< Ézéchiel 42 >
1 Puis il me fit sortir dans le parvis extérieur, du côté du nord. Puis il me fit entrer dans la pièce qui était en face du lieu séparé, et qui était en face du bâtiment vers le nord.
੧ਫਿਰ ਉਹ ਮਨੁੱਖ ਮੈਨੂੰ ਉੱਤਰੀ ਰਾਹ ਵਿੱਚੋਂ ਬਾਹਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸ ਕੋਠੜੀ ਵਿੱਚ ਜਿਹੜੀ ਵੱਖਰੀ ਥਾਂ ਅਤੇ ਮਕਾਨ ਦੇ ਸਾਹਮਣੇ ਉਤਰ ਵੱਲ ਸੀ, ਲੈ ਆਇਆ।
2 En face, la porte nord avait une longueur de cent coudées, et une largeur de cinquante coudées.
੨ਸੌ ਹੱਥ ਲੰਮੇ ਥਾਂ ਦੇ ਸਾਹਮਣੇ ਉੱਤਰੀ ਦਰਵਾਜ਼ਾ ਸੀ, ਉਸ ਥਾਂ ਦੀ ਚੌੜਾਈ ਪੰਜਾਹ ਹੱਥ ਸੀ।
3 En face des vingt coudées qui appartenaient au parvis intérieur, et en face du pavement qui appartenait au parvis extérieur, il y avait galerie contre galerie dans les trois étages.
੩ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫ਼ਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ।
4 Devant les chambres, il y avait une allée de dix coudées de largeur vers l'intérieur, un chemin d'une coudée, et leurs portes étaient orientées vers le nord.
੪ਕੋਠੜੀਆਂ ਦੇ ਸਾਹਮਣੇ ਅੰਦਰ ਵੱਲ ਦਸ ਹੱਥ ਚੌੜਾ ਰਾਹ ਸੀ ਅਤੇ ਇੱਕ ਰਸਤਾ ਇੱਕ ਹੱਥ ਦਾ ਅਤੇ ਉਹਨਾਂ ਦੇ ਦਰਵਾਜ਼ੇ ਉਤਰ ਵੱਲ ਸਨ।
5 Or, les salles supérieures étaient plus courtes, car les galeries leur prenaient plus de place qu'aux salles inférieures et centrales de l'édifice.
੫ਉੱਪਰ ਦੀਆਂ ਕੋਠੜੀਆਂ ਛੋਟੀਆਂ ਸਨ, ਕਿਉਂ ਜੋ ਉਹਨਾਂ ਦੇ ਬਰਾਂਡਿਆਂ ਇਮਾਰਤ ਦੀ ਹੇਠਲੀ ਤੇ ਉੱਪਰਲੀ ਮੰਜ਼ਲ ਦੇ ਟਾਕਰੇ ਵਿੱਚ ਇਹਨਾਂ ਤੋਂ ਵਧੇਰੀ ਥਾਂ ਰੋਕ ਰੱਖੀ ਸੀ।
6 Car elles étaient à trois étages, et elles n'avaient pas de piliers comme les piliers des parvis. C'est pourquoi le plus haut était plus en retrait du sol que le plus bas et le milieu.
੬ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ।
7 Le mur extérieur, du côté des chambres, vers le parvis extérieur, devant les chambres, avait une longueur de cinquante coudées.
੭ਕੋਠੜੀਆਂ ਦੇ ਨੇੜੇ ਦੀ, ਬਾਹਰਲੇ ਵੇਹੜੇ ਵੱਲ ਦੀ, ਕੋਠੜੀਆਂ ਦੇ ਸਾਹਮਣੇ ਦੀ ਬਾਹਰਲੀ ਕੰਧ ਪੰਜਾਹ ਹੱਥ ਲੰਮੀ ਸੀ।
8 Car la longueur des chambres du parvis extérieur était de cinquante coudées. Celles qui étaient tournées vers le temple avaient cent coudées.
੮ਕਿਉਂ ਜੋ ਬਾਹਰਲੇ ਵੇਹੜੇ ਦੀਆਂ ਕੋਠੜੀਆਂ ਦੀ ਲੰਬਾਈ ਪੰਜਾਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਸੌ ਹੱਥ ਦੀ ਲੰਬਾਈ ਸੀ।
9 Au-dessous de ces chambres se trouvait l'entrée du côté de l'est, comme on y entre depuis le parvis extérieur.
੯ਉਹਨਾਂ ਕੋਠੜੀਆਂ ਦੇ ਹੇਠਾਂ ਪੂਰਬ ਵੱਲ ਉਹ ਲਾਂਘਾ ਸੀ, ਜਿਸ ਵਿੱਚੋਂ ਬਾਹਰਲੇ ਵੇਹੜੇ ਵਿੱਚੋਂ ਅੰਦਰ ਆਉਂਦੇ ਸਨ।
10 Dans l'épaisseur du mur du parvis, à l'orient, devant le lieu de séparation et devant le bâtiment, il y avait des chambres.
੧੦ਪੂਰਬੀ ਵੇਹੜੇ ਦੀ ਚੌੜੀ ਕੰਧ ਵਿੱਚ ਅਤੇ ਉਸ ਮੰਦਰ ਦੇ ਸਾਹਮਣੇ ਕੋਠੜੀਆਂ ਸਨ।
11 Le chemin devant elles était semblable à l'aspect des chambres qui étaient vers le nord. Leur longueur et leur largeur étaient les mêmes. Toutes leurs issues avaient la même disposition et les mêmes portes.
੧੧ਉਹਨਾਂ ਦੇ ਸਾਹਮਣੇ ਇੱਕ ਅਜਿਹਾ ਰਾਹ ਸੀ, ਜਿਹਾ ਉੱਤਰੀ ਕੋਠੜੀਆਂ ਦੇ ਅੱਗੇ ਸੀ, ਉਹਨਾਂ ਦੀ ਲੰਬਾਈ ਅਤੇ ਚੌੜਾਈ ਬਰਾਬਰ ਸੀ ਅਤੇ ਉਹਨਾਂ ਦੇ ਸਾਰੇ ਲਾਂਘੇ ਉਹਨਾਂ ਦੀ ਤਰਤੀਬ ਅਤੇ ਉਹਨਾਂ ਦੇ ਦਰਵਾਜ਼ਿਆਂ ਦੇ ਅਨੁਸਾਰ ਸਨ।
12 Comme les portes des chambres situées au sud, il y avait une porte à la tête du chemin, le chemin situé devant le mur, à l'est, comme on y entre.
੧੨ਦੱਖਣ ਵੱਲ ਦੀਆਂ ਕੋਠੜੀਆਂ ਦੇ ਦਰਵਾਜ਼ਿਆਂ ਦੇ ਅਨੁਸਾਰ ਇੱਕ ਦਰਵਾਜ਼ਾ ਰਾਹ ਦੇ ਸਿਰੇ ਤੇ ਸੀ, ਅਰਥਾਤ ਸਿੱਧੀ ਕੰਧ ਦੇ ਰਾਹ ਤੇ ਪੂਰਬ ਦੀ ਵੱਲ ਜਿੱਥੋਂ ਉਹਨਾਂ ਵਿੱਚ ਵੜਦੇ ਸਨ।
13 Et il me dit: « Les chambres du nord et les chambres du sud, qui sont en face du lieu séparé, sont les chambres saintes, où les prêtres qui sont près de l'Éternel mangeront les choses très saintes. Ils y déposeront les choses très saintes, avec l'offrande, le sacrifice pour le péché et le sacrifice de culpabilité, car le lieu est saint.
੧੩ਤਦ ਉਹ ਨੇ ਮੈਨੂੰ ਆਖਿਆ, ਉੱਤਰੀ ਅਤੇ ਦੱਖਣੀ ਕੋਠੜੀਆਂ ਜੋ ਵੱਖਰੀ ਥਾਂ ਦੇ ਅੱਗੇ ਹਨ, ਪਵਿੱਤਰ ਕੋਠੜੀਆਂ ਹਨ ਜਿੱਥੇ ਜਾਜਕ ਜਿਹੜੇ ਯਹੋਵਾਹ ਦੇ ਨੇੜੇ ਜਾਂਦੇ ਹਨ ਪਵਿੱਤਰ ਚੀਜ਼ਾਂ ਖਾਣਗੇ। ਪਵਿੱਤਰ ਚੀਜ਼ਾਂ, ਮੈਦੇ ਦੀ ਭੇਂਟ, ਪਾਪਾਂ ਦੀ ਬਲੀ ਅਤੇ ਦੋਸ਼ ਦੀ ਬਲੀ ਉੱਥੇ ਰੱਖਣਗੇ, ਕਿਉਂ ਜੋ ਉਹ ਸਥਾਨ ਪਵਿੱਤਰ ਹੈ।
14 Lorsque les prêtres seront entrés, ils ne sortiront pas du lieu saint pour aller dans le parvis extérieur avant d'avoir déposé les vêtements dans lesquels ils font leur service, car ils sont saints. Puis ils revêtiront d'autres vêtements, et s'approcheront de ce qui est pour le peuple. »
੧੪ਜਦੋਂ ਜਾਜਕ ਅੰਦਰ ਜਾਣ ਤਾਂ ਉਹ ਪਵਿੱਤਰ ਸਥਾਨ ਤੋਂ ਬਾਹਰਲੇ ਵੇਹੜੇ ਵਿੱਚ ਨਾ ਜਾਣ, ਸਗੋਂ ਆਪਣੇ ਸੇਵਾ ਕਰਨ ਸਮੇਂ ਦੇ ਬਸਤਰ ਉੱਥੇ ਹੀ ਲਾਹ ਦੇਣ, ਕਿਉਂ ਜੋ ਉਹ ਪਵਿੱਤਰ ਹਨ ਅਤੇ ਉਹ ਦੂਜੇ ਬਸਤਰ ਪਾ ਕੇ ਲੋਕਾਂ ਦੇ ਥਾਵਾਂ ਵਿੱਚ ਜਾਣ।
15 Lorsqu'il eut fini de mesurer la maison intérieure, il me fit sortir par le chemin de la porte qui est à l'orient, et il mesura tout autour.
੧੫ਸੋ ਜਦੋਂ ਉਹ ਅੰਦਰਲੇ ਭਵਨ ਨੂੰ ਮਿਣ ਚੁੱਕਿਆ, ਤਾਂ ਮੈਨੂੰ ਉਸ ਫਾਟਕ ਦੇ ਰਾਹ ਵਿੱਚ ਲਿਆਇਆ, ਜਿਸ ਦਾ ਮੂੰਹ ਪੂਰਬ ਵੱਲ ਸੀ ਅਤੇ ਉਸ ਨੂੰ ਚਾਰੇ ਪਾਸਿਓਂ ਮਿਣਿਆ।
16 Il mesura à l'orient, avec le roseau de mesure, cinq cents roseaux, avec le roseau de mesure tout autour.
੧੬ਉਸ ਨੇ ਮਿਣਤੀ ਦੇ ਕਾਨੇ ਨਾਲ ਪੂਰਬ ਵੱਲ ਚੁਫ਼ੇਰੇ ਪੰਜ ਸੌ ਕਾਨੇ ਮਿਣੇ।
17 Il mesura du côté nord cinq cents roseaux, avec le roseau de mesure tout autour.
੧੭ਉਸ ਨੇ ਮਿਣਤੀ ਦੇ ਕਾਨੇ ਨਾਲ ਉਤਰ ਵੱਲ ਚੁਫ਼ੇਰੇ ਪੰਜ ਸੌ ਕਾਨੇ ਮਿਣੇ।
18 Il mesura au sud cinq cents cannes, avec la canne à mesurer.
੧੮ਉਸ ਨੇ ਮਿਣਤੀ ਦੇ ਕਾਨੇ ਨਾਲ ਦੱਖਣ ਵੱਲ ਵੀ ਪੰਜ ਸੌ ਕਾਨੇ ਮਿਣੇ।
19 Il tourna du côté de l'occident, et mesura cinq cents cannes avec la canne à mesurer.
੧੯ਉਸ ਨੇ ਪੱਛਮ ਵੱਲ ਮੁੜ ਕੇ ਮਿਣਤੀ ਦੇ ਕਾਨੇ ਨਾਲ ਪੰਜ ਸੌ ਕਾਨੇ ਮਿਣੇ।
20 Il la mesura sur ses quatre côtés. Elle était entourée d'un mur, long de cinq cents coudées et large de cinq cents coudées, pour séparer ce qui était saint de ce qui était commun.
੨੦ਉਸ ਨੇ ਉਹ ਨੂੰ ਚੁਫ਼ੇਰਿਓਂ ਮਿਣਿਆ। ਉਹ ਦੇ ਚਾਰੇ ਪਾਸੇ ਇੱਕ ਕੰਧ ਪੰਜ ਸੌ ਕਾਨੇ ਲੰਮੀ ਅਤੇ ਪੰਜ ਸੌ ਕਾਨੇ ਚੌੜੀ ਸੀ, ਤਾਂ ਜੋ ਪਵਿੱਤਰ ਸਥਾਨ ਨੂੰ ਸਧਾਰਨ ਥਾਂ ਤੋਂ ਵੱਖਰਾ ਕਰੇ।