< Galatians 1 >
1 Poul the apostle, not of men, ne bi man, but bi Jhesu Crist, and God the fadir,
੧ਪੌਲੁਸ, ਜਿਹੜਾ ਮਨੁੱਖਾਂ ਦੇ ਵੱਲੋਂ ਨਹੀਂ, ਨਾ ਕਿਸੇ ਮਨੁੱਖ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਪਿਤਾ ਪਰਮੇਸ਼ੁਰ ਦੇ ਰਾਹੀਂ ਰਸੂਲ ਹਾਂ, ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
2 that reiside hym fro deth, and alle the britheren that ben with me, to the chirchis of Galathie,
੨ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤੀਆਂ ਦੀਆਂ ਕਲੀਸਿਯਾ ਨੂੰ
3 grace to you and pees of God the fadir, and of the Lord Jhesu Crist,
੩ਕਿਰਪਾ ਅਤੇ ਸ਼ਾਂਤੀ ਪਿਤਾ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ।
4 that yaf hym silf for oure synnes, to delyuere vs fro the present wickid world, bi the wille of God and of oure fadir, (aiōn )
੪ਜਿਸ ਨੇ ਸਾਡਿਆਂ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ, ਤਾਂ ਜੋ ਸਾਡੇ ਪਰਮੇਸ਼ੁਰ ਅਤੇ ਪਿਤਾ ਦੀ ਮਰਜ਼ੀ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਸੰਸਾਰ ਤੋਂ ਬਚਾ ਲਵੇ। (aiōn )
5 to whom is worschip and glorie in to worldis of worldis. Amen. (aiōn )
੫ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ। (aiōn )
6 I wondur, that so soone ye be thus moued fro hym that clepid you in to the grace of Crist, in to another euangelie; which is not anothir,
੬ਮੈਂ ਹੈਰਾਨ ਹੁੰਦਾ ਹਾਂ ਕਿ ਜਿਸ ਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ, ਐਨੀ ਛੇਤੀ ਕਿਉਂ ਕਿਸੇ ਹੋਰ ਖੁਸ਼ਖਬਰੀ ਵੱਲ ਮਨ ਲਗਾਉਂਦੇ ਹੋ।
7 but that ther ben summe that troublen you, and wolen mysturne the euangelie of Crist.
੭ਜਦ ਕਿ ਕੋਈ ਦੂਸਰੀ ਖੁਸ਼ਖਬਰੀ ਹੈ ਹੀ ਨਹੀਂ, ਪਰ ਕਈ ਅਜਿਹੇ ਹਨ ਜਿਹੜੇ ਤੁਹਾਨੂੰ ਪਰੇਸ਼ਾਨ ਕਰਨਾ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ।
8 But thouy we, or an aungel of heuene, prechide to you, bisidis that that we han prechid to you, be he acursid.
੮ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨ੍ਹਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ!
9 As Y haue seid bifore, and now eftsoones Y seie, if ony preche to you bisidis that that ye han vndurfongun, be he cursid.
੯ਜਿਵੇਂ ਅਸੀਂ ਪਹਿਲਾਂ ਕਿਹਾ ਹੈ ਉਵੇਂ ਮੈਂ ਹੁਣ ਫੇਰ ਆਖਦਾ ਹਾਂ ਭਈ ਜੇ ਕੋਈ ਉਸ ਖੁਸ਼ਖਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ।
10 For now whether counsele Y men, or God? or whether Y seche to plese men? If Y pleside yit men, Y were not Cristis seruaunt.
੧੦ਕੀ ਮੈਂ ਹੁਣ ਮਨੁੱਖਾਂ ਨੂੰ ਮਨਾਉਂਦਾ ਹਾਂ ਜਾਂ ਪਰਮੇਸ਼ੁਰ ਨੂੰ? ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰਦਾ ਰਹਿੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ।
11 For, britheren, Y make knowun to you the euangelie, that was prechid of me, for it is not bi man;
੧੧ਹੇ ਭਰਾਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਓ ਕਿ ਜਿਹੜੀ ਖੁਸ਼ਖਬਰੀ ਮੈਂ ਤੁਹਾਨੂੰ ਸੁਣਾਈ ਉਹ ਮਨੁੱਖ ਦੇ ਵਲੋਂ ਨਹੀਂ ਹੈ।
12 ne Y took it of man, ne lernyde, but bi reuelacioun of Jhesu Crist.
੧੨ਉਹ ਮੈਨੂੰ ਨਾ ਤਾਂ ਕਿਸੇ ਇਨਸਾਨ ਕੋਲੋਂ ਮਿਲੀ, ਅਤੇ ਨਾ ਮੈਂਨੂੰ ਇਹ ਸਿਖਾਈ ਗਈ ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ।
13 For ye han herd my conuersacioun sumtyme in the Jurie, and that Y pursuede passyngli the chirche of God, and fauyt ayen it.
੧੩ਕਿਉਂ ਜੋ ਯਹੂਦੀਆਂ ਦੇ ਮਤ ਜੋ ਮੇਰਾ ਪਹਿਲਾਂ ਚਾਲ-ਚਲਣ ਸੀ, ਤੁਸੀਂ ਉਹ ਦੀ ਖ਼ਬਰ ਸੁਣ ਹੀ ਲਈ ਭਈ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਉਂਦਾ ਅਤੇ ਨਾਸ ਕਰਦਾ ਸੀ।
14 And Y profitide in the Jurie aboue many of myn eueneldis in my kynrede, and was more aboundauntli a folewere of my fadris tradiciouns.
੧੪ਅਤੇ ਆਪਣੇ ਪੁਰਖਿਆਂ ਦੀਆਂ ਰੀਤਾਂ ਲਈ ਬੜਾ ਅਣਖੀ ਹੋ ਕੇ ਮੈਂ ਯਹੂਦੀਆਂ ਦੇ ਧਰਮ ਵਿੱਚ ਆਪਣੀ ਕੌਮ ਦੇ ਮੰਨਣ ਵਾਲਿਆਂ ਨਾਲੋਂ ਜਿਆਦਾ ਉਤਸ਼ਾਹੀ ਸੀ।
15 But whanne it pleside hym, that departide me fro my modir wombe,
੧੫ਪਰ ਜਿਸ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕੀਤਾ, ਅਤੇ ਜਦੋਂ ਉਹ ਦੀ ਮਰਜ਼ੀ ਪੂਰੀ ਹੋਈ ਉਸ ਨੇ ਮੈਨੂੰ ਆਪਣੀ ਵੱਡੀ ਕਿਰਪਾ ਨਾਲ ਸੱਦਿਆ।
16 and clepide bi his grace, to schewe his sone in me, that Y schulde preche hym among the hethene, anoon Y drowy me not to fleisch and blood; ne Y cam to Jerusalem to the apostlis,
੧੬ਕਿ ਆਪਣੇ ਪੁੱਤਰ ਦਾ ਮੇਰੇ ਵਿੱਚ ਪਰਕਾਸ਼ ਕਰੇ ਕਿ ਮੈਂ ਉਹ ਦੀ ਖੁਸ਼ਖਬਰੀ ਪਰਾਈਆਂ ਕੌਮਾਂ ਵਿੱਚ ਸੁਣਾਵਾਂ ਤਦ ਮੈਂ ਮਾਸ ਅਤੇ ਲਹੂ ਤੋਂ ਸਲਾਹ ਨਾ ਲਈ,
17 that weren tofor me, but Y wente in to Arabie, and eftsoones Y turnede ayen in to Damask.
੧੭ਅਤੇ ਨਾ ਯਰੂਸ਼ਲਮ ਵਿੱਚ ਉਹਨਾਂ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਬਣੇ ਸਨ ਸਗੋਂ ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸ਼ਕ ਨੂੰ ਮੁੜ ਆਇਆ।
18 And sith thre yeer aftir Y cam to Jerusalem, to se Petre, and Y dwellide with hym fiftene daies;
੧੮ਤਦ ਤਿੰਨਾਂ ਸਾਲਾਂ ਦੇ ਪਿੱਛੋਂ ਕੇਫ਼ਾਸ ਦੇ ਨਾਲ ਮੁਲਾਕਾਤ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹ ਦੇ ਕੋਲ ਪੰਦਰਾਂ ਦਿਨ ਰਿਹਾ।
19 but Y sawy noon othere of the apostlis, but James, oure Lordis brother.
੧੯ਪਰ ਪ੍ਰਭੂ ਦੇ ਭਰਾ ਯਾਕੂਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ।
20 And these thingis which Y write to you, lo! tofor God Y lie not.
੨੦ਹੁਣ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ, ਵੇਖੋ, ਪਰਮੇਸ਼ੁਰ ਨੂੰ ਹਾਜ਼ਰ ਜਾਣ ਕੇ ਕਹਿੰਦਾ ਹਾਂ, ਮੈਂ ਝੂਠ ਨਹੀਂ ਬੋਲਦਾ!
21 Afterward Y cam in to the coostis of Syrie and Cilicie.
੨੧ਉਸ ਤੋਂ ਬਾਅਦ ਮੈਂ ਸੀਰੀਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ।
22 But Y was vnknowun bi face to the chirchis of Judee, that weren in Crist; and thei hadden oonli an heryng,
੨੨ਅਤੇ ਯਹੂਦਿਯਾ ਦੀਆਂ ਕਲੀਸਿਯਾ ਨੇ ਜੋ ਮਸੀਹ ਵਿੱਚ ਸਨ, ਕਦੇ ਵੀ ਮੇਰਾ ਚਿਹਰਾ ਨਹੀਂ ਸੀ ਵੇਖਿਆ।
23 that he that pursuede vs sum tyme, prechide now the feith, ayens which he fauyte sum tyme;
੨੩ਪਰ ਸਿਰਫ਼ ਉਹਨਾਂ ਨੇ ਇਹ ਸੁਣਿਆ ਸੀ ਕਿ ਜਿਹੜਾ ਸਾਨੂੰ ਪਹਿਲਾਂ ਸਤਾਉਂਦਾ ਹੁੰਦਾ ਸੀ, ਉਹ ਹੁਣ ਉਸ ਵਿਸ਼ਵਾਸ ਦੀ ਖੁਸ਼ਖਬਰੀ ਸੁਣਾਉਂਦਾ ਹੈ ਜਿਸ ਨੂੰ ਪਹਿਲਾਂ ਬਰਬਾਦ ਕਰਦਾ ਸੀ।
24 and in me thei glorifieden God.
੨੪ਅਤੇ ਉਹਨਾਂ ਨੇ ਮੇਰੇ ਕਾਰਨ ਪਰਮੇਸ਼ੁਰ ਦੀ ਵਡਿਆਈ ਕੀਤੀ।