs richesses.
੬ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ,
7 Mais l'homme ne saurait racheter son frère, ni payer à Dieu sa rançon.
੭ਉਨ੍ਹਾਂ ਵਿੱਚੋਂ ਕੋਈ ਆਪਣੇ ਆਪ ਦਾ ਛੁਟਕਾਰਾ ਕਰ ਨਹੀਂ ਸਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪ੍ਰਾਸਚਿਤ ਦੇ ਸਕਦਾ ਹੈ,
8 Car le rachat de leur âme est trop cher, et il ne se fera jamais,
੮ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ, ਅਤੇ ਉਹ ਸਦਾ ਤੱਕ ਅਸਾਧ ਹੈ,
9 Pour qu'ils continuent de vivre à perpétuité, et qu'ils ne voient point le tombeau.
੯ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ, ਅਤੇ ਕਬਰ ਨੂੰ ਨਾ ਵੇਖੇ।
10 Car on voit que les sages meurent; le fou et l'insensé périssent également, et laissent leurs biens à d'autres.
੧੦ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ, ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ।
11 Ils pensent que leurs maisons dureront éternellement, et leurs demeures d'âge en âge; ils ont donné leurs noms à leurs terres.
੧੧ਉਨ੍ਹਾਂ ਦੇ ਅੰਦਰ ਇਹ ਭੁਲੇਖਾ ਹੈ ਕਿ ਸਾਡੀਆਂ ਕਬਰਾਂ ਸਦਾ ਤੱਕ ਅਤੇ ਸਾਡੇ ਨਿਵਾਸ ਪੀੜ੍ਹੀਓਂ ਪੀੜ੍ਹੀ ਰਹਿਣਗੇ, ਓਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ।
12 Mais l'homme ne peut demeurer dans son éclat; il est rendu semblable aux bêtes qui périssent.
੧੨ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ।
13 Telle est la voie sur laquelle ils se fient; et leurs successeurs se plaisent à leurs discours.
੧੩ਉਨ੍ਹਾਂ ਦੀ ਇਹ ਚਾਲ ਉਨ੍ਹਾਂ ਦੀ ਮੂਰਖਤਾਈ ਹੈ, ਤਾਂ ਵੀ ਜਿਹੜੇ ਉਨ੍ਹਾਂ ਦੇ ਮਗਰ ਆਉਂਦੇ ਹਨ, ਓਹ ਉਨ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ। ਸਲਹ।
14 Ils sont poussés au Sépulcre comme un troupeau; la mort se repaîtra d'eux; les justes domineront sur eux au matin; leur beauté sera consumée dans le Sépulcre, loin de leurs habitations. (Sheol )
੧੪ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ। (Sheol )
15 Mais Dieu rachètera mon âme de la main du Sépulcre, quand il me prendra à lui. (Sélah) (Sheol )
੧੫ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਟਕਾਰਾ ਦੇਵੇਗਾ, ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ। ਸਲਹ। (Sheol )
16 Ne crains point, quand un homme s'enrichit, quand la gloire de sa maison s'accroît.
੧੬ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ ਪਰਤਾਪ ਵਧ ਜਾਵੇ,
17 Car, en mourant, il n'emportera rien; sa gloire ne descendra pas après lui.
੧੭ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਈ ਜਾਵੇਗਾ, ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ,
18 Que dans sa vie il rende son âme heureuse, qu'on te loue parce que tu te fais du bien,
੧੮ਭਾਵੇਂ ਉਹ ਆਪਣੇ ਜਿਉਂਦੇ ਜੀਅ ਆਪਣੀ ਜਾਨ ਨੂੰ ਮੁਬਾਰਕ ਆਖਦਾ, - ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ ਤੈਨੂੰ ਸਲਾਹੁਣਗੇ, -
19 Tu iras pourtant vers la génération de tes pères, qui ne reverront jamais la lumière.
੧੯ਤਦ ਵੀ ਉਹ ਆਪਣੇ ਪੁਰਖਿਆਂ ਦੀ ਪੀੜ੍ਹੀ ਵਿੱਚ ਜਾ ਰਲੇਗਾ, ਜਿਹੜੇ ਕਦੇ ਵੀ ਚਾਨਣ ਨਾ ਵੇਖਣਗੇ।
20 L'homme qui est en honneur et qui n'a pas d'intelligence, devient semblable aux bêtes qui périssent.
੨੦ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ, ਉਹ ਡੰਗਰਾਂ ਦੇ ਵਰਗਾ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ!