< Psalms 81 >
1 To the Overseer. — 'On the Gittith.' By Asaph. Cry aloud to God our strength, Shout to the God of Jacob.
੧ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਥ ਰਾਗ ਵਿੱਚ ਆਸਾਫ਼ ਦਾ ਭਜਨ। ਸਾਡੇ ਬਲ ਦੇ ਪਰਮੇਸ਼ੁਰ ਦਾ ਜੈਕਾਰਾ ਗਜਾਓ, ਯਾਕੂਬ ਦੇ ਪਰਮੇਸ਼ੁਰ ਲਈ ਖੁਸ਼ੀ ਨਾਲ ਲਲਕਾਰੋ!
2 Lift up a song, and give out a timbrel, A pleasant harp with psaltery.
੨ਕੋਈ ਭਜਨ ਛੇੜੋ, ਅਤੇ ਡੱਫ਼, ਮਿੱਠੀ ਅਵਾਜ਼ ਦੀ ਬਰਬਤ ਅਤੇ ਸਿਤਾਰ ਨਾਲ ਵਜਾਓ।
3 Blow in the month a trumpet, In the new moon, at the day of our festival,
੩ਅਮੱਸਿਆ ਉੱਤੇ ਤੁਰ੍ਹੀ ਵਜਾਓ, ਨਾਲੇ ਪੂਰਨਮਾਸੀ ਉੱਤੇ ਵੀ ਜੋ ਸਾਡੇ ਪਰਬ ਦਾ ਦਿਨ ਹੈ।
4 For a statute to Israel it [is], An ordinance of the God of Jacob.
੪ਉਹ ਤਾਂ ਇਸਰਾਏਲ ਲਈ ਇੱਕ ਬਿਧੀ ਹੈ, ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮਨਾਮਾ ਹੈ।
5 A testimony on Joseph He hath placed it, In his going forth over the land of Egypt. A lip, I have not known — I hear.
੫ਉਸ ਨੇ ਉਹ ਨੂੰ ਯੂਸੁਫ਼ ਲਈ ਸਾਖੀ ਠਹਿਰਾਇਆ, ਜਦ ਉਹ ਮਿਸਰ ਦੇਸ ਦੇ ਵਿਰੁੱਧ ਨਿੱਕਲਿਆ। ਮੈਂ ਇੱਕ ਹੀ ਬੋਲੀ ਸੁਣਨ ਲੱਗਾ ਜੋ ਮੈਂ ਨਹੀਂ ਜਾਣਦਾ,
6 From the burden his shoulder I turned aside, His hands from the basket pass over.
੬ਮੈਂ ਉਹ ਦੇ ਮੋਢੇ ਦੇ ਉੱਤੋਂ ਭਾਰ ਲਹਾਇਆ, ਉਹ ਦੇ ਹੱਥ ਟੋਕਰੀ ਤੋਂ ਛੁੱਟ ਗਏ।
7 In distress thou hast called and I deliver thee, I answer thee in the secret place of thunder, I try thee by the waters of Meribah. (Selah)
੭ਤੂੰ ਬਿਪਤਾ ਵਿੱਚ ਪੈ ਕੇ ਪੁਕਾਰਿਆ ਤਾਂ ਮੈਂ ਤੈਨੂੰ ਛੁਡਾਇਆ, ਗੱਜਣ ਦੇ ਗੁਪਤ ਸਥਾਨ ਵਿੱਚੋਂ ਮੈਂ ਤੈਨੂੰ ਉੱਤਰ ਦਿੱਤਾ, ਮਰੀਬਾਹ ਦੇ ਪਾਣੀ ਕੋਲ ਮੈਂ ਤੈਨੂੰ ਪਰਖਿਆ। ਸਲਹ।
8 Hear, O My people, and I testify to thee, O Israel, if thou dost hearken to me:
੮ਸੁਣ, ਹੇ ਮੇਰੀ ਪਰਜਾ ਅਤੇ ਮੈਂ ਤੈਨੂੰ ਸਾਖੀ ਦਿਆਂਗਾ, ਹੇ ਇਸਰਾਏਲ, ਕਾਸ਼ ਕਿ ਤੂੰ ਮੇਰੀ ਸੁਣਦਾ!।
9 There is not in thee a strange god, And thou bowest not thyself to a strange god.
੯ਤੇਰੇ ਵਿੱਚ ਕੋਈ ਓਪਰਾ ਦੇਵਤਾ ਨਾ ਹੋਵੇ, ਅਤੇ ਨਾ ਤੂੰ ਕਿਸੇ ਪਰਾਏ ਦੇਵਤੇ ਅੱਗੇ ਮੱਥਾ ਟੇਕੀਂ!
10 I [am] Jehovah thy God, Who bringeth thee up out of the land of Egypt. Enlarge thy mouth, and I fill it.
੧੦ਯਹੋਵਾਹ ਤੇਰਾ ਪਰਮੇਸ਼ੁਰ ਮੈਂ ਹੀ ਹਾਂ, ਜੋ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਇਆ, ਆਪਣਾ ਮੂੰਹ ਟੱਡ ਤਾਂ ਮੈਂ ਉਹ ਨੂੰ ਭਰ ਦਿਆਂਗਾ।
11 But, My people hearkened not to My voice, And Israel hath not consented to Me.
੧੧ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ, ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ,
12 And I send them away in the enmity of their heart, They walk in their own counsels.
੧੨ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਦੇ ਖੱਚਰਪੁਣੇ ਉੱਤੇ ਜਾਣ ਦਿੱਤਾ, ਕਿ ਓਹ ਆਪਣੇ ਹੀ ਮਤਿਆਂ ਦੇ ਅਨੁਸਾਰ ਚੱਲਣ।
13 O that My people were hearkening to Me, Israel in My ways would walk.
੧੩ਕਾਸ਼ ਕੇ ਮੇਰੀ ਪਰਜਾ ਮੇਰੀ ਸੁਣਦੀ, ਅਤੇ ਇਸਰਾਏਲ ਮੇਰੇ ਮਾਰਗਾਂ ਉੱਤੇ ਚੱਲਦਾ!
14 As a little thing their enemies I cause to bow, And against their adversaries I turn back My hand,
੧੪ਤਾਂ ਮੈਂ ਛੇਤੀ ਉਨ੍ਹਾਂ ਦੇ ਵੈਰੀਆਂ ਨੂੰ ਹੇਠਾਂ ਦੱਬ ਦਿੰਦਾ, ਅਤੇ ਉਨ੍ਹਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੁੱਕਦਾ!
15 Those hating Jehovah feign obedience to Him, But their time is — to the age.
੧੫ਯਹੋਵਾਹ ਦੇ ਵੈਰੀ ਅਧੀਨ ਬਣ ਬਹਿੰਦੇ, ਪਰ ਉਨ੍ਹਾਂ ਦਾ ਸਮਾਂ ਸਦਾ ਰਹਿੰਦਾ,
16 He causeth him to eat of the fat of wheat, And [with] honey from a rock I satisfy thee!
੧੬ਅਤੇ ਉਹ ਉਨ੍ਹਾਂ ਨੂੰ ਚੰਗੀ ਤੋਂ ਚੰਗੀ ਕਣਕ ਖੁਆਲਦਾ, ਅਤੇ ਪਹਾੜੀ ਸ਼ਹਿਦ ਨਾਲ ਮੈਂ ਤੈਨੂੰ ਤ੍ਰਿਪਤ ਕਰਦਾ!।