< Isaïe 62 >
1 À cause de Sion, je ne me tairai point, et à cause de Jérusalem je ne prendrai point de repos, jusqu’à ce que sa justice se lève comme l’aurore, et que son salut brille comme un flambeau.
੧ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਾ ਲਵਾਂਗਾ, ਜਦ ਤੱਕ ਉਸ ਦਾ ਧਰਮ ਉਜਾਲੇ ਵਾਂਗੂੰ, ਅਤੇ ਉਸ ਦੀ ਮੁਕਤੀ ਬਲਦੇ ਦੀਵੇ ਵਾਂਗੂੰ ਨਾ ਵਿਖਾਈ ਦੇਵੇ।
2 Les nations verront ta justice, et tous les rois ta gloire, et l’on t’appellera d’un nouveau nom, que la bouche de Yahweh choisira.
੨ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਮ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲੇਗਾ।
3 Tu seras une couronne d’honneur dans la main de Yahweh, une tiare royale dans la main de notre Dieu.
੩ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇਂਗੀ।
4 On ne te nommera plus Délaissée, et on ne nommera plus ta terre Désolation. Mais on t’appellera Mon-plaisir-en-elle, et ta terre Épousée. Car Yahweh mettra son plaisir en toi, et ta terre aura un époux.
੪ਤੂੰ ਫੇਰ “ਛੱਡੀ ਹੋਈ” ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ “ਉਜਾੜ” ਅਖਵਾਏਗੀ, ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ, ਅਰਥਾਤ “ਮੇਰੀ ਭਾਉਣੀ ਉਹ ਦੇ ਵਿੱਚ ਹੈ,” ਅਤੇ ਤੇਰੀ ਧਰਤੀ ਬਿਯੂਲਾਹ ਅਰਥਾਤ “ਸੁਹਾਗਣ” ਅਖਵਾਏਗੀ, ਕਿਉਂ ਜੋ ਯਹੋਵਾਹ ਤੇਰੇ ਤੋਂ ਪ੍ਰਸੰਨ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।
5 Comme un jeune homme épouse une vierge, tes fils t’épouseront; et comme la fiancée fait la joie du fiancé, ainsi tu seras la joie de ton Dieu.
੫ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ ਹੈ, ਉਸੇ ਤਰ੍ਹਾਂ ਤੇਰੇ ਪੁੱਤਰ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਆਪਣੀ ਲਾੜੀ ਉੱਤੇ ਅਨੰਦ ਹੁੰਦਾ ਹੈ, ਉਸੇ ਤਰ੍ਹਾਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਅਨੰਦ ਹੋਵੇਗਾ।
6 Sur tes murs, Jérusalem, j’ai placé des sentinelles; jamais ni le jour ni la nuit, elles ne se tairont. Ô vous qui faites souvenir Yahweh, ne prenez point de repos,
੬ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਉਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਨੂੰ ਪੁਕਾਰਦੇ ਹੋ ਅਰਾਮ ਨਾ ਕਰੋ!
7 et ne lui laissez point de repos, jusqu’à ce qu’il rétablisse Jérusalem, et qu’il fasse d’elle la louange de la terre.
੭ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੱਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ!
8 Yahweh l’a juré par sa droite, et par son bras puissant: Je ne donnerai plus ton froment en nourriture à tes ennemis, et les fils de l’étranger ne boiront plus ton vin, fruit de tes labeurs.
੮ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈ ਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮਧ ਨਾ ਪੀਣਗੇ, ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ,
9 Mais ceux qui auront fait la moisson la mangeront, et ils loueront Yahweh; et ceux qui auront fait la vendange la boiront, dans les parvis de mon sanctuaire.
੯ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।
10 Passez, passez par les portes; aplanissez le chemin du peuple. Frayez, frayez la route, ôtez-en les pierres; élevez un étendard sur les peuples.
੧੦ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਪਰਜਾ ਦੇ ਲਈ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਉੱਚਾ ਕਰੋ!
11 Voici ce que Yahweh a publié, jusqu’aux extrémités de la terre: Dites à la fille de Sion: « Voici que ton Sauveur vient; voici que sa récompense est avec lui, et ses rétributions le précèdent. »
੧੧ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੱਕ ਇਹ ਪਰਚਾਰ ਕੀਤਾ ਕਿ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ।
12 Et on les appellera Peuple saint, Rachetés de Yahweh; et toi, on t’appellera Recherchée, Ville-non-délaissée.
੧੨ਉਹ ਉਨ੍ਹਾਂ ਨੂੰ “ਪਵਿੱਤਰ ਪਰਜਾ,” “ਯਹੋਵਾਹ ਦੇ ਛੁਡਾਏ ਹੋਏ” ਆਖਣਗੇ, ਅਤੇ ਤੇਰਾ ਨਾਮ “ਲੱਭੀ ਹੋਈ” ਅਰਥਾਤ “ਨਾ ਤਿਆਗੀ ਹੋਈ ਨਗਰੀ” ਸੱਦਿਆ ਜਾਵੇਗਾ।