< 1 Chroniques 17 >
1 Lorsque David fut établi dans sa maison, il dit à Nathan le prophète: Voici, j’habite dans une maison de cèdre, et l’arche de l’alliance de l’Éternel est sous une tente.
੧ਜਦੋਂ ਦਾਊਦ ਆਪਣੇ ਮਹਿਲ ਵਿੱਚ ਰਹਿਣ ਲੱਗਿਆ, ਤਾਂ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਰਹਿੰਦਾ ਹੈ।”
2 Nathan répondit à David: Fais tout ce que tu as dans le cœur, car Dieu est avec toi.
੨ਤਾਂ ਨਾਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਸੇ ਤਰ੍ਹਾਂ ਕਰ, ਕਿਉਂ ਜੋ ਪਰਮੇਸ਼ੁਰ ਤੇਰੇ ਨਾਲ ਹੈ।
3 La nuit suivante, la parole de Dieu fut adressée à Nathan:
੩ਫਿਰ ਉਸੇ ਰਾਤ ਯਹੋਵਾਹ ਦਾ ਬਚਨ ਨਾਥਾਨ ਨੂੰ ਆਇਆ,
4 Va dire à mon serviteur David: Ainsi parle l’Éternel: Ce ne sera pas toi qui me bâtiras une maison pour que j’en fasse ma demeure.
੪ਕਿ ਤੂੰ ਜਾ, ਅਤੇ ਮੇਰੇ ਦਾਸ ਦਾਊਦ ਨੂੰ ਆਖ ਕਿ ਯਹੋਵਾਹ ਇਹ ਆਖਦਾ ਹੈ, “ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ
5 Car je n’ai point habité dans une maison depuis le jour où j’ai fait monter Israël jusqu’à ce jour; mais j’ai été de tente en tente et de demeure en demeure.
੫ਕਿਉਂਕਿ ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹਾਂ, ਅੱਜ ਤੱਕ ਕਿਸੇ ਭਵਨ ਵਿੱਚ ਨਹੀਂ ਰਿਹਾ, ਸਗੋਂ ਤੰਬੂ ਤੋਂ ਤੰਬੂ ਅਤੇ ਡੇਰੇ ਤੋਂ ਡੇਰੇ ਵਿੱਚ ਫਿਰਦਾ ਰਿਹਾ ਹਾਂ।
6 Partout où j’ai marché avec tout Israël, ai-je dit un mot à quelqu’un des juges d’Israël à qui j’avais ordonné de paître mon peuple, ai-je dit: Pourquoi ne me bâtissez-vous pas une maison de cèdre?
੬ਅਤੇ ਜਿੱਥੇ-ਜਿੱਥੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਫਿਰਦਾ ਰਿਹਾ ਹਾਂ, ਤਾਂ ਕੀ ਭਲਾ ਮੈਂ ਇਸਰਾਏਲ ਦੇ ਨਿਆਂਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਨੂੰ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?”
7 Maintenant tu diras à mon serviteur David: Ainsi parle l’Éternel des armées: Je t’ai pris au pâturage, derrière les brebis, pour que tu fusses chef de mon peuple d’Israël;
੭ਇਸ ਲਈ ਹੁਣ ਤੂੰ ਮੇਰੇ ਦਾਸ ਦਾਊਦ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਹ ਆਖਦਾ ਹੈ, ਮੈਂ ਤੈਨੂੰ ਉਸ ਸਥਾਨ ਤੋਂ ਕੱਢ ਕੇ ਜਿੱਥੇ ਤੂੰ ਭੇਡਾਂ-ਬੱਕਰੀਆਂ ਚਾਰਦਾ ਸੀ, ਆਪਣੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ,
8 j’ai été avec toi partout où tu as marché, j’ai exterminé tous tes ennemis devant toi, et j’ai rendu ton nom semblable au nom des grands qui sont sur la terre;
੮ਜਿੱਥੇ-ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ, ਮੈਂ ਜਗਤ ਦੇ ਵੱਡੇ ਨਾਮੀ ਲੋਕਾਂ ਵਾਂਗੂੰ ਤੇਰਾ ਨਾਮ ਵੀ ਵੱਡਾ ਕਰਾਂਗਾ,
9 j’ai donné une demeure à mon peuple d’Israël, et je l’ai planté pour qu’il y soit fixé et ne soit plus agité, pour que les méchants ne le détruisent plus comme auparavant
੯ਮੈਂ ਆਪਣੀ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਅਤੇ ਉਸ ਨੂੰ ਟਿਕਾਵਾਂਗਾ ਤਾਂ ਕਿ ਉਹ ਆਪਣੇ ਹੀ ਥਾਂ ਵਿੱਚ ਵੱਸਣ ਅਤੇ ਫੇਰ ਕਦੀ ਇੱਧਰ-ਉੱਧਰ ਨਾ ਭਟਕਣ ਅਤੇ ਅਪਰਾਧੀਆਂ ਦੇ ਪੁੱਤਰ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਫੇਰ ਵਿਗਾੜ ਨਾ ਕਰਨਗੇ,
10 et comme à l’époque où j’avais établi des juges sur mon peuple d’Israël. J’ai humilié tous tes ennemis. Et je t’annonce que l’Éternel te bâtira une maison.
੧੦ਨਾ ਉਸ ਦਿਨ ਵਾਂਗੂੰ ਜਿਸ ਵਿੱਚ ਮੈਂ ਨਿਆਂਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੋ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾ, ਮੈਂ ਤੈਨੂੰ ਇਹ ਵੀ ਆਖਦਾ ਹਾਂ, “ਯਹੋਵਾਹ ਤੇਰੇ ਲਈ ਇੱਕ ਘਰਾਣਾ ਬਣਾਵੇਗਾ।
11 Quand tes jours seront accomplis et que tu iras auprès de tes pères, j’élèverai ta postérité après toi, l’un de tes fils, et j’affermirai son règne.
੧੧ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਤੇ ਤੈਨੂੰ ਆਪਣੇ ਪੁਰਖਿਆਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਕਿ ਮੈਂ ਤੇਰੇ ਪਿੱਛੋਂ ਤੇਰੇ ਪੁੱਤਰਾਂ ਵਿੱਚੋਂ ਤੇਰੇ ਅੰਸ ਨੂੰ ਸਥਿਰ ਕਰਾਂਗਾ ਅਤੇ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ,
12 Ce sera lui qui me bâtira une maison, et j’affermirai pour toujours son trône.
੧੨ਉਹ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਸਥਿਰ ਰੱਖਾਂਗਾ,
13 Je serai pour lui un père, et il sera pour moi un fils; et je ne lui retirerai point ma grâce, comme je l’ai retirée à celui qui t’a précédé.
੧੩ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸ ਦੇ ਉੱਤੋਂ ਆਪਣੀ ਦਯਾ ਹਟਾ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਹਟਾ ਲਈ ਜਿਹੜਾ ਤੇਰੇ ਨਾਲੋਂ ਪਹਿਲਾਂ ਸੀ,
14 Je l’établirai pour toujours dans ma maison et dans mon royaume, et son trône sera pour toujours affermi.
੧੪ਸਗੋਂ ਮੈਂ ਉਹ ਨੂੰ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਤੱਕ ਸਥਿਰ ਕਰਾਂਗਾ, ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਅਟੱਲ ਰਹੇਗੀ।”
15 Nathan rapporta à David toutes ces paroles et toute cette vision.
੧੫ਤਾਂ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਊਦ ਨੂੰ ਆਖਿਆ।
16 Et le roi David alla se présenter devant l’Éternel, et dit: Qui suis-je, Éternel Dieu, et quelle est ma maison, pour que tu m’aies fait parvenir où je suis?
੧੬ਤਦ ਦਾਊਦ ਰਾਜਾ ਅੰਦਰ ਗਿਆ ਅਤੇ ਯਹੋਵਾਹ ਦੇ ਹਜ਼ੂਰ ਬੈਠ ਕੇ ਆਖਿਆ, “ਹੇ ਪ੍ਰਭੂ ਯਹੋਵਾਹ, ਮੈਂ ਕੌਣ ਹਾਂ ਅਤੇ ਮੇਰਾ ਘਰਾਣਾ ਕੀ ਹੈ, ਜੋ ਤੂੰ ਮੈਨੂੰ ਐਥੋਂ ਤੱਕ ਪਹੁੰਚਾ ਦਿੱਤਾ ਹੈ?
17 C’est peu de chose à tes yeux, ô Dieu! Tu parles de la maison de ton serviteur pour les temps à venir. Et tu daignes porter les regards sur moi à la manière des hommes, toi qui es élevé, Éternel Dieu!
੧੭ਹੇ ਪਰਮੇਸ਼ੁਰ ਇਹ ਤਾਂ ਤੇਰੇ ਲਈ ਇੱਕ ਛੋਟੀ ਜਿਹੀ ਗੱਲ ਸੀ ਪਰ ਤੂੰ ਆਪਣੇ ਦਾਸ ਦੇ ਘਰਾਣੇ ਦੇ ਲਈ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ ਅਤੇ ਹੇ ਯਹੋਵਾਹ ਪਰਮੇਸ਼ੁਰ ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਕਿ ਜਿਵੇਂ ਮੈਂ ਵੱਡੀ ਪਦਵੀ ਵਾਲਾ ਮਨੁੱਖ ਹਾਂ!”
18 Que pourrait te dire encore David sur la gloire accordée à ton serviteur? Tu connais ton serviteur.
੧੮ਦਾਊਦ ਉਸ ਵਡਿਆਈ ਦੇ ਲਈ ਕੀ ਆਖੇ ਜਿਹੜੀ ਤੂੰ ਆਪਣੇ ਦਾਸ ਨੂੰ ਦਿੱਤੀ? ਕਿਉਂ ਜੋ ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈਂ?
19 O Éternel! C’est à cause de ton serviteur, et selon ton cœur, que tu as fait toutes ces grandes choses, pour les lui révéler.
੧੯ਹੇ ਯਹੋਵਾਹ ਆਪਣੇ ਸੇਵਕ ਦੇ ਲਈ ਇਹ ਸਾਰਾ ਵਡਿਆਈ ਵਾਲਾ ਕੰਮ ਆਪਣੇ ਮਨ ਦੇ ਅਨੁਸਾਰ ਕੀਤਾ, ਤਾਂ ਕਿ ਸਾਰੀਆਂ ਵਡਿਆਈਆਂ ਪਰਗਟ ਹੋਣ
20 O Éternel! Nul n’est semblable à toi et il n’y a point d’autre Dieu que toi, d’après tout ce que nous avons entendu de nos oreilles.
੨੦ਹੇ ਯਹੋਵਾਹ, ਤੇਰੇ ਤੁੱਲ ਕੋਈ ਨਹੀਂ ਹੈ ਅਤੇ ਤੇਰੇ ਤੋਂ ਬਿਨ੍ਹਾਂ ਜਿੱਥੋਂ ਤੱਕ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ੁਰ ਨਹੀਂ ਹੈ
21 Est-il sur la terre une seule nation qui soit comme ton peuple d’Israël, que Dieu est venu racheter pour en former son peuple, pour te faire un nom et pour accomplir des miracles et des prodiges, en chassant des nations devant ton peuple que tu as racheté d’Égypte?
੨੧ਅਤੇ ਸਾਰੇ ਸੰਸਾਰ ਵਿੱਚ ਹੋਰ ਕਿਹੜੀ ਕੌਮ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਤਾਂ ਕਿ ਉਸ ਨੂੰ ਆਪਣੀ ਪਰਜਾ ਬਣਾਵੇ, ਵੱਡੇ-ਵੱਡੇ ਤੇ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ ਅਤੇ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ, ਕੌਮਾਂ ਨੂੰ ਕੱਢ ਦਿੱਤਾ।
22 Tu as établi ton peuple d’Israël, pour qu’il fût ton peuple à toujours; et toi, Éternel, tu es devenu son Dieu.
੨੨ਕਿਉਂ ਜੋ ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦੀਪਕ ਕਾਲ ਤੱਕ ਆਪਣੀ ਪਰਜਾ ਬਣਾਇਆ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ।
23 Maintenant, ô Éternel! Que la parole que tu as prononcée sur ton serviteur et sur sa maison subsiste éternellement, et agis selon ta parole!
੨੩ਸੋ ਹੁਣ ਹੇ ਯਹੋਵਾਹ, ਉਹ ਬਚਨ ਜਿਹੜਾ ਤੂੰ ਆਪਣੇ ਦਾਸ ਅਤੇ ਉਹ ਦੇ ਘਰਾਣੇ ਲਈ ਆਖਿਆ ਸੀ, ਸਦਾ ਤੱਕ ਅਟੱਲ ਹੋਵੇ ਅਤੇ ਤੂੰ ਆਪਣੇ ਬਚਨ ਦੇ ਅਨੁਸਾਰ ਕਰ
24 Qu’elle subsiste, afin que ton nom soit à jamais glorifié et que l’on dise: L’Éternel des armées, le Dieu d’Israël, est un Dieu pour Israël! Et que la maison de David, ton serviteur, soit affermie devant toi!
੨੪ਹਾਂ, ਉਹ ਸਥਿਰ ਹੋਵੇ ਅਤੇ ਤੇਰੇ ਨਾਮ ਦੀ ਵਡਿਆਈ ਸਦੀਪਕ ਕਾਲ ਤੱਕ ਪ੍ਰਸਿੱਧ ਹੋਵੇ, ਅਤੇ ਆਖਿਆ ਜਾਵੇ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ, ਹਾਂ, ਇਸਰਾਏਲ ਦੇ ਲਈ ਪਰਮੇਸ਼ੁਰ ਹੈ, ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ
25 Car toi-même, ô mon Dieu, tu as révélé à ton serviteur que tu lui bâtirais une maison. C’est pourquoi ton serviteur a osé prier devant toi.
੨੫ਕਿਉਂ ਜੋ ਹੇ ਪਰਮੇਸ਼ੁਰ, ਤੂੰ ਆਪਣੇ ਦਾਸ ਦੇ ਕੰਨ ਖੋਲ੍ਹ ਦਿੱਤੇ ਕਿ ਤੂੰ ਉਹ ਦੇ ਲਈ ਘਰਾਣਾ ਬਣਾਵੇਂਗਾ, ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਪ੍ਰਾਰਥਨਾ ਕਰਨ ਦਾ ਹੌਂਸਲਾ ਕੀਤਾ।
26 Maintenant, ô Éternel! Tu es Dieu, et tu as annoncé cette grâce à ton serviteur.
੨੬ਹੇ ਯਹੋਵਾਹ, ਤੂੰ ਹੀ ਪਰਮੇਸ਼ੁਰ ਹੈਂ, ਅਤੇ ਤੂੰ ਹੀ ਆਪਣੇ ਦਾਸ ਨਾਲ ਭਲਿਆਈ ਦਾ ਵਾਇਦਾ ਕੀਤਾ ਹੈ।
27 Veuille donc bénir la maison de ton serviteur, afin qu’elle subsiste à toujours devant toi! Car ce que tu bénis, ô Éternel! Est béni pour l’éternité.
੨੭ਸੋ ਹੁਣ ਤੈਨੂੰ ਚੰਗਾ ਲੱਗਿਆ ਹੈ, ਜੋ ਤੂੰ ਆਪਣੇ ਦਾਸ ਦੇ ਘਰ ਨੂੰ ਅਸੀਸ ਦੇ, ਤਾਂ ਕਿ ਉਹ ਤੇਰੇ ਅੱਗੇ ਸਦੀਪਕ ਕਾਲ ਤੱਕ ਅਟੱਲ ਰਹੇ, ਕਿਉਂ ਜੋ ਯਹੋਵਾਹ ਤੂੰ ਅਸੀਸ ਦਿੱਤੀ ਹੈ, ਅਤੇ ਉਹ ਸਦਾ ਤੱਕ ਮੁਬਾਰਕ ਰਹੇ।