< Deutéronome 34 >
1 Alors Moïse monta des campagnes de Moab sur la montagne de Nébo, au sommet de la colline qui est vis-à-vis de Jéricho, et l'Eternel lui fit voir tout le pays, depuis Galaad jusques à Dan,
੧ਮੂਸਾ ਮੋਆਬ ਦੇ ਮੈਦਾਨ ਤੋਂ ਨਬੋ ਪਰਬਤ ਨੂੰ ਪਿਸਗਾਹ ਚੋਟੀ ਉੱਤੇ ਚੜ੍ਹ ਗਿਆ, ਜਿਹੜਾ ਯਰੀਹੋ ਦੇ ਅੱਗੇ ਹੈ ਅਤੇ ਯਹੋਵਾਹ ਨੇ ਉਸ ਨੂੰ ਦਾਨ ਤੱਕ ਗਿਲਆਦ ਦਾ ਸਾਰਾ ਦੇਸ਼ ਵਿਖਾਇਆ
2 Avec tout [le pays] de Nephthali, et le pays d'Ephraïm et de Manassé, et tout le pays de Juda, jusqu'à la mer Occidentale;
੨ਅਤੇ ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ਹ ਦਾ ਦੇਸ਼ ਅਤੇ ਪੱਛਮ ਦੇ ਸਮੁੰਦਰ ਤੱਕ ਯਹੂਦਾਹ ਦਾ ਸਾਰਾ ਦੇਸ਼,
3 Et le Midi, et la campagne de la plaine de Jérico, la ville des palmes; jusqu'à Tsohar.
੩ਅਤੇ ਦੱਖਣ ਦਾ ਦੇਸ਼ ਅਤੇ ਸੋਆਰ ਤੱਕ ਯਰੀਹੋ ਦੀ ਘਾਟੀ ਦਾ ਮੈਦਾਨ ਜਿਹੜਾ ਖਜ਼ੂਰ ਦੇ ਰੁੱਖਾਂ ਦਾ ਸ਼ਹਿਰ ਹੈ, ਵਿਖਾ ਦਿੱਤਾ।
4 Et l'Eternel lui dit: C'est ici le pays dont j'ai juré à Abraham, à Isaac, et à Jacob, en disant: Je le donnerai à ta postérité; je te l'ai fait voir de tes yeux; mais tu n'y entreras point.
੪ਤਦ ਯਹੋਵਾਹ ਨੇ ਉਸ ਨੂੰ ਆਖਿਆ, “ਇਹ ਉਹ ਦੇਸ਼ ਹੈ ਜਿਸ ਦੀ ਸਹੁੰ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਇਹ ਤੇਰੇ ਵੰਸ਼ ਨੂੰ ਦਿਆਂਗਾ। ਮੈਂ ਤੈਨੂੰ ਤੇਰੀਆਂ ਅੱਖਾਂ ਤੋਂ ਇਹ ਦੇਸ਼ ਵਿਖਾ ਦਿੱਤਾ ਹੈ ਪਰ ਤੂੰ ਪਾਰ ਲੰਘ ਕੇ ਉੱਥੇ ਨਹੀਂ ਜਾਵੇਂਗਾ।”
5 Ainsi Moïse, serviteur de l'Eternel, mourut là au pays de Moab, selon le commandement de l'Eternel.
੫ਇਸ ਲਈ ਯਹੋਵਾਹ ਦੇ ਬਚਨ ਅਨੁਸਾਰ ਯਹੋਵਾਹ ਦਾ ਦਾਸ ਮੂਸਾ ਉੱਥੇ ਮੋਆਬ ਦੇਸ਼ ਵਿੱਚ ਮਰ ਗਿਆ
6 Et il l'ensevelit dans la vallée, au pays de Moab, vis-à-vis de Beth-Péhor; et personne n'a connu son sépulcre jusqu'à aujourd'hui.
੬ਅਤੇ ਉਹ ਨੇ ਉਸ ਨੂੰ ਮੋਆਬ ਦੇਸ਼ ਵਿੱਚ ਬੈਤ ਪਓਰ ਦੇ ਸਾਹਮਣੇ ਇੱਕ ਘਾਟੀ ਵਿੱਚ ਦਫ਼ਨਾ ਦਿੱਤਾ, ਅਤੇ ਅੱਜ ਦੇ ਦਿਨ ਤੱਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ।
7 Or Moïse était âgé de six vingts ans quand il mourut; sa vue n'était point diminuée, et sa vigueur n'était point passée.
੭ਮੂਸਾ ਇੱਕ ਸੌ ਵੀਹ ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋਈ ਪਰ ਨਾ ਉਸ ਦੀਆਂ ਅੱਖਾਂ ਧੁੰਦਲੀਆਂ ਹੋਈਆਂ ਅਤੇ ਨਾ ਹੀ ਉਸ ਦਾ ਬਲ ਘਟਿਆ ਸੀ।
8 Et les enfants d'Israël pleurèrent Moïse trente jours dans les campagnes de Moab, et ainsi les jours des pleurs du deuil de Moïse furent accomplis.
੮ਇਸਰਾਏਲੀ ਮੂਸਾ ਲਈ ਮੋਆਬ ਦੇ ਮੈਦਾਨ ਵਿੱਚ ਤੀਹ ਦਿਨ ਤੱਕ ਸੋਗ ਕਰਦੇ ਰਹੇ, ਇਸ ਤਰ੍ਹਾਂ ਮੂਸਾ ਦੇ ਸੋਗ ਅਤੇ ਵਿਰਲਾਪ ਕਰਨ ਦੇ ਦਿਨ ਪੂਰੇ ਹੋਏ।
9 Et Josué, fils de Nun, fut rempli de l'Esprit de sagesse, parce que Moïse lui avait imposé les mains; et les enfants d'Israël lui obéirent, et firent ainsi que l'Eternel avait commandé à Moïse.
੯ਨੂਨ ਦੇ ਪੁੱਤਰ ਯਹੋਸ਼ੁਆ ਬੁੱਧੀ ਦੇ ਆਤਮਾ ਨਾਲ ਭਰਪੂਰ ਸੀ ਕਿਉਂ ਜੋ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ। ਇਸਰਾਏਲੀ ਉਸ ਦੀ ਸੁਣਦੇ ਸਨ ਅਤੇ ਉਸੇ ਤਰ੍ਹਾਂ ਹੀ ਕਰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
10 Et il ne s'est jamais levé en Israël de Prophète comme Moïse, qui ait connu l'Eternel face à face;
੧੦ਅਤੇ ਇਸਰਾਏਲ ਵਿੱਚ ਮੂਸਾ ਵਰਗਾ ਫੇਰ ਕੋਈ ਨਬੀ ਨਹੀਂ ਉੱਠਿਆ ਜਿਸ ਨੂੰ ਯਹੋਵਾਹ ਆਹਮੋ-ਸਾਹਮਣੇ ਜਾਣਦਾ ਸੀ
11 Selon tous les signes et les miracles que l'Eternel l'envoya faire au pays d'Egypte, devant Pharaon, et tous ses serviteurs, et tout son pays;
੧੧ਅਤੇ ਉਸ ਨੂੰ ਯਹੋਵਾਹ ਨੇ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੇ ਸਾਹਮਣੇ ਅਤੇ ਉਸ ਦੇ ਸਾਰੇ ਦੇਸ਼ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਲਣ ਲਈ ਭੇਜਿਆ ਸੀ
12 Selon toute cette main forte, et toutes ces grandes œuvres redoutables, que Moïse fit à la vue de tout Israël.
੧੨ਅਤੇ ਮੂਸਾ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਬਲਵੰਤ ਹੱਥ ਅਤੇ ਵੱਡੇ ਭੈਅ ਦੇ ਕੰਮ ਕਰ ਕੇ ਵਿਖਾਏ।