< Juges 1 >
1 Et il arriva, après la mort de Josué, que les fils d’Israël interrogèrent l’Éternel, disant: Qui de nous montera le premier contre le Cananéen, pour lui faire la guerre?
੧ਯਹੋਸ਼ੁਆ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਯਹੋਵਾਹ ਤੋਂ ਪੁੱਛਿਆ, “ਭਲਾ, ਕਨਾਨੀਆਂ ਨਾਲ ਯੁੱਧ ਕਰਨ ਲਈ ਸਾਡੇ ਵੱਲੋਂ ਪਹਿਲਾਂ ਕੌਣ ਜਾਵੇਗਾ?”
2 Et l’Éternel dit: Juda montera; voici, j’ai livré le pays en sa main.
੨ਯਹੋਵਾਹ ਨੇ ਉੱਤਰ ਦਿੱਤਾ, “ਯਹੂਦਾਹ ਜਾਵੇਗਾ, ਅਤੇ ਵੇਖੋ, ਮੈਂ ਇਸ ਦੇਸ਼ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਹੈ।”
3 Et Juda dit à Siméon, son frère: Monte avec moi dans mon lot, et faisons la guerre contre le Cananéen; et moi aussi j’irai avec toi dans ton lot. Et Siméon alla avec lui.
੩ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, “ਮੇਰੇ ਹਿੱਸੇ ਦੀ ਵੰਡ ਵਿੱਚ ਮੇਰੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਮੈਂ ਵੀ ਤੇਰੇ ਹਿੱਸੇ ਦੀ ਵੰਡ ਵਿੱਚ ਤੇਰੇ ਨਾਲ ਆਵਾਂਗਾ।” ਇਸ ਲਈ ਸ਼ਿਮਓਨ ਉਸ ਦੇ ਨਾਲ ਗਿਆ।
4 Et Juda monta; et l’Éternel livra le Cananéen et le Phérézien en leur main; et ils les frappèrent à Bézek, 10 000 hommes:
੪ਤਦ ਯਹੂਦਾਹ ਨੇ ਹਮਲਾ ਕੀਤਾ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦਸ ਹਜ਼ਾਰ ਮਨੁੱਖ ਮਾਰ ਦਿੱਤੇ।
5 ils trouvèrent Adoni-Bézek à Bézek, et ils lui firent la guerre, et frappèrent le Cananéen et le Phérézien.
੫ਉਨ੍ਹਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਿਆ ਅਤੇ ਉਸ ਦੇ ਨਾਲ ਲੜੇ ਅਤੇ ਕਨਾਨੀਆਂ ਅਤੇ ਫ਼ਰਿੱਜ਼ੀਆਂ ਨੂੰ ਮਾਰ ਦਿੱਤਾ।
6 Et Adoni-Bézek s’enfuit; et ils le poursuivirent, et le saisirent, et lui coupèrent les pouces des mains et des pieds.
੬ਪਰ ਅਦੋਨੀ ਬਜ਼ਕ ਭੱਜ ਗਿਆ ਅਤੇ ਉਨ੍ਹਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ, ਅਤੇ ਉਸ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।
7 Et Adoni-Bézek dit: 70 rois, ayant les pouces de leurs mains et de leurs pieds coupés, ramassaient sous ma table; comme j’ai fait, ainsi Dieu m’a rendu. Et on l’amena à Jérusalem, et il y mourut.
੭ਤਦ ਅਦੋਨੀ ਬਜ਼ਕ ਨੇ ਕਿਹਾ, “ਹੱਥਾਂ ਤੇ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਰਾਜੇ ਮੇਰੀ ਮੇਜ਼ ਦੇ ਹੇਠੋਂ ਟੁੱਕੜੇ ਚੁਗ-ਚੁਗ ਕੇ ਖਾਂਦੇ ਸਨ, ਇਸ ਲਈ ਜਿਸ ਤਰ੍ਹਾਂ ਮੈਂ ਕੀਤਾ ਸੀ, ਪਰਮੇਸ਼ੁਰ ਨੇ ਮੈਨੂੰ ਉਸੇ ਤਰ੍ਹਾਂ ਹੀ ਬਦਲਾ ਦਿੱਤਾ ਹੈ।” ਫੇਰ ਉਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ।
8 Et les fils de Juda avaient fait la guerre contre Jérusalem, et l’avaient prise, et ils l’avaient frappée par le tranchant de l’épée, et avaient livré la ville au feu.
੮ਤਦ ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੇ ਤਲਵਾਰ ਦੀ ਧਾਰ ਨਾਲ ਉਸ ਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।
9 Et ensuite les fils de Juda descendirent pour faire la guerre au Cananéen qui habitait la montagne, et le midi et le pays plat.
੯ਇਸ ਤੋਂ ਬਾਅਦ, ਯਹੂਦੀ ਜਾ ਕੇ ਉਹਨਾਂ ਕਨਾਨੀਆਂ ਨਾਲ ਲੜੇ, ਜੋ ਪਹਾੜੀ ਦੇਸ਼ ਵਿੱਚ ਅਤੇ ਦੱਖਣ ਦੇ ਦੇਸ਼ ਅਤੇ ਬੇਟ ਵਿੱਚ ਵੱਸਦੇ ਸਨ।
10 Et Juda s’en alla contre le Cananéen qui habitait à Hébron (or le nom de Hébron était auparavant Kiriath-Arba), et ils frappèrent Shéshaï, et Akhiman, et Thalmaï.
੧੦ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ, ਸਾਹਮਣਾ ਕਰਨ ਨੂੰ ਗਿਆ। ਹਬਰੋਨ ਦਾ ਨਾਮ ਪਹਿਲਾਂ ਕਿਰਯਥ-ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ।
11 Et de là il s’en alla contre les habitants de Debir; or le nom de Debir était auparavant Kiriath-Sépher.
੧੧ਫਿਰ ਉਸ ਨੇ ਉੱਥੋਂ ਜਾ ਕੇ ਦਬੀਰੀਆਂ ਉੱਤੇ ਹਮਲਾ ਕੀਤਾ। ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫ਼ਰ ਸੀ।
12 Et Caleb dit: À qui frappera Kiriath-Sépher et la prendra, je lui donnerai ma fille Acsa pour femme.
੧੨ਤਦ ਕਾਲੇਬ ਨੇ ਕਿਹਾ, “ਜੋ ਕੋਈ ਕਿਰਯਥ-ਸੇਫ਼ਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ, ਉਸ ਦੇ ਨਾਲ ਮੈਂ ਆਪਣੀ ਧੀ ਅਕਸਾਹ ਦਾ ਵਿਆਹ ਕਰ ਦਿਆਂਗਾ।”
13 Et Othniel, fils de Kenaz, frère puîné de Caleb, la prit; et [Caleb] lui donna sa fille Acsa pour femme.
੧੩ਤਦ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।
14 Et il arriva que, comme elle entrait, elle l’incita à demander à son père un champ. Et elle descendit de dessus l’âne; et Caleb lui dit: Qu’as-tu?
੧੪ਜਦ ਉਹ ਅਥਨੀਏਲ ਦੇ ਕੋਲ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਆਪਣੇ ਪਿਤਾ ਕੋਲੋਂ ਥੋੜੀ ਜ਼ਮੀਨ ਮੰਗੇ। ਫਿਰ ਉਹ ਛੇਤੀ ਨਾਲ ਆਪਣੇ ਗਧੇ ਤੋਂ ਉਤਰੀ, ਤਦ ਕਾਲੇਬ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈਂ?”
15 Et elle lui dit: Donne-moi une bénédiction; car tu m’as donné une terre du midi, donne-moi aussi des sources d’eau. Et Caleb lui donna les sources du haut et les sources du bas.
੧੫ਉਸ ਨੇ ਕਿਹਾ, “ਮੈਨੂੰ ਅਸੀਸ ਦੇ, ਜਦ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ, ਤਾਂ ਮੈਨੂੰ ਪਾਣੀ ਦੇ ਸੋਤੇ ਵੀ ਦਿਉ।” ਤਦ ਕਾਲੇਬ ਨੇ ਉੱਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ।
16 Et les fils du Kénien, beau-père de Moïse, étaient montés de la ville des palmiers, avec les fils de Juda, au désert de Juda, qui est au midi d’Arad; et ils allèrent et habitèrent avec le peuple.
੧੬ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ, ਖ਼ਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੇ ਜੰਗਲ ਵਿੱਚ ਜੋ ਅਰਾਦ ਦੇ ਦੱਖਣ ਵੱਲ ਹੈ, ਉੱਪਰ ਆਈ ਅਤੇ ਇਸਰਾਏਲੀਆਂ ਦੇ ਵਿਚਕਾਰ ਵੱਸ ਗਈ।
17 Et Juda s’en alla avec Siméon, son frère, et ils frappèrent le Cananéen qui habitait à Tsephath, et détruisirent entièrement la [ville]; et on appela la ville du nom de Horma.
੧੭ਫਿਰ ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਉਨ੍ਹਾਂ ਨੇ ਸਫ਼ਾਥ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਜਾ ਕੇ ਮਾਰਿਆ, ਅਤੇ ਉਸ ਨਗਰ ਨੂੰ ਨਾਸ ਕਰ ਦਿੱਤਾ, ਇਸ ਲਈ ਉਸ ਨਗਰ ਦਾ ਨਾਮ ਹਾਰਮਾਹ ਪੈ ਗਿਆ।
18 Et Juda prit Gaza et ses confins, et Askalon et ses confins, et Ékron et ses confins.
੧੮ਅਤੇ ਯਹੂਦਾਹ ਨੇ ਅੱਜ਼ਾਹ, ਅਸ਼ਕਲੋਨ ਅਤੇ ਅਕਰੋਨ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੀ ਭੂਮੀ ਸਮੇਤ ਲੈ ਲਿਆ।
19 Et l’Éternel fut avec Juda; et il prit possession de la montagne; car il ne déposséda pas les habitants de la vallée, parce qu’ils avaient des chars de fer.
੧੯ਯਹੋਵਾਹ ਯਹੂਦਾਹ ਦੇ ਅੰਗ-ਸੰਗ ਸੀ ਅਤੇ ਉਸ ਨੇ ਪਹਾੜੀ ਲੋਕਾਂ ਨੂੰ ਕੱਢ ਦਿੱਤਾ ਪਰ ਉਹ ਘਾਟੀ ਦੇ ਵਾਸੀਆਂ ਨੂੰ ਨਾ ਕੱਢ ਸਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰਥ ਸਨ।
20 Et on donna Hébron à Caleb, comme Moïse l’avait dit, et il en déposséda les trois fils d’Anak.
੨੦ਤਦ ਉਨ੍ਹਾਂ ਨੇ ਮੂਸਾ ਦੇ ਬਚਨ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਉੱਥੋਂ ਕੱਢ ਦਿੱਤਾ।
21 Et les fils de Benjamin ne dépossédèrent pas le Jébusien, habitant de Jérusalem; et le Jébusien a habité avec les fils de Benjamin à Jérusalem jusqu’à ce jour.
੨੧ਬਿਨਯਾਮੀਨੀਆਂ ਨੇ ਯਰੂਸ਼ਲਮ ਵਿੱਚ ਰਹਿਣ ਵਾਲੇ ਯਬੂਸੀਆਂ ਨੂੰ ਨਾ ਕੱਢਿਆ, ਇਸ ਲਈ ਅੱਜ ਦੇ ਦਿਨ ਤੱਕ ਯਬੂਸੀ ਬਿਨਯਾਮੀਨੀਆਂ ਦੇ ਨਾਲ ਯਰੂਸ਼ਲਮ ਵਿੱਚ ਵੱਸਦੇ ਹਨ।
22 Et la maison de Joseph, eux aussi, montèrent à Béthel, et l’Éternel fut avec eux.
੨੨ਫਿਰ ਯੂਸੁਫ਼ ਦੇ ਘਰਾਣੇ ਨੇ ਬੈਤਏਲ ਉੱਤੇ ਹਮਲਾ ਕੀਤਾ, ਅਤੇ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਸੀ।
23 Et la maison de Joseph fit reconnaître Béthel: le nom de la ville était auparavant Luz.
੨੩ਯੂਸੁਫ਼ ਦੇ ਘਰਾਣੇ ਨੇ ਬੈਤਏਲ ਦਾ ਭੇਤ ਲੈਣ ਲਈ ਲੋਕ ਭੇਜੇ। ਪਹਿਲਾਂ ਉਸ ਸ਼ਹਿਰ ਦਾ ਨਾਮ ਲੂਜ਼ ਸੀ।
24 Et les gardes virent un homme qui sortait de la ville, et ils lui dirent: Montre-nous, nous t’en prions, par où l’on entre dans la ville; et nous userons de bonté envers toi.
੨੪ਜਦ ਭੇਤੀਆਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਵੇਖਿਆ ਤਾਂ ਉਸ ਨੂੰ ਕਿਹਾ, “ਜੇਕਰ ਤੂੰ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਏਂ ਤਾਂ ਅਸੀਂ ਵੀ ਤੇਰੇ ਨਾਲ ਭਲਿਆਈ ਕਰਾਂਗੇ।”
25 Et il leur montra par où l’on entrait dans la ville; et ils frappèrent la ville par le tranchant de l’épée, mais ils laissèrent aller l’homme et toute sa famille.
੨੫ਤਦ ਉਸ ਨੇ ਉਨ੍ਹਾਂ ਨੂੰ ਸ਼ਹਿਰ ਵਿੱਚ ਵੜਨ ਦਾ ਰਾਹ ਵਿਖਾਇਆ ਅਤੇ ਉਨ੍ਹਾਂ ਨੇ ਸਾਰੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਘਰਾਣੇ ਨਾਲ ਜੀਉਂਦਾ ਛੱਡ ਦਿੱਤਾ।
26 Et l’homme s’en alla dans le pays des Héthiens, et bâtit une ville et l’appela du nom de Luz: c’est là son nom jusqu’à ce jour.
੨੬ਉਸ ਮਨੁੱਖ ਨੇ ਹਿੱਤੀਆਂ ਦੇ ਦੇਸ਼ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਵਸਾਇਆ ਅਤੇ ਉਸ ਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸ ਦਾ ਇਹੋ ਨਾਮ ਹੈ।
27 Et Manassé ne déposséda pas Beth-Shean et les villages de son ressort, ni Thaanac et les villages de son ressort, ni les habitants de Dor et des villages de son ressort, ni les habitants de Jibleam et des villages de son ressort, ni les habitants de Meguiddo et des villages de son ressort; et le Cananéen voulut habiter dans ce pays-là.
੨੭ਮਨੱਸ਼ਹ ਨੇ ਬੈਤ ਸ਼ਾਨ, ਤਆਨਾਕ, ਦੋਰ, ਯਿਬਲਾਮ ਅਤੇ ਮਗਿੱਦੋ ਨੂੰ ਉਨ੍ਹਾਂ ਦੇ ਪਿੰਡਾਂ ਦੇ ਵਾਸੀਆਂ ਨਾਲ ਨਾ ਕੱਢਿਆ, ਇਸ ਲਈ ਕਨਾਨੀ ਉਸ ਦੇਸ਼ ਵਿੱਚ ਹੀ ਵੱਸੇ ਰਹੇ।
28 Et il arriva que, quand Israël fut devenu fort, il rendit le Cananéen tributaire; mais il ne le déposséda pas entièrement.
੨੮ਪਰ ਜਦ ਇਸਰਾਏਲੀ ਤਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬੇਗਾਰੀ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਕੱਢਿਆ।
29 Et Éphraïm ne déposséda pas le Cananéen qui habitait à Guézer; mais le Cananéen a habité au milieu d’eux à Guézer.
੨੯ਇਫ਼ਰਾਈਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਨ੍ਹਾਂ ਦੇ ਵਿਚਕਾਰ ਹੀ ਵੱਸਦੇ ਰਹੇ।
30 Zabulon ne déposséda pas les habitants de Kitron, ni les habitants de Nahalol; mais le Cananéen a habité au milieu d’eux, et fut rendu tributaire.
੩੦ਜ਼ਬੂਲੁਨ ਨੇ ਵੀ ਕਿਤਰੋਨ ਅਤੇ ਨਹਲੋਲ ਦੇ ਵਾਸੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਪਰ ਇਸਰਾਏਲੀ ਉਨ੍ਹਾਂ ਤੋਂ ਬੇਗਾਰੀ ਕਰਾਉਂਦੇ ਰਹੇ।
31 Aser ne déposséda pas les habitants d’Acco, ni les habitants de Sidon, ni Akhlab, ni Aczib, ni Helba, ni Aphik, ni Rehob;
੩੧ਆਸ਼ੇਰ ਨੇ ਵੀ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹਲਬਾਹ, ਅਫ਼ੀਕ ਅਤੇ ਰਹੋਬ ਦੇ ਵਾਸੀਆਂ ਨੂੰ ਨਾ ਕੱਢਿਆ
32 et l’Asérite a habité au milieu des Cananéens, habitants du pays, car il ne les déposséda pas.
੩੨ਸਗੋਂ ਆਸ਼ੇਰੀ ਉਸ ਦੇਸ਼ ਦੇ ਵਾਸੀ ਕਨਾਨੀਆਂ ਦੇ ਵਿਚਕਾਰ ਹੀ ਵੱਸ ਗਏ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਨਹੀਂ ਕੱਢਿਆ ਸੀ।
33 Nephthali ne déposséda pas les habitants de Beth-Shémesh, ni les habitants de Beth-Anath; et il a habité au milieu des Cananéens, habitants du pays; mais les habitants de Beth-Shémesh et de Beth-Anath lui devinrent tributaires.
੩੩ਨਫ਼ਤਾਲੀ ਨੇ ਵੀ ਬੈਤ ਸ਼ਮਸ਼ ਅਤੇ ਬੈਤ ਅਨਾਥ ਦੇ ਵਾਸੀਆਂ ਨੂੰ ਨਾ ਕੱਢਿਆ, ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿੱਚ, ਜੋ ਉੱਥੇ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀ ਉਨ੍ਹਾਂ ਨੂੰ ਬਗਾਰ ਦਿੰਦੇ ਰਹੇ।
34 Et les Amoréens repoussèrent dans la montagne les fils de Dan, car ils ne leur permirent pas de descendre dans la vallée.
੩੪ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭੱਜਾ ਦਿੱਤਾ, ਅਤੇ ਉਨ੍ਹਾਂ ਨੂੰ ਘਾਟੀ ਵਿੱਚ ਨਾ ਆਉਣ ਦਿੱਤਾ।
35 Et l’Amoréen voulut habiter dans la montagne de Hérès, à Ajalon et à Shaalbim; mais la main de la maison de Joseph devint forte, et ils furent soumis au tribut.
੩੫ਅਮੋਰੀ ਹਰਸ ਦੇ ਪਰਬਤ ਉੱਤੇ ਅੱਯਾਲੋਨ ਅਤੇ ਸਾਲਬੀਮ ਵਿੱਚ ਵੱਸਦੇ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ,
36 Et la frontière de l’Amoréen était depuis la montée d’Akrabbim, depuis le rocher, et en dessus.
੩੬ਅਤੇ ਅਮੋਰੀਆਂ ਦੀ ਦੇਸ਼ ਦੀ ਹੱਦ ਅਕਰਾਬੀਮ ਪਰਬਤ ਦੀ ਚੜ੍ਹਾਈ ਤੋਂ ਲੈ ਕੇ ਸੇਲਾ ਤੋਂ ਉੱਪਰ ਵੱਲ ਸੀ।