< Job 28 >

1 Il y a des contrées où naît l'argent, d'autres où l'on épure l'or.
ਚਾਂਦੀ ਲਈ ਤਾਂ ਖਾਨ ਹੁੰਦੀ ਹੈ, ਅਤੇ ਸੋਨੇ ਲਈ ਸਥਾਨ ਜਿੱਥੇ ਉਸ ਨੂੰ ਤਾਇਆ ਜਾਂਦਾ ਹੈ।
2 Le fer se tire du sol, et l'airain, semblable à de la pierre, est extrait des mines.
ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਧਾਤੂ ਨੂੰ ਢਾਲ਼ ਕੇ ਤਾਂਬਾ ਬਣਾਇਆ ਜਾਂਦਾ ਹੈ।
3 Le Seigneur a réglé les ténèbres; il maintient ponctuellement les limites qu'il a tracées; la roche sombre se distingue de l'ombre de la mort,
ਮਨੁੱਖ ਹਨੇਰੇ ਨੂੰ ਦੂਰ ਕਰ ਕੇ ਸਰਹੱਦ ਤੱਕ ਘੁੱਪ ਹਨੇਰ ਅਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ।
4 Le lit du torrent d'un amas de poussière; ceux qui abandonnent leur chemin s'affaiblissent, ils sont rejetés du reste des mortels.
ਉਹ ਅਬਾਦੀ ਤੋਂ ਦੂਰ ਸੁਰੰਗ ਖੋਦਦੇ ਹਨ, ਜਿੱਥੇ ਮਨੁੱਖਾਂ ਦੇ ਪੈਰ ਵੀ ਨਹੀਂ ਪੈਂਦੇ, ਉਹ ਮਨੁੱਖਾਂ ਤੋਂ ਦੂਰ ਲਟਕਦੇ ਅਤੇ ਝੂਲਦੇ ਹਨ।
5 Le fond du sol d'où sortira le pain a été tourmenté comme du feu.
ਧਰਤੀ ਤੋਂ ਰੋਟੀ ਤਾਂ ਮਿਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ।
6 Parmi ses pierres on trouve le saphir, et il y a là aussi des amas d'or.
ਇਸ ਦੀਆਂ ਚੱਟਾਨਾਂ ਨੀਲਮ ਦਾ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ।
7 Le sentier? L'oiseau ne l'a pas connu; l'œil du vautour ne s'y est point arrêté.
ਸ਼ਿਕਾਰੀ ਪੰਛੀ ਉਸ ਦੇ ਰਾਹ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਸ ਨੂੰ ਵੇਖਿਆ ਹੈ।
8 Les fils des vaniteux n'y ont point porté leurs pas; le lion n'a point passé auprès.
ਘਾਤਕ ਜਾਨਵਰ ਉਸ ਵਿੱਚ ਨਹੀਂ ਚਲੇ ਹਨ, ਨਾ ਬੱਬਰ ਸ਼ੇਰ ਉਸ ਉੱਤੋਂ ਲੰਘਿਆ ਹੈ।
9 L'homme a étendu sa main jusqu'à la cime des monts, il a ouvert leurs racines.
ਮਨੁੱਖ ਆਪਣਾ ਹੱਥ ਚਕਮਕ ਪੱਥਰ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ।
10 Il a fendu le tourbillon des fleuves, et mon œil a vu ce qu'il y a de précieux.
੧੦ਉਹ ਚੱਟਾਨਾਂ ਵਿੱਚ ਨਾਲੇ ਖੋਦਦਾ ਹੈ ਅਤੇ ਉਹ ਦੀ ਅੱਖ ਹਰੇਕ ਬਹੁਮੁੱਲੀ ਵਸਤੂ ਨੂੰ ਵੇਖਦੀ ਹੈ।
11 L'homme a exploré le fond des rivières, et il a mis au jour sa puissance.
੧੧ਉਹ ਨਦੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ।
12 Mais la sagesse, où est-elle trouvée? où la science réside-t-elle?
੧੨ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ?
13 L'homme n'en sait pas le chemin, nul des mortels ne l'a découvert.
੧੩ਮਨੁੱਖ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ।
14 L'abîme dit: Elle n'est point en moi; la mer a dit: Elle n'est pas avec moi.
੧੪ਡੂੰਘਿਆਈ ਕਹਿੰਦੀ ਹੈ, “ਉਹ ਮੇਰੇ ਵਿੱਚ ਨਹੀਂ ਹੈ” ਅਤੇ ਸਮੁੰਦਰ ਕਹਿੰਦਾ ਹੈ, “ਉਹ ਮੇਰੇ ਕੋਲ ਨਹੀਂ ਹੈ।”
15 On ne l'obtient pas au prix de trésors; elle ne s'échange pas contre de l'argent.
੧੫ਉਹ ਕੁੰਦਨ ਸੋਨੇ ਨਾਲ ਮੁੱਲ ਨਹੀਂ ਲਈ ਜਾਂਦੀ, ਨਾ ਉਹ ਦੇ ਮੁੱਲ ਲਈ ਚਾਂਦੀ ਤੋਲੀਦੀ ਹੈ।
16 On ne la mettra point dans la balance avec de l'or d'Ophir, des saphirs et des onyx.
੧੬ਓਫੀਰ ਦੇ ਸੋਨੇ ਤੋਂ ਉਹ ਦੀ ਕੀਮਤ ਭਰ ਨਹੀਂ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਪੱਥਰ ਤੋਂ, ਨਾ ਨੀਲਮ ਤੋਂ।
17 Ni l'or ni le cristal ne la vaudront; on ne lui égalera pas des vases d'or.
੧੭ਸੋਨਾ ਅਤੇ ਕੱਚ ਉਹ ਦੇ ਤੁੱਲ ਨਹੀਂ ਹੋ ਸਕਦੇ ਹਨ, ਨਾ ਉਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ।
18 On oubliera éclat et grandeurs; place la sagesse au-dessus de ce qu'il y a de plus intime.
੧੮ਮੂੰਗੇ ਅਤੇ ਬਲੌਰ ਦੀ ਉਸ ਦੇ ਅੱਗੇ ਕੀ ਤੁਲਣਾ ਹੈ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਵੱਧ ਹੈ।
19 On ne lui comparera pas la topaze de l'Ethiopie; on ne la pèsera pas avec de l'or pur.
੧੯ਇਥੋਪਿਆ ਅਰਥਾਤ ਕੂਸ਼ ਦਾ ਪੁਖਰਾਜ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸਕਦੀ ਹੈ।
20 Où la sagesse a-t-elle été trouvée? En quel lieu est l'intelligence?
੨੦ਬੁੱਧ ਫੇਰ ਕਿੱਥੋਂ ਆਉਂਦੀ ਹੈ, ਅਤੇ ਸਮਝ ਦਾ ਥਾਂ ਕਿੱਥੇ ਹੈ?
21 Elle a échappé aux recherches de tous les hommes; elle est cachée pour les oiseaux du ciel.
੨੧ਉਹ ਤਾਂ ਹਰੇਕ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦੇ ਪੰਛੀਆਂ ਤੋਂ ਛਿਪੀ ਹੋਈ ਹੈ।
22 La perdition et la mort ont dit: Nous avons entendu parler de sa gloire.
੨੨ਵਿਨਾਸ਼ ਤੇ ਮੌਤ ਆਖਦੀਆਂ ਹਨ, “ਅਸੀਂ ਸਿਰਫ਼ ਉਹ ਦੀ ਚਰਚਾ ਸੁਣੀ ਹੈ।”
23 Dieu seul a tracé sa voie; seul il sait où elle est.
੨੩ਪਰ ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ,
24 Seul il voit tout sous le ciel; il connaît tout sur la terre.
੨੪ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੱਕ ਨਿਗਾਹ ਮਾਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ।
25 Il voit et il connaît ce qu'il a créé: la force des vents et la mesure des eaux.
੨੫ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ,
26 Aux jours de la création, après avoir tout considéré, il a tout réglé jusqu'aux ébranlements du tonnerre.
੨੬ਜਦ ਉਹ ਨੇ ਮੀਂਹ ਲਈ ਬਿਧੀ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ ਠਹਿਰਾਇਆ,
27 Alors il a vu la sagesse et il lui a montré le chemin; il l'a préparée et observée avec attention.
੨੭ਤਦ ਉਸ ਨੇ ਬੁੱਧ ਨੂੰ ਵੇਖਿਆ ਅਤੇ ਦੱਸਿਆ, ਉਸ ਨੇ ਉਹ ਨੂੰ ਕਾਇਮ ਕੀਤਾ ਸਗੋਂ ਉਹ ਨੂੰ ਖ਼ੋਜਿਆ,
28 Et il a dit à l'homme: Ecoute, la sagesse c'est la piété; la science c'est s'abstenir du mal.
੨੮ਅਤੇ ਉਸ ਨੇ ਮਨੁੱਖ ਨੂੰ ਆਖਿਆ, “ਵੇਖ, ਪ੍ਰਭੂ ਦਾ ਭੈਅ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ ਹੀ ਸਮਝ ਹੈ!”

< Job 28 >