< Deutéronome 3 >
1 Puis nous nous tournâmes, et nous montâmes par le chemin de Basan. Og, roi de Basan, sortit contre nous, lui et tout son peuple, pour nous combattre à Édréi.
੧ਫੇਰ ਅਸੀਂ ਮੁੜ ਕੇ ਬਾਸ਼ਾਨ ਦੇ ਰਾਹ ਤੋਂ ਉੱਪਰ ਚੱਲੇ ਅਤੇ ਬਾਸ਼ਾਨ ਦਾ ਰਾਜਾ ਓਗ ਆਪਣੇ ਸਾਰੇ ਲੋਕਾਂ ਦੇ ਨਾਲ ਸਾਡਾ ਸਾਹਮਣਾ ਕਰਨ ਨੂੰ ਨਿੱਕਲਿਆ ਤਾਂ ਜੋ ਅਦਰਈ ਵਿੱਚ ਸਾਡੇ ਨਾਲ ਯੁੱਧ ਕਰੇ।
2 Yahvé me dit: « Ne le crains pas, car je l'ai livré entre tes mains, avec tout son peuple et son pays. Tu lui feras ce que tu as fait à Sihon, roi des Amoréens, qui habitait à Heshbon. »
੨ਯਹੋਵਾਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ, ਉਸ ਦੇ ਸਾਰੇ ਲੋਕਾਂ ਨੂੰ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਤੂੰ ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰੀਂ ਜਿਵੇਂ ਤੂੰ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ, ਜੋ ਹਸ਼ਬੋਨ ਵਿੱਚ ਵੱਸਦਾ ਸੀ।”
3 Et Yahvé, notre Dieu, livra aussi entre nos mains Og, roi de Basan, et tout son peuple. Nous le frappâmes jusqu'à ce qu'il ne lui restât plus personne.
੩ਇਸ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਸ ਨੂੰ ਅਜਿਹਾ ਮਾਰਿਆ ਕਿ ਉਸ ਦਾ ਕੱਖ ਵੀ ਨਾ ਰਿਹਾ।
4 Nous avons pris toutes ses villes à cette époque. Il n'y eut pas une ville que nous n'ayons prise: soixante villes, toute la région d'Argob, le royaume d'Og en Basan.
੪ਉਸੇ ਸਮੇਂ ਅਸੀਂ ਉਸ ਦੇ ਸਾਰੇ ਸ਼ਹਿਰ ਲੈ ਲਏ ਅਤੇ ਅਜਿਹਾ ਇੱਕ ਨਗਰ ਵੀ ਨਹੀਂ ਸੀ ਜਿਹੜਾ ਅਸੀਂ ਉਨ੍ਹਾਂ ਤੋਂ ਨਾ ਲਿਆ ਹੋਵੇ, ਅਰਥਾਤ ਅਰਗੋਬ ਦੇ ਸਾਰੇ ਇਲਾਕੇ ਦੇ ਸੱਠ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ।
5 Toutes ces villes étaient fortifiées par de hautes murailles, des portes et des barres, sans compter les nombreux villages sans murailles.
੫ਇਹ ਸਾਰੇ ਸ਼ਹਿਰ ਗੜ੍ਹਾਂ ਵਾਲੇ ਸਨ। ਉਹਨਾਂ ਦੀਆਂ ਸ਼ਹਿਰਪਨਾਹਾਂ ਉੱਚੀਆਂ ਅਤੇ ਉਹਨਾਂ ਦੇ ਫਾਟਕ ਅਰਲਾਂ ਵਾਲੇ ਸਨ। ਇਹਨਾਂ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੇ ਪਿੰਡ ਸਨ, ਜਿਨ੍ਹਾਂ ਦੀ ਸ਼ਹਿਰ ਪਨਾਹ ਨਹੀਂ ਸੀ।
6 Nous les détruisîmes par interdit, comme nous l'avions fait à Sihon, roi de Heshbon, en dévastant par interdit toutes les villes habitées, avec les femmes et les petits enfants.
੬ਅਸੀਂ ਉਹਨਾਂ ਦਾ ਨਾਸ ਕਰ ਦਿੱਤਾ, ਜਿਵੇਂ ਅਸੀਂ ਹਸ਼ਬੋਨ ਦੇ ਰਾਜੇ ਸੀਹੋਨ ਨਾਲ ਕੀਤਾ ਸੀ। ਅਸੀਂ ਸਾਰੇ ਵੱਸੇ ਹੋਏ ਸ਼ਹਿਰਾਂ ਦਾ ਇਸਤਰੀਆਂ ਅਤੇ ਬੱਚਿਆਂ ਸਮੇਤ ਨਾਸ ਕਰ ਦਿੱਤਾ।
7 Mais nous prîmes pour nous tout le bétail et le butin des villes.
੭ਪਰ ਸਾਰੇ ਪਸ਼ੂ ਅਤੇ ਸ਼ਹਿਰਾਂ ਦੀ ਲੁੱਟ ਦਾ ਮਾਲ ਅਸੀਂ ਆਪਣੇ ਲਈ ਲੁੱਟ ਲਿਆ
8 En ce temps-là, nous prîmes le pays de la main des deux rois des Amoréens qui étaient au-delà du Jourdain, depuis le val de l'Arnon jusqu'au mont Hermon.
੮ਅਤੇ ਉਸ ਸਮੇਂ ਅਸੀਂ ਯਰਦਨ ਤੋਂ ਪਾਰ ਦੇ ਅਮੋਰੀਆਂ ਦੇ ਦੋਹਾਂ ਰਾਜਿਆਂ ਦੇ ਹੱਥੋਂ ਉਸ ਦੇਸ਼ ਨੂੰ ਅਰਨੋਨ ਦੇ ਨਾਲੇ ਤੋਂ ਲੈ ਕੇ ਹਰਮੋਨ ਦੇ ਪਰਬਤ ਤੱਕ ਲੈ ਲਿਆ
9 (Les Sidoniens appellent Hermon Sirion, et les Amoréens l'appellent Senir.)
੯(ਸੀਦੋਨੀ ਹਰਮੋਨ ਨੂੰ ਸਿਰਯੋਨ ਪਰ ਅਮੋਰੀ ਉਸ ਨੂੰ ਸਨੀਰ ਆਖਦੇ ਹਨ)
10 Nous prîmes toutes les villes de la plaine, tout Galaad et tout Basan, jusqu'à Salca et Édréi, villes du royaume d'Og en Basan.
੧੦ਉਸ ਮੈਦਾਨੀ ਇਲਾਕੇ ਦੇ ਸਾਰੇ ਸ਼ਹਿਰ, ਸਾਰਾ ਗਿਲਆਦ, ਸਾਰਾ ਬਾਸ਼ਾਨ, ਸਲਕਾਹ ਅਤੇ ਅਦਰਈ ਤੱਕ ਦੇ ਸਾਰੇ ਸ਼ਹਿਰ ਜਿਹੜੇ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਸਨ, ਅਸੀਂ ਲੈ ਲਏ
11 (Car il ne restait qu'Og, roi de Basan, du reste des Rephaïm. Voici, son sommier était un sommier de fer. N'est-ce pas à Rabba, chez les enfants d'Ammon? Sa longueur était de neuf coudées, et sa largeur de quatre coudées, selon la coudée d'un homme).
੧੧ਸਿਰਫ਼ ਬਾਸ਼ਾਨ ਦਾ ਰਾਜਾ ਓਗ ਹੀ ਰਫ਼ਾਈਆਂ ਦੇ ਬਚੇ ਹੋਇਆਂ ਵਿੱਚੋਂ ਰਹਿ ਗਿਆ ਸੀ। ਵੇਖੋ, ਉਸ ਦਾ ਪਲੰਘ ਜੋ ਲੋਹੇ ਦਾ ਸੀ, ਕੀ ਉਹ ਅੰਮੋਨੀਆਂ ਦੇ ਰੱਬਾਹ ਵਿੱਚ ਨਹੀਂ ਹੈ? ਮਨੁੱਖ ਦੇ ਹੱਥ ਅਨੁਸਾਰ ਉਸ ਦੀ ਲੰਬਾਈ ਨੌਂ ਹੱਥ ਅਤੇ ਚੌੜਾਈ ਚਾਰ ਹੱਥ ਸੀ।
12 En ce temps-là, nous prîmes possession de ce pays: depuis Arœr, qui est près du torrent de l'Arnon, et la moitié de la montagne de Galaad, avec ses villes, je les donnai aux Rubénites et aux Gadites;
੧੨ਜਿਹੜੇ ਦੇਸ਼ ਅਸੀਂ ਉਸ ਸਮੇਂ ਆਪਣੇ ਅਧਿਕਾਰ ਵਿੱਚ ਲੈ ਲਏ ਉਹ ਇਹ ਹਨ, ਅਰਥਾਤ ਅਰੋਏਰ ਸ਼ਹਿਰ ਤੋਂ ਲੈ ਕੇ ਜਿਹੜਾ ਅਰਨੋਨ ਦੇ ਨਾਲੇ ਉੱਤੇ ਹੈ ਅਤੇ ਸ਼ਹਿਰਾਂ ਦੇ ਨਾਲ ਗਿਲਆਦ ਦੇ ਪਹਾੜੀ ਦੇਸ਼ ਦਾ ਅੱਧਾ ਹਿੱਸਾ, ਜਿਹੜਾ ਮੈਂ ਰਊਬੇਨੀਆਂ ਅਤੇ ਗਾਦੀਆਂ ਨੂੰ ਦੇ ਦਿੱਤਾ
13 et le reste de Galaad, et tout Basan, le royaume d'Og, je les donnai à la demi-tribu de Manassé, toute la région d'Argob, tout Basan. (On appelle ce territoire le pays des Rephaïm.
੧੩ਅਤੇ ਗਿਲਆਦ ਦਾ ਬਚਿਆ ਹੋਇਆ ਹਿੱਸਾ ਅਤੇ ਸਾਰਾ ਬਾਸ਼ਾਨ ਜਿਹੜਾ ਓਗ ਦੇ ਰਾਜ ਦਾ ਸੀ, ਮੈਂ ਮਨੱਸ਼ਹ ਦੇ ਅੱਧੇ ਗੋਤ ਨੂੰ ਦੇ ਦਿੱਤਾ ਅਰਥਾਤ ਸਾਰੇ ਬਾਸ਼ਾਨ ਸਮੇਤ ਅਰਗੋਬ ਦਾ ਸਾਰਾ ਇਲਾਕਾ। (ਬਾਸ਼ਾਨ ਤਾਂ ਰਫ਼ਾਈਆਂ ਦਾ ਦੇਸ਼ ਅਖਵਾਉਂਦਾ ਹੈ)
14 Jaïr, fils de Manassé, prit toute la région d'Argob, jusqu'à la frontière des Gueschuriens et des Maacathiens, et il leur donna le nom de Basan, d'après son propre nom, Havvoth Jaïr, jusqu'à ce jour).
੧੪ਮਨੱਸ਼ੀ ਯਾਈਰ ਨੇ ਅਰਗੋਬ ਦਾ ਸਾਰਾ ਇਲਾਕਾ ਗਸ਼ੂਰੀਆਂ ਅਤੇ ਮਆਕਾਥੀਆਂ ਦੀਆਂ ਹੱਦਾਂ ਤੱਕ ਲੈ ਲਿਆ ਅਤੇ ਉਨ੍ਹਾਂ ਦਾ ਨਾਮ ਅਰਥਾਤ ਬਾਸ਼ਾਨ ਦੇ ਨਗਰਾਂ ਦਾ ਨਾਮ ਆਪਣੇ ਨਾਮ ਉੱਤੇ ਹੱਵੋਥ-ਯਾਈਰ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ।
15 Je donnai Galaad à Makir.
੧੫ਗਿਲਆਦ ਮੈਂ ਮਾਕੀਰ ਨੂੰ ਦੇ ਦਿੱਤਾ
16 Je donnai aux Rubénites et aux Gadites, depuis Galaad jusqu'au torrent de l'Arnon, le milieu du torrent, et sa limite, jusqu'au fleuve Jabbok, qui est la limite des fils d'Ammon.
੧੬ਅਤੇ ਰਊਬੇਨੀਆਂ ਅਤੇ ਗਾਦੀਆਂ ਨੂੰ ਮੈਂ ਗਿਲਆਦ ਤੋਂ ਲੈ ਕੇ ਅਰਨੋਨ ਦੇ ਨਾਲੇ ਤੱਕ ਦਾ ਦੇਸ਼ ਦੇ ਦਿੱਤਾ, ਅਰਥਾਤ ਨਾਲੇ ਦੇ ਵਿਚਕਾਰ ਤੋਂ ਉਸ ਦੇ ਕੰਢਿਆਂ ਤੱਕ ਅਤੇ ਯਬੋਕ ਦੀ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
17 La plaine, le Jourdain et sa limite, depuis Kinnéreth jusqu'à la mer de la plaine, la mer Salée, sous les pentes du Pisga, à l'orient.
੧੭ਅਤੇ ਕਿੰਨਰਥ ਤੋਂ ਲੈ ਕੇ ਪਿਸਗਾਹ ਦੀ ਢਾਲ਼ ਦੇ ਅਰਾਬਾਹ ਸਮੁੰਦਰ ਤੱਕ, ਜੋ ਖਾਰਾ ਸਮੁੰਦਰ ਵੀ ਅਖਵਾਉਂਦਾ ਹੈ, ਅਰਾਬਾਹ ਅਤੇ ਯਰਦਨ ਦੇ ਪੂਰਬ ਵੱਲ ਦਾ ਸਾਰਾ ਦੇਸ਼ ਵੀ ਮੈਂ ਉਨ੍ਹਾਂ ਨੂੰ ਦੇ ਦਿੱਤਾ।
18 En ce temps-là, je vous ai donné cet ordre: « Yahvé ton Dieu t'a donné ce pays pour que tu en prennes possession. Vous tous, hommes de valeur, vous passerez armés devant vos frères, les enfants d'Israël.
੧੮ਉਸ ਵੇਲੇ ਮੈਂ ਤੁਹਾਨੂੰ ਹੁਕਮ ਦਿੱਤਾ ਅਤੇ ਆਖਿਆ, “ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਹ ਦੇਸ਼ ਤੁਹਾਡੀ ਵਿਰਾਸਤ ਕਰਕੇ ਦੇ ਦਿੱਤਾ ਹੈ। ਸਾਰੇ ਸੂਰਬੀਰ ਹਥਿਆਰ ਬੰਨ ਕੇ ਆਪਣੇ ਇਸਰਾਏਲੀ ਭਰਾਵਾਂ ਦੇ ਅੱਗੇ-ਅੱਗੇ ਪਾਰ ਲੰਘੋ
19 Mais vos femmes, vos petits enfants et vos troupeaux (je sais que vous avez beaucoup de bétail) habiteront dans les villes que je vous ai données,
੧੯ਪਰ ਤੁਹਾਡੀਆਂ ਇਸਤਰੀਆਂ, ਬੱਚੇ ਅਤੇ ਤੁਹਾਡੇ ਵੱਗ, ਕਿਉਂ ਜੋ ਮੈਂ ਜਾਣਦਾ ਹਾਂ ਕਿ ਤੁਹਾਡੇ ਵੱਗ ਵੱਡੇ-ਵੱਡੇ ਹਨ, ਉਹ ਸਾਰੇ ਤੁਹਾਡੇ ਸ਼ਹਿਰਾਂ ਵਿੱਚ ਰਹਿ ਜਾਣ, ਜਿਹੜੇ ਮੈਂ ਤੁਹਾਨੂੰ ਦਿੱਤੇ ਹਨ।
20 jusqu'à ce que l'Éternel donne du repos à vos frères, comme à vous, et qu'ils possèdent aussi le pays que l'Éternel, votre Dieu, leur donne au-delà du Jourdain. Alors vous retournerez chacun dans sa propriété, que je vous ai donnée. »
੨੦ਜਦ ਤੱਕ ਯਹੋਵਾਹ ਤੁਹਾਡੇ ਭਰਾਵਾਂ ਨੂੰ ਅਰਾਮ ਨਾ ਦੇਵੇ, ਜਿਵੇਂ ਉਸਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਵੀ ਉਸ ਧਰਤੀ ਨੂੰ ਅਧਿਕਾਰ ਵਿੱਚ ਨਾ ਕਰ ਲੈਣ, ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਯਰਦਨ ਦੇ ਪਾਰ ਦਿੰਦਾ ਹੈ, ਫੇਰ ਤੁਸੀਂ ਵੀ ਆਪਣੇ-ਆਪਣੇ ਅਧਿਕਾਰ ਦੀ ਭੂਮੀ ਨੂੰ ਮੁੜ ਜਾਇਓ, ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।”
21 En ce temps-là, je donnai cet ordre à Josué: « Tes yeux ont vu tout ce que Yahvé ton Dieu a fait à ces deux rois. C'est ainsi que Yahvé fera à tous les royaumes où tu passeras.
੨੧ਉਸੇ ਵੇਲੇ ਮੈਂ ਯਹੋਸ਼ੁਆ ਨੂੰ ਹੁਕਮ ਦਿੱਤਾ ਅਤੇ ਆਖਿਆ, “ਤੇਰੀਆਂ ਅੱਖਾਂ ਨੇ ਉਹ ਸਭ ਕੁਝ ਵੇਖਿਆ ਹੈ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਹਨਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ, ਅਜਿਹਾ ਹੀ ਯਹੋਵਾਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ।
22 Tu ne les craindras pas, car Yahvé ton Dieu combat lui-même pour toi. »
੨੨ਤੁਸੀਂ ਉਹਨਾਂ ਕੋਲੋਂ ਨਾ ਡਰੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਆਪ ਹੀ ਤੁਹਾਡੇ ਲਈ ਲੜਦਾ ਹੈ।”
23 En ce temps-là, je suppliai Yahvé, en disant:
੨੩ਉਸ ਵੇਲੇ ਮੈਂ ਯਹੋਵਾਹ ਦੇ ਅੱਗੇ ਤਰਲੇ ਕਰ ਕੇ ਬੇਨਤੀ ਕੀਤੀ,
24 « Seigneur Yahvé, tu as commencé à montrer à ton serviteur ta grandeur et ta main puissante. Car quel dieu y a-t-il dans les cieux et sur la terre qui puisse faire des œuvres comme les tiennes, et des actes de puissance comme les tiens?
੨੪“ਹੇ ਪ੍ਰਭੂ ਯਹੋਵਾਹ, ਤੂੰ ਆਪਣੇ ਦਾਸ ਉੱਤੇ ਆਪਣੀ ਵਡਿਆਈ ਅਤੇ ਆਪਣੀ ਸ਼ਕਤੀ ਦਾ ਹੱਥ ਪਰਗਟ ਕਰਨ ਲੱਗਾ ਹੈਂ, ਕਿਉਂ ਜੋ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵਤਾ ਹੈ, ਜਿਹੜਾ ਤੇਰੇ ਜਿਹੇ ਕਾਰਜ ਅਤੇ ਤੇਰੇ ਜਿਹੇ ਵੱਡੀ ਸ਼ਕਤੀ ਵਾਲੇ ਕੰਮ ਕਰ ਸਕੇ?
25 Je t'en prie, laisse-moi aller voir le bon pays qui est au-delà du Jourdain, cette belle montagne et le Liban. »
੨੫ਕਿਰਪਾ ਕਰਕੇ ਮੈਨੂੰ ਪਾਰ ਲੰਘਣ ਦੇ ਤਾਂ ਜੋ ਮੈਂ ਉਸ ਚੰਗੀ ਧਰਤੀ ਨੂੰ ਜਿਹੜੀ ਯਰਦਨ ਪਾਰ ਹੈ ਅਤੇ ਉਸ ਚੰਗੇ ਪਹਾੜੀ ਦੇਸ਼ ਨੂੰ ਅਤੇ ਲਬਾਨੋਨ ਨੂੰ ਵੇਖ ਸਕਾਂ।”
26 Mais Yahvé s'est mis en colère contre moi à cause de vous, et il ne m'a pas écouté. L'Éternel m'a dit: « C'est assez! Ne me parle plus de cette affaire.
੨੬ਪਰ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾਹ ਨੇ ਮੈਨੂੰ ਆਖਿਆ, “ਬਸ ਕਰ! ਫੇਰ ਕਦੀ ਮੇਰੇ ਨਾਲ ਇਹ ਗੱਲ ਨਾ ਛੇੜੀਂ!
27 Monte au sommet du Pisga, et lève tes yeux vers l'ouest, le nord, le sud et l'est, et regarde de tes yeux, car tu ne passeras pas ce Jourdain.
੨੭ਪਿਸਗਾਹ ਦੀ ਟੀਸੀ ਉੱਤੇ ਚੜ੍ਹ ਅਤੇ ਆਪਣੀਆਂ ਅੱਖਾਂ ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ ਚੁੱਕ ਅਤੇ ਆਪਣੀਆਂ ਅੱਖਾਂ ਨਾਲ ਉਹ ਦੇਸ਼ ਵੇਖ ਲੈ ਕਿਉਂ ਜੋ ਤੂੰ ਇਸ ਯਰਦਨ ਦੇ ਪਾਰ ਨਾ ਲੰਘੇਂਗਾ।
28 Mais commandez à Josué, encouragez-le et fortifiez-le, car il passera devant ce peuple, et il lui fera hériter le pays que vous verrez. »
੨੮ਪਰ ਯਹੋਸ਼ੁਆ ਨੂੰ ਹੁਕਮ ਦੇ, ਉਸ ਦਾ ਹੌਂਸਲਾ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂ ਜੋ ਉਹ ਇਸ ਪਰਜਾ ਦੇ ਅੱਗੇ-ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਦੇਸ਼ ਜਿਹੜਾ ਤੂੰ ਵੇਖੇਂਗਾ, ਉਨ੍ਹਾਂ ਦੀ ਵਿਰਾਸਤ ਹੋਣ ਲਈ ਦੁਆਵੇਗਾ।”
29 Nous restâmes donc dans la vallée, près de Beth Peor.
੨੯ਤਦ ਅਸੀਂ ਬੈਤ ਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਠਹਿਰ ਗਏ।