< Juges 15 >
1 Mais au bout de quelque temps, au moment de la moisson des blés, Samson rendit visite à sa femme avec un chevreau. Il dit: « Je vais entrer dans la chambre de ma femme. » Mais son père ne lui permit pas d'entrer.
੧ਪਰ ਕੁਝ ਦਿਨਾਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਸਮਸੂਨ ਇੱਕ ਮੇਮਣਾ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ ਅਤੇ ਕਿਹਾ, “ਮੈਂ ਆਪਣੀ ਪਤਨੀ ਦੇ ਕੋਲ ਕੋਠੜੀ ਵਿੱਚ ਜਾਂਵਾਂਗਾ।” ਪਰ ਉਸ ਦੇ ਸਹੁਰੇ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ।
2 Son père dit: « J'ai bien cru que tu la détestais; c'est pourquoi je l'ai donnée à ton compagnon. Sa jeune sœur n'est-elle pas plus belle qu'elle? S'il te plaît, prends-la à sa place. »
੨ਅਤੇ ਉਸ ਦੇ ਸਹੁਰੇ ਨੇ ਕਿਹਾ, “ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈਂ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ। ਭਲਾ, ਉਸ ਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ? ਉਸ ਦੇ ਬਦਲੇ ਤੂੰ ਇਸ ਨਾਲ ਵਿਆਹ ਕਰ ਲੈ।”
3 Samson leur dit: « Cette fois, je serai irréprochable à l'égard des Philistins quand je leur ferai du mal. »
੩ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਹੁਣ ਜਦ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ।”
4 Samson alla attraper trois cents renards, prit des torches, tourna la queue contre la queue et mit une torche au milieu entre deux queues.
੪ਤਦ ਸਮਸੂਨ ਨੇ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ,
5 Quand il eut mis le feu aux torches, il les lança dans le blé sur pied des Philistins, et brûla tant les chocs que le blé sur pied, et aussi les oliviers.
੫ਅਤੇ ਮਸ਼ਾਲਾਂ ਜਲਾ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੀਆਂ ਖੜ੍ਹੀਆਂ ਫ਼ਸਲਾਂ ਵਿੱਚ ਛੱਡ ਦਿੱਤਾ, ਇਸ ਤਰ੍ਹਾਂ ਉਸ ਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਜ਼ੈਤੂਨ ਅਤੇ ਦਾਖਾਂ ਦੇ ਬਾਗ਼ ਵੀ ਸਾੜ ਦਿੱਤੇ।
6 Alors les Philistins dirent: « Qui a fait cela? » Ils dirent: « Samson, le gendre du Timnite, car il a pris sa femme et l'a donnée à son compagnon. » Les Philistins montèrent, et la brûlèrent au feu, elle et son père.
੬ਤਦ ਫ਼ਲਿਸਤੀ ਪੁੱਛਣ ਲੱਗੇ, “ਇਹ ਕਿਸ ਨੇ ਕੀਤਾ ਹੈ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ, ਕਿਉਂਕਿ ਉਹ ਨੇ ਉਸ ਦੀ ਪਤਨੀ ਦਾ ਵਿਆਹ ਉਸ ਦੇ ਮਿੱਤਰ ਨਾਲ ਕਰ ਦਿੱਤਾ।” ਤਦ ਫ਼ਲਿਸਤੀਆਂ ਨੇ ਜਾ ਕੇ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਨਾਲ ਸਾੜ ਦਿੱਤਾ।
7 Samson leur dit: « Si vous vous comportez ainsi, je me vengerai de vous, et après cela je cesserai. »
੭ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅਜਿਹਾ ਕੰਮ ਕਰਦੇ ਹੋ, ਤਾਂ ਮੈਂ ਵੀ ਜ਼ਰੂਰ ਤੁਹਾਡੇ ਤੋਂ ਬਦਲਾ ਲੈ ਕੇ ਹੀ ਸ਼ਾਂਤ ਹੋਵਾਂਗਾ।”
8 Il les frappa de la hanche et de la cuisse avec un grand coup de massue; puis il descendit et habita dans la caverne du rocher d'Etam.
੮ਫੇਰ ਉਸ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਵੱਡੀ ਮਾਰ ਨਾਲ ਮਾਰਿਆ, ਤਦ ਉੱਥੋਂ ਜਾ ਕੇ ਏਟਾਮ ਨਾਮਕ ਚੱਟਾਨ ਦੀ ਇੱਕ ਗੁਫ਼ਾ ਵਿੱਚ ਰਹਿਣ ਲੱਗਾ।
9 Et les Philistins montèrent, campèrent en Juda, et se répandirent à Léhi.
੯ਤਦ ਫ਼ਲਿਸਤੀਆਂ ਨੇ ਚੜ੍ਹਾਈ ਕਰ ਕੇ ਯਹੂਦਾਹ ਦੇਸ਼ ਦੇ ਵਿਚਕਾਰ ਤੰਬੂ ਲਾਏ ਅਤੇ ਲਹੀ ਵਿੱਚ ਫੈਲ ਗਏ।
10 Les hommes de Juda dirent: « Pourquoi êtes-vous venus contre nous? » Ils ont dit: « Nous sommes montés pour lier Samson, pour lui faire ce qu'il nous a fait. »
੧੦ਯਹੂਦਾਹ ਦੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਉਂ ਸਾਡੇ ਉੱਤੇ ਹਮਲਾ ਕਰਨ ਆਏ ਹੋ?” ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ ਤਾਂ ਜੋ ਜਿਸ ਤਰ੍ਹਾਂ ਉਸ ਨੇ ਸਾਡੇ ਨਾਲ ਕੀਤਾ, ਉਸੇ ਤਰ੍ਹਾਂ ਅਸੀਂ ਵੀ ਉਹ ਦੇ ਨਾਲ ਕਰੀਏ।”
11 Et trois mille hommes de Juda descendirent à la grotte du rocher d'Etam et dirent à Samson: « Ne sais-tu pas que les Philistins nous dominent? Qu'est-ce donc que tu nous as fait? » Il leur a dit: « Ce qu'ils m'ont fait, je le leur ai fait. »
੧੧ਤਦ ਤਿੰਨ ਹਜ਼ਾਰ ਯਹੂਦਾਹ ਦੇ ਪੁਰਖਾਂ ਨੇ ਏਟਾਮ ਚੱਟਾਨ ਦੀ ਗੁਫ਼ਾ ਉੱਤੇ ਜਾ ਕੇ ਸਮਸੂਨ ਨੂੰ ਕਿਹਾ, “ਕੀ ਤੂੰ ਨਹੀਂ ਜਾਣਦਾ ਕਿ ਫ਼ਲਿਸਤੀ ਸਾਡੇ ਉੱਤੇ ਰਾਜ ਕਰਦੇ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?” ਉਸ ਨੇ ਉਨ੍ਹਾਂ ਨੂੰ ਕਿਹਾ, “ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ ਨਾਲ ਕੀਤਾ, ਉਸੇ ਤਰ੍ਹਾਂ ਹੀ ਮੈਂ ਵੀ ਉਨ੍ਹਾਂ ਨਾਲ ਕੀਤਾ।”
12 Ils lui dirent: « Nous sommes descendus pour te lier, afin de te livrer entre les mains des Philistins. » Samson leur a dit: « Jurez-moi que vous ne m'attaquerez pas vous-mêmes. »
੧੨ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਇਸ ਲਈ ਆਏ ਹਾਂ ਕਿ ਤੈਨੂੰ ਬੰਨ੍ਹ ਕੇ ਫ਼ਲਿਸਤੀਆਂ ਦੇ ਹੱਥ ਸੌਂਪ ਦੇਈਏ।” ਤਦ ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”
13 Ils lui dirent: « Non, mais nous te lierons solidement et nous te livrerons entre leurs mains; mais sûrement nous ne te tuerons pas. » Ils le lièrent avec deux cordes neuves, et le firent remonter du rocher.
੧੩ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ ਕਰਾਂਗੇ, ਪਰ ਅਸੀਂ ਤੈਨੂੰ ਘੁੱਟ ਕੇ ਬੰਨ੍ਹਾਂਗੇ ਅਤੇ ਉਨ੍ਹਾਂ ਦੇ ਹੱਥ ਸੌਂਪ ਦਿਆਂਗੇ ਪਰ ਅਸੀਂ ਤੈਨੂੰ ਜਾਨੋਂ ਨਹੀਂ ਮਰਾਂਗੇ।” ਫੇਰ ਉਨ੍ਹਾਂ ਨੇ ਉਸ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹਿਆ ਅਤੇ ਪਰਬਤ ਉੱਤੋਂ ਉਤਾਰ ਲਿਆਏ।
14 Lorsqu'il arriva à Léhi, les Philistins poussèrent des cris de joie en le rencontrant. Alors l'Esprit de Yahvé vint puissamment sur lui, et les cordes qui étaient à ses bras devinrent comme du lin brûlé au feu, et ses ceintures tombèrent de ses mains.
੧੪ਜਦ ਉਹ ਲਹੀ ਵਿੱਚ ਪਹੁੰਚਿਆ ਤਾਂ ਫ਼ਲਿਸਤੀ ਉਸ ਨੂੰ ਵੇਖ ਕੇ ਚਿੱਲਾਉਂਦੇ ਹੋਏ ਉਸ ਨੂੰ ਮਿਲੇ। ਤਦ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਉਸ ਦੇ ਉੱਤੇ ਆਇਆ ਅਤੇ ਉਸ ਦੀਆਂ ਬਾਹਾਂ ਨਾਲ ਬੰਨ੍ਹੇ ਹੋਏ ਰੱਸੇ ਅੱਗ ਨਾਲ ਸੜੇ ਹੋਏ ਸਣ ਵਰਗੇ ਹੋ ਗਏ ਅਤੇ ਉਸ ਦੇ ਹੱਥਾਂ ਦੇ ਬੰਧਨ ਖੁੱਲ੍ਹ ਗਏ।
15 Il trouva une mâchoire fraîche d'un âne, étendit la main, la prit et en frappa mille hommes.
੧੫ਉਸ ਸਮੇਂ ਉਸ ਨੂੰ ਇੱਕ ਗਧੇ ਦੇ ਜਬਾੜੇ ਦੀ ਨਵੀਂ ਹੱਡੀ ਲੱਭੀ ਅਤੇ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਸੁੱਟਿਆ।
16 Samson dit: « Avec la mâchoire d'un âne, des monceaux de monceaux, avec la mâchoire d'un âne, j'ai frappé mille hommes. »
੧੬ਤਦ ਸਮਸੂਨ ਨੇ ਕਿਹਾ, - “ਇੱਕ ਗਧੇ ਦੇ ਜਬਾੜੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ! ਮੈਂ ਗਧੇ ਦੇ ਜਬਾੜੇ ਦੀ ਹੱਡੀ ਨਾਲ ਇੱਕ ਹਜ਼ਾਰ ਮਨੁੱਖ ਮਾਰ ਦਿੱਤੇ!”
17 Quand il eut fini de parler, il jeta la mâchoire de sa main; et ce lieu fut appelé Ramath Léhi.
੧੭ਜਦ ਉਹ ਇਹ ਗੱਲ ਆਖ ਚੁੱਕਿਆ, ਤਾਂ ਉਸ ਨੇ ਜਬਾੜੇ ਦੀ ਹੱਡੀ ਆਪਣੇ ਹੱਥੋਂ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲਹੀ ਰੱਖਿਆ।
18 Il avait très soif, et il invoqua Yahvé en disant: « Tu as accordé cette grande délivrance par la main de ton serviteur; et maintenant, vais-je mourir de soif, et tomber entre les mains des incirconcis? »
੧੮ਫਿਰ ਉਸ ਨੂੰ ਬਹੁਤ ਪਿਆਸ ਲੱਗੀ ਅਤੇ ਉਸ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, “ਤੂੰ ਆਪਣੇ ਸੇਵਕ ਦੇ ਹੱਥ ਤੋਂ ਇੱਕ ਵੱਡਾ ਛੁਟਕਾਰਾ ਦਿੱਤਾ ਹੈ, ਹੁਣ ਭਲਾ, ਮੈਂ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ?”
19 Mais Dieu fendit le creux qui est à Léhi, et il en sortit de l'eau. Quand il eut bu, son esprit revint, et il revint à la vie. C'est pourquoi on l'a appelé jusqu'à ce jour En Hakkore, qui est à Léhi.
੧੯ਤਦ ਪਰਮੇਸ਼ੁਰ ਨੇ ਲਹੀ ਵਿੱਚ ਇੱਕ ਟੋਆ ਬਣਾ ਦਿੱਤਾ ਅਤੇ ਉੱਥੋਂ ਪਾਣੀ ਨਿੱਕਲਣ ਲੱਗਿਆ, ਜਦ ਸਮਸੂਨ ਨੇ ਪੀਤਾ ਤਾਂ ਉਸ ਦੀ ਜਾਨ ਵਿੱਚ ਜਾਨ ਆਈ। ਇਸ ਲਈ ਉਸ ਥਾਂ ਦਾ ਨਾਮ ਏਨ-ਹੱਕੋਰੇ ਰੱਖਿਆ ਗਿਆ, ਅਤੇ ਉਹ ਅੱਜ ਦੇ ਦਿਨ ਤੱਕ ਲਹੀ ਵਿੱਚ ਹੈ।
20 Il jugea Israël pendant vingt ans, au temps des Philistins.
੨੦ਸਮਸੂਨ ਨੇ ਫ਼ਲਿਸਤੀਆਂ ਦੇ ਸਮੇਂ ਵਿੱਚ ਵੀਹ ਸਾਲ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।