< 2 Samuel 2 >
1 After this, David inquired of the LORD, saying, “Shall I go up into any of the cities of Judah?” The LORD said to him, “Go up.” David said, “Where shall I go up?” He said, “To Hebron.”
੧ਇਹ ਤੋਂ ਬਾਅਦ ਦਾਊਦ ਨੇ ਯਹੋਵਾਹ ਕੋਲੋਂ ਪੁੱਛ-ਗਿੱਛ ਕੀਤੀ, ਕੀ ਮੈਂ ਯਹੂਦਾਹ ਦੇ ਨਗਰ ਵਿੱਚ ਜਾਂਵਾਂ? ਯਹੋਵਾਹ ਨੇ ਉਹ ਨੂੰ ਆਖਿਆ, ਚਲਾ ਜਾ! ਫਿਰ ਦਾਊਦ ਨੇ ਪੁੱਛਿਆ, ਕਿੱਥੇ ਜਾਂਵਾਂ? ਉਸ ਨੇ ਆਖਿਆ ਹਬਰੋਨ ਵੱਲ,
2 So David went up there with his two wives, Ahinoam the Jezreelitess, and Abigail the wife of Nabal the Carmelite.
੨ਇਸ ਲਈ ਦਾਊਦ ਉੱਥੇ ਗਿਆ ਅਤੇ ਉਹ ਦੀਆਂ ਪਤਨੀਆਂ ਅਰਥਾਤ ਯਿਜ਼ਰਏਲ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਵੀ ਉਸ ਦੇ ਨਾਲ ਸਨ।
3 David brought up his men who were with him, every man with his household. They lived in the cities of Hebron.
੩ਦਾਊਦ ਆਪਣੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ, ਉਨ੍ਹਾਂ ਦੇ ਘਰਾਣੇ ਸਮੇਤ ਲੈ ਆਇਆ ਸੋ ਉਹ ਹਬਰੋਨ ਦੇ ਪਿੰਡਾਂ ਵਿੱਚ ਆ ਵੱਸੇ।
4 The men of Judah came, and there they anointed David king over the house of Judah. They told David, “The men of Jabesh Gilead were those who buried Saul.”
੪ਤਦ ਯਹੂਦਾਹ ਦੇ ਲੋਕ ਆਏ ਅਤੇ ਉੱਥੇ ਉਨ੍ਹਾਂ ਨੇ ਦਾਊਦ ਨੂੰ ਅਭਿਸ਼ੇਕ ਕੀਤਾ ਜੋ ਉਹ ਯਹੂਦਾਹ ਦੇ ਘਰਾਣੇ ਦਾ ਰਾਜਾ ਬਣੇ ਅਤੇ ਲੋਕਾਂ ਨੇ ਇਹ ਆਖ ਕੇ ਦਾਊਦ ਨੂੰ ਖ਼ਬਰ ਦਿੱਤੀ ਕਿ ਜਿਨ੍ਹਾਂ ਨੇ ਸ਼ਾਊਲ ਨੂੰ ਦੱਬਿਆ ਸੀ ਉਹ ਗਿਲਆਦ ਦੇ ਯਾਬੇਸ਼ ਨਗਰ ਦੇ ਲੋਕ ਹਨ।
5 David sent messengers to the men of Jabesh Gilead, and said to them, “Blessed are you by the LORD, that you have shown this kindness to your lord, even to Saul, and have buried him.
੫ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਦੂਤ ਭੇਜ ਕੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਵੱਲੋਂ ਤੁਸੀਂ ਆਪਣੇ ਮਾਲਕ ਸ਼ਾਊਲ ਉੱਤੇ ਵੱਡੀ ਦਯਾ ਕੀਤੀ ਜੋ ਉਹ ਨੂੰ ਦਫ਼ਨਾ ਦਿੱਤਾ।
6 Now may the LORD show loving kindness and truth to you. I also will reward you for this kindness, because you have done this thing.
੬ਹੁਣ ਯਹੋਵਾਹ ਤੁਹਾਡੇ ਨਾਲ ਕਿਰਪਾ ਅਤੇ ਸਚਿਆਈ ਨਾਲ ਵਰਤਾਉ ਕਰੇ ਅਤੇ ਮੈਂ ਵੀ ਤੁਹਾਨੂੰ ਉਸ ਭਲਿਆਈ ਦਾ ਬਦਲਾ ਦਿਆਂਗਾ ਕਿਉਂ ਜੋ ਤੁਸੀਂ ਇਹ ਕੰਮ ਕੀਤਾ।
7 Now therefore let your hands be strong, and be valiant; for Saul your lord is dead, and also the house of Judah have anointed me king over them.”
੭ਇਸ ਲਈ ਤੁਹਾਡੇ ਹੱਥ ਮਜ਼ਬੂਤ ਹੋਣ ਤੁਸੀਂ ਦਲੇਰ ਹੋਵੋ ਕਿਉਂ ਜੋ ਤੁਹਾਡਾ ਮਾਲਕ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਘਰਾਣੇ ਨੇ ਮੈਨੂੰ ਅਭਿਸ਼ੇਕ ਕੀਤਾ ਜੋ ਮੈਂ ਉਹਨਾਂ ਦਾ ਰਾਜਾ ਬਣਾਂ।
8 Now Abner the son of Ner, captain of Saul’s army, had taken Ishbosheth the son of Saul and brought him over to Mahanaim.
੮ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਸ਼ਾਊਲ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਨਾਲ ਲੈ ਕੇ ਉਹ ਨੂੰ ਮਹਨਇਮ ਵਿੱਚ ਪਹੁੰਚਾ ਦਿੱਤਾ।
9 He made him king over Gilead, over the Ashurites, over Jezreel, over Ephraim, over Benjamin, and over all Israel.
੯ਅਤੇ ਉਹ ਨੂੰ ਗਿਲਆਦ, ਅਸ਼ੂਰਿਆ, ਯਿਜ਼ਰਏਲ, ਇਫ਼ਰਾਈਮ, ਬਿਨਯਾਮੀਨ, ਅਤੇ ਸਾਰੇ ਇਸਰਾਏਲ ਦਾ ਰਾਜਾ ਬਣਾ ਦਿੱਤਾ।
10 Ishbosheth, Saul’s son, was forty years old when he began to reign over Israel, and he reigned two years. But the house of Judah followed David.
੧੦ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੀ ਉਮਰ ਚਾਲ੍ਹੀ ਸਾਲ ਸੀ, ਜਿਸ ਵੇਲੇ ਉਹ ਇਸਰਾਏਲ ਦਾ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਰਾਜ ਕੀਤਾ ਪਰ ਯਹੂਦਾਹ ਦਾ ਘਰਾਣਾ ਦਾਊਦ ਦੇ ਪੱਖ ਵਿੱਚ ਰਿਹਾ।
11 The time that David was king in Hebron over the house of Judah was seven years and six months.
੧੧ਦਾਊਦ ਨੇ ਹਬਰੋਨ ਵਿੱਚ ਯਹੂਦਾਹ ਦੇ ਘਰਾਣੇ ਉੱਤੇ ਸੱਤ ਸਾਲ ਛੇ ਮਹੀਨੇ ਰਾਜ ਕੀਤਾ।
12 Abner the son of Ner, and the servants of Ishbosheth the son of Saul, went out from Mahanaim to Gibeon.
੧੨ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਇਮ ਵਿੱਚੋਂ ਚੱਲ ਕੇ ਗਿਬਓਨ ਵਿੱਚ ਆਏ।
13 Joab the son of Zeruiah and David’s servants went out, and met them by the pool of Gibeon; and they sat down, the one on the one side of the pool and the other on the other side of the pool.
੧੩ਅਤੇ ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਬੈਠ ਗਏ ਇੱਕ ਤਾਂ ਤਲਾਬ ਦੇ ਉਰਲੇ ਬੰਨ੍ਹੇ ਅਤੇ ਦੂਜਾ ਤਲਾਬ ਦੇ ਪਰਲੇ ਬੰਨ੍ਹੇ।
14 Abner said to Joab, “Please let the young men arise and compete before us!” Joab said, “Let them arise!”
੧੪ਤਦ ਅਬਨੇਰ ਨੇ ਯੋਆਬ ਨੂੰ ਆਖਿਆ, ਆਖੋ ਤਾਂ ਜੁਆਨ ਉੱਠਣ ਅਤੇ ਸਾਡੇ ਅੱਗੇ ਕੋਈ ਖੇਡ ਵਿਖਾਉਣ। ਯੋਆਬ ਬੋਲਿਆ, ਉੱਠੋ।
15 Then they arose and went over by number: twelve for Benjamin and for Ishbosheth the son of Saul, and twelve of David’s servants.
੧੫ਤਦ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਊਦ ਦੇ ਸੇਵਕਾਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ।
16 They each caught his opponent by the head and thrust his sword in his fellow’s side; so they fell down together. Therefore that place in Gibeon was called Helkath Hazzurim.
੧੬ਅਤੇ ਇੱਕ-ਇੱਕ ਨੇ ਆਪੋ ਆਪਣੇ ਵਿਰੋਧੀ ਨੂੰ ਸਿਰੋਂ ਫੜ੍ਹ ਕੇ ਆਪਣੀ ਤਲਵਾਰ ਆਪਣੇ ਵਿਰੋਧੀ ਦੀ ਵੱਖੀ ਵਿੱਚ ਧਸਾ ਦਿੱਤੀ, ਅਤੇ ਉਹ ਇਕੱਠੇ ਹੀ ਡਿੱਗ ਪਏ! ਇਸ ਲਈ ਉਸ ਥਾਂ ਦਾ ਨਾਮ ਹਲਕਤ ਹੱਸੂਰੀਮ ਰੱਖਿਆ, ਜੋ ਗਿਬਓਨ ਵਿੱਚ ਹੈ।
17 The battle was very severe that day; and Abner was beaten, and the men of Israel, before David’s servants.
੧੭ਅਤੇ ਉਸ ਦਿਨ ਵੱਡੀ ਲੜਾਈ ਹੋਈ ਅਤੇ ਅਬਨੇਰ ਅਤੇ ਇਸਰਾਏਲ ਦੇ ਲੋਕ ਦਾਊਦ ਦੇ ਲੋਕਾਂ ਕੋਲੋਂ ਹਾਰ ਗਏ।
18 The three sons of Zeruiah were there: Joab, Abishai, and Asahel. Asahel was as light of foot as a wild gazelle.
੧੮ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨ ਦੀ ਤਰ੍ਹਾਂ ਫੁਰਤੀਲਾ ਸੀ।
19 Asahel pursued Abner. He didn’t turn to the right hand or to the left from following Abner.
੧੯ਅਤੇ ਅਸਾਹੇਲ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਵੇਲੇ ਨਾ ਤਾਂ ਸੱਜੇ ਨਾ ਹੀ ਖੱਬੇ ਪਾਸੇ ਮੁੜਿਆ
20 Then Abner looked behind him and said, “Is that you, Asahel?” He answered, “It is.”
੨੦ਤਦ ਅਬਨੇਰ ਨੇ ਆਪਣੇ ਪਿੱਛੇ ਵੇਖ ਕੇ ਉਹ ਨੂੰ ਪੁੱਛਿਆ, ਕੀ ਤੂੰ ਹੀ ਅਸਾਹੇਲ ਹੈਂ? ਉਸ ਨੇ ਉੱਤਰ ਦਿੱਤਾ, ਹਾਂ, ਮੈਂ ਹੀ ਹਾਂ!
21 Abner said to him, “Turn away to your right hand or to your left, and grab one of the young men, and take his armor.” But Asahel would not turn away from following him.
੨੧ਤਦ ਅਬਨੇਰ ਨੇ ਉਹ ਨੂੰ ਆਖਿਆ, ਸੱਜੇ ਜਾਂ ਖੱਬੇ ਹੱਥ ਨੂੰ ਮੁੜ ਅਤੇ ਜੁਆਨਾਂ ਵਿੱਚੋਂ ਕਿਸੇ ਨੂੰ ਫੜ੍ਹ ਲੈ ਅਤੇ ਉਹ ਦੇ ਸ਼ਸਤਰ ਲੁੱਟ ਲੈ, ਪਰ ਅਸਾਹੇਲ ਨੇ ਉਸ ਦਾ ਪਿੱਛਾ ਕਰਨਾ ਨਾ ਛੱਡਿਆ ਜੋ ਉਸ ਦਾ ਪਿੱਛਾ ਕਰਨ ਤੋਂ ਕਿਸੇ ਹੋਰ ਦੀ ਵੱਲ ਜਾਂਵਾਂ।
22 Abner said again to Asahel, “Turn away from following me. Why should I strike you to the ground? How then could I look Joab your brother in the face?”
੨੨ਅਬਨੇਰ ਨੇ ਅਸਾਹੇਲ ਨੂੰ ਫਿਰ ਆਖਿਆ, ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਤੇ ਸੁੱਟਾਂ? ਫੇਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?
23 However, he refused to turn away. Therefore Abner with the back end of the spear struck him in the body, so that the spear came out behind him; and he fell down there and died in the same place. As many as came to the place where Asahel fell down and died stood still.
੨੩ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪਿਛਲੇ ਸਿਰੇ ਨਾਲ ਉਸ ਦੇ ਢਿੱਡ ਵਿੱਚ ਅਜਿਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ, ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ। ਅਜਿਹਾ ਹੋਇਆ, ਜੋ ਕੋਈ ਉਸ ਸਥਾਨ ਉੱਤੇ ਆਉਂਦਾ ਸੀ ਜਿੱਥੇ ਅਸਾਹੇਲ ਮਰਿਆ ਪਿਆ ਸੀ, ਤਾਂ ਉਹ ਉੱਥੇ ਹੀ ਖੜ੍ਹਾ ਰਹਿੰਦਾ ਸੀ।
24 But Joab and Abishai pursued Abner. The sun went down when they had come to the hill of Ammah, that lies before Giah by the way of the wilderness of Gibeon.
੨੪ਤਦ ਯੋਆਬ ਅਤੇ ਅਬੀਸ਼ਈ ਵੀ ਅਬਨੇਰ ਦਾ ਪਿੱਛਾ ਕਰਦੇ ਰਹੇ ਅਤੇ ਜਦ ਉਹ ਅੰਮਾਹ ਦੇ ਪਰਬਤ ਤੱਕ ਜੋ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ ਪਹੁੰਚੇ, ਤਦ ਸੂਰਜ ਡੁੱਬ ਗਿਆ।
25 The children of Benjamin gathered themselves together after Abner and became one band, and stood on the top of a hill.
੨੫ਅਤੇ ਬਿਨਯਾਮੀਨੀ ਅਬਨੇਰ ਦੇ ਪਿੱਛੇ ਹੋ ਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣ ਕੇ ਇੱਕ ਪਰਬਤ ਦੀ ਟੀਸੀ ਉੱਤੇ ਖੜ੍ਹੇ ਹੋ ਗਏ।
26 Then Abner called to Joab, and said, “Shall the sword devour forever? Don’t you know that it will be bitterness in the latter end? How long will it be then, before you ask the people to return from following their brothers?”
੨੬ਤਦ ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, ਭਲਾ, ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਭਲਾ ਤੂੰ ਨਹੀਂ ਜਾਣਦਾ ਜੋ ਇਸ ਦਾ ਫਲ ਬੁਰਾ ਹੋਵੇਗਾ ਅਤੇ ਕਦ ਤੱਕ ਤੂੰ ਲੋਕਾਂ ਨੂੰ ਆਪੋ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਮੋੜੇਂਗਾ?
27 Joab said, “As God lives, if you had not spoken, surely then in the morning the people would have gone away, and not each followed his brother.”
੨੭ਤਦ ਯੋਆਬ ਨੇ ਆਖਿਆ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਜੇ ਕਦੇ ਤੂੰ ਇਹ ਗੱਲ ਨਾ ਆਖਦਾ, ਤਾਂ ਲੋਕ ਸਵੇਰੇ ਹੀ ਮੁੜ ਜਾਂਦੇ ਅਤੇ ਆਪੋ ਆਪਣੇ ਭਰਾਵਾਂ ਦਾ ਪਿੱਛਾ ਨਾ ਕਰਦੇ।
28 So Joab blew the trumpet; and all the people stood still and pursued Israel no more, and they fought no more.
੨੮ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖੜ੍ਹੇ ਹੋ ਗਏ ਅਤੇ ਫਿਰ ਇਸਰਾਏਲ ਦਾ ਪਿੱਛਾ ਨਾ ਕੀਤਾ ਅਤੇ ਲੜਾਈ ਵੀ ਨਾ ਕੀਤੀ।
29 Abner and his men went all that night through the Arabah; and they passed over the Jordan, and went through all Bithron, and came to Mahanaim.
੨੯ਅਬਨੇਰ ਅਤੇ ਉਹ ਦੇ ਲੋਕ ਉਸ ਸਾਰੀ ਰਾਤ ਮੈਦਾਨ ਵਿੱਚ ਤੁਰਦੇ ਗਏ ਅਤੇ ਯਰਦਨ ਦੇ ਪਾਰ ਹੋਏ ਅਤੇ ਉਹ ਸਾਰੇ ਦਿਨ ਚਲਦੇ ਰਹੇ ਅਤੇ ਮਹਨਇਮ ਵਿੱਚ ਆ ਗਏ।
30 Joab returned from following Abner; and when he had gathered all the people together, nineteen men of David’s and Asahel were missing.
੩੦ਯੋਆਬ ਅਬਨੇਰ ਦਾ ਪਿੱਛਾ ਕਰਨ ਤੋਂ ਮੁੜ ਗਿਆ; ਅਤੇ ਜਦ ਉਸ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤਦ ਉਸ ਨੇ ਵੇਖਿਆ ਕਿ ਦਾਊਦ ਦੇ ਸੇਵਕਾਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ।
31 But David’s servants had struck Benjamin Abner’s men so that three hundred sixty men died.
੩੧ਪਰ ਦਾਊਦ ਦੇ ਸੇਵਕਾਂ ਨੇ ਬਿਨਯਾਮੀਨ ਵਿੱਚੋਂ ਅਤੇ ਅਬਨੇਰ ਦੇ ਸੇਵਕਾਂ ਵਿੱਚੋਂ ਲੋਕਾਂ ਨੂੰ ਅਜਿਹਾ ਮਾਰਿਆ, ਜੋ ਤਿੰਨ ਸੋ ਸੱਠ ਮਨੁੱਖ ਮਰ ਗਏ।
32 They took up Asahel and buried him in the tomb of his father, which was in Bethlehem. Joab and his men went all night, and the day broke on them at Hebron.
੩੨ਉਨ੍ਹਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਹ ਦੇ ਪਿਤਾ ਦੇ ਕਬਰਿਸਤਾਨ ਵਿੱਚ ਜੋ ਬੈਤਲਹਮ ਵਿੱਚ ਸੀ, ਉਹ ਨੂੰ ਦਫ਼ਨਾ ਦਿੱਤਾ ਅਤੇ ਯੋਆਬ ਅਤੇ ਉਹ ਦੇ ਮਨੁੱਖ ਸਾਰੀ ਰਾਤ ਤੁਰ ਕੇ ਪਹਿਲੇ ਪਹਿਰ ਹਬਰੋਨ ਵਿੱਚ ਆ ਗਏ।