< 1 Chroniques 2 >
1 Voici les fils d’Israël: Ruben, Siméon, Lévi, Juda, Issachar, Zabulon,
੧ਇਹ ਇਸਰਾਏਲ ਦੇ ਪੁੱਤਰ ਸਨ: ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੂਲੁਨ
2 Dan, Joseph, Benjamin, Nephthali, Gad et Aser.
੨ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।
3 Fils de Juda: Her, Onan et Séla; ces trois lui naquirent de la fille de Sué, la Chananéenne. — Her, premier-né de Juda, était méchant aux yeux de Yahweh, qui le fit mourir. —
੩ਯਹੂਦਾਹ ਦੇ ਪੁੱਤਰ: ਏਰ, ਓਨਾਨ ਅਤੇ ਸ਼ੇਲਾਹ ਜਿਹਨਾਂ ਤਿੰਨਾਂ ਨੂੰ ਉਸ ਕਨਾਨਣ ਸ਼ੂਆ ਦੀ ਧੀ ਨੇ, ਉਹ ਦੇ ਲਈ ਜਨਮ ਦਿੱਤਾ। ਏਰ ਯਹੂਦਾਹ ਦਾ ਪਹਿਲੌਠਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ।
4 Thamar, belle-fille de Juda, lui enfanta Pharès et Zara. — Tous les fils de Juda furent au nombre de cinq.
੪ਤਾਮਾਰ ਉਹ ਦੀ ਨੂੰਹ ਨੇ ਉਹ ਦੇ ਲਈ ਪਰਸ ਤੇ ਜ਼ਰਹ ਨੂੰ ਜਨਮ ਦਿੱਤਾ। ਯਹੂਦਾਹ ਦੇ ਪੰਜ ਪੁੱਤਰ ਸਨ।
5 Fils de Pharès: Hesron et Hamul. —
੫ਪਰਸ ਦੇ ਪੁੱਤਰ: ਹਸਰੋਨ ਅਤੇ ਹਾਮੂਲ ਸਨ।
6 Fils de Zara: Zamri, Ethan, Eman, Chalchal et Dara: en tout, cinq. —
੬ਜ਼ਰਹ ਦੇ ਪੁੱਤਰ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ ਇਹ ਸਾਰੇ ਪੰਜ ਸਨ।
7 Fils de Charmi: Achar, qui troubla Israël par une transgression au sujet d’une chose vouée à l’anathème. —
੭ਕਰਮੀ ਦਾ ਪੁੱਤਰ: ਆਕਾਰ ਜਿਹੜਾ ਇਸਰਾਏਲ ਦਾ ਦੁੱਖ ਦੇਣ ਵਾਲਾ ਸੀ ਜਦੋਂ ਉਸ ਨੇ ਪਰਮੇਸ਼ੁਰ ਨੂੰ ਸਮਰਪਤ ਚੀਜ਼ ਦੇ ਵਿਖੇ ਅਪਰਾਧ ਕੀਤਾ ਸੀ।
9 Fils qui naquirent à Hesron: Jéraméel, Ram et Calubi.
੯ਹਸਰੋਨ ਦੇ ਪੁੱਤਰ: ਯਰਹਮਏਲ, ਰਾਮ ਅਤੇ ਕਲੂਬਾਈ ਸਨ।
10 Ram engendra Aminadab; Aminadab engendra Nahasson, prince des fils de Juda;
੧੦ਰਾਮ ਦਾ ਪੁੱਤਰ ਅੰਮੀਨਾਦਾਬ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਯਹੂਦੀਆਂ ਦਾ ਸ਼ਹਿਜ਼ਾਦਾ ਸੀ।
11 Nahasson engendra Salma; Salma engendra Booz;
੧੧ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਬੋਅਜ਼ ਸੀ।
12 Booz engendra Obed; Obed engendra Isaï;
੧੨ਬੋਅਜ਼ ਦਾ ਪੁੱਤਰ ਓਬੇਦ ਸੀ ਅਤੇ ਓਬੇਦ ਦਾ ਪੁੱਤਰ ਯੱਸੀ ਸੀ।
13 Isaï engendra Eliab son premier-né, Abinadab, le deuxième, Simmaa le troisième,
੧੩ਯੱਸੀ ਦਾ ਪਹਿਲੌਠਾ ਪੁੱਤਰ ਅਲੀਆਬ ਸੀ, ਅਬੀਨਾਦਾਬ ਦੂਜਾ, ਸ਼ਿਮਆਹ ਤੀਜਾ,
14 Nathanaël, le quatrième, Raddaï, le cinquième,
੧੪ਨਥਨੇਲ ਚੌਥਾ, ਰੱਦਈ ਪੰਜਵਾਂ,
15 Asom, le sixième, et David, le septième.
੧੫ਓਸਮ ਛੇਵਾਂ ਅਤੇ ਦਾਊਦ ਸੱਤਵਾਂ ਸੀ।
16 Leurs sœurs étaient: Sarvia et Abigaïl. — Fils de Sarvia: Abisaï, Joab et Asaël, trois. —
੧੬ਜਿਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ ਅਤੇ ਸਰੂਯਾਹ ਦੇ ਪੁੱਤਰ: ਅਬੀਸ਼ਈ, ਯੋਆਬ ਅਤੇ ਅਸਾਹੇਲ ਸਨ।
17 Abigaïl enfanta Amasa, dont le père fut Jéther, l’Ismaélite.
੧੭ਅਬੀਗੈਲ ਦਾ ਪੁੱਤਰ ਅਮਾਸਾ ਸੀ ਅਤੇ ਅਮਾਸਾ ਦਾ ਪਿਤਾ ਯਥਰ ਇਸਮਾਏਲੀ ਸੀ।
18 Caleb, fils de Hesron eut des enfants d’Azuba, sa femme, et de Jérioth. Voici les fils qu’il eut d’Azuba: Jaser, Sobab et Ardon.
੧੮ਹਸਰੋਨ ਦੇ ਪੁੱਤਰ ਕਾਲੇਬ ਲਈ ਉਹ ਦੀ ਔਰਤ ਅਜ਼ੁਬਾਹ ਅਤੇ ਉਸ ਦੀ ਧੀ ਯਰੀਓਥ ਨੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਇਹ ਉਹ ਦੇ ਪੁੱਤਰ ਸਨ: ਯੇਸ਼ਰ, ਸੋਬਾਬ ਅਤੇ ਅਰਿਦੋਨ।
19 Azuba mourut, et Caleb prit pour femme Ephrata, qui lui enfanta Hur.
੧੯ਜਦੋਂ ਅਜ਼ੁਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨਾਲ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਹੂਰ ਨੂੰ ਜਨਮ ਦਿੱਤਾ।
20 Hur engendra Uri, et Uri engendra Bézéléel. —
੨੦ਹੂਰ ਦਾ ਪੁੱਤਰ ਊਰੀ ਸੀ ਅਤੇ ਊਰੀ ਦਾ ਪੁੱਤਰ ਬਸਲਏਲ ਸੀ।
21 Ensuite Hesron s’unit à la fille de Machir, père de Galaad: il avait soixante ans quand il la prit; elle lui enfanta Ségub.
੨੧ਫੇਰ ਹਸਰੋਨ ਗਿਲਆਦ ਦੇ ਪਿਤਾ ਮਾਕੀਰ ਦੀ ਧੀ ਕੋਲ ਗਿਆ, ਜਿਹ ਨਾਲ ਉਸ ਨੇ ਸੱਠ ਸਾਲਾਂ ਦਾ ਹੋ ਕੇ ਵਿਆਹ ਕਰ ਲਿਆ ਅਤੇ ਉਸ ਨੇ ਉਹ ਦੇ ਲਈ ਸਗੂਬ ਨੂੰ ਜਨਮ ਦਿੱਤਾ।
22 Ségub engendra Jaïr, qui eut vingt-trois villes dans le pays de Galaad.
੨੨ਸਗੂਬ ਦਾ ਪੁੱਤਰ ਯਾਈਰ ਸੀ ਜਿਹ ਦੇ ਕੋਲ ਗਿਲਆਦ ਦੇਸ ਵਿੱਚ ਤੇਈ ਸ਼ਹਿਰ ਸਨ।
23 Les Gessuriens et les Syriens leur prirent les Bourgs de Jaïr, ainsi que Canath et les villes de sa dépendance: soixante villes. Tous ceux-là étaient fils de Machir, père de Galaad.
੨੩ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਥ ਵੀ ਉਹ ਦੇ ਪਿੰਡਾਂ ਸਮੇਤ ਉਨ੍ਹਾਂ ਕੋਲੋਂ ਲੈ ਲਿਆ ਅਰਥਾਤ ਸੱਠਾਂ ਨਗਰਾਂ ਨੂੰ। ਇਹ ਸਭ ਗਿਲਆਦ ਦੇ ਪਿਤਾ ਮਾਕੀਰ ਦੇ ਪੁੱਤਰ ਸਨ।
24 Après la mort de Hesron à Caleb-Ephrata, Abia, la femme de Hesron, lui enfanta Ashur, père de Thécua.
੨੪ਇਹ ਦੇ ਮਗਰੋਂ ਕਿ ਹਸਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਤਾਂ ਹਸਰੋਨ ਦੀ ਔਰਤ ਅਬਿਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆਹ ਦਾ ਪਿਤਾ ਸੀ ਨੂੰ ਜਨਮ ਦਿੱਤਾ।
25 Les fils de Jéraméel, premier-né de Hesron, furent: Ram, le premier-né, Buna, Aran, Asom et Achia.
੨੫ਹਸਰੋਨ ਦੇ ਪਹਿਲੌਠੇ ਯਰਹਮਏਲ ਦੇ ਪੁੱਤਰ ਸਨ: ਰਾਮ ਜਿਹੜਾ ਪਹਿਲੌਠਾ ਸੀ, ਬੂਨਾਹ, ਓਰਨ, ਅਤੇ ਓਸਮ ਅਹੀਯਾਹ।
26 Jéraméel eut une autre femme, nommée Athara, qui fut mère d’Onam. —
੨੬ਯਰਹਮਏਲ ਦੀ ਇੱਕ ਹੋਰ ਔਰਤ ਸੀ ਜਿਹ ਦਾ ਨਾਮ ਅਟਾਰਾਹ ਸੀ। ਉਹ ਓਨਾਮ ਦੀ ਮਾਤਾ ਸੀ।
27 Les fils de Ram, premier-né de Jéraméel furent: Moos, Jamin et Acar. —
੨੭ਯਰਹਮਏਲ ਦੇ ਪਹਿਲੌਠੇ ਰਾਮ ਦੇ ਪੁੱਤਰ: ਮਅਸ, ਯਾਮੀਨ ਅਤੇ ਏਕਰ ਸਨ।
28 Les fils d’Onam furent: Séméï et Jada. — Fils de Séméï: Nadab et Abisur.
੨੮ਓਨਾਮ ਦੇ ਪੁੱਤਰ ਸ਼ੰਮਈ ਅਤੇ ਯਾਦਾ ਸਨ। ਸ਼ੰਮਈ ਦੇ ਪੁੱਤਰ ਨਾਦਾਬ ਅਤੇ ਅਬੀਸ਼ੂਰ ਸਨ।
29 Le nom de la femme d’Abisur était Abihaïl, et elle lui enfanta Ahobban et Molid.
੨੯ਅਬੀਸ਼ੂਰ ਦੀ ਔਰਤ ਦਾ ਨਾਮ ਅਬੀਹੈਲ ਸੀ ਅਤੇ ਉਸ ਨੇ ਉਹ ਦੇ ਲਈ ਅਹਬਾਨ ਅਤੇ ਮੋਲੀਦ ਨੂੰ ਜਨਮ ਦਿੱਤਾ।
30 Fils de Nadab: Saled et Apphaïm. Saled mourut sans fils.
੩੦ਨਾਦਾਬ ਦੇ ਪੁੱਤਰ: ਸਲਦ, ਅੱਪਇਮ ਸਨ। ਪਰ ਸਲਦ ਬੇ-ਔਲਾਦ ਹੀ ਮਰ ਗਿਆ।
31 Fils d’Apphaïm: Jési. Fils de Jési: Sésan. Fils de Sesan: Oholaï. —
੩੧ਅੱਪਇਮ ਦਾ ਪੁੱਤਰ ਯਿਸ਼ਈ ਸੀ, ਯਿਸ਼ਈ ਦਾ ਪੁੱਤਰ ਸ਼ੇਸ਼ਾਨ ਸੀ ਅਤੇ ਸ਼ੇਸ਼ਾਨ ਦਾ ਪੁੱਤਰ ਅਹਲਈ ਸੀ
32 Fils de Jada, frère de Séméï: Jéther et Jonathan. Jéther mourut sans fils.
੩੨ਸ਼ੰਮਈ ਦੇ ਭਰਾ ਯਾਦਾ ਦੇ ਪੁੱਤਰ ਯਥਰ ਅਤੇ ਯੋਨਾਥਾਨ ਸਨ। ਯਥਰ ਬੇ-ਔਲਾਦ ਹੀ ਮਰ ਗਿਆ।
33 Fils de Jonathan: Phaleth et Ziza. — Ce sont là les fils de Jéraméel. —
੩੩ਯੋਨਾਥਾਨ ਦੇ ਪੁੱਤਰ ਪਲਥ ਅਤੇ ਜ਼ਾਜ਼ਾ ਸਨ। ਇਹ ਯਰਹਮਏਲ ਦੇ ਪੁੱਤਰ ਸਨ।
34 Sésan n’eut pas de fils, mais il eut des filles. Il avait un esclave Egyptien, nommé Jéraa;
੩੪ਸ਼ੇਸ਼ਾਨ ਦੇ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਸ਼ੇਸ਼ਾਨ ਦਾ ਇੱਕ ਮਿਸਰੀ ਟਹਿਲੂਆ ਸੀ ਜਿਹ ਦਾ ਨਾਮ ਯਰਹਾ ਸੀ।
35 il lui donna sa fille pour femme, et elle lui enfanta Ethéï.
੩੫ਸ਼ੇਸ਼ਾਨ ਨੇ ਆਪਣੀ ਧੀ ਦਾ ਵਿਆਹ ਆਪਣੇ ਟਹਿਲੂਏ ਯਰਹਾ ਨਾਲ ਕਰ ਦਿੱਤਾ ਅਤੇ ਉਸ ਨੇ ਉਹ ਦੇ ਲਈ ਅੱਤਈ ਨੂੰ ਜਨਮ ਦਿੱਤਾ।
36 Ethéï engendra Nathan; Nathan engendra Zabad;
੩੬ਅੱਤਈ ਦਾ ਪੁੱਤਰ ਨਾਥਾਨ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬਾਦ ਸੀ।
37 Zabad engendra Ophlal; Ophlal engendra Obed;
੩੭ਜ਼ਾਬਾਦ ਦਾ ਪੁੱਤਰ ਅਫ਼ਲਾਲ ਸੀ ਅਤੇ ਅਫ਼ਲਾਲ ਦਾ ਪੁੱਤਰ ਓਬੇਦ ਸੀ।
38 Obed engendra Jéhu; Jéhu engendra Azarias;
੩੮ਓਬੇਦ ਦਾ ਪੁੱਤਰ ਯੇਹੂ ਸੀ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ।
39 Azarias engendra Hellès; Hellès engendra Elasa;
੩੯ਅਜ਼ਰਯਾਹ ਦਾ ਪੁੱਤਰ ਹਲਸ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ।
40 Elasa engendra Sisamoï; Sisamoï engendra Sellum;
੪੦ਅਲਾਸਾਹ ਦਾ ਪੁੱਤਰ ਸਿਸਮਾਈ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ।
41 Sellum engendra Icamias, et Icamias engendra Elisama.
੪੧ਸ਼ੱਲੂਮ ਦਾ ਪੁੱਤਰ ਯਕਮਯਾਹ ਸੀ ਅਤੇ ਯਕਮਯਾਹ ਦਾ ਪੁੱਤਰ ਅਲੀਸ਼ਾਮਾ ਸੀ।
42 Fils de Caleb, frère de Jéraméel: Mésa, son premier-né, qui fut père de Ziph, et les fils de Marésa, père d’Hébron. —
੪੨ਯਰਹਮਏਲ ਦੇ ਭਰਾ ਕਾਲੇਬ ਦੇ ਪੁੱਤਰ ਮੇਸ਼ਾ ਉਹ ਦਾ ਪਹਿਲੌਠਾ ਜਿਹੜਾ ਜ਼ੀਫ ਦਾ ਪਿਤਾ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤਰ
43 Fils d’Hébron: Coré, Thaphua, Récem et Samma.
੪੩ਹਬਰੋਨ ਦੇ ਪੁੱਤਰ: ਕੋਰਹ, ਤੱਪੂਆਹ, ਰਕਮ ਅਤੇ ਸ਼ਮਾ ਸਨ।
44 Samma engendra Raham, père de Jercaam; Récem engendra Sammaï. —
੪੪ਸ਼ਮਾ ਦਾ ਪੁੱਤਰ ਰਹਮ ਸੀ ਜਿਹੜਾ ਯਾਰਕਆਮ ਦਾ ਪਿਤਾ ਹੋਇਆ ਅਤੇ ਰਕਮ ਦਾ ਪੁੱਤਰ ਸ਼ੰਮਈ ਸੀ।
45 Fils de Sammaï: Maon; et Maon fut père de Bethsur. —
੪੫ਸ਼ੰਮਈ ਦਾ ਪੁੱਤਰ ਮਾਓਨ ਸੀ ਅਤੇ ਮਾਓਨ ਬੈਤ ਸੂਰ ਦਾ ਪਿਤਾ ਸੀ।
46 Epha, concubine de Caleb, enfanta Haran, Mosa et Gézez. Haran engendra Gézez. —
੪੬ਕਾਲੇਬ ਦੀ ਦਾਸੀ ਏਫਾਹ ਨੇ ਹਾਰਾਨ, ਮੋਸਾ ਅਤੇ ਗਾਜ਼ੇਜ਼ ਨੂੰ ਜਨਮ ਦਿੱਤਾ ਅਤੇ ਹਾਰਾਨ ਦਾ ਪੁੱਤਰ ਗਾਜ਼ੇਜ਼ ਸੀ।
47 Fils de Jahaddaï: Regom, Joathan, Gosan, Phalet, Epha et Saaph. —
੪੭ਯਾਹਦਈ ਦੇ ਪੁੱਤਰ: ਰਗਮ, ਯੋਥਾਮ, ਗੇਸ਼ਾਨ, ਪਲਟ, ਏਫਾਹ ਅਤੇ ਸ਼ਾਅਫ ਸੀ।
48 Maacha, concubine de Caleb, enfanta Saber et Tharana.
੪੮ਮਅਕਾਹ ਕਾਲੇਬ ਦੀ ਦਾਸੀ ਨੇ ਸ਼ਬਰ ਅਤੇ ਤਿਰਹਨਾਹ ਨੂੰ ਜਨਮ ਦਿੱਤਾ।
49 Elle enfanta encore Saaph, père de Madména, Sué, père de Machbéna et père de Gabaa. La fille de Caleb était Achsa.
੪੯ਉਸ ਨੇ ਵੀ ਮਦਮੰਨਾਹ ਦੇ ਪਿਤਾ ਸ਼ਅਫ, ਮਕਬੇਨਾ ਦੇ ਪਿਤਾ ਸ਼ਵਾ ਅਤੇ ਗਿਬਆਹ ਦੇ ਪਿਤਾ ਨੂੰ ਜਨਮ ਦਿੱਤਾ ਅਤੇ ਕਾਲੇਬ ਦੀ ਧੀ ਅਕਸਾਹ ਸੀ।
50 Ceux-ci furent fils de Caleb. Fils de Hur, premier-né d’Ephrata: Sobal, père de Cariathiarim;
੫੦ਇਹ ਹੂਰ ਦਾ ਪੁੱਤਰ ਜਿਹੜਾ ਅਫਰਾਥਾਹ ਦਾ ਪਹਿਲੌਠਾ ਸੀ, ਕਾਲੇਬ ਦੇ ਪੁੱਤਰ ਸਨ, ਕਿਰਯਥ-ਯਾਰੀਮ ਦਾ ਪਿਤਾ ਸ਼ੋਬਾਲ,
51 Salma, père de Bethléem; Hariph, père de Bethgader. —
੫੧ਬੈਤਲਹਮ ਦਾ ਪਿਤਾ ਸਾਲਮਾ, ਬੈਤਗਾਦੇਰ ਦਾ ਪਿਤਾ ਹਾਰੇਫ।
52 Les fils de Sobal, père de Cariathiarim, furent: Haroé, Hatsi-Hamménuhoth.
੫੨ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਪੁੱਤਰ ਸਨ, ਹਾਰੋਆਹ ਤੇ ਮਨੁਹੋਥ ਦਾ ਅੱਧਾ ਹਿੱਸਾ।
53 Les familles de Cariathiarim, furent: les Jethréens, les Aphuthéens, les Sémathéens et les Maséréens. D’eux sont sortis les Saréens et les Esthaoliens. —
੫੩ਕਿਰਯਥ-ਯਾਰੀਮ ਦੀਆਂ ਕੁੱਲਾਂ, ਯਿਥਰੀ, ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ ਜਿਨ੍ਹਾਂ ਤੋਂ ਸਾਰਆਥੀ ਅਤੇ ਅਸ਼ਤਾਉਲੀ ਨਿੱਕਲੇ।
54 Fils de Salma: Bethléem et les Nétophatiens, Ataroth-Beth-Joab, moitié des Manachtiens, les Saréens,
੫੪ਸਾਲਮਾ ਦੇ ਪੁੱਤਰ, ਬੈਤਲਹਮ ਨਟੋਫਾਥੀ, ਅਟਰੋਥ-ਬੈਤ-ਯੋਆਬ ਦਾ ਘਰਾਣਾ ਤੇ ਮਨਹਥੀਆਂ ਦਾ ਅੱਧਾ ਹਿੱਸਾ, ਸਾਰਈ
55 ainsi que les familles des scribes demeurant à Jabès, savoir, les Thiratiens, les Schimathiens et les Sucathiens. Ce sont les Cinéens, issus de Hamath, père de la maison de Réchab.
੫੫ਅਤੇ ਉਨ੍ਹਾਂ ਲਿਖਾਰੀਆਂ ਦੀਆਂ ਕੁਲਾਂ ਜਿਹੜੇ ਯਾਬੇਸ ਵਿੱਚ ਵੱਸਦੇ ਸਨ, ਤੀਰਆਥੀ ਸ਼ਿਮਆਥੀ ਅਤੇ ਸੂਕਾਥੀ। ਇਹ ਕੇਨੀ ਹਨ ਜਿਹੜੇ ਰੇਕਾਬ ਦੇ ਘਰਾਣੇ ਦੇ ਪਿਤਾ ਹੰਮਥ ਤੋਂ ਆਏ ਸਨ।