< 2 Rois 9 >
1 Le prophète Élisée appela l'un des fils des prophètes, et lui dit: « Mets ta ceinture à ta taille, prends cette fiole d'huile dans ta main, et va à Ramoth Galaad.
੧ਅਲੀਸ਼ਾ ਨਬੀ ਨੇ ਨਬੀਆਂ ਦੇ ਦਲ ਵਿੱਚੋਂ ਇੱਕ ਨੂੰ ਸੱਦ ਕੇ ਉਹ ਨੂੰ ਆਖਿਆ, ਆਪਣਾ ਲੱਕ ਬੰਨ੍ਹ, ਤੇਲ ਦੀ ਇੱਕ ਕੁੱਪੀ ਆਪਣੇ ਹੱਥ ਵਿੱਚ ਲੈ ਅਤੇ ਰਾਮੋਥ ਗਿਲਆਦ ਨੂੰ ਜਾ।
2 Quand tu y seras arrivé, tu trouveras Jéhu, fils de Josaphat, fils de Nimshi, et tu iras le faire lever du milieu de ses frères, et tu le conduiras dans une chambre intérieure.
੨ਜਦ ਤੂੰ ਉੱਥੇ ਪਹੁੰਚੇ ਤਦ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਤ ਦੇ ਪੁੱਤਰ ਯੇਹੂ ਨੂੰ ਲੱਭ ਲਈਂ ਅਤੇ ਤੂੰ ਅੰਦਰ ਜਾ ਕੇ ਉਹ ਨੂੰ ਉਹ ਦੇ ਭਰਾਵਾਂ ਵਿੱਚੋਂ ਉਠਾ ਕੇ ਅੰਦਰਲੀ ਕੋਠੜੀ ਵਿੱਚ ਲੈ ਜਾਈਂ।
3 Puis tu prendras la fiole d'huile, tu la verseras sur sa tête, et tu diras: « Yahvé dit: Je t'ai oint comme roi d'Israël. » Puis ouvre la porte, fuis et n'attends pas. »
੩ਫੇਰ ਤੇਲ ਦੀ ਕੁੱਪੀ ਲੈ ਕੇ ਉਹ ਦੇ ਸਿਰ ਉੱਤੇ ਡੋਲ੍ਹ ਦੇਈਂ ਅਤੇ ਆਖੀਂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਹੈ। ਤਦ ਤੂੰ ਬੂਹਾ ਖੋਲ੍ਹ ਕੇ ਭੱਜ ਜਾਈਂ ਅਤੇ ਨਾ ਠਹਿਰੀਂ।
4 Et le jeune homme, le jeune prophète, se rendit à Ramoth de Galaad.
੪ਇਸ ਲਈ ਉਹ ਜੁਆਨ ਅਰਥਾਤ ਉਹ ਜੁਆਨ ਨਬੀ ਰਾਮੋਥ ਗਿਲਆਦ ਨੂੰ ਗਿਆ।
5 Quand il arriva, voici, les chefs de l'armée étaient assis. Et il dit: « J'ai un message pour toi, capitaine. » Jehu a dit: « Auquel d'entre nous? » Il répondit: « A toi, ô capitaine. »
੫ਜਦ ਉਹ ਪਹੁੰਚਿਆ ਤਾਂ ਵੇਖੋ, ਫੌਜ ਦੇ ਸਰਦਾਰ ਬੈਠੇ ਹੋਏ ਸਨ। ਉਸ ਨੇ ਆਖਿਆ, ਹੇ ਸਰਦਾਰ, ਮੇਰੇ ਕੋਲ ਤੇਰੇ ਲਈ ਇੱਕ ਸੁਨੇਹਾ ਹੈ ਅਤੇ ਯੇਹੂ ਨੇ ਪੁੱਛਿਆ, ਸਾਡੇ ਸਾਰਿਆਂ ਵਿੱਚੋਂ ਕਿਸ ਦੇ ਲਈ? ਉਸ ਨੇ ਆਖਿਆ, ਹੇ ਸਰਦਾਰ ਤੇਰੇ ਲਈ।
6 Il se leva, et entra dans la maison. Il versa l'huile sur sa tête, et lui dit: « L'Éternel, le Dieu d'Israël, dit: Je t'ai oint comme roi sur le peuple de l'Éternel, sur Israël.
੬ਤਦ ਉਹ ਉੱਠ ਕੇ ਘਰ ਵਿੱਚ ਗਿਆ ਅਤੇ ਉਸ ਨੇ ਉਹ ਦੇ ਸਿਰ ਉੱਤੇ ਤੇਲ ਡੋਲ੍ਹ ਦਿੱਤਾ ਅਤੇ ਉਸ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਯਹੋਵਾਹ ਦੀ ਪਰਜਾ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ ਹੈ।
7 Tu dois frapper la maison de ton maître Achab, afin que je venge le sang de mes serviteurs les prophètes, et le sang de tous les serviteurs de l'Éternel, de la main de Jézabel.
੭ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ ਤਾਂ ਕਿ ਮੈਂ ਆਪਣੇ ਦਾਸ ਨਬੀਆਂ ਦੇ ਲਹੂ ਦਾ ਅਤੇ ਯਹੋਵਾਹ ਦੇ ਸਭ ਦਾਸਾਂ ਦੇ ਲਹੂ ਦਾ ਬਦਲਾ ਈਜ਼ਬਲ ਦੇ ਹੱਥੋਂ ਲਵਾਂ।
8 Car toute la maison d'Achab périra. J'exterminerai d'Achab tous ceux qui urinent contre un mur, ceux qui sont enfermés et ceux qui sont en liberté en Israël.
੮ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ ਅਤੇ ਮੈਂ ਅਹਾਬ ਤੋਂ ਹਰੇਕ ਲੜਕੇ ਨੂੰ, ਇਸਰਾਏਲ ਵਿੱਚ ਹਰ ਗੁਲਾਮ ਨੂੰ ਅਤੇ ਹਰ ਅਜ਼ਾਦ ਨੂੰ ਕੱਟ ਦਿਆਂਗਾ।
9 Je rendrai la maison d'Achab semblable à la maison de Jéroboam, fils de Nebat, et à la maison de Baescha, fils d'Achija.
੯ਮੈਂ ਅਹਾਬ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਾਂਗੂੰ ਕਰ ਛੱਡਾਂਗਾ।
10 Les chiens mangeront Jézabel sur le terrain de Jizreel, et il n'y aura personne pour l'enterrer.'" Puis il ouvrit la porte et s'enfuit.
੧੦ਈਜ਼ਬਲ ਨੂੰ ਯਿਜ਼ਰਏਲ ਦੀ ਭੂਮੀ ਵਿੱਚ ਕੁੱਤੇ ਖਾਣਗੇ ਅਤੇ ਉਹ ਨੂੰ ਦੱਬਣ ਵਾਲਾ ਉੱਥੇ ਕੋਈ ਨਾ ਹੋਵੇਗਾ। ਫੇਰ ਉਹ ਬੂਹਾ ਖੋਲ੍ਹ ਕੇ ਭੱਜ ਗਿਆ।
11 Lorsque Jéhu sortit vers les serviteurs de son seigneur, l'un d'eux lui dit: « Tout va bien? Pourquoi ce fou est-il venu te voir? » Il leur dit: « Vous connaissez l'homme et sa façon de parler. »
੧੧ਤਦ ਯੇਹੂ ਆਪਣੇ ਸੁਆਮੀ ਦੇ ਨੌਕਰਾਂ ਕੋਲ ਬਾਹਰ ਆਇਆ ਅਤੇ ਇੱਕ ਨੇ ਉਸ ਨੂੰ ਆਖਿਆ, ਸੁੱਖ ਤਾਂ ਹੈ? ਇਹ ਬਾਵਰਾ ਤੇਰੇ ਕੋਲ ਕਿਉਂ ਆਇਆ ਸੀ? ਉਹ ਨੇ ਉਹਨਾਂ ਨੂੰ ਆਖਿਆ, ਤੁਸੀਂ ਉਸ ਆਦਮੀ ਤੇ ਉਸ ਦੇ ਸੁਨੇਹੇ ਨੂੰ ਜਾਣਦੇ ਹੋ।
12 Ils dirent: « C'est un mensonge. Dis-le-nous maintenant. » Il a dit: « Il m'a dit: 'Yahvé dit: je t'ai oint comme roi d'Israël'. »
੧੨ਅਤੇ ਉਹ ਬੋਲੇ, ਇਹ ਝੂਠਾ ਹੈ। ਕਿਰਪਾ ਕਰਕੇ ਸਾਨੂੰ ਦੱਸ ਤਾਂ ਸਹੀ, ਤਦ ਉਸ ਨੇ ਉੱਤਰ ਦਿੱਤਾ, ਉਸ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਯਹੋਵਾਹ ਅਜਿਹਾ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਮਸਹ ਕੀਤਾ।
13 Alors ils se précipitèrent, et chacun prit son manteau, le mit sous lui en haut de l'escalier, et sonna de la trompette en disant: « Jéhu est roi. »
੧੩ਤਦ ਉਹਨਾਂ ਨੇ ਛੇਤੀ ਕੀਤੀ ਅਤੇ ਹਰੇਕ ਆਦਮੀ ਨੇ ਆਪਣੇ ਕੱਪੜੇ ਲੈ ਕੇ ਉਹ ਦੇ ਹੇਠਾਂ ਉਨ੍ਹਾਂ ਹੀ ਪੌੜੀਆਂ ਉੱਤੇ ਵਿਛਾਏ ਅਤੇ ਤੁਰ੍ਹੀ ਵਜਾ ਕੇ ਆਖਿਆ ਕਿ ਯੇਹੂ ਰਾਜਾ ਹੈ।
14 Et Jéhu, fils de Josaphat, fils de Nimshi, conspira contre Joram. (Or Joram défendait Ramoth Galaad, lui et tout Israël, à cause de Hazaël, roi de Syrie;
੧੪ਇਸ ਤਰ੍ਹਾਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਤ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਰਾਜਦ੍ਰੋਹ ਕੀਤਾ ਅਤੇ ਅਰਾਮ ਦੇ ਰਾਜਾ ਹਜ਼ਾਏਲ ਦੇ ਕਾਰਨ ਯੋਰਾਮ ਸਾਰੇ ਇਸਰਾਏਲ ਦੇ ਨਾਲ ਰਾਮੋਥ ਗਿਲਆਦ ਦੀ ਦੇਖਭਾਲ ਕਰਦਾ ਸੀ।
15 mais le roi Joram était revenu se faire guérir à Jizreel des blessures que les Syriens lui avaient faites lorsqu'il avait combattu avec Hazaël, roi de Syrie). Jéhu dit: « Si telle est votre pensée, que personne ne s'échappe et ne sorte de la ville pour aller le raconter à Jizreel. »
੧੫ਪਰ ਯੋਰਾਮ ਰਾਜਾ ਮੁੜ ਗਿਆ ਸੀ ਕਿ ਯਿਜ਼ਰਏਲ ਵਿੱਚ ਉਨ੍ਹਾਂ ਜ਼ਖਮਾਂ ਦਾ ਇਲਾਜ ਕਰਾਵੇ, ਜਿਹੜੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਦਿਆਂ ਅਰਾਮੀਆਂ ਦੇ ਹੱਥੋਂ ਲੱਗੇ ਸਨ। ਤਦ ਯੇਹੂ ਨੇ ਆਖਿਆ, ਜੇ ਤੁਹਾਡਾ ਵਿਚਾਰ ਅਜਿਹਾ ਹੈ ਤਾਂ ਕੋਈ ਭੱਜਣ ਵਾਲਾ ਇਸ ਸ਼ਹਿਰ ਵਿੱਚੋਂ ਨਿੱਕਲ ਕੇ ਯਿਜ਼ਰਏਲ ਨੂੰ ਖ਼ਬਰ ਨਾ ਲਿਜਾਵੇ।
16 Jéhu monta donc sur un char et se rendit à Jizreel, car Joram y était couché. Achazia, roi de Juda, était descendu pour voir Joram.
੧੬ਅਤੇ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ ਕਿਉਂ ਜੋ ਯੋਰਾਮ ਉੱਥੇ ਪਿਆ ਹੋਇਆ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯੋਰਾਮ ਨੂੰ ਮਿਲਣ ਲਈ ਆਇਆ ਹੋਇਆ ਸੀ।
17 Or la sentinelle se tenait sur la tour de Jizreel, et elle aperçut la troupe de Jéhu à son arrivée, et elle dit: « Je vois une troupe. » Joram dit: « Prends un cavalier, envoie à leur rencontre, et qu'il dise: « Est-ce la paix? »".
੧੭ਯਿਜ਼ਰਏਲ ਵਿੱਚ ਪਹਿਰੇ ਵਾਲਾ ਬੁਰਜ ਉੱਤੇ ਖੜ੍ਹਾ ਸੀ ਅਤੇ ਜਦ ਉਸ ਨੇ ਯੇਹੂ ਦੇ ਵੱਡੇ ਜੱਥੇ ਨੂੰ ਆਉਂਦਿਆ ਵੇਖਿਆ ਤਾਂ ਆਖਿਆ, ਮੈਨੂੰ ਇੱਕ ਵੱਡਾ ਜੱਥਾ ਦਿਸਦਾ ਹੈ। ਯੋਰਾਮ ਨੇ ਕਿਹਾ, ਇੱਕ ਸਵਾਰ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਘੱਲ ਕਿ ਉਹ ਉਸ ਨੂੰ ਪੁੱਛੇ, “ਕੀ ਸ਼ਾਂਤੀ ਵੀ ਹੈ?”
18 On alla à cheval à sa rencontre et on dit: « Le roi dit: « Est-ce la paix? »" Jéhu dit: « Qu'est-ce que tu as à faire avec la paix? Mets-toi derrière moi! » La sentinelle dit: « Le messager est allé vers eux, mais il ne revient pas. »
੧੮ਫਿਰ ਇੱਕ ਸਵਾਰ ਉਹ ਨੂੰ ਮਿਲਣ ਲਈ ਗਿਆ ਅਤੇ ਬੋਲਿਆ, ਰਾਜਾ ਪੁੱਛਦਾ ਹੈ, “ਸ਼ਾਂਤੀ ਵੀ ਹੈ?” ਅਤੇ ਯੇਹੂ ਬੋਲਿਆ, “ਤੈਨੂੰ ਸ਼ਾਂਤੀ ਨਾਲ ਕੀ? ਤੂੰ ਮੇਰੇ ਪਿੱਛੇ ਚੱਲ।” ਪਹਿਰੇ ਵਾਲੇ ਨੇ ਆਖਿਆ, ਸੰਦੇਸ਼ਵਾਹਕ ਉਨ੍ਹਾਂ ਕੋਲ ਪਹੁੰਚ ਤਾਂ ਗਿਆ ਪਰ ਪਿੱਛੇ ਨਾ ਮੁੜਿਆ।
19 Alors il envoya un second à cheval, qui vint vers eux et dit: « Le roi dit: « Est-ce la paix? »". Jéhu répondit: « Qu'est-ce que tu as à faire avec la paix? Mets-toi derrière moi! »
੧੯ਤਦ ਉਹ ਨੇ ਦੂਜੇ ਸਵਾਰ ਨੂੰ ਭੇਜਿਆ ਅਤੇ ਉਸ ਨੇ ਉਨ੍ਹਾਂ ਕੋਲ ਜਾ ਕੇ ਆਖਿਆ, ਰਾਜਾ ਪੁੱਛਦਾ ਹੈ, “ਸ਼ਾਂਤੀ ਵੀ ਹੈ?” ਯੇਹੂ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲ।”
20 La sentinelle dit: « Il est venu vers eux, et ne revient pas. La conduite est semblable à celle de Jéhu, fils de Nimshi, car il conduit avec fureur. »
੨੦ਤਦ ਪਹਿਰੇ ਵਾਲੇ ਨੇ ਦੱਸਿਆ, ਉਹ ਉਨ੍ਹਾਂ ਕੋਲ ਪਹੁੰਚ ਤਾਂ ਗਿਆ ਪਰ ਪਿੱਛੇ ਨਾ ਮੁੜਿਆ ਅਤੇ ਹੱਕਣਾ ਨਿਮਸ਼ੀ ਦੇ ਪੁੱਤਰ ਯੇਹੂ ਦੇ ਹੱਕਣ ਵਰਗਾ ਹੈ ਕਿਉਂ ਜੋ ਉਹ ਬਹੁਤ ਤੇਜ਼ੀ ਨਾਲ ਹੱਕਦਾ ਹੁੰਦਾ ਹੈ।
21 Joram dit: « Préparez-vous! » Ils préparèrent son char. Alors Joram, roi d'Israël, et Achazia, roi de Juda, sortirent, chacun dans son char; ils allèrent à la rencontre de Jéhu, et le trouvèrent sur le terrain de Naboth, le Jizreélite.
੨੧ਤਦ ਯੋਰਾਮ ਨੇ ਆਖਿਆ, ਜੋੜ ਦੇ। ਉਨ੍ਹਾਂ ਨੇ ਉਹ ਦਾ ਰੱਥ ਜੋੜ ਦਿੱਤਾ। ਤਦ ਇਸਰਾਏਲ ਦਾ ਰਾਜਾ ਯੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਆਪਣੇ-ਆਪਣੇ ਰੱਥ ਉੱਤੇ ਨਿੱਕਲ ਕੇ ਯੇਹੂ ਨੂੰ ਮਿਲਣ ਲਈ ਗਏ ਅਤੇ ਯਿਜ਼ਰਏਲੀ ਨਾਬੋਥ ਦੀ ਭੂਮੀ ਵਿੱਚ ਉਹ ਨੂੰ ਜਾ ਮਿਲੇ।
22 Lorsque Joram vit Jéhu, il dit: « Est-ce la paix, Jéhu? » Il répondit: « Quelle paix, tant que la prostitution de ta mère Jézabel et sa sorcellerie abondent? »
੨੨ਤਦ ਅਜਿਹਾ ਹੋਇਆ ਜਦ ਯੋਰਾਮ ਨੇ ਯੇਹੂ ਨੂੰ ਦੇਖਿਆ ਤਾਂ ਬੋਲਿਆ, “ਯੇਹੂ ਸ਼ਾਂਤੀ ਵੀ ਹੈ?” ਉਸ ਨੇ ਆਖਿਆ, ਜਦ ਤੱਕ ਤੇਰੀ ਮਾਂ ਈਜ਼ਬਲ ਦੀਆਂ ਵਿਭਚਾਰੀਆਂ ਤੇ ਉਸ ਦੀਆਂ ਜਾਦੂਗਰੀਆਂ ਐਨੀਆਂ ਵਧੀਆਂ ਹੋਈਆਂ ਹੋਣ ਤਦ ਤੱਕ ਕਿਸ ਤਰ੍ਹਾਂ ਦੀ ਸ਼ਾਂਤੀ?
23 Joram tourna les mains et s'enfuit, et il dit à Achazia: « C'est de la trahison, Achazia! »
੨੩ਤਦ ਯੋਰਾਮ ਨੇ ਵਾਗਾਂ ਮੋੜੀਆਂ ਅਤੇ ਭੱਜ ਤੁਰਿਆ ਅਤੇ ਅਹਜ਼ਯਾਹ ਨੂੰ ਆਖਿਆ, ਹੇ ਅਹਜ਼ਯਾਹ ਧੋਖਾ ਹੈ! ਭੱਜ।
24 Jéhu tira son arc de toute sa force, et frappa Joram entre les bras; la flèche sortit au cœur, et il s'affaissa dans son char.
੨੪ਤਦ ਯੇਹੂ ਨੇ ਆਪਣਾ ਧਣੁੱਖ ਜ਼ੋਰ ਨਾਲ ਖਿੱਚਿਆ ਅਤੇ ਯੋਰਾਮ ਦੇ ਮੋਢਿਆਂ ਦੇ ਵਿਚਕਾਰ ਮਾਰਿਆ, ਤੀਰ ਉਹ ਦੇ ਦਿਲ ਵਿੱਚੋਂ ਹੋ ਕੇ ਨਿੱਕਲਿਆ ਅਤੇ ਉਹ ਆਪਣੇ ਰੱਥ ਵਿੱਚ ਹੀ ਡਿੱਗ ਪਿਆ।
25 Alors Jéhu dit à Bidkar, son capitaine: « Prends-le et jette-le dans le champ de Naboth, le Jizreélite; car souviens-toi que lorsque toi et moi, nous avons chevauché ensemble après Achab, son père, Yahvé lui a imposé ce fardeau:
੨੫ਤਦ ਉਸ ਨੇ ਆਪਣੇ ਇੱਕ ਅਹੁਦੇਦਾਰ ਬਿਦਕਰ ਨੂੰ ਆਖਿਆ, ਉਹ ਨੂੰ ਚੁੱਕ ਕੇ ਯਿਜ਼ਰਏਲੀ ਨਾਬੋਥ ਦੇ ਖੇਤ ਦੇ ਹਿੱਸੇ ਵਿੱਚ ਸੁੱਟ ਦੇ ਕਿਉਂ ਜੋ ਚੇਤੇ ਕਰ ਕਿ ਜਦ ਮੈਂ ਤੇ ਤੂੰ ਦੋਵੇਂ ਰਲ ਕੇ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਜਾਂਦੇ ਸੀ ਤਦ ਯਹੋਵਾਹ ਨੇ ਉਹ ਦੇ ਉੱਤੇ ਇਹੋ ਹੁਕਮ ਲਾਇਆ ਸੀ।
26 Hier, j'ai vu le sang de Naboth et le sang de ses fils, dit Yahvé, et je te le rendrai dans ce champ, dit Yahvé. Maintenant, prends-le et jette-le sur le champ, selon la parole de Yahvé. »
੨੬ਸੱਚ-ਮੁੱਚ ਮੈਂ ਅੱਜ-ਕੱਲ ਹੀ ਨਾਬੋਥ ਦਾ ਲਹੂ ਅਤੇ ਉਹ ਦੇ ਪੁੱਤਰਾਂ ਦਾ ਲਹੂ ਵੇਖਿਆ ਹੈ, ਯਹੋਵਾਹ ਦਾ ਵਾਕ ਹੈ। ਮੈਂ ਇਸ ਖੇਤ ਵਿੱਚ ਤੈਨੂੰ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ। ਇਸ ਲਈ ਹੁਣ ਯਹੋਵਾਹ ਦੇ ਵਾਕ ਅਨੁਸਾਰ ਉਹ ਨੂੰ ਚੁੱਕ ਕੇ ਉਸੇ ਥਾਂ ਸੁੱਟ ਦੇ।
27 Mais Achazia, roi de Juda, voyant cela, s'enfuit par le chemin de la maison du jardin. Jéhu le suivit, et dit: « Frappez-le aussi dans le char! » Ils le frappèrent à la montée de Gur, qui est près d'Ibleam. Il s'enfuit à Megiddo, où il mourut.
੨੭ਜਦ ਯਹੂਦਾਹ ਦੇ ਰਾਜਾ ਅਹਜ਼ਯਾਹ ਨੇ ਇਹ ਵੇਖਿਆ ਤਾਂ ਬਾਗ਼ ਦੇ ਰਾਹ ਤੋਂ ਭੱਜਿਆ, ਪਰ ਯੇਹੂ ਨੇ ਉਹ ਦਾ ਪਿੱਛਾ ਕਰਕੇ ਕਿਹਾ, ਉਸ ਨੂੰ ਵੀ ਰੱਥ ਵਿੱਚ ਹੀ ਮਾਰ ਸੁੱਟੋ। ਤਦ ਉਹ ਵੀ ਯਿਬਲਾਮ ਦੇ ਨਾਲ ਗੂਰ ਦੀ ਚੜ੍ਹਾਈ ਤੇ ਮਾਰਿਆ ਗਿਆ ਅਤੇ ਮਗਿੱਦੋ ਤੱਕ ਭੱਜ ਕੇ ਉੱਥੇ ਮਰ ਗਿਆ।
28 Ses serviteurs le transportèrent dans un char jusqu'à Jérusalem, et l'enterrèrent dans son tombeau avec ses pères, dans la ville de David.
੨੮ਤਦ ਉਹ ਦੇ ਨੌਕਰ ਉਹ ਨੂੰ ਰੱਥ ਵਿੱਚ ਰੱਖ ਕੇ ਯਰੂਸ਼ਲਮ ਨੂੰ ਲਿਆਏ ਅਤੇ ਉਹ ਨੂੰ ਉਹ ਦੀ ਕਬਰ ਵਿੱਚ ਉਹ ਦੇ ਪੁਰਖਿਆਂ ਦੇ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ।
29 La onzième année de Joram, fils d'Achab, Achazia commença à régner sur Juda.
੨੯ਅਹਾਬ ਦੇ ਪੁੱਤਰ ਯੋਰਾਮ ਦੇ ਰਾਜ ਦੇ ਗਿਆਰਵੇਂ ਸਾਲ ਅਹਜ਼ਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।
30 Lorsque Jéhu fut arrivé à Jizreel, Jézabel l'apprit; elle se peignit les yeux, s'orna la tête, et regarda par la fenêtre.
੩੦ਜਦ ਯੇਹੂ ਯਿਜ਼ਰਏਲ ਵਿੱਚ ਵੜਿਆ ਅਤੇ ਈਜ਼ਬਲ ਨੇ ਇਹ ਸੁਣਿਆ ਤਾਂ ਉਸ ਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਅਤੇ ਆਪਣੇ ਸਿਰ ਨੂੰ ਸਿੰਗਾਰ ਕੇ ਖਿੜਕੀ ਵਿੱਚੋਂ ਦੀ ਦੇਖਣ ਲੱਗੀ।
31 Comme Jéhu entrait par la porte, elle dit: « Viens-tu en paix, Zimri, meurtrier de ton maître? »
੩੧ਜਦ ਯੇਹੂ ਫਾਟਕ ਵਿੱਚ ਪਹੁੰਚਿਆ, ਉਹ ਬੋਲੀ, ਹੇ ਜ਼ਿਮਰੀ ਆਪਣੇ ਸੁਆਮੀ ਦੇ ਮਾਰਨ ਵਾਲੇ ਸ਼ਾਂਤ ਤਾਂ ਹਨ?
32 Il leva son visage vers la fenêtre, et dit: « Qui est de mon côté? Qui? » Deux ou trois eunuques l'ont regardé.
੩੨ਉਸ ਨੇ ਖਿੜਕੀ ਵੱਲ ਮੂੰਹ ਚੁੱਕ ਕੇ ਆਖਿਆ, ਮੇਰੇ ਵੱਲ ਕੌਣ ਹੈ? ਕੌਣ? ਅਤੇ ਦੋ ਤਿੰਨ ਖੋਜ਼ਿਆਂ ਨੇ ਉਹ ਦੀ ਵੱਲ ਵੇਖਿਆ।
33 Il a dit: « Jette-la par terre! » Ils la jetèrent à terre, et une partie de son sang fut répandue sur le mur et sur les chevaux. Puis il la foula aux pieds.
੩੩ਤਦ ਉਸ ਨੇ ਆਖਿਆ, ਉਹ ਨੂੰ ਹੇਠਾਂ ਡੇਗ ਦਿਓ। ਫਿਰ ਉਨ੍ਹਾਂ ਨੇ ਉਹ ਨੂੰ ਡੇਗ ਦਿੱਤਾ ਅਤੇ ਉਹ ਦੇ ਲਹੂ ਦੇ ਛਿੱਟੇ ਕੰਧ ਉੱਤੇ ਅਤੇ ਕੁਝ ਘੋੜਿਆਂ ਉੱਤੇ ਪਏ ਅਤੇ ਉਸ ਨੇ ਉਹ ਨੂੰ ਲਤਾੜ ਛੱਡਿਆ।
34 Quand il fut entré, il mangea et but. Puis il dit: « Occupez-vous maintenant de cette femme maudite, et enterrez-la, car c'est la fille d'un roi. »
੩੪ਤਦ ਉਹ ਅੰਦਰ ਜਾ ਕੇ ਖਾਣ-ਪੀਣ ਲੱਗਾ ਅਤੇ ਉਸ ਨੇ ਆਖਿਆ, ਇਸ ਸਰਾਪੀ ਔਰਤ ਨੂੰ ਦੇਖੋ ਅਤੇ ਉਹ ਨੂੰ ਦੱਬ ਦਿਓ ਕਿਉਂ ਜੋ ਉਹ ਇੱਕ ਰਾਜਾ ਦੀ ਧੀ ਹੈ।
35 Ils allèrent l`enterrer, mais ils ne trouvèrent d`elle que le crâne, les pieds et les paumes des mains.
੩੫ਉਹ ਉਸ ਨੂੰ ਦੱਬਣ ਲਈ ਗਏ ਪਰ ਖੋਪੜੀ, ਪੈਰਾਂ ਅਤੇ ਉਹ ਦੇ ਹੱਥਾਂ ਦੀਆਂ ਹਥੇਲੀਆਂ ਤੋਂ ਬਿਨ੍ਹਾਂ ਉਸ ਦਾ ਹੋਰ ਕੁਝ ਵੀ ਨਾ ਮਿਲਿਆ।
36 Elles revinrent donc, et le lui dirent. Il dit: « C'est ici la parole de Yahvé, qu'il a prononcée par son serviteur Élie, le Tishbite, en disant: « Les chiens mangeront la chair de Jézabel sur le terrain de Jizreel,
੩੬ਤਦ ਉਹ ਮੁੜ ਆਏ ਅਤੇ ਉਸ ਨੂੰ ਇਹ ਦੱਸਿਆ ਤਾਂ ਉਸ ਨੇ ਆਖਿਆ, ਇਹ ਯਹੋਵਾਹ ਦਾ ਉਹ ਬਚਨ ਹੈ ਜਿਹੜਾ ਉਸ ਨੇ ਆਪਣੇ ਦਾਸ ਏਲੀਯਾਹ ਤਿਸ਼ਬੀ ਦੇ ਰਾਹੀਂ ਆਖਿਆ ਸੀ ਕਿ ਯਿਜ਼ਰਏਲ ਦੀ ਭੂਮੀ ਦੇ ਖੇਤ ਵਿੱਚ ਕੁੱਤੇ ਈਜ਼ਬਲ ਦਾ ਮਾਸ ਖਾਣਗੇ।
37 et le corps de Jézabel sera comme du fumier à la surface des champs, sur le terrain de Jizreel, afin qu'on ne dise pas: « C'est Jézabel »".
੩੭ਅਤੇ ਈਜ਼ਬਲ ਦੀ ਲੋਥ ਯਿਜ਼ਰਏਲ ਦੀ ਭੂਮੀ ਦੇ ਖੇਤ ਵਿੱਚ ਪਈ ਹੋਈ ਖਾਦ ਵਾਂਗੂੰ ਹੋਵੇਗੀ ਤਾਂ ਜੋ ਕੋਈ ਕਹਿ ਨਾ ਸਕੇ ਕਿ ਇਹ ਈਜ਼ਬਲ ਹੈ।