< 2 Chroniques 9 >
1 Et la reine de Sheba entendit parler de la renommée de Salomon, et elle vint à Jérusalem, pour éprouver Salomon par des énigmes, avec un fort grand train, et des chameaux qui portaient des aromates et de l’or en grande quantité, et des pierres précieuses; et elle vint vers Salomon et parla avec lui de tout ce qu’elle avait sur son cœur.
੧ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਸੁਣੀ ਤਾਂ ਉਹ ਬੁਝਾਰਤਾਂ ਵਿੱਚ ਪਰਖਣ ਲਈ ਵੱਡੇ ਭਾਰੇ ਕਾਫ਼ਲੇ ਅਤੇ ਊਠਾਂ ਦੇ ਨਾਲ ਜਿਨ੍ਹਾਂ ਉੱਤੇ ਮਸਾਲਾ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਸਨ ਯਰੂਸ਼ਲਮ ਵਿੱਚ ਆਈ ਅਤੇ ਸੁਲੇਮਾਨ ਦੇ ਕੋਲ ਆਣ ਕੇ ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ
2 Et Salomon lui expliqua toutes les choses dont elle parlait; et il n’y eut pas une chose cachée pour Salomon, [pas une chose] qu’il ne lui explique.
੨ਸੁਲੇਮਾਨ ਨੇ ਉਹ ਦੇ ਸਾਰੇ ਸਵਾਲਾਂ ਦਾ ਉੱਤਰ ਉਹ ਨੂੰ ਦਿੱਤਾ ਅਤੇ ਸੁਲੇਮਾਨ ਕੋਲੋਂ ਕੋਈ ਗੱਲ ਗੁੱਝੀ ਨਾ ਸੀ ਜੋ ਉਹ ਉਸ ਨੂੰ ਨਾ ਦੱਸ ਸਕਿਆ
3 Et la reine de Sheba vit la sagesse de Salomon, et la maison qu’il avait bâtie,
੩ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ,
4 et les mets de sa table, et la tenue de ses serviteurs, et l’ordre de service de ses officiers, et leurs vêtements, et ses échansons, et leurs vêtements, et la rampe par laquelle il montait dans la maison de l’Éternel, et il n’y eut plus d’esprit en elle;
੪ਅਤੇ ਉਸ ਦੇ ਮੇਜ਼ ਦੇ ਉੱਤੇ ਦਾ ਖਾਣਾ, ਉਸ ਦੇ ਕਰਮਚਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ, ਅਤੇ ਉਨ੍ਹਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਨ੍ਹਾਂ ਦਾ ਪਹਿਰਾਵਾ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਹ ਦੇ ਹੋਸ਼ ਉੱਡ ਗਏ
5 et elle dit au roi: Ce que j’ai entendu dire dans mon pays sur tout ton état et sur ta sagesse était la vérité;
੫ਉਹ ਨੇ ਪਾਤਸ਼ਾਹ ਨੂੰ ਆਖਿਆ ਕਿ ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧੀ ਦੇ ਵਿਖੇ ਆਪਣੇ ਦੇਸ ਵਿੱਚ ਸੁਣੀ ਸੀ
6 mais je n’ai pas cru leurs paroles, jusqu’à ce que je sois venue et que mes yeux aient vu; et voici, on ne m’avait pas rapporté la moitié de la grandeur de ta sagesse: tu surpasses la rumeur que j’en ai entendue.
੬ਤਾਂ ਵੀ ਜਦ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਤਦ ਤੱਕ ਮੈਂ ਉਨ੍ਹਾਂ ਗੱਲਾਂ ਦੀ ਪਰਤੀਤ ਨਾ ਕੀਤੀ ਅਤੇ ਵੇਖ, ਜਿੰਨੀ ਤੇਰੀ ਬੁੱਧੀ ਹੈ ਉਸ ਦਾ ਅੱਧਾ ਵੀ ਮੈਨੂੰ ਨਹੀਂ ਦੱਸਿਆ ਗਿਆ। ਤੂੰ ਉਸ ਧੁੰਮ ਤੋਂ ਵੱਧ ਹੈ ਜੋ ਮੈਂ ਸੁਣੀ ਸੀ
7 Heureux tes gens, et heureux ceux-ci, tes serviteurs, qui se tiennent continuellement devant toi, et qui entendent ta sagesse!
੭ਧੰਨ ਹਨ ਤੇਰੇ ਮਨੁੱਖ ਅਤੇ ਧੰਨ ਹਨ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ!
8 Béni soit l’Éternel, ton Dieu, qui a pris plaisir en toi, pour te placer sur son trône comme roi pour l’Éternel, ton Dieu! Parce que ton Dieu a aimé Israël pour l’établir à toujours, il t’a fait roi sur eux pour faire droit et justice.
੮ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜੋ ਤੇਰੇ ਉੱਤੇ ਦਿਆਲੂ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਪਾਤਸ਼ਾਹ ਹੋਵੇਂ ਕਿਉਂ ਜੋ ਤੇਰੇ ਪਰਮੇਸ਼ੁਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਨ੍ਹਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਨ੍ਹਾਂ ਦਾ ਪਾਤਸ਼ਾਹ ਬਣਾਇਆ ਤਾਂ ਜੋ ਤੂੰ ਧਰਮ ਅਤੇ ਨਿਆਂ ਕਰੇਂ
9 Et elle donna au roi 120 talents d’or, et des aromates en très grande quantité, et des pierres précieuses; et il n’y a pas eu d’aromates pareils à ceux que la reine de Sheba donna au roi Salomon.
੯ਉਹ ਨੇ ਇੱਕ ਸੌ ਵੀਹ ਬੋਰੇ ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ ਪਾਤਸ਼ਾਹ ਨੂੰ ਦਿੱਤੇ ਅਤੇ ਜੋ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤਾ ਉਹੋ ਜਿਹਾ ਫੇਰ ਕਦੀ ਨਾ ਮਿਲਿਆ
10 (Et les serviteurs de Hiram aussi, et les serviteurs de Salomon, qui apportèrent de l’or d’Ophir, apportèrent du bois d’algummim et des pierres précieuses.
੧੦ਅਤੇ ਹੀਰਾਮ ਦੇ ਨੌਕਰ ਅਤੇ ਸੁਲੇਮਾਨ ਦੇ ਨੌਕਰ ਜੋ ਓਫੀਰ ਤੋਂ ਸੋਨਾ ਲਿਆਉਂਦੇ ਸਨ ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ
11 Et, avec le bois d’algummim, le roi fit des escaliers pour la maison de l’Éternel et pour la maison du roi, et des harpes et des luths pour les chanteurs: et on n’en avait pas vu de semblable auparavant dans le pays de Juda.)
੧੧ਤਾਂ ਪਾਤਸ਼ਾਹ ਨੇ ਚੰਦਨ ਦੀ ਲੱਕੜੀ ਤੋਂ ਯਹੋਵਾਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ ਵਿੱਚ ਨਹੀਂ ਵੇਖੀਆਂ ਗਈਆਂ ਸਨ
12 Et le roi Salomon donna à la reine de Sheba tout son désir, [tout ce] qu’elle demanda, outre ce qu’elle avait apporté au roi. Et elle s’en retourna, et s’en alla dans son pays, elle et ses serviteurs.
੧੨ਅਤੇ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਹ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵੱਧ ਜੋ ਉਹ ਪਾਤਸ਼ਾਹ ਲਈ ਲਿਆਈ ਸੀ ਦਿੱਤਾ, ਸੋ ਉਹ ਆਪਣੇ ਸੇਵਕਾਂ ਸਮੇਤ ਆਪਣੇ ਦੇਸ ਨੂੰ ਮੁੜ ਗਈ।
13 Et le poids de l’or qui arrivait à Salomon dans une année était de 666 talents d’or,
੧੩ਜਿੰਨਾਂ ਸੋਨਾ ਸੁਲੇਮਾਨ ਦੇ ਕੋਲ ਇੱਕ ਸਾਲ ਵਿੱਚ ਆਉਂਦਾ ਸੀ ਉਸ ਦਾ ਭਾਰ ਇੱਕ ਹਜ਼ਾਰ ਮਣ ਦੇ ਲੱਗਭਗ ਸੀ
14 outre ce qu’apportaient les commerçants ambulants et les trafiquants, et ce qu’apportaient à Salomon tous les rois de l’Arabie, et les gouverneurs du pays, en fait d’or et d’argent.
੧੪ਇਹ ਉਸ ਤੋਂ ਅੱਡ ਸੀ ਜੋ ਵਪਾਰੀ ਤੇ ਸੌਦਾਗਰ ਲਿਆਉਂਦੇ ਸਨ ਨਾਲੇ ਅਰਬ ਦੇ ਸਾਰੇ ਰਾਜੇ ਅਤੇ ਦੇਸ ਦੇ ਹਾਕਮ ਸੁਲੇਮਾਨ ਦੇ ਕੋਲ ਸੋਨਾ ਅਤੇ ਚਾਂਦੀ ਲਿਆਉਂਦੇ ਸਨ
15 Et le roi Salomon fit 200 grands boucliers d’or battu, mettant à chaque bouclier 600 [sicles] d’or battu,
੧੫ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ ਅਤੇ ਸਾਢੇ ਸੱਤ ਸੇਰ ਸੋਨਾ ਇੱਕ-ਇੱਕ ਢਾਲ਼ ਨੂੰ ਲੱਗਾ ਹੋਇਆ ਸੀ
16 et 300 petits boucliers d’or battu, mettant à chaque bouclier 300 [sicles] d’or; et le roi les mit dans la maison de la forêt du Liban.
੧੬ਅਤੇ ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਢਾਲਾਂ ਹੋਰ ਬਣਾਈਆਂ ਇੱਕ-ਇੱਕ ਢਾਲ਼ ਨੂੰ ਪੌਣੇ ਚਾਰ ਸੇਰ ਸੋਨਾ ਲੱਗਾ ਹੋਇਆ ਸੀ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਲਬਾਨੋਨੀ ਬਣ ਦੇ ਮਹਿਲ ਵਿੱਚ ਰੱਖਿਆ
17 Et le roi fit un grand trône d’ivoire, et le recouvrit d’or pur;
੧੭ਇਸ ਤੋਂ ਬਿਨ੍ਹਾਂ ਪਾਤਸ਼ਾਹ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਹ ਦੇ ਉੱਤੇ ਕੁੰਦਨ ਸੋਨਾ ਮੜ੍ਹਵਾਇਆ
18 et le trône avait six degrés et un marchepied d’or attenants au trône, et des bras d’un côté et de l’autre à l’endroit du siège, et deux lions qui se tenaient à côté des bras,
੧੮ਅਤੇ ਉਸ ਸਿੰਘਾਸਣ ਲਈ ਛੇ ਪੌਡਿਆਂ ਦੀ ਪੌੜੀ ਅਤੇ ਸੋਨੇ ਦਾ ਇੱਕ ਪਾਏਦਾਨ ਸੀ ਇਹ ਸਾਰੇ ਸਿੰਘਾਸਣ ਨਾਲ ਜੁੜੇ ਹੋਏ ਸਨ ਅਤੇ ਬੈਠਣ ਦੀ ਥਾਂ ਦੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰ ਖੜ੍ਹੇ ਸਨ
19 et douze lions qui se tenaient là sur les six degrés, d’un côté et de l’autre: il ne s’en était point fait de pareil dans aucun royaume.
੧੯ਅਤੇ ਉਨ੍ਹਾਂ ਛੇਆਂ ਪੌੜੀਆਂ ਦੇ ਉੱਤੇ ਦੋਵੇਂ ਪਾਸੀਂ ਬਾਰਾਂ ਸ਼ੇਰ ਖੜ੍ਹੇ ਸਨ। ਕਿਸੇ ਪਾਤਸ਼ਾਹੀ ਵਿੱਚ ਕਦੇ ਇਹੋ ਜਿਹਾ ਸਿੰਘਾਸਣ ਨਹੀਂ ਬਣਿਆ ਸੀ
20 Et tous les vases à boire du roi Salomon étaient d’or, et tous les vases de la maison de la forêt du Liban, d’or pur: l’argent, aux jours de Salomon, n’était compté pour rien.
੨੦ਅਤੇ ਸੁਲੇਮਾਨ ਪਾਤਸ਼ਾਹ ਦੇ ਸਾਰੇ ਪੀਣ ਦੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਵੀ ਖਾਲ਼ਸ ਸੋਨੇ ਦੇ ਸਨ। ਸੁਲੇਮਾਨ ਦੇ ਦਿਨਾਂ ਵਿੱਚ ਚਾਂਦੀ ਨੂੰ ਕੋਈ ਪੁੱਛਦਾ ਵੀ ਨਹੀਂ ਸੀ
21 Car les navires du roi allaient à Tarsis avec les serviteurs de Hiram: une fois tous les trois ans les navires de Tarsis venaient, apportant de l’or et de l’argent, de l’ivoire, et des singes et des paons.
੨੧ਕਿਉਂ ਜੋ ਪਾਤਸ਼ਾਹ ਦੇ ਕੋਲ ਜਹਾਜ਼ ਸਨ ਜੋ ਹੀਰਾਮ ਦੇ ਨੌਕਰਾਂ ਦੇ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨੀਂ ਵਰਹੀਂ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਲੱਦ ਕੇ ਲਿਆਉਂਦੇ ਹੁੰਦੇ ਸਨ
22 Et le roi Salomon fut plus grand que tous les rois de la terre en richesse et en sagesse.
੨੨ਸੋ ਸੁਲੇਮਾਨ ਪਾਤਸ਼ਾਹ ਧਨ ਅਤੇ ਬੁੱਧ ਵਿੱਚ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਵੱਧ ਗਿਆ
23 Et tous les rois de la terre recherchaient la face de Salomon, pour entendre sa sagesse, que Dieu avait mise dans son cœur.
੨੩ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸੁਲੇਮਾਨ ਦੇ ਦਰਸ਼ਣ ਦੇ ਚਾਹਵੰਦ ਸਨ ਤਾਂ ਜੋ ਉਹ ਉਸ ਦੀ ਬੁੱਧੀ ਨੂੰ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ ਸੁਣਨ
24 Et ils apportaient chacun son présent: des vases d’argent et des vases d’or, et des vêtements, des armes, et des aromates, des chevaux et des mulets: chaque année le tribut de l’année.
੨੪ਅਤੇ ਉਹ ਆਪੋ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਬਸਤਰ, ਸ਼ਸਤਰ, ਮਸਾਲੇ, ਘੋੜੇ, ਅਤੇ ਖੱਚਰਾਂ ਨੂੰ ਸਾਲ ਦੇ ਸਾਲ ਲਿਆਉਂਦੇ ਹੁੰਦੇ ਸਨ
25 Et Salomon avait 4 000 stalles pour des chevaux et des chars, et 12 000 cavaliers; et il les plaça dans les villes à chars, et auprès du roi à Jérusalem.
੨੫ਅਤੇ ਸੁਲੇਮਾਨ ਦੇ ਕੋਲ ਘੋੜਿਆਂ ਅਤੇ ਰਥਾਂ ਲਈ ਚਾਰ ਹਜ਼ਾਰ ਤਬੇਲੇ ਅਤੇ ਬਾਰਾਂ ਹਜ਼ਾਰ ਸਵਾਰ ਸਨ ਜਿਨ੍ਹਾਂ ਨੂੰ ਉਸ ਨੇ ਰਥਾਂ ਦੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖਿਆ
26 Et il dominait sur tous les rois, depuis le fleuve jusqu’au pays des Philistins et jusqu’à la frontière d’Égypte.
੨੬ਅਤੇ ਉਹ ਦਰਿਆ ਤੋਂ ਫ਼ਲਿਸਤੀਆਂ ਦੇ ਦੇਸ ਸਗੋਂ ਮਿਸਰ ਦੀ ਹੱਦ ਤੱਕ ਸਾਰੇ ਪਾਤਸ਼ਾਹਾਂ ਉੱਤੇ ਰਾਜ ਕਰਦਾ ਸੀ
27 Et le roi fit que l’argent, dans Jérusalem, était comme les pierres, et il fit que les cèdres étaient, en quantité, comme les sycomores qui sont dans le pays plat.
੨੭ਅਤੇ ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਨੂੰ ਪੱਥਰ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਦੇ ਉਨ੍ਹਾਂ ਦਰਖ਼ਤਾਂ ਦੇ ਵਾਂਗੂੰ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ
28 Et l’on exportait d’Égypte et de tous les pays des chevaux pour Salomon.
੨੮ਅਤੇ ਉਹ ਮਿਸਰ ਤੋਂ ਅਤੇ ਸਾਰੇ ਦੇਸਾਂ ਤੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ।
29 Et le reste des actes de Salomon, les premiers et les derniers, ne sont-ils pas écrits dans les paroles de Nathan, le prophète, et dans la prophétie d’Akhija, le Silonite, et dans la vision de Jehdo, le voyant, touchant Jéroboam, fils de Nebath?
੨੯ਅਤੇ ਸੁਲੇਮਾਨ ਦੇ ਬਾਕੀ ਕੰਮ ਜੋ ਮੁੱਢ ਤੋਂ ਅੰਤ ਤੱਕ ਕੀਤੇ ਉਹ ਨਾਥਾਨ ਨਬੀ ਦੀਆਂ ਗੱਲਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਯੱਦੇ ਗੈਬ ਬੀਨ ਦੀਆਂ ਦਰਿਸ਼ਟਾਂ ਵਿੱਚ ਜੋ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਵਿਖੇ ਵੇਖੀਆਂ ਸਨ ਲਿਖੇ ਹੋਏ ਨਹੀਂ ਹਨ?
30 Et Salomon régna à Jérusalem sur tout Israël 40 ans.
੩੦ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ
31 Et Salomon s’endormit avec ses pères; et on l’enterra dans la ville de David, son père; et Roboam, son fils, régna à sa place.
੩੧ਤਾਂ ਸੁਲੇਮਾਨ ਆਪਣੇ ਪੁਰਖਿਆਂ ਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਰਹਬੁਆਮ ਉਸ ਦੇ ਥਾਂ ਰਾਜ ਕਰਨ ਲੱਗਾ।