< Juges 9 >
1 Et Abimélec, fils de Jérubbahal, s'en alla à Sichem vers les frères de sa mère, et leur parla, et à toute la famille de la maison du père de sa mère, en disant:
੧ਤਦ ਯਰੁੱਬਆਲ ਦਾ ਪੁੱਤਰ ਅਬੀਮਲਕ ਸ਼ਕਮ ਵਿੱਚ ਆਪਣੇ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਨਾਨਕੇ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ,
2 Je vous prie, faites entendre ces paroles à tous les Seigneurs de Sichem; Lequel vous semble le meilleur, ou que soixante-dix hommes, tous enfants de Jérubbahal, dominent sur vous; ou qu'un seul homme domine sur vous? et souvenez-vous que je suis votre os et votre chair.
੨“ਸ਼ਕਮ ਦੇ ਸਾਰੇ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਤੁਹਾਡੇ ਲਈ ਕੀ ਚੰਗਾ ਹੈ, ਇਹ ਕਿ ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ ਜਾਂ ਇਹ ਕਿ ਸਿਰਫ਼ ਇੱਕ ਹੀ ਰਾਜ ਕਰੇ? ਨਾਲੇ ਇਹ ਵੀ ਯਾਦ ਰੱਖੋ ਕਿ ਮੈਂ ਤੁਹਾਡੇ ਹੀ ਘਰਾਣੇ ਦਾ ਹਾਂ।”
3 Les frères donc de sa mère dirent de sa part toutes ces paroles, les Seigneurs de Sichem l'entendant; et leur cœur fut incliné vers Abimélec; car ils dirent, c'est notre frère.
੩ਤਦ ਉਸ ਦੇ ਮਾਮਿਆਂ ਨੇ ਸ਼ਕਮ ਦੇ ਸਾਰੇ ਲੋਕਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਦਿੱਤੀਆਂ। ਤਦ ਉਨ੍ਹਾਂ ਦੇ ਮਨ ਅਬੀਮਲਕ ਦੇ ਪਿੱਛੇ ਚੱਲਣ ਲਈ ਰਾਜ਼ੀ ਹੋਏ ਕਿਉਂ ਜੋ ਉਨ੍ਹਾਂ ਨੇ ਕਿਹਾ, “ਇਹ ਸਾਡਾ ਭਰਾ ਹੈ।”
4 Et ils lui donnèrent soixante-dix [pièces] d'argent [prises] de la maison de Bahal-bérith, avec lesquelles Abimélec leva des hommes n'ayant rien, et vagabonds, qui le suivirent.
੪ਉਨ੍ਹਾਂ ਨੇ ਬਆਲ ਬਰੀਤ ਦੇ ਮੰਦਰ ਵਿੱਚੋਂ ਸੱਤਰ ਤੋਲੇ ਚਾਂਦੀ ਕੱਢ ਕੇ ਉਸ ਨੂੰ ਦਿੱਤੀ, ਅਤੇ ਉਸ ਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਰੱਖੇ ਜੋ ਉਸ ਦੇ ਪਿੱਛੇ ਹੋ ਗਏ।
5 Et il vint en la maison de son père à Hophra, et tua sur une même pierre ses frères, enfants de Jérubbahal, qui étaient soixante-dix hommes; mais Jotham, le plus petit fils de Jérubbahal, demeura de reste, parce qu'il s'était caché.
੫ਤਦ ਉਸ ਨੇ ਆਫ਼ਰਾਹ ਵਿੱਚ ਆਪਣੇ ਪਿਤਾ ਦੇ ਘਰ ਜਾ ਕੇ ਆਪਣੇ ਸੱਤਰ ਭਰਾਵਾਂ ਨੂੰ ਜੋ ਯਰੁੱਬਆਲ ਦੇ ਪੁੱਤਰ ਸਨ, ਇੱਕ ਹੀ ਪੱਥਰ ਉੱਤੇ ਮਾਰ ਸੁੱਟਿਆ, ਪਰ ਯਰੁੱਬਆਲ ਦਾ ਛੋਟਾ ਪੁੱਤਰ ਯੋਥਾਮ ਲੁੱਕ ਗਿਆ, ਇਸ ਲਈ ਬਚ ਗਿਆ।
6 Et tous les Seigneurs de Sichem s'assemblèrent, avec toute la maison de Millo, et ils vinrent, et établirent Abimélec pour Roi auprès du bois de chênes qui est en Sichem.
੬ਤਦ ਸ਼ਕਮ ਦੇ ਸਾਰੇ ਲੋਕ ਅਤੇ ਬੈਤ ਮਿੱਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਉਨ੍ਹਾਂ ਨੇ ਬਲੂਤ ਦੇ ਥੰਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਅਬੀਮਲਕ ਨੂੰ ਰਾਜਾ ਬਣਾਇਆ।
7 Et on le rapporta à Jotham, qui s'en alla, et se tint au sommet de la montagne de Guérizim, et élevant sa voix, il cria, et leur dit: Ecoutez-moi, Seigneurs de Sichem, et que Dieu vous entende.
੭ਜਦ ਇਸ ਦੀ ਖ਼ਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਰਬਤ ਦੀ ਚੋਟੀ ਉੱਤੇ ਚੜ੍ਹ ਕੇ ਖੜ੍ਹਾ ਹੋ ਗਿਆ ਅਤੇ ਉੱਚੀ ਅਵਾਜ਼ ਨਾਲ ਬੋਲ ਕੇ ਉਨ੍ਹਾਂ ਨੂੰ ਕਹਿਣ ਲੱਗਾ, “ਹੇ ਸ਼ਕਮ ਦੇ ਲੋਕੋ, ਮੇਰੀ ਸੁਣੋ ਤਾਂ ਜੋ ਪਰਮੇਸ਼ੁਰ ਤੁਹਾਡੀ ਵੀ ਸੁਣੇ।
8 Les arbres allèrent [un jour] en toute diligence pour oindre sur eux un Roi, et ils dirent à l'olivier: Règne sur nous.
੮ਇੱਕ ਵਾਰੀ ਰੁੱਖ ਆਪਣੇ ਉੱਤੇ ਰਾਜੇ ਦਾ ਮਸਹ ਕਰਨ ਲਈ ਨਿੱਕਲੇ, ਇਸ ਲਈ ਉਨ੍ਹਾਂ ਨੇ ਜ਼ੈਤੂਨ ਦੇ ਰੁੱਖ ਨੂੰ ਜਾ ਕੇ ਕਿਹਾ, ਤੂੰ ਸਾਡਾ ਰਾਜਾ ਬਣ
9 Mais l'olivier leur répondit: Me ferait-on quitter ma graisse, par laquelle Dieu et les hommes sont honorés, afin que j'aille m'agiter pour les [autres] arbres?
੯ਤਦ ਜ਼ੈਤੂਨ ਦੇ ਰੁੱਖ ਨੇ ਉਨ੍ਹਾਂ ਨੂੰ ਕਿਹਾ, ‘ਭਲਾ, ਮੈਂ ਆਪਣੀ ਚਿਕਨਾਈ ਨੂੰ ਜਿਸ ਦੇ ਨਾਲ ਪਰਮੇਸ਼ੁਰ ਅਤੇ ਮਨੁੱਖ ਦਾ ਆਦਰ ਕੀਤਾ ਜਾਂਦਾ ਹੈ ਛੱਡ ਦਿਆਂ, ਅਤੇ ਜਾ ਕੇ ਰੁੱਖਾਂ ਉੱਤੇ ਝੁੱਲਦਾ ਫਿਰਾਂ?’
10 Puis les arbres dirent au figuier: Viens toi, [et] règne sur nous.
੧੦ਤਾਂ ਰੁੱਖਾਂ ਨੇ ਹੰਜ਼ੀਰ ਦੇ ਰੁੱਖ ਨੂੰ ਕਿਹਾ, ‘ਆ, ਤੂੰ ਸਾਡਾ ਰਾਜਾ ਬਣ।’
11 Et le figuier leur répondit: Me ferait-on quitter ma douceur, et mon bon fruit, afin que j'aille m'agiter pour les [autres] arbres?
੧੧ਪਰ ਹੰਜ਼ੀਰ ਨੇ ਉਨ੍ਹਾਂ ਨੂੰ ਕਿਹਾ, ‘ਭਲਾ, ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਰੁੱਖਾਂ ਉੱਤੇ ਝੁੱਲਦਾ ਫਿਰਾਂ?’
12 Puis les arbres dirent à la vigne: Viens toi, et règne sur nous.
੧੨ਤਦ ਰੁੱਖਾਂ ਨੇ ਅੰਗੂਰੀ ਵੇਲ ਨੂੰ ਆਖਿਆ, ‘ਚੱਲ ਤੂੰ ਸਾਡਾ ਰਾਜਾ ਬਣ।’
13 Et la vigne répondit: Me ferait-on quitter mon bon vin, qui réjouit Dieu et les hommes, afin que j'aille m'agiter pour les [autres] arbres?
੧੩ਤਾਂ ਅੰਗੂਰੀ ਵੇਲ ਨੇ ਉਨ੍ਹਾਂ ਨੂੰ ਕਿਹਾ, ‘ਭਲਾ, ਮੈਂ ਆਪਣੇ ਰਸ ਨੂੰ ਜਿਸ ਦੇ ਨਾਲ ਪਰਮੇਸ਼ੁਰ ਤੇ ਮਨੁੱਖ ਖੁਸ਼ ਹੁੰਦੇ ਹਨ ਛੱਡ ਦਿਆਂ, ਅਤੇ ਰੁੱਖਾਂ ਉੱਤੇ ਜਾ ਕੇ ਝੁੱਲਦੀ ਫਿਰਾਂ?’
14 Alors tous les arbres dirent à l'épine: Viens toi, et règne sur nous.
੧੪ਤਦ ਉਨ੍ਹਾਂ ਸਾਰਿਆਂ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, ‘ਭਈ ਚੱਲ ਤੂੰ ਸਾਡਾ ਰਾਜਾ ਬਣ!’
15 Et l'épine répondit aux arbres: Si c'est en sincérité que vous m'oignez pour Roi sur vous, venez, et retirez-vous sous mon ombre; sinon, que le feu sorte de l'épine, et qu'il dévore les cèdres du Liban.
੧੫ਤਦ ਕੰਡਿਆਲੀ ਝਾੜੀ ਨੇ ਰੁੱਖਾਂ ਨੂੰ ਕਿਹਾ, ‘ਜੇ ਤੁਸੀਂ ਸੱਚ-ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ, ਤਾਂ ਆ ਕੇ ਮੇਰੀ ਛਾਂ ਦੇ ਹੇਠ ਆਸਰਾ ਲਉ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਇੱਕ ਅੱਗ ਨਿੱਕਲੇ ਅਤੇ ਲਬਾਨੋਨ ਦੇ ਦਿਆਰਾਂ ਨੂੰ ਭਸਮ ਕਰ ਦੇਵੇ!’
16 Maintenant donc, si vous avez agi avec sincérité et avec intégrité, en établissant Abimélec pour Roi, et si vous en avez bien usé envers Jérubbahal et sa maison, et si vous lui avez fait selon qu'il vous y a obligés par ses actions.
੧੬“ਇਸ ਲਈ ਹੁਣ ਜੇ ਤੁਸੀਂ ਸਚਿਆਈ ਅਤੇ ਖਰਿਆਈ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ ਹੈ, ਅਤੇ ਜੇ ਕਦੀ ਤੁਸੀਂ ਯਰੁੱਬਆਲ ਅਤੇ ਉਸ ਦੇ ਘਰਾਣੇ ਨਾਲ ਭਲਿਆਈ ਕੀਤੀ, ਅਤੇ ਉਸ ਨਾਲ ਉਸ ਦੇ ਕੰਮਾਂ ਦੇ ਅਨੁਸਾਰ ਚੰਗਾ ਵਰਤਾਉ ਕੀਤਾ ਹੈ ਤਾਂ ਤੁਹਾਡਾ ਭਲਾ ਹੋਵੇ,
17 (Car mon père a combattu pour vous, et a exposé sa vie, et vous a délivrés de la main de Madian.
੧੭ਕਿਉਂ ਜੋ ਮੇਰਾ ਪਿਤਾ ਤੁਹਾਡੇ ਲਈ ਲੜਿਆ ਅਤੇ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ,
18 Mais vous vous êtes élevés aujourd'hui contre la maison de mon père, et avez tué sur une pierre ses enfants, [qui étaient] soixante-dix hommes, et avez établi pour Roi Abimélec fils de sa servante, sur les Seigneurs de Sichem, parce qu'il est votre frère.)
੧੮ਪਰ ਅੱਜ ਤੁਸੀਂ ਮੇਰੇ ਪਿਤਾ ਦੇ ਘਰਾਣੇ ਦੇ ਵਿਰੁੱਧ ਹੱਥ ਚਲਾ ਕੇ ਉਸ ਦੇ ਸੱਤਰ ਪੁੱਤਰਾਂ ਨੂੰ ਇੱਕ ਹੀ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸ ਦੀ ਦਾਸੀ ਦੇ ਪੁੱਤਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਰਾਜਾ ਬਣਾਇਆ, ਇਸ ਲਈ ਜੋ ਉਹ ਤੁਹਾਡਾ ਭਰਾ ਹੈ।
19 Si, dis-je, vous avez agi aujourd'hui avec sincérité et avec intégrité envers Jérubbahal, et envers sa maison, réjouissez-vous d'Abimélec, et qu'il se réjouisse aussi de vous.
੧੯ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸਚਿਆਈ ਅਤੇ ਖਰਿਆਈ ਨਾਲ ਯਰੁੱਬਆਲ ਅਤੇ ਉਸ ਦੇ ਘਰਾਣੇ ਨਾਲ ਵਰਤਾਉ ਕੀਤਾ ਹੈ ਤਾਂ ਤੁਸੀਂ ਅਬੀਮਲਕ ਨਾਲ ਅਨੰਦ ਰਹੋ, ਅਤੇ ਉਹ ਵੀ ਤੁਹਾਡੇ ਨਾਲ ਅਨੰਦ ਰਹੇ,
20 Sinon, que le feu sorte d'Abimélec, et qu'il dévore les Seigneurs de Sichem, et la maison de Millo; et que le feu sorte des Seigneurs de Sichem, et de la maison de Millo, et qu'il dévore Abimélec.
੨੦ਪਰ ਜੇ ਨਹੀਂ, ਤਾਂ ਅਬੀਮਲਕ ਤੋਂ ਇੱਕ ਅੱਗ ਨਿੱਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿੱਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ! ਅਤੇ ਸ਼ਕਮ ਦੇ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋਂ ਵੀ ਅਜਿਹੀ ਹੀ ਅੱਗ ਨਿੱਕਲੇ ਅਤੇ ਅਬੀਮਲਕ ਨੂੰ ਭਸਮ ਕਰ ਦੇਵੇ!”
21 Puis Jotham s'enfuit en diligence, et s'en alla à Béer, et y demeura, à cause d'Abimélec son frère.
੨੧ਤਦ ਯੋਥਾਮ ਉੱਥੋਂ ਭੱਜ ਗਿਆ ਅਤੇ ਆਪਣੇ ਭਰਾ ਅਬੀਮਲਕ ਦੇ ਡਰ ਦੇ ਕਾਰਨ ਬਏਰ ਨੂੰ ਜਾ ਕੇ ਉੱਥੇ ਹੀ ਰਹਿਣ ਲੱਗਾ।
22 Et Abimélec domina sur Israël trois ans.
੨੨ਅਬੀਮਲਕ ਨੇ ਇਸਰਾਏਲੀਆਂ ਉੱਤੇ ਤਿੰਨ ਸਾਲ ਤੱਕ ਰਾਜ ਕੀਤਾ।
23 Mais Dieu envoya un mauvais esprit entre Abimélec et les Seigneurs de Sichem; et les Seigneurs de Sichem furent infidèles à Abimélec.
੨੩ਤਦ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਧੋਖਾ ਕਰਨ ਲੱਗੇ,
24 Afin que la violence faite aux soixante-dix fils de Jérubbahal, et leur sang, retournât sur Abimélec leur frère, qui les avait tués; et sur les Seigneurs de Sichem qui lui avaient tenu la main pour tuer ses frères.
੨੪ਤਾਂ ਜੋ ਉਹ ਜ਼ੁਲਮ ਜਿਹੜਾ ਯਰੁੱਬਆਲ ਦੇ ਸੱਤਰ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਸਹਾਇਤਾ ਕੀਤੀ ਸੀ।
25 Les Seigneurs de Sichem donc lui mirent des embûches sur le sommet des montagnes, et ils pillaient tous ceux qui passaient près d'eux par le chemin. Ce qui fut rapporté à Abimélec.
੨੫ਅਤੇ ਸ਼ਕਮ ਦੇ ਲੋਕਾਂ ਨੇ ਪਰਬਤ ਦੀਆਂ ਚੋਟੀਆਂ ਉੱਤੇ ਉਸ ਨੂੰ ਫੜਨ ਲਈ ਘਾਤ ਲਾਉਣ ਵਾਲੇ ਬਿਠਾਏ, ਜੋ ਉਸ ਰਸਤੇ ਤੋਂ ਲੰਘਣ ਵਾਲੇ ਸਾਰੇ ਲੋਕਾਂ ਨੂੰ ਲੁੱਟਦੇ ਸਨ, ਅਤੇ ਅਬੀਮਲਕ ਨੂੰ ਇਸ ਗੱਲ ਦੀ ਖ਼ਬਰ ਹੋਈ।
26 Alors Gahal, fils de Hébed, vint avec ses frères, et ils entrèrent dans Sichem; et les Seigneurs de Sichem eurent confiance en lui.
੨੬ਤਦ ਅਬਦ ਦਾ ਪੁੱਤਰ ਗਆਲ ਆਪਣੇ ਭਰਾਵਾਂ ਨਾਲ ਸ਼ਕਮ ਵਿੱਚ ਆਇਆ ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਭਰੋਸਾ ਕੀਤਾ।
27 Puis étant sortis aux champs ils vendangèrent leurs vignes, et en foulèrent [les raisins], et firent bonne chère; et ils entrèrent dans la maison de leur Dieu, et ils mangèrent, et burent, et maudirent Abimélec.
੨੭ਫਿਰ ਉਨ੍ਹਾਂ ਨੇ ਖੇਤ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗ਼ਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ ਅਤੇ ਆਪਣੇ ਦੇਵਤੇ ਦੇ ਮੰਦਰ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸਰਾਪ ਦੇਣ ਲੱਗੇ।
28 Alors Gahal, fils de Hébed, dit: Qui est Abimélec, et quelle est Sichem, que nous servions Abimélec? [N'est-il pas] fils de Jérubbahal? Et Zébul [n'est-il pas] son prévôt? Servez [plutôt] les hommes de Hémor, père de Sichem. Mais pour quelle raison servirions-nous celui-ci?
੨੮ਤਦ ਅਬਦ ਦੇ ਪੁੱਤਰ ਗਆਲ ਨੇ ਕਿਹਾ, “ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਕਿ ਅਸੀਂ ਉਸ ਦੀ ਸੇਵਾ ਕਰੀਏ? ਭਲਾ, ਉਹ ਯਰੁੱਬਆਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਤਾ ਹਮੋਰ ਦੇ ਲੋਕਾਂ ਦੀ ਤਾਂ ਸੇਵਾ ਕਰੋ। ਪਰ ਅਸੀਂ ਉਸ ਦੀ ਸੇਵਾ ਕਿਉਂ ਕਰੀਏ?
29 Plût à Dieu qu'on me donnât ce peuple sous ma conduite, et je chasserais Abimélec. Et il dit à Abimélec: Multiplie ton armée, et sors.
੨੯ਭਲਾ ਹੁੰਦਾ ਜੇ ਕਦੀ ਇਹ ਲੋਕ ਮੇਰੇ ਵੱਸ ਵਿੱਚ ਹੁੰਦੇ! ਤਾਂ ਮੈਂ ਅਬੀਮਲਕ ਨੂੰ ਇੱਕ ਪਾਸੇ ਕਰ ਦਿੰਦਾ।” ਫਿਰ ਉਸ ਨੇ ਅਬੀਮਲਕ ਨੂੰ ਕਿਹਾ, “ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿੱਕਲ ਆ!”
30 Et Zébul, capitaine de la ville, entendit les paroles de Gahal, fils de Hébed, et sa colère s'enflamma.
੩੦ਜਦ ਜ਼ਬੂਲ ਨੇ ਜੋ ਨਗਰ ਦਾ ਹਾਕਮ ਸੀ, ਅਬਦ ਦੇ ਪੁੱਤਰ ਗਆਲ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸ ਦਾ ਕ੍ਰੋਧ ਭੜਕ ਗਿਆ।
31 Puis il envoya adroitement des messagers vers Abimélec, pour lui dire: Voici, Gahal fils de Hébed, et ses frères, sont entrés dans Sichem; et voici, ils arment la ville contre toi.
੩੧ਅਤੇ ਉਸ ਨੇ ਚਲਾਕੀ ਨਾਲ ਅਬੀਮਲਕ ਕੋਲ ਸੰਦੇਸ਼-ਵਾਹਕ ਭੇਜ ਕੇ ਕਿਹਾ, “ਅਬਦ ਦਾ ਪੁੱਤਰ ਗਆਲ ਆਪਣੇ ਭਰਾਵਾਂ ਦੇ ਨਾਲ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਉਹ ਤੇਰੇ ਵਿਰੁੱਧ ਨਗਰ ਨੂੰ ਭੜਕਾਉਂਦੇ ਹਨ।
32 Maintenant donc lève-toi de nuit, toi, et le peuple qui est avec toi, et mets des embûches aux champs.
੩੨ਹੁਣ ਤੂੰ ਆਪਣੇ ਲੋਕਾਂ ਨਾਲ ਰਾਤ ਨੂੰ ਉੱਠ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠ,
33 Et au matin, environ le soleil levant, tu te lèveras de matin, et te jetteras sur la ville; et voici, [Gahal] et le peuple qui est avec lui, sortiront contre toi, et tu lui feras selon que tu en trouveras le moyen.
੩੩ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਉੱਠ ਕੇ ਇਸ ਨਗਰ ਉੱਤੇ ਹਮਲਾ ਕਰ ਅਤੇ ਵੇਖ, ਜਦ ਉਹ ਆਪਣੇ ਲੋਕਾਂ ਨਾਲ ਤੇਰਾ ਸਾਹਮਣਾ ਕਰਨ ਨੂੰ ਨਿੱਕਲੇ ਤਾਂ ਜੋ ਕੁਝ ਤੇਰੇ ਤੋਂ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀਂ!”
34 Abimélec donc se leva de nuit, et tout le peuple qui était avec lui, et ils mirent des embûches contre Sichem, et [les partagèrent] en quatre bandes.
੩੪ਤਦ ਅਬੀਮਲਕ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਰਾਤ ਨੂੰ ਉੱਠੇ ਅਤੇ ਚਾਰ ਟੋਲੀਆਂ ਬਣਾ ਕੇ ਸ਼ਕਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ।
35 Alors Gahal, fils de Hébed, sortit, et s'arrêta à l'entrée de la porte de la ville; et Abimélec, et tout le peuple qui était avec lui se levèrent de l'embuscade.
੩੫ਅਤੇ ਅਬਦ ਦਾ ਪੁੱਤਰ ਗਆਲ ਬਾਹਰ ਜਾ ਕੇ ਨਗਰ ਦੇ ਫਾਟਕ ਵਿੱਚ ਖੜ੍ਹਾ ਹੋਇਆ, ਤਦ ਅਬੀਮਲਕ ਆਪਣੇ ਲੋਕਾਂ ਨਾਲ ਘਾਤ ਵਿੱਚੋਂ ਬਾਹਰ ਨਿੱਕਲਿਆ।
36 Et Gahal ayant aperçu ce peuple-là, dit à Zébul: Voici du peuple qui descend du sommet des montagnes. Et Zébul lui dit: Tu vois l'ombre des montagnes, comme si c'étaient des hommes.
੩੬ਜਦ ਗਆਲ ਨੇ ਲੋਕਾਂ ਨੂੰ ਵੇਖਿਆ ਤਾਂ ਉਸ ਨੇ ਜ਼ਬੂਲ ਨੂੰ ਕਿਹਾ, “ਵੇਖ, ਪਹਾੜਾਂ ਦੀਆਂ ਚੋਟੀਆਂ ਉੱਤੋਂ ਲੋਕ ਉਤਰਦੇ ਹਨ!” ਜ਼ਬੂਲ ਨੇ ਉਸ ਨੂੰ ਕਿਹਾ, “ਇਹ ਤਾਂ ਪਹਾੜਾਂ ਦੇ ਪਰਛਾਂਵੇ ਹਨ, ਜਿਹੜੇ ਤੁਹਾਨੂੰ ਮਨੁੱਖਾਂ ਵਾਂਗੂੰ ਦਿੱਸਦੇ ਹਨ।”
37 Et Gahal parla encore, et dit: Voilà du peuple qui descend du milieu du pays, et une bande vient du chemin du bois de chênes des devins.
੩੭ਤਦ ਗਆਲ ਨੇ ਫੇਰ ਕਿਹਾ, “ਵੇਖ, ਮੈਦਾਨ ਦੇ ਵਿੱਚੋਂ ਦੀ ਲੋਕ ਹੇਠਾਂ ਨੂੰ ਉਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਰੁੱਖ ਵੱਲੋਂ ਆਉਂਦੀ ਹੈ।”
38 Et Zébul lui dit: Où est maintenant ta vanterie, quand tu disais: Qui est Abimélec, que nous le servions? N'est-ce pas ici ce peuple que tu as méprisé? Sors maintenant, je te prie, et combats contr'eux.
੩੮ਤਾਂ ਜ਼ਬੂਲ ਨੇ ਉਸ ਨੂੰ ਕਿਹਾ, “ਹੁਣ ਤੇਰੀਆਂ ਉਹ ਵੱਡੀਆਂ-ਵੱਡੀਆਂ ਗੱਲਾਂ ਕਿੱਥੇ ਹਨ, ਜਦ ਤੂੰ ਕਿਹਾ ਸੀ ਕਿ ਅਬੀਮਲਕ ਕੌਣ ਹੈ ਜੋ ਅਸੀਂ ਉਸ ਦੀ ਸੇਵਾ ਕਰੀਏ? ਭਲਾ, ਇਹ ਉਹ ਲੋਕ ਨਹੀਂ ਜਿਨ੍ਹਾਂ ਦਾ ਤੁਸੀਂ ਮਖ਼ੌਲ ਉਡਾਇਆ ਸੀ? ਇਸ ਲਈ ਹੁਣ ਬਾਹਰ ਜਾ ਕੇ ਉਨ੍ਹਾਂ ਨਾਲ ਲੜਾਈ ਕਰ!”
39 Alors Gahal sortit conduisant les Seigneurs de Sichem, et combattit contre Abimélec.
੩੯ਤਦ ਗਆਲ ਸ਼ਕਮ ਦੇ ਲੋਕਾਂ ਦੇ ਅੱਗੇ ਬਾਹਰ ਨਿੱਕਲ ਕੇ ਅਬੀਮਲਕ ਨਾਲ ਲੜਿਆ।
40 Et Abimélec le poursuivit, comme il s'enfuyait de devant lui, et plusieurs tombèrent morts jusqu'à l'entrée de la porte.
੪੦ਉਹ ਅਬੀਮਲਕ ਦੇ ਅੱਗਿਓਂ ਭੱਜਿਆ ਅਤੇ ਅਬੀਮਲਕ ਨੇ ਉਸ ਦਾ ਪਿੱਛਾ ਕੀਤਾ, ਅਤੇ ਨਗਰ ਦੇ ਫਾਟਕ ਤੱਕ ਭੱਜਦਿਆਂ ਬਹੁਤ ਸਾਰੇ ਜ਼ਖਮੀ ਹੋ ਗਏ।
41 Et Abimélec s'arrêta à Aruma; et Zébul repoussa Gahal et ses frères, afin qu'ils ne demeurassent plus dans Sichem.
੪੧ਤਦ ਅਬੀਮਲਕ ਅਰੂਮਾਹ ਦੇ ਵਿੱਚ ਜਾ ਕੇ ਰਹਿਣ ਲੱਗਾ ਅਤੇ ਜ਼ਬੂਲ ਨੇ ਗਆਲ ਨੂੰ ਅਤੇ ਉਸ ਦੇ ਭਰਾਵਾਂ ਨੂੰ ਕੱਢ ਦਿੱਤਾ ਅਤੇ ਸ਼ਕਮ ਵਿੱਚ ਨਾ ਰਹਿਣ ਦਿੱਤਾ।
42 Et il arriva dès le lendemain que le peuple sortit aux champs; ce qui fut rapporté à Abimélec;
੪੨ਅਗਲੇ ਦਿਨ ਅਜਿਹਾ ਹੋਇਆ ਕਿ ਲੋਕ ਮੈਦਾਨ ਵਿੱਚ ਨਿੱਕਲ ਗਏ ਅਤੇ ਅਬੀਮਲਕ ਨੂੰ ਇਸ ਦੀ ਖ਼ਬਰ ਹੋਈ।
43 Lequel prit du peuple, et le divisa en trois bandes, et les mit en embuscade dans les champs, et ayant aperçu que le peuple sortait de la ville, il se leva contr'eux, et les défit.
੪੩ਤਾਂ ਉਸ ਨੇ ਆਪਣੇ ਲੋਕਾਂ ਨੂੰ ਲੈ ਕੇ ਉਨ੍ਹਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠਾ ਗਿਆ, ਅਤੇ ਜਦ ਉਸ ਨੇ ਵੇਖਿਆ ਕਿ ਲੋਕ ਨਗਰ ਤੋਂ ਨਿੱਕਲਦੇ ਹਨ ਤਦ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਲਿਆ
44 car Abimélec, et la bande qui était avec lui se répandirent, et se tinrent à l'entrée de la porte de la ville, mais les deux autres bandes se jetèrent sur tous ceux qui étaient aux champs, et les défirent.
੪੪ਅਤੇ ਅਬੀਮਲਕ ਆਪਣੇ ਨਾਲ ਦੀਆਂ ਟੋਲੀਆਂ ਨਾਲ ਅੱਗੇ ਭੱਜ ਕੇ ਨਗਰ ਦੇ ਫਾਟਕ ਵਿੱਚ ਖੜ੍ਹਾ ਹੋ ਗਿਆ, ਅਤੇ ਦੋ ਟੋਲੀਆਂ ਨੇ ਉਨ੍ਹਾਂ ਸਾਰਿਆਂ ਉੱਤੇ ਜਿਹੜੇ ਮੈਦਾਨ ਵਿੱਚ ਸਨ, ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ।
45 Ainsi Abimélec combattit tout ce jour-là contre la ville, et prit la ville, et tua le peuple qui y était, et ayant rasé la ville, y sema du sel.
੪੫ਅਬੀਮਲਕ ਸਾਰਾ ਦਿਨ ਨਗਰ ਨਾਲ ਲੜਦਾ ਰਿਹਾ ਅਤੇ ਉਸ ਨੂੰ ਜਿੱਤ ਲਿਆ ਅਤੇ ਨਗਰ ਦੇ ਲੋਕਾਂ ਨੂੰ ਮਾਰ ਸੁੱਟਿਆ ਅਤੇ ਨਗਰ ਨੂੰ ਢਾਹ ਦਿੱਤਾ ਅਤੇ ਉਸ ਦੇ ਉੱਤੇ ਲੂਣ ਖਿੰਡਾ ਦਿੱਤਾ।
46 Et tous les Seigneurs de la Tour de Sichem, ayant appris cela, se retirèrent dans le fort, qui était la maison du Dieu Bérith.
੪੬ਜਦ ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਏਲਬਰੀਥ ਦੇਵਤੇ ਦੇ ਮੰਦਰ ਦੇ ਗੜ੍ਹ ਵਿੱਚ ਜਾ ਵੜੇ।
47 Et on rapporta à Abimélec que tous les Seigneurs de la Tour de Sichem s'étaient assemblés [dans le fort].
੪੭ਜਦ ਇਸ ਦੀ ਖ਼ਬਰ ਅਬੀਮਲਕ ਨੂੰ ਹੋਈ ਕਿ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ,
48 Alors Abimélec monta sur le mont Tsalmon, lui et tout le peuple qui était avec lui; et Abimélec prit une hache et coupa une branche d'arbre, et l'ayant mise sur son épaule, la porta, et dit au peuple qui était avec lui: Avez-vous vu ce que j'ai fait? dépêchez-vous, faites comme moi.
੪੮ਤਦ ਅਬੀਮਲਕ ਆਪਣੇ ਨਾਲ ਦੇ ਸਾਰੇ ਲੋਕਾਂ ਨਾਲ ਸਲਮੋਨ ਦੇ ਪਰਬਤ ਉੱਤੇ ਚੜ੍ਹ ਗਿਆ ਅਤੇ ਆਪਣੇ ਹੱਥ ਵਿੱਚ ਕੁਹਾੜਾ ਫੜ੍ਹ ਕੇ ਰੁੱਖਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਸ ਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖ ਲਿਆ ਅਤੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ, “ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਹੈ, ਤੁਸੀਂ ਵੀ ਛੇਤੀ ਨਾਲ ਉਸੇ ਤਰ੍ਹਾਂ ਹੀ ਕਰੋ!”
49 Chacun donc de tout le peuple coupa une branche, et ils suivirent Abimélec, et mirent [ces branches] tout autour du fort, et y ayant mis le feu, ils brûlèrent le fort. Et toutes les personnes de la Tour de Sichem moururent, au nombre d'environ mille, tant hommes que femmes.
੪੯ਤਦ ਉਨ੍ਹਾਂ ਸਾਰਿਆਂ ਲੋਕਾਂ ਨੇ ਵੀ ਇੱਕ-ਇੱਕ ਟਾਹਣੀ ਵੱਢ ਲਈ, ਅਤੇ ਅਬੀਮਲਕ ਦੇ ਪਿੱਛੇ ਚੱਲੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ, ਤਦ ਸ਼ਕਮ ਦੇ ਬੁਰਜ ਵਿੱਚ ਸਾਰੇ ਪੁਰਖ ਅਤੇ ਇਸਤਰੀਆਂ ਜੋ ਇੱਕ ਹਜ਼ਾਰ ਦੇ ਲੱਗਭੱਗ ਸਨ, ਮਰ ਗਏ।
50 Puis Abimélec s'en allant à Tébets, y mit son camp, et la prit.
੫੦ਫੇਰ ਅਬੀਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਸ ਨੂੰ ਜਿੱਤ ਲਿਆ।
51 Or il y avait au milieu de la ville une Tour forte, où s'enfuirent tous les hommes et toutes les femmes, et tous les Seigneurs de la ville, et ayant fermé les portes après eux, ils montèrent sur le toit de la Tour.
੫੧ਪਰ ਉਸ ਨਗਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ, ਇਸ ਲਈ ਸਾਰੇ ਪੁਰਖ ਅਤੇ ਇਸਤਰੀਆਂ ਅਤੇ ਸ਼ਹਿਰ ਦੇ ਵਾਸੀ ਸਾਰੇ ਭੱਜ ਕੇ ਉਸ ਦੇ ਵਿੱਚ ਜਾ ਵੜੇ ਅਤੇ ਦਰਵਾਜ਼ਾ ਬੰਦ ਕਰਕੇ ਬੁਰਜ ਦੀ ਛੱਤ ਉੱਤੇ ਚੜ੍ਹ ਗਏ।
52 Alors Abimélec venant jusqu'à la Tour, l'attaqua, et s'approcha jusqu'à la porte de la Tour pour la brûler par feu.
੫੨ਤਦ ਅਬੀਮਲਕ ਬੁਰਜ ਦੇ ਕੋਲ ਜਾ ਕੇ ਉਸ ਦੇ ਨਾਲ ਲੜਿਆ, ਅਤੇ ਉਸ ਨੂੰ ਸਾੜਨ ਲਈ ਬੁਰਜ ਦੇ ਦਰਵਾਜ਼ੇ ਦੇ ਨੇੜੇ ਪਹੁੰਚਿਆ।
53 Mais une femme jeta une pièce de meule sur la tête d'Abimélec, et lui cassa le crâne.
੫੩ਤਦ ਕਿਸੇ ਇਸਤਰੀ ਨੇ ਚੱਕੀ ਦਾ ਉੱਪਰਲਾ ਪੁੜ ਅਬੀਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਸਿਰ ਫੱਟ ਗਿਆ।
54 Lequel ayant appelé incessamment le garçon qui portait ses armes, lui dit: Tire ton épée, et me tue, de peur qu'on ne dise de moi, une femme l'a tué. Son garçon donc le transperça, et il mourut.
੫੪ਤਦ ਉਸ ਨੇ ਝੱਟ ਆਪਣੇ ਹਥਿਆਰ ਚੁੱਕਣ ਵਾਲੇ ਜੁਆਨ ਨੂੰ ਬੁਲਾ ਕੇ ਕਿਹਾ, “ਆਪਣੀ ਤਲਵਾਰ ਖਿੱਚ ਕੇ ਮੈਨੂੰ ਮਾਰ ਦੇ, ਮੇਰੇ ਬਾਰੇ ਕੋਈ ਇਹ ਨਾ ਕਹੇ ਕਿ ਉਸ ਨੂੰ ਇੱਕ ਇਸਤਰੀ ਨੇ ਮਾਰ ਸੁੱਟਿਆ!” ਤਦ ਉਸ ਜੁਆਨ ਨੇ ਤਲਵਾਰ ਨਾਲ ਉਸ ਨੂੰ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ।
55 Et ceux d'Israël voyant qu'Abimélec était mort, s'en allèrent chacun en son lieu.
੫੫ਜਦੋਂ ਇਸਰਾਏਲੀਆਂ ਨੇ ਵੇਖਿਆ ਕਿ ਅਬੀਮਲਕ ਮਰ ਗਿਆ ਹੈ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
56 Ainsi Dieu rendit à Abimélec le mal qu'il avait commis contre son père, en tuant ses soixante-dix frères;
੫੬ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਦੀ ਉਸ ਬੁਰਿਆਈ ਨੂੰ ਜੋ ਉਸ ਨੇ ਆਪਣੇ ਸੱਤਰ ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਦੇ ਨਾਲ ਕੀਤੀ ਸੀ, ਉਸ ਦੇ ਸਿਰ ਉੱਤੇ ਮੋੜ ਦਿੱਤਾ,
57 Et toute la méchanceté des hommes de Sichem; Dieu, [dis-je], la fit retourner sur leurs têtes; et ainsi la malédiction de Jotham, fils de Jérubbahal, vint sur eux.
੫੭ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਵੀ ਪਰਮੇਸ਼ੁਰ ਨੇ ਉਨ੍ਹਾਂ ਦੇ ਸਿਰਾਂ ਉੱਤੇ ਪਾਈ ਅਤੇ ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆ ਪਿਆ।